ਦੇਸ਼ ਦੀਆਂ ਚੋਟੀ ਦੀਆਂ ਵਿੱਦਿਅਕ ਸੰਸਥਾਵਾਂ ਇਸ ਵਕਤ ਕੱਟੜ ਰਾਜਨੀਤਿਕ ਸਰਗਰਮੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਦਿੱਲੀ ਯੂਨੀਵਰਸਿਟੀ ਦੋ ਵੱਖ-ਵੱਖ ਵਿਚਾਰਧਾਰਾ ਵਾਲੀਆਂ ਸਟੂਡੈਂਟ ਯੂਨੀਅਨਾਂ ਦੇ ਟਕਰਾਅ ਦਾ ਅਖਾੜਾ ਬਣੀ ਹੋਈ ਹੈ ਤਾਜ਼ਾ ਹਾਲਾਤ ਇਹ ਹਨ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੈਂਪਸ ‘ਚੋਂ ਵੀਰ ਸਾਵਰਕਾਰ, ਸ਼ਹੀਦ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਦੇ ਬੁੱਤ ਹਟਾਉਣੇ ਪਏ ਹਨ ਪਿਛਲੇ ਕਈ ਦਹਾਕਿਆਂ ਤੋਂ ਇਹ ਟਕਰਾਅ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਬੜੇ ਦੁੱਖ ਦੀ ਗੱਲ ਹੈ ਕਿ ਹੁਣ ਕੌਣ ਦੇਸ਼ ਭਗਤ ਹੈ ਕੌਣ ਨਹੀਂ ਇਸ ਦਾ ਸਰਟੀਫਿਕੇਟ ਵਿਦਿਆਰਥੀ ਸੰਗਠਨ ਦੇ ਰਹੇ ਹਨ ਕੋਈ ਮਹਾਂਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਤੇ ਕੋਈ ਉਨ੍ਹਾਂ ਨੂੰ ਦੇਸ਼ ਨੂੰ ਵੰਡਣ ਦਾ ਦੋਸ਼ੀ ਕਹਿ ਰਿਹਾ ਹੈ ਕੋਈ ਵੀਰ ਸਾਵਰਕਰ ਨੂੰ ਸੱਚਾ ਦੇਸ਼ ਭਗਤ ਤੇ ਕੋਈ ਅੰਗਰੇਜ਼ ਭਗਤ ਦੱਸ ਰਿਹਾ ਹੈ।
ਦਰਅਸਲ ਵਿਦਿਆਰਥੀ ਸ਼ਕਤੀ ਆਪਣੀ ਉਮਰ ਤੇ ਜਜ਼ਬੇ ਕਾਰਨ ਜੋਸ਼ੀਲੀ ਹੁੰਦੀ ਹੈ ਜੋ ਕਿਸੇ ਵੀ ਅੰਦੋਲਨ ਨੂੰ ਤੇਜ਼ ਗਤੀ ਦਿੰਦੀ ਹੈ ਅਜ਼ਾਦੀ ਦੀ ਲੜਾਈ ‘ਚ ਵਿਦਿਆਰਥੀ ਸ਼ਕਤੀ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਸੀ ਪਰ ਅਜ਼ਾਦੀ ਤੋਂ ਬਾਦ ਇਹ ਤਾਕਤ ਦੇਸ਼ ਦੇ ਨਵਨਿਰਮਾਣ ‘ਚ ਹਿੱਸਾ ਪਾਉਣ ਦੀ ਬਜਾਇ ਸਿਆਸੀ ਪਾਰਟੀਆਂ ਦੀ ਲਹਿਰ ‘ਚ ਅਜਿਹੀ ਗੁੰਮ ਗਈ ਕਿ ਦੋ ਗਰੁੱਪ ਦੁਸ਼ਮਣ ਗਰੁੱਪਾਂ ‘ਚ ਬਦਲ ਗਏੇ ਵਿਰੋਧ ਤੇ ਨਫ਼ਰਤ ਦੀ ਅੱਗ ‘ਚ ਨੌਜਵਾਨ ਆਗੂਆਂ ਨੇ ਇਸ ਗੱਲ ਨੂੰ ਵੀ ਵਿਸਾਰ ਦਿੱਤਾ ਕਿ ਦੇਸ਼ ਦੀ ਰਾਜਨੀਤਿਕ ਤੇ ਸਮਾਜਿਕ ਵਿਰਾਸਤ ਤਰੱਕੀ ਦੇ ਰਾਹ ‘ਤੇ ਚੱਲਦਿਆਂ ਸੰਵਾਦ ਸਭ ਤੋਂ ਵਿਸੇਸ਼ ਸਥਾਨ ਰੱਖਦੀ ਹੈ ਵਿਰੋਧੀ ਵਿਚਾਰਧਾਰਾ ਦੇ ਬਾਵਜੂਦ ਮਨੁੱਖਤਾ ਤੇ ਵਿਕਾਸ ਦੀ ਅਹਿਮੀਅਤ ਨੂੰ ਕੋਈ ਵੀ ਵਿਚਾਰਧਾਰਾ ਨਕਾਰ ਨਹੀਂ ਸਕਦੀ ਜਿੱਥੋਂ ਤੱਕ ਦੇਸ਼ ਦੀ ਅਜ਼ਾਦੀ ਦੀ ਲੜਾਈ ਦਾ ਸਵਾਲ ਹੈ ਉਦਾਰਵਾਦੀ ਤੇ ਇਨਕਲਾਬੀ ਦੋਵਾਂ ਵਿਚਾਰਧਾਰਾਵਾਂ ਨੇ ਵੱਡਾ ਯੋਗਦਾਨ ਦਿੱਤਾ ਹੈ ।
ਅਜ਼ਾਦੀ ਲਈ ਸਿਰਫ਼ ਹਥਿਆਰਬੰਦ ਲੜਾਈ ਹੀ ਜ਼ਰੂਰੀ ਨਹੀਂ ਹੁੰਦੀ ਸਗੋਂ ਜਨਤਾ ਨੂੰ ਚੇਤਨਤਾ ਦੇ ਪੱਧਰ ‘ਤੇ ਮਜ਼ਬੂਤ ਕਰਨਾ ਵੀ ਹੁੰਦਾ ਹੈ ਮਹਾਤਮਾ ਗਾਂਧੀ ਜੀ ਬਿਨਾਂ ਅਜ਼ਾਦੀ ਦੀ ਲੜਾਈ ਜਿੱਤੀ ਜਾ ਸਕਦੀ ਸੀ ਜਾਂ ਸ਼ਹੀਦ ਭਗਤ ਸਿੰਘ ਦਾ ਰਾਹ ਗਲਤ ਸੀ ਜਾਂ ਸਾਵਰਕਰ ਗਲਤ ਸਨ ਅਜਿਹੀਆਂ ਗੱਲਾਂ ਸਮਾਜ, ਰਾਜਨੀਤੀ ਤੇ ਤਤਕਾਲੀ ਪਰਸਥਿਤੀਆਂ ਦੇ ਸੱਚ ਨੂੰ ਨਜ਼ਰਅੰਦਾਜ਼ ਕਰਨ ਵਾਲੇ ਲੋਕ ਹੀ ਕਹਿ ਸਕਦੇ ਹਨ ਦੇਸ਼ ਭਗਤਾਂ ‘ਤੇ ਪਾਰਟੀਆਂ ਦੇ ਠੱਪੇ ਲਾਉਣ ਦੇ ਬਜਾਇ ਖੁੱਲ੍ਹੇ ਦਿਲ ਤੇ ਡੂੰਘਾਈ ਨਾਲ ਚਿੰਤਨ ਕਰਨ ਦੀ ਲੋੜ ਹੈ ਦਰਅਸਲ ਸਾਡੀ ਵਿਦਿਆਰਥੀ ਸ਼ਕਤੀ ਹੀ ਦਿਸ਼ਾਹੀਣ ਹੋ ਗਈ ਹੈ ਜਿਸ ਨੂੰ ਸੰਭਾਲਣ ਲਈ ਸਿਆਸਤਦਾਨਾਂ ਨੇ ਜ਼ਰਾ ਜਿੰਨੀ ਵੀ ਪ੍ਰਵਾਹ ਨਹੀਂ ਕੀਤੀ ਸਗੋਂ ਆਪਣੇ-ਆਪਣੇ ਸਵਾਰਥਾਂ ਦੀ ਸਿੱਧੀ ਲਈ ਇਸ ਟਕਰਾਓ ਨੂੰ ਰੱਜ ਕੇ ਵਰਤਿਆ ਤੇ ਉਸ ਨੂੰ ਪਣਪਣ ਦਿੱਤਾ ਵਿਦਿਆਰਥੀਆਂ ਦਾ ਟਕਰਾਅ ਸਾਧਾਰਨ ਨਹੀਂ ਸਗੋਂ ਇਹ ਪੂਰੇ ਸਮਾਜ ‘ਚ ਟਕਰਾਓ ਦਾ ਕਾਰਨ ਬਣ ਰਿਹਾ ਹੈ ਵਰਤਮਾਨ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਸਿਆਸਤਦਾਨ ਦੇਸ਼ ਹਿੱਤ ‘ਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਬਜਾਇ ਉਹਨਾਂ ਨੂੰ ਦੇਸ਼ ਦੇ ਨਿਰਮਾਣ ‘ਚ ਯੋਗਦਾਨ ਪਾਉਣ ਦੇ ਕਾਬਲ ਬਣਾਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।