ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home ਵਿਚਾਰ ਮਾਪਿਆਂ ਨੂੰ ਘਰ...

    ਮਾਪਿਆਂ ਨੂੰ ਘਰ ’ਚ ਪੜ੍ਹਾਈ ਦਾ ਮਾਹੌਲ ਬਣਾਉਣਾ ਚਾਹੀਦੈ

    Parents Environment

    ਮਾਪਿਆਂ ਨੂੰ ਘਰ ’ਚ ਪੜ੍ਹਾਈ ਦਾ ਮਾਹੌਲ ਬਣਾਉਣਾ ਚਾਹੀਦੈ

    ਬੱਚਿਆਂ ਲਈ ਸਿਲੇਬਸ ਯਾਦ ਕਰਨਾ ਬਹੁਤ ਵੱਡੀ ਸਮੱਸਿਆ ਹੈ । ਮਾਪੇ ਇਸ ਸੱਮਿਸਆ ਨੂੰ ਬਹੁਤ ਅਸਾਨੀ ਨਾਲ ਘਟਾ ਸਕਦੇ ਹਨ ਤੇ ਪੜ੍ਹਾਈ ਨੂੰ ਰੌਚਕ ਬਣਾ ਸਕਦੇ ਹਨ । ਜੇਕਰ ਪੜ੍ਹਾਈ ਨਾਲੋ-ਨਾਲ ਹੁੰਦੀ ਰਹੇ ਤਾਂ ਪੇਪਰਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ। ਮਾਪਿਆਂ ਨੂੰ ਘਰ ਵਿੱਚ ਪੜ੍ਹਾਈ ਦਾ ਮਾਹੌਲ ਬਣਾਉਣ ਦੀ ਲੋੜ ਹੈ, ਤਾਂ ਜੋ ਬੱਚੇ ਪੜ੍ਹਾਈ ਨੂੰ ਬੋਝ ਨਾ ਸਮਝ ਕੇ ਦਿਲੋਂ ਇਸ ਨਾਲ ਜੁੜਨ। ਬੱਚਿਆਂ ਵਿੱਚ ਪੜ੍ਹਾਈ ਦੀ ਲਗਨ ਪੈਦਾ ਕਰਨ ਲਈ ਮਾਪਿਆਂ ਨੂੰ ਹਰ ਰੋਜ ਬੱਚਿਆਂ ਨਾਲ ਕਿਸੇ ਨਾ ਕਿਸੇ ਵਿਸ਼ੇ ’ਤੇ 35-40 ਮਿੰਟ ਚਰਚਾ ਕਰਨੀ ਚਾਹੀਦੀ ਹੈ ।

    ਬੱਚਿਆਂ ਨਾਲ ਦੇਸ਼-ਵਿਦੇਸ਼ ਦੀਆਂ ਘਟਨਾਵਾਂ, ਰਾਜਨੀਤੀ, ਧਰਤੀ, ਪਾਣੀ, ਖੋਜਾਂ ਅਤੇ ਨੈਤਿਕ ਸਿੱਖਿਆ ਆਦਿ ਕਿਸੇ ਵੀ ਵਿਸ਼ੇ ’ਤੇ ਸ਼ਾਮ ਦੀ ਚਾਹ ਸਮੇਂ ਜਾਂ ਰਾਤ ਨੂੰ ਸੈਰ ਕਰਨ ਸਮੇਂ ਚਰਚਾ ਕੀਤੀ ਜਾ ਸਕਦੀ ਹੈ। ਜਦੋਂ ਬੱਚੇ ਤੁਹਾਡੇ ਨਾਲ ਘੁੰਮੰਣ ਜਾਂਦੇ ਹਨ ਤਾਂ ਉਹਨਾਂ ਨੂੰ ਖੇਤਾਂ ਬਾਰੇ, ਫਸਲਾਂ ਤੇ ਖੇਤੀ ਦੇ ਸਾਧਨਾਂ ਬਾਰੇ ਦੱਸਿਆ ਜਾ ਸਕਦਾ ਹੈ।

    ਸੜਕਾਂ ਤੇ ਟੋਲ ਟੈਕਸ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਰੋਜ਼ਾਨਾ ਘਰ ਵਿੱਚ ਕਿਸੇ ਨਾ ਕਿਸੇ ਵਿਸ਼ੇ ’ਤੇ ਚਰਚਾ ਕਰਨ ਨਾਲ ਬੱਚਿਆਂ ਨੂੰ ਵੀ ਸਮਝ ਆਉਣ ਲੱਗ ਜਾਵੇਗਾ ਕਿ ਸਾਨੂੰ ਰੱਟਾ ਨਹੀਂ ਮਾਰਨਾ ਪੈ ਰਿਹਾ ਹੈ। ਹਰ ਵਿਸ਼ੇ ਦੇ ਕੰਸੈਪਟ ਆਪ ਹੀ ਕਲੀਅਰ ਹੋ ਰਹੇ ਹਨ। ਇਸ ਤਰ੍ਹਾਂ ਕੀਤੀ ਪੜ੍ਹਾਈ ਨਾਲ ਬੱਚੇ ਦੀ ਸੋਚਣ, ਸਮਝਣ, ਬੋਲਣ ਤੇ ਸੁਣਨ ਦੀ ਸ਼ਕਤੀ ਵਧਦੀ ਹੈ। ਉਸ ਵਿਚ ਸਵੈ-ਵਿਸ਼ਵਾਸ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪੜ੍ਹਾਈ ਕਰਨ ਨਾਲ ਪੜ੍ਹਾਈ ਭੁੱਲਦੀ ਨਹੀਂ ਹੈ ਤੇ ਬੱਚੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਮਾਤ ਨਹੀ ਖਾਂਦਾ।

    ਕਿਸੇ ਵਿਸ਼ੇ ’ਤੇ ਕੀਤੀ ਚਰਚਾ ਨਾਲ ਮਾਪਿਆਂ ਤੇ ਬੱਚਿਆਂ ਦਾ ਰਾਬਤਾ ਕਾਇਮ ਹੁੰਦਾ ਹੈ ਤੇ ਪੜ੍ਹਾਈ ਦਾ ਮਾਹੌਲ ਬਣਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ ਅਤੇ ਦੋਹਾਂ ਦੇ ਵਿਚਾਲੇ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ, ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਮਾਂ-ਪਿਓ ਬੱਚੇ ਦੇ ਪਹਿਲੇ ਗੁਰੂ ਹੁੰਦੇ ਹਨ। ਉਨ੍ਹਾਂ ਨੂੰ ਬੱਚਿਆਂ ਦੇ ਸ਼ਬਦ ਭੰਡਾਰ ਵੱਲ ਵੀ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ।

    ਘਰ ਵਿੱਚ ਮਾਪੇ ਜਦ ਵੀ ਬੱਚਿਆਂ ਨੂੰ ਕੋਈ ਚੀਜ਼ ਲੈ ਕੇ ਆਉਣ ਲਈ ਕਹਿਣ ਤਾਂ ਹਰ ਵਾਰੀ ਉਸ ਚੀਜ਼ ਦੇ ਸਮਾਨਾਰਥੀ ਸ਼ਬਦ ਵਰਤਣ, ਇਸ ਨਾਲ ਬੱਚਾ ਜਲਦੀ ਸਿੱਖੇਗਾ ਤੇ ਯਾਦ ਵੀ ਰੱਖੇਗਾ। ਮਾਪਿਆਂ ਨੂੰ ਘਰ ਵਿੱਚ ਹਿੰਦੀ, ਪੰਜਾਬੀ, ਅੰਗਰੇਜ਼ੀ ਹਰ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

    ਛੋਟੇ-ਛੋਟੇ ਸ਼ਬਦਾਂ ਦਾ ਇਸਤੇਮਾਲ ਕਰਨਾ ਜਿਵੇਂ ਚੁਟਕੀਆਂ ਨੂੰ ਕਲੈਂਪ ਕਹਿਣਾ, ਚਾਹ ਪੁਣਨ ਨੂੰ ਫਿਲਟਰ ਕਰਨਾ, ਰੋਟੀ ਨੂੰ ਚਪਾਤੀ, ਦਵਾਈ ਨੂੰ ਮੈਡੀਸਨ ਕਹਿਣਾ ਆਦਿ। ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਬੋਲਣ ਦਾ ਲਹਿਜ਼ਾ ਆਪਣੇ-ਆਪ ਹੀ ਬਦਲ ਜਾਵੇਗਾ। ਇਸ ਤਰ੍ਹਾਂ ਸਿੱਖੇ ਸ਼ਬਦਾਂ ਨੂੰ ਬੱਚਾ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਦੱਸਦਾ ਹੈ ਤੇ ਹੋਰ ਸ਼ਬਦ ਸਿੱਖਣ ਲਈ ਤੱਤਪਰ ਵੀ ਰਹਿੰਦਾ ਹੈ। ਬੱਚਿਆਂ ਦੀ ਪੜ੍ਹਾਈ ਨੂੰ ਅਸਾਨ ਬਣਾਉਣ ਲਈ ਤੇ ਸਮੇਂ ਦੇ ਨਾਲ ਤੋਰਨ ਲਈ ਮਾਪਿਆਂ ਨੂੰ ਇਸ ਵਿਧੀ ਨੂੰ ਅਪਨਾਉਣਾ ਚਾਹੀਦਾ ਹੈ। ਇਸ ਤਰ੍ਹਾਂ ਰੋਜ਼ਾਨਾ ਕੀਤੀ ਪੜ੍ਹਾਈ ਨਾਲ ਬੱਚਾ ਕਦੇ ਪੜ੍ਹਾਈ ਨੂੰ ਬੋਝ ਨਹੀਂ ਸਮਝੇਗਾ ਤੇ ਨਾ ਹੀ ਜਲਦੀ ਭੁੱਲ ਸਕੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here