ਪ੍ਰਭੂ-ਪ੍ਰੇਮ ‘ਚ ਹੀ ਪਰਮਾਨੰਦ : ਪੂਜਨੀਕ ਗੁਰੂ ਜੀ

Parmanak Guru, God-love

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਦੇ ਪਿਆਰ-ਮੁਹੱਬਤ ‘ਚ ਜੋ ਨਸ਼ਾ ਹੈ, ਉਹ ਕਹਿਣ-ਸੁਣਨ ਤੋਂ ਪਰੇ ਹੈ ਦੁਨਿਆਵੀ ਨਸ਼ਾ ਰਾਮ–ਨਾਮ ਦੇ ਇੱਕ ਪਲ ਦੇ ਨਸ਼ੇ ਦੇ ਅੱਗੇ ਜ਼ੀਰੋ ਹੈ ਦੁਨਿਆਵੀ ਨਸ਼ਾ ਅਰਬਾਂ-ਖ਼ਰਬਾਂ ਗੁਣਾ ਹੋਵੇ ਤਾਂ ਰਾਮ-ਨਾਮ ਦਾ ਇੱਕ ਪਲ ਅਰਬਾਂ-ਖ਼ਰਬਾਂ ਗੁਣਾ ਅੱਗੇ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਿੰਦੂ ਮਹਾਂਪੁਰਸ਼ਾਂ ਨੇ ਲਿਖਿਆ ਹੈ ਕਿ ਜੀਭ ਦੇ ਸਵਾਦ ਲਈ ਬਹੁਤ ਕੁਝ ਮਿੱਠਾ ਹੈ ਜਿਵੇਂ ਸ਼ਹਿਦ, ਗੁੜ, ਚੀਨੀ ਅਤੇ ਚੀਨੀ ਨਾਲ ਬਣਨ ਵਾਲਾ ਪਕਵਾਨ ਮਿੱਠਾ ਹੈ ਘਿਓ, ਦੁੱਧ, ਮੱਖਣ ਮਿੱਠਾ ਹੈ ਪਰ ਹੇ ਭਗਵਾਨ! ਤੇਰੇ ਰਾਮ-ਨਾਮ ਦੀ ਧੁੰਨ, ਨਸ਼ਾ ਉਸ ਦੇ ਸਾਹਮਣੇ ਇਹ ਸਾਰੀ ਮਿਠਾਸ ਜ਼ੀਰੋ ਹੈ ਆਦਮੀ ਇੰਦਰੀਆਂ ਦੇ ਭੋਗ-ਵਿਲਾਸ ਲਈ, ਪਲ ਭਰ ਦੇ ਆਨੰਦ ਲਈ ਦੁਸ਼ਮਣੀ ਰੱਖ ਲੈਂਦੇ ਹਨ, ਝਗੜੇ ਹੋ ਜਾਂਦੇ ਹਨ ਪਰ ਹੇ ਰਾਮ! ਤੇਰੇ ਪਿਆਰ-ਮੁਹੱਬਤ ਦਾ ਜੋ ਸਵਾਦ ਹੈ ਉਸ ਦੇ ਸਾਹਮਣੇ ਇਹ ਸਾਰੇ ਸਵਾਦ ਗੰਦਗੀ ਨਜ਼ਰ ਆਉਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸਲਾਮ  ਧਰਮ ‘ਚ ਲਿਖਿਆ ਹੈ ਕਿ ਭਾਵੇਂ ਮਜ਼ਾਜ਼ੀ ਸ਼ਰਾਬ ਦੇ ਹਜ਼ਾਰਾਂ ਮਟਕੇ ਭਰੇ ਹੋਣ ਪਰ ਅੱਲ੍ਹਾ ਦੀ ਯਾਦ ‘ਚ ਗੁਜ਼ਰਿਆ ਇੱਕ ਪਲ ਅਰਬਾਂ-ਖ਼ਰਬਾਂ ਗੁਣਾ ਜ਼ਿਆਦਾ ਨਸ਼ਾ ਦੇਣ ਵਾਲਾ ਹੈ ਇੱਕ ਸੂਫ਼ੀ ਫਕੀਰ ਲਿਖਦੇ ਹਨ ਕਿ ਹੇ ਅੱਲ੍ਹਾ, ਰਾਮ ਜਦੋਂ ਮੈਂ ਤੇਰੇ ਪਿਆਰ-ਮੁੱਹਬਤ ਦੇ ਨਸ਼ੇ ਨੂੰ ਵੇਖਦਾ ਹਾਂ, ਇਹ ਤਾਂ ਮੇਰੀ ਇੱਕ ਜਾਨ ਹੈ ਜੇਕਰ ਮੇਰੀਆਂ 100 ਜਾਨਾਂ ਹੋਣ ਤਾਂ ਸਭ ਜਾਨਾਂ ਤੇਰੇ ਪਿਆਰ-ਮੁਹੱਬਤ ਦੇ ਨਸ਼ੇ ‘ਤੇ ਕੁਰਬਾਨ ਕਰਦਿਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਅਜਿਹਾ ਨਸ਼ਾ ਹੁੰਦਾ ਹੈ ਜੋ ਸਾਰੀਆਂ ਗ਼ਮ, ਚਿੰਤਾਵਾਂ, ਪਰੇਸ਼ਾਨੀਆਂ, ਡਰ, ਭੈਅ ਤੋਂ ਮੁਕਤ ਰੱਖਦਾ ਹੈ ਪਰ ਜਿਸਨੇ ਮਾਲਕ ਦੇ ਪਿਆਰ-ਮੁਹੱਬਤ ਨੂੰ ਵੇਖਿਆ ਹੈ, ਜਾਣਿਆ ਹੈ, ਪਹਿਚਾਣਿਆ ਹੈ ਅਤੇ ਮਹਿਸੂਸ ਕੀਤਾ ਹੈ ਉਹ ਹੀ ਜਾਣਦਾ ਹੈ ਕਿ ਮਾਲਕ ਦੇ ਪਿਆਰ-ਮੁਹੱਬਤ ‘ਚ ਕਿਹੋ ਜਿਹਾ ਨਸ਼ਾ ਹੈ ਕਹਿੰਦੇ ਹਨ ਕਿ ਇੱਕ ਵਾਰ ਸ਼ੇਖ ਫਰੀਦ ਜੀ ਨੇ ਆਪਣੇ ਪੈਰਾਂ ‘ਚ ਰੱਸੇ ਬੰਨ੍ਹ ਲਏ ਨੇੜਿਓਂ ਇੱਕ ਭੇਡਾਂ ਚਰਾਉਣ ਵਾਲਾ ਲੰਘ ਰਿਹਾ ਸੀ ਉਸ ਨੇ ਪੁੱਛਿਆ ਕਿ ਹੇ ਸਾਂਈ! ਇਹ ਕੀ ਕਰ ਰਹੇ ਹੋ? ਉਨ੍ਹਾਂ ਕਿਹਾ ਕਿ ਹਾਲੇ ਮੈਂ ਰੱਸੇ ਬੰਨ੍ਹੇ ਹਨ ਅਤੇ ਬੋਹੜ ਦੇ ਦਰੱਖ਼ਤ ‘ਤੇ ਖੂਹ ‘ਚ ਉਲਟਾ ਲਟਕਾਂਗਾ ਅਤੇ ਅੱਲ੍ਹਾ ਦੀ ਇਬਾਦਤ ਕਰਾਂਗਾ ਭੇਡਾਂ ਚਰਾਉਣ ਵਾਲਾ ਹੱਸਣ ਲੱਗਾ ਕਿ ਇੰਝ ਹੀ ਥੋੜ੍ਹਾ ਖ਼ੁਦਾ ਮਿਲਦਾ ਹੈ, ਕਿਉਂਕਿ ਇੰਤਜ਼ਾਮ ਤਾਂ ਤੁਸੀਂ ਪਹਿਲਾਂ ਹੀ ਕਰ ਲਿਆ ਮੋਟੇ ਰੱਸੇ ਬੰਨ੍ਹ ਲਏ ਹਨ ਇਸ ਨਾਲ ਤੁਸੀਂ ਡਿੱਗੋਗੇ ਨਹੀਂ ਤੁਸੀਂ ਤਾਂ ਡਰ ਰਹੋ ਹੋ ਜੇਕਰ ਅੱਲ੍ਹਾ ਨੂੰ ਪਾਉਣਾ ਹੈ ਤਾਂ ਬੇੜ ਬੰਨ੍ਹ ਕੇ ਲਟਕੋ ਡਿੱਗੋ ਤਾਂ ਡਿੱਗੋ, ਰਾਮ ਜਾਣੇ, ਅੱਲ੍ਹਾ ਜਾਣੇ ਸ਼ੇਖ ਫਰੀਦ ਜੀ ਬਹੁਤ ਖੁਸ਼ ਹੋਏ ਕਿ ਇਹ ਵੀ ਜਾਂਦੇ-ਜਾਂਦੇ ਸਿੱਖਿਆ ਦੇ ਗਿਆ ਉਨ੍ਹਾਂ ਨੇ ਉਹ ਰੱਸੇ ਸੁੱਟ ਦਿੱਤੇ ਅਤੇ ਆਪਣੇ ਹੱਥਾਂ ਨਾਲ ਕੱਚੇ ਰੱਸੇ ਬਣਾ ਕੇ ਦਰੱਖ਼ਤ ‘ਤੇ ਬੰਨ੍ਹ ਕੇ ਖੂਹ ‘ਚ ਉਲਟੇ ਲਟਕ ਗਏ ਉਹ ਅੱਲ੍ਹਾ ਦੀ ਇਬਾਦਤ ਕਰਨ ਲੱਗੇ ਨਾ ਖਾਧਾ, ਨਾ ਪੀਤਾ ਅਤੇ ਅੱਲ੍ਹਾ ਦੀ ਇਬਾਦਤ ‘ਚ ਲੱਗੇ ਰਹੇ ਕਹਿੰਦੇ ਹਨ ਕਿ ਪੰਛੀਆਂ ਨੇ ਸੋਚਿਆ ਕਿ ਇਹ ਇੱਕ ਨਵੀਂ ਟਹਿਣੀ ਹੈ, ਇਸ ‘ਚ ਵੀ ਆਲ੍ਹਣਾ ਬਣਾ ਲਓ ਚੁੰਝ ਮਾਰ ਕੇ ਵੇਖਿਆ ਤਾਂ ਖਾਣ ਨੂੰ ਵੀ ਵਧੀਆ ਲੱਗਿਆ ਚੁੰਝ ਮਾਰ-ਮਾਰ ਕੇ ਖਾਣ ਲੱਗੇ ਤਾਂ ਸੇਖ ਫਰੀਦ ਜੀ ਨੇ ਲਿਖਿਆ ਕਿ ਹੇ ਕਾਗਾ, ਤੂੰ ਮੇਰਾ ਚੁਣ-ਚੁਣ ਕੇ ਮਾਸ ਖਾ, ਪਰ ਮੇਰੀਆਂ ਦੋ ਅੱਖਾਂ ਨਾ ਖਾਈਂ ਕਿਉਂਕਿ ਮੈਨੂੰ ਪੀਆ ਮਿਲਣ ਦੀ ਆਸ ਹੈ ਹਾਲੇ ਮੇਰਾ ਮਾਲਕ ਆਉਣ ਵਾਲਾ ਹੈ ਕਹਿਣ ਦਾ ਭਾਵ ਹੈ ਕਿ ਮਾਲਕ ਨਾਲ ਜੋ ਪਿਆਰ-ਮੁਹੱਬਤ ਕਰਦੇ ਹਨ ਉਹ ਜ਼ਰਾ ਜਿਹੀ ਗੱਲ ‘ਤੇ ਭਟਕਦੇ ਨਹੀਂ ਉਹ ਇਨਸਾਨ ਉਸ ਮਾਲਕ ਤੋਂ ਮਾਲਕ ਨੂੰ ਮੰਗਦਾ ਹੈ ਕਿ ਤੇਰੇ ਪਾਕ ਦਰਸ਼-ਦੀਦਾਰ ਮਿਲ ਜਾਣ ਤਾਂ ਮੇਰੀ ਜ਼ਿੰਦਗੀ ਦਾ ਬੂਟਾ ਹਮੇਸ਼ਾ ਲਈ ਖਿੜ ਜਾਵੇ ਇੱਕ ਘੜੀ ਦਾ ਦਰਸ਼-ਦੀਦਾਰ ਸਾਰੀ ਜ਼ਿੰਦਗੀ ਗੁਜ਼ਾਰਨ ਲਈ ਕਾਫ਼ੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।