MSG Bhandara || ਕਰੋੜਾਂ ਸਾਧ-ਸੰਗਤ ਨੇ ਦੁਨੀਆ ਭਰ ’ਚ ਮਨਾਇਆ ਪਵਿੱਤਰ MSG ਮਹਾਂ ਰਹਿਮੋ-ਕਰਮ ਭੰਡਾਰਾ || Maha Rehmo Karam Diwas

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਗੁਰਗੱਦੀਨਸ਼ੀਨੀ ਦਿਹਾੜੇ ਨੂੰ ਸਾਧ-ਸੰਗਤ ਨੇ ਬੁੱਧਵਾਰ ਨੂੰ ਦੁਨੀਆ ਭਰ ’ਚ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਭੰਡਾਰੇ ਦੇ ਰੂਪ ’ਚ ਧੂਮਧਾਮ ਨਾਲ ਮਨਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਸਮੇਤ ਦੇਸ਼-ਵਿਦੇਸ਼ਾਂ ’ਚ ਬੈਠੀ ਸਾਧ-ਸੰਗਤ ਨੂੰ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। (MSG Bhandara)

ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਭੰਡਾਰੇ ਸਬੰਧੀ ਸਾਧ-ਸੰਗਤ ਮੰਗਲਵਾਰ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਪਹੁੰਚਣਾ ਸ਼ੁਰੂ ਹੋ?ਗਈ ਸੀ ਹਾਲਾਂਕਿ ਪ੍ਰੋਗਰਾਮ ਬੁੱਧਵਾਰ ਨੂੰ ਦੁਪਹਿਰ 12 ਵਜੇ ਸੀ, ਪਰ ਇਸ ਤੋਂ ਪਹਿਲਾਂ ਹੀ ਸਤਿਸੰਗ ਪੰਡਾਲ ’ਚ ਸਾਧ-ਸੰਗਤ ਰੰਗ-ਬਰੰਗੀ ਫੁਲਵਾੜੀ ਵਾਂਗ ਸੱਜ ਚੁੱਕੀ ਸੀ ਇਧਰ ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨਾਂ ਨਾਲ ਸਾਧ-ਸੰਗਤ ਲਗਾਤਾਰ 4 ਘੰਟੇ ਨਿਹਾਲ ਹੁੰਦੀ ਰਹੀ ਹਰ ਪਾਸੇ ਸਤਿਗੁਰੂ ਦੇ ਦੀਵਾਨੇ ਖੁਸ਼ੀਆਂ ’ਚ ਨੱਚ ਰਹੇ ਸਨ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਮਸਤ ਦਰਬਾਰ ਹੈ। (MSG Bhandara)

MSG Bhandara
ਸਰਸਾ : ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਭੰਡਾਰੇ ਦੌਰਾਨ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਹੱਥ ਖੜ੍ਹੇ ਕਰਕੇ ਪ੍ਰਣ ਕਰਦੀ ਹੋਈ ਸਾਧ-ਸੰਗਤ।

ਇੱਥੇ ਆਉੁਣ ਵਾਲਾ ਇਨਸਾਨ ਜੇਕਰ ਸ਼ਰਧਾ ਭਾਵ ਨਾਲ ਆਉਂਦਾ ਹੈ ਤਾਂ ਉਸ ਦੇ ਸਾਰੇ ਗਮ-ਚਿੰਤਾਵਾਂ ਮਿਟ ਜਾਂਦੀਆਂ ਹਨ ਅਤੇ ਉਹ ਮਸਤ ਹੋ ਉੱਠਦਾ ਹੈ ਪੂਜਨੀਕ ਗੁਰੂ ਜੀ ਨੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਬਾਰੇ ਫ਼ਰਮਾਇਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੁਨੀਆ ’ਤੇ ਅਜਿਹਾ ਮਹਾਂ ਰਹਿਮੋ-ਕਰਮ ਵਰਸਾਇਆ ਜੋ ਅੱਜ ਵੀ ਐੱਮਐੱਸਜੀ ਦੇ ਰੂਪ ’ਚ ਲਗਾਤਾਰ ਵਰਸ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਜਦੋਂ ‘ਸਜਦਾ ਹੀ ਸਜਦਾ ਕਰਤੇ ਹੈਂ, ਨਮਨ ਸਭੀ ਕੋ ਹਮ ਕਰਤੇ ਹੈਂ’ ਭਜਨ ਸੁਣਾਇਆ ਤਾਂ ਸਾਧ-ਸੰਗਤ ਖੁਸ਼ੀ ’ਚ ਝੂਮ ਉੱਠੀ ਓਧਰ ਪਵਿੱਤਰ ਭੰਡਾਰੇ ਸਬੰਧੀ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ। (MSG Bhandara)

ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਨੂੰ ਲੜੀਆਂ-ਝੰਡੀਆਂ ਨਾਲ ਸ਼ਾਨਦਾਰ ਰੂਪ ਨਾਲ ਸਜਾਇਆ ਹੋਇਆ ਸੀ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਸੰਮਤੀਆਂ ਦੇ ਸੇਵਾਦਾਰ ਆਪਣੀਆਂ-ਆਪਣੀਆਂ ਡਿਊਟੀਆਂ ’ਤੇ ਮੁਸਤੈਦ ਦਿਸੇ ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਲਈ ‘ਐੱਮਐੱਸਜੀ ਪਾਪਾ ਦੀ ਰਸੋਈ’ ਤੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗਈਆਂ, ਡਰਾਈਫਰੂਟ ਦੀਆਂ ਪਿੰਨੀਆਂ ਪ੍ਰਸ਼ਾਦ ਦੇ ਰੂਪ ’ਚ ਵੰਡੀਆਂ ਗਈਆਂ ਸੇਵਾਦਾਰਾਂ ਵੱਲੋਂ ਕੁਝ ਹੀ ਮਿੰਟਾਂ ’ਚ ਪਵਿੱਤਰ ਭੰਡਾਰੇ ਦੀ ਸਮਾਪਤੀ ਮੌਕੇ ਹਾਜ਼ਰ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ। (MSG Bhandara)

ਆਪਣੀ ਨੇਕ ਕਮਾਈ ’ਚੋਂ ਪੂਜਨੀਕ ਗੁਰੂ ਜੀ ਤੇ ਆਪ ਜੀ ਦੀ ਬੇਟੀ ਹਨੀਪ੍ਰੀਤ ਜੀ ਇੰਸਾਂ ਨੇ 1 ਲੱਖ 64 ਹਜ਼ਾਰ ਰੁਪਏ ਪਰਮਾਰਥ ਕੀਤਾ | MSG Bhandara

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਦਰਯੋਗ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਆਪਣੀ ਨੇਕ ਕਮਾਈ ’ਚੋਂ 1 ਲੱਖ 64 ਹਜ਼ਾਰ ਰੁਪਏ ਦੀਨ-ਦੁਖੀਆਂ ਲਈ ਪਰਮਾਰਥ ਕੀਤੇ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਤੇ ਆਦਰਯੋਗ ਭੈਣ ਹਨੀਪ੍ਰੀਤ ਜੀ ਇੰਸਾਂ ਦੀਨ-ਦੁਖੀਆਂ ਦੀ ਮੱਦਦ ਲਈ ਹਮੇਸ਼ਾ ਅੱਗੇ ਆਉਂਦੇ ਹਨ ਅਤੇ ਸਾਧ-ਸੰਗਤ ਨੂੰ ਵੀ ਮਾਨਵਤਾ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਹਨ। (MSG Bhandara)

ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਸਬੰਧੀ ਡਾਕਿਊਮੈਂਟ੍ਰੀ ਦਿਖਾਈ

ਪਵਿੱਤਰ ਭੰਡਾਰੇ ਮੌਕੇ ਗੁਰਗੱਦੀਨਸ਼ੀਨੀ ਦਿਹਾੜੇ, ਜਿਸ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦੇ ਰੂਪ ’ਚ ਮਨਾਉਂਦੀ ਹੈ, ਸਬੰਧੀ ਇੱਕ ਵਿਸ਼ੇਸ਼ ਡਾਕਿਊਮੈਂਟ੍ਰੀ ਦਿਖਾਈ ਗਈ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਬਾਨੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਵਾਲੇ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਕੇ ਆਪਣਾ ਨੂਰੀ ਰੂਪ ਬਣਾਇਆ ਪੂਜਨੀਕ ਪਰਮ ਪਿਤਾ ਜੀ ਨੇ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮ-ਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ੇ ਤੇ ਬੁਰਾਈਆਂ ਛੁਡਵਾ ਕੇ ਇਨਸਾਨੀਅਤ ਅਤੇ ਭਲਾਈ ਕਾਰਜਾਂ ਦਾ ਪਾਠ ਪੜ੍ਹਾਇਆ। (MSG Bhandara)

ਇੱਥੇ-ਇੱਥੇ ਮਨਾਇਆ ਗਿਆ ਪਵਿੱਤਰ ਭੰਡਾਰਾ | MSG Bhandara

  • ਹਰਿਆਣਾ : ਸਰਸਾ
  • ਪੰਜਾਬ : ਸਲਾਬਤਪੁਰਾ, (ਬਠਿੰਡਾ)
  • ਰਾਜਸਥਾਨ : ਜੈਪੁਰ, ਕੋਟਾ, ਬੁੱਧਰਵਾਲੀ
  • ਹਿਮਾਚਲ ਪ੍ਰਦੇਸ਼ : ਚਚੀਆ ਨਗਰੀ, ਡਾਡਾਸਿਬਾ, ਪਾਉਂਟਾ ਸਾਹਿਬ, ਕਥਿਆਨਾ
  • ਉੱਤਰਾਖੰਡ : ਰੁੜਕੀ (ਹਰਿਦੁਆਰ), ਵਿਕਾਸ ਨਗਰ ਜ਼ਿਲ੍ਹਾ ਦੇਹਰਾਦੂਨ, ਬਾਜਪੁਰ ਸ਼ਹਿਰ, ਜ਼ਿਲ੍ਹਾ ਊਧਮ ਸਿੰਘ ਨਗਰ, ਗੋਬਰਾ, ਬਾਜਪੁਰ, ਜ਼ਿਲ੍ਹਾ ਊਧਮ ਸਿੰਘ ਨਗਰ
  • ਉੱਤਰ ਪ੍ਰਦੇਸ਼ : ਮੇਰਠ ਸਿਟੀ, ਮੁਜੱਫ਼ਰਨਗਰ ਪੱਛਮ, ਗੰਗੋਹ ਜ਼ਿਲ੍ਹਾ ਸਹਾਰਨਪੁਰ, ਸ਼ਾਮਲੀ, ਦਾਦਰੀ, ਜ਼ਿਲ੍ਹਾ ਗੌਤਮਬੁੱਧ ਨਗਰ, ਗਾਜੀਆਬਾਦ ਸਿਟੀ, ਬੁਲੰਦਸ਼ਹਿਰ, ਹਾਪੁੜ, ਡਬਾਰਸੀ ਬਿਸੌਲੀ, ਜ਼ਿਲ੍ਹਾ ਬਦਾਯੂੰ, ਏਟਾ, ਤੇਹਰਾ ਜ਼ਿਲ੍ਹਾ ਆਗਰਾ, ਕੁਸ਼ੀਨਗਰ
  • ਦਿੱਲੀ : ਕੰਝਾਵਲਾ, ਸ਼ਾਹਦਰਾ ਤੇ ਦੇਸ਼ ਦੇ ਕਈ ਹੋਰ ਸੂਬਿਆਂ ’ਚ ਵੀ।

ਪੂਜਨੀਕ ਗੁਰੂ ਜੀ ਨੇ ਕੀਤੀ ‘ਹੈਲਦੀ ਹਾਰਟ ਕੰਪੇਨ’ ਦੀ ਸ਼ੁਰੂਆਤ | MSG Bhandara

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜਾਂ ਨੂੰ ਰਫ਼ਤਾਰ ਦਿੰਦੇ ਹੋਏ 162ਵੇਂ ਮਾਨਵਤਾ ਭਲਾਈ ਕਾਰਜ ‘ਹੈਲਦੀ ਹਾਰਟ ਕੰਪੇਨ’ ਦੀ ਸ਼ੁਰੂਆਤ ਕੀਤੀ ਇਸ ਕਾਰਜ ਤਹਿਤ ਸਾਧ-ਸੰਗਤ ਦਿਲ ਨੂੰ ਤੰਦਰੁਸਤ ਰੱਖਣ ਲਈ ਮੈਡੀਟੇਸ਼ਨ ਕਰਨ, ਸ਼ੂਗਰ ਫਰੀ ਖਾਣ-ਪੀਣ ਤੇ ਨਸ਼ਾ ਨਾ ਕਰਨ ਤੇ ਦੂਜਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰੇਗੀ ਜ਼ਰੂਰਤਮੰਦ ਦਿਲ ਦੇ ਰੋਗ ਨਾਲ ਪੀੜਤਾਂ ਦਾ ਇਲਾਜ ਕਰਵਾਵੇਗੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ-ਕੱਲ੍ਹ ਮਿਲਾਵਟੀ ਖਾਣ-ਪੀਣ ਤੇ ਨਸ਼ੇ ਕਾਰਨ ਲੋਕਾਂ ਨੂੰ ਹਾਰਟ-ਅਟੈਕ ਆ ਰਹੇ ਹਨ ਇਸ ਲਈ ਪੂਜਨੀਕ ਗੁਰੂ ਜੀ ਨੇ ਇਸ ਕਾਰਜ ਦੀ ਸ਼ੁਰੂਆਤ ਕਰਦਿਆਂ ਫ਼ਰਮਾਇਆ ਕਿ ਸਿਮਰਨ ਕਰਨ ਅਤੇ ਫਾਸਟਫੂਡ ਨਾ ਖਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ। (MSG Bhandara)

ਜ਼ਰੂਰਤਮੰਦਾਂ ਲਈ ਮੱਦਦਗਾਰ ਬਣੀ ਸਾਧ-ਸੰਗਤ

MSG Bhandara MSG Bhandara

ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦੇ ਭੰਡਾਰੇ ਦੇ ਸ਼ੁੱਭ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਰਫ਼ਤਾਰ ਦਿੰਦਿਆਂ ‘ਆਸ਼ਿਆਨਾ’ ਮੁਹਿੰਮ ਤਹਿਤ 5 ਜ਼ਰੂਰਤਮੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਗਏ। ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਇਸ ਦੇ ਨਾਲ ਹੀ ਨਸ਼ਾ ਛੱਡਣ ਵਾਲੇ 28 ਜ਼ਰੂਰਤਮੰਦਾਂ ਨੂੰ ਸੇਫ ਮੁਹਿੰਮ ਤਹਿਤ ਪ੍ਰੋਟੀਨ ਕਿੱਟਾਂ ਤੇ ਆਤਮਨਿਰਭਰ ਮੁਹਿੰਮ ਤਹਿਤ 28 ਜ਼ਰੂਰਤਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ।