ਬਗੈਰ ਕੋਚਿੰਗ ਪਾਸ ਕੀਤੀ ਨੀਟ ਪ੍ਰੀਖਿਆ

Neutral, Exam, Passed, Without, Coaching

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੋ ਹੋਣਹਾਰਾਂ ਨੇ ਬਣਾਇਆ ਰਿਕਾਰਡ

  • ਯਸ਼ਦੇਵ ਇੰਸਾਂ ਨੇ 3427ਵਾਂ ਰੈਂਕ ਤੇ ਵੀਨੂੰ ਇੰਸਾਂ ਨੇ ਪ੍ਰਾਪਤ ਕੀਤਾ 3650 ਵਾਂ ਰੈਂਕ

ਸਰਸਾ, (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਕੂਲ ਦੇ ਦੋ ਹੋਣਹਾਰੀ ਵਿਦਿਆਰਥੀਆਂ ਨੇ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਲਈ ਗਈ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਨੀਟ-2018 (ਨੈਸ਼ਨਲ ਏਲੀਜੀਬਿਲੀਟੀ ਕਮ ਐਂਟ੍ਰੈਂਸ ਟੈਸਟ) ਪਾਸ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਖਾਸ ਗੱਲ ਇਹ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਦੋਵਾਂ ਹੀ ਵਿਦਿਆਰਥੀਆਂ ਨੇ ਵੱਖ ਤੋਂ ਕਿਸੇ ਤਰ੍ਹਾਂ ਦੀ ਕੋਈ ਕੋਚਿੰਗ ਨਹੀਂ ਲਈ।

ਸੋਮਵਾਰ ਨੂੰ ਐਲਾਨੇ ਨਤੀਜਿਆਂ ਤੋਂ ਬਾਅਦ ਜਿਵੇਂ ਹੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਤਾਂ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਮੈਨੇਜ਼ਮੈਂਟ ਚਰਨਜੀਤ ਸਿੰਘ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਤੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੋਵੇਂ ਵਿਦਿਆਰਥੀਆਂ ਦੀ ਸਫ਼ਲਤਾ ‘ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨੀਟ-2018 ਪ੍ਰੀਖਿਆ ਲਈ ਇਸ ਵਾਰ ਦੇਸ਼ ਭਰ ‘ਚੋਂ 13, 26725 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ, ਜਿਨ੍ਹਾਂ ‘ਚੋਂ 1269922 ਉਮੀਦਵਾਰ ਹੀ ਪ੍ਰੀਖਿਆ ‘ਚ ਬੈਠੇ।

ਸੋਮਵਾਰ ਨੂੰ ਐਲਾਨੇ ਨਤੀਜਿਆਂ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੇ ਵਿਦਿਆਰਥੀ ਯਸ਼ਦੇਵ ਇੰਸਾਂ ਨੇ 3427 ਵਾਂ ਰੈਂਕ ਤੇ ਇਸੇ ਸਕੂਲ ਦੇ ਦੂਜੇ ਵਿਦਿਆਰਥੀ ਵੀਨੂੰ ਇੰਸਾਂ ਨੇ 3650 ਵਾਂ ਰੈਂਕ ਹਾਸਲ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਦੋਵਾਂ ਹੀ ਵਿਦਿਆਰਥੀਆਂ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ। ਵਿਦਿਆਰਥੀਆਂ ਨੇ ਸਕੂਲ ਮੈਨੇਜ਼ਮੈਂਟ ਕਮੇਟੀ, ਪ੍ਰਸ਼ਾਸਕ ਡਾ. ਹਰਦੀਪ ਸਿੰਘ, ਪ੍ਰਿੰਸੀਪਲ ਡਾ. ਰਾਕੇਸ਼ ਧਵਨ ਇੰਸਾਂ ਤੇ ਸਕੂਲ ਸਟਾਫ ਦਾ ਤਹਿਦਿਲੋਂ ਧੰਨਵਾਦ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਦੋਵੇਂ ਹੀ ਵਿਦਿਆਰਥੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ‘ਚ ਜਮਾਤ ਐਲਕੇਜੀ ਤੋਂ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੈ। ਪ੍ਰੀਖਿਆ ਦੀ ਤਿਆਰੀ ਲਈ ਕੋਈ ਵੱਖ ਤੋਂ ਕੋਚਿੰਗ ਨਹੀਂ ਲਈ।