Beekeepers: ਧੂ ਮੱਖੀ ਪਾਲਕਾਂ ਦੀ ਸਮੱਸਿਆਵਾਂ ਨੂੰ ਲੈ ਕੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ

Beekeepers
ਫ਼ਤਹਿਗੜ੍ਹ ਸਾਹਿਬ : ਸੰਸਦ ਮੈਂਬਰ ਡਾ.ਅਮਰ ਸਿੰਘ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰਨ ਮੌਕੇ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। Beekeepers ਸ੍ਰੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਮਧੂ ਮੱਖੀ ਪਾਲਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ। ਡਾ. ਅਮਰ ਸਿੰਘ ਨੇ ਹਾਲ ਹੀ ਵਿੱਚ ਮਧੂ ਕ੍ਰਾਂਤੀ ਬੀ ਫਾਰਮਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਮਧੂ ਮੱਖੀ ਪਾਲਕਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਹੋਰ ਸੰਸਥਾਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਐਸੋਸੀਏਸ਼ਨਾਂ ਨੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ।

ਇਹ ਵੀ ਪੜ੍ਹੋ: Punjab News: ਪੰਜਾਬ ਦੇ 62 ਪਿੰਡਾਂ ਲਈ ਵਰਦਾਨ ਹੋਵੇਗਾ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ

ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਭਾਰਤ ਵਿੱਚ ਸ਼ੁੱਧ ਅਤੇ ਕੁਦਰਤੀ ਸ਼ਹਿਦ ਦਾ ਅਸਲ ਉਤਪਾਦਨ ਮਹਿਜ਼ 50 ਹਜ਼ਾਰ ਟਨ ਹੈ ਪਰ ਸਰਕਾਰ ਦੇ ਅਨੁਮਾਨ ਇਸ ਤੋਂ ਦੁੱਗਣੇ ਹਨ। ਮਧੂ ਮੱਖੀ ਪਾਲਕ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਸਭ ਕੁਦਰਤੀ ਸ਼ਹਿਦ ਵਜੋਂ ਵੇਚੇ ਜਾ ਰਹੇ ਮੱਕੀ ਅਤੇ ਹੋਰ ਸ਼ਰਬਤ ਦੇ ਨਾਲ ਨਕਲੀ ਸ਼ਹਿਦ ਦੇ ਪ੍ਰਸਾਰਣ ਕਾਰਨ ਹੈ।

ਮਿਲਾਵਟੀ ਸ਼ਹਿਦ ਸਸਤੇ ਰੇਟਾਂ ’ਤੇ ਵੇਚੇ ਜਾ ਰਹੇ ਹਨ, ਛੋਟੇ ਮਧੂ ਮੱਖੀ ਪਾਲਕਾਂ ਹੋ ਰਿਹਾ ਹੈ ਨੁਕਸਾਨ | Beekeepers

ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਦੇ ਨਾਲ ਹੀ ਕੁਦਰਤੀ ਸ਼ਹਿਦ ਦੀ ਮੰਗ ਵੀ ਘਟੀ ਹੈ ਕਿਉਂਕਿ ਮਿਲਾਵਟੀ ਉਤਪਾਦ ਸਸਤੇ ਰੇਟਾਂ ’ਤੇ ਵੇਚੇ ਜਾ ਰਹੇ ਹਨ ਜੋ ਛੋਟੇ ਮਧੂ ਮੱਖੀ ਪਾਲਕਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਨੇ ਮਿਲਾਵਟੀ ਸ਼ਹਿਦ ਦੀ ਵਰਤੋਂ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਵਾਰੇ ਵੀ ਗੱਲ ਕੀਤੀ। ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਡਾ.ਅਮਰ ਸਿੰਘ ਨੂੰ ਯਕੀਨ ਦਿਵਾਇਆ ਕਿ ਭਾਰਤ ਸਰਕਾਰ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਪੰਜਾਬ ਦੇ ਮਧੂ ਮੱਖੀ ਪਾਲਕਾਂ ਨੂੰ ਵੱਧ ਤੋਂ ਵੱਧ ਰਾਹਤ ਦੇਵੇਗੀ।