ਅਮਰਿੰਦਰ ਸਿੰਘ ਦੀ ਅੱਖ ਦਾ ਹੋਇਆ ਸਫ਼ਲ ਆਪਰੇਸ਼ਨ

Amarinder Singh, Successful, Eye Operation

ਹਫ਼ਤਾ ਭਰ ਰਹਿਣਗੇ ਛੁੱਟੇ ‘ਤੇ
ਕੁਝ ਸਮਾਂ ਪਹਿਲਾਂ ਹੋਇਆ ਸੀ ਇੱਕ ਅੱਖ ਦਾ ਆਪਰੇਸ਼ਨ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ Amarinder ਦੀ ਇੱਕ ਅੱਖ ਦਾ ਸਫਲ ਅਪ੍ਰੇਸ਼ਨ ਪੀਜੀਆਈ ਚੰਡੀਗੜ੍ਹ ਵਿੱਖੇ ਹੋਇਆ ਹੈ। ਜਿਸ ਤੋਂ ਬਾਅਦ ਹੁਣ ਅਮਰਿੰਦਰ ਸਿੰਘ ਅਗਲੇ ਇਕ ਹਫਤੇ ਲਈ ਛੁੱਟੀ ਤੇ ਚਲੇ ਗਏ ਹਨ। ਮੁੱਖ ਮੰਤਰੀ ਸਵੇਰੇ ਹੀ ਪਹਿਲਾ ਤੋਂ ਹੀ ਤੈਯ ਸਮੇਂ ਅਨੁਸਾਰ ਪੀਜੀਆਈ ਵਿਖੇ ਸਵੇਰੇ 8:15 ਦੇ ਲਗਭਗ ਪਹੁੰਚ ਗਏ ਸਨ। ਜਿਥੇ ਕਿ ਉਹਨਾਂ ਦੀ ਇਕ ਅੱਖ ਦਾ ਅਪ੍ਰੇਸ਼ਨ ਪੀਜੀਆਈ ਦੇ ਅਡਵਾਂਸ ਆਈ ਸੈਂਟਰ ਵਿਖੇ ਮਾਹਿਰ ਡਾਕਟਰਾਂ ਵਲੋਂ ਕਰਕੇ 20 ਮਿੰਟ ਬਾਅਦ ਹੀ ਵਾਪਸ ਭੇਜ ਦਿੱਤਾ ਗਿਆ। ਇਸ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਹਫਤਾ ਭਰ ਰੈਸਟ ਕਰਨ ਦੀ ਸਲਾਹ ਦਿਤੀ ਹੈ। ਇਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਕ ਅੱਖ ਦਾ ਅਪਰੇਸ਼ਨ ਕੁਝ ਸਮਾਂ ਪਹਿਲਾ ਹੀ ਹੋਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।