ਕਰਨਾਟਕ ‘ਚ ਡਾਂਵਾਂਡੋਲ ਗੱਠਜੋੜ

Panic, Karnataka

ਕਰਨਾਟਕ ‘ਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਗਠਜੋੜ ਸਰਕਾਰ ਖਤਰੇ ‘ਚ ਹੈ ਜੇਡੀਯੂ ਆਗੂ ਦੇਵਗੌੜਾ ਨੇ ਸੂਬੇ ‘ਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਸੰਕੇਤ ਦੇ ਦਿੱਤਾ ਹੈ ਇਹ ਘਟਨਾ ਚੱਕਰ ਨਾ ਸਿਰਫ਼ ਜੇਡੀਐਸ ਸਗੋਂ ਕਾਂਗਰਸ ਲਈ ਘਾਤਕ ਹੋ ਸਕਦਾ ਹੈ ਲੋਕ ਸਭਾ ਚੋਣਾਂ ‘ਚ ਹੋਈ ਤਾਜ਼ੀ -ਤਾਜ਼ੀ ਹਾਰ ਤੋਂ ਬਾਦ ਕਾਂਗਰਸ ਨੂੰ ਉੰਤਰੀ ਭਾਰਤ ਦੇ ਚਾਰ ਰਾਜਾਂ ‘ਚ ਆਪਣੀਆਂ ਸਰਕਾਰਾਂ ਦਾ ਵੱਡਾ ਸਹਾਰਾ ਹੈ, ਜਿਸ ਰਾਹੀਂ ਪਾਰਟੀ ਆਪਣੇ ਖੁਰਦੇ ਆਧਾਰ ਨੂੰ ਬਚਾਉਣ ਲਈ ਕੋਈ ਹੀਲਾ ਕਰ ਸਕਦੀ ਸੀ ਕਾਂਗਰਸ ਨੂੰ ਇਹ ਨਹੀਂ ਸੀ ਭੁੱਲਣਾ ਚਾਹੀਦਾ ਕਿ ਕਰਨਾਟਕ ‘ਚ ਸਭ ਤੋਂ ਵੱਡੀ ਪਾਰਟੀ ਭਾਜਪਾ ਹੈ ਤੇ ਨਵੇਂ ਸਮੀਕਰਨਾਂ ‘ਚ ਭਾਜਪਾ ਮੋਰਚਾ ਮਾਰ ਸਕਦੀ ਹੈ  ਜੇਕਰ ਜੇਡੀਐਸ ਨਾਲ ਕਾਂਗਰਸ ਦੀ ਅਣਬਣ ਹੁੰਦੀ ਹੈ ਤਾਂ ਸਰਕਾਰ ਡਿੱਗਣ ਸਮੇਤ ਜੇਡੀਐਸ ਕੋਲ ਭਾਜਪਾ ਨਾਲ ਜਾਣ ਦਾ ਵੀ ਬਦਲ ਹੈ ਕਰਨਾਟਕ ਹੱਥੋਂ ਚਲੇ ਜਾਣ  ਨਾਲ ਕਾਂਗਰਸ ਦੱਖਣ ਦੇ ਵੱਡਾ ਤੇ ਇੱਕੋ ਇੱਕ ਸੂਬਾ ਵੀ ਆਪਣੇ ਹੱਥੋਂ ਗੁਆ ਬੈਠੇਗੀ ਕੇਂਦਰ ‘ਚ ਲਾਗਤਾਰ ਦਸ ਸਾਲ ਦਾ ਗਠਜੋੜ ਸਰਕਾਰ ਚਲਾ ਚੁੱਕੀ ਕਾਂਗਰਸ ਨੂੰ ਕਰਨਾਟਕ ਅੰਦਰ ਵੀ ਗਠਜੋੜ ਦੀ ਹਕੀਕਤ ਨੂੰ ਸਵੀਕਾਰ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ ਸਰਕਾਰ ਦੇ ਸ਼ੁਰੂਆਤੀ ਮੀਨਿਆਂ ‘ਚ ਮੁੱਖ ਮੰਤਰੀ ਕੁਮਾਰ ਸਵਾਮੀ ਗਠਜੋੜ ਸਰਕਾਰ ਨੂੰ ਚਲਾਉਣ ਨੂੰ ਜ਼ਹਿਰ ਪੀਣ ਬਰਾਬਰ ਦੱਸਦੇ ਆਏ ਹਨ  ਉਂਜ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਰਨਾਟਕ ਸਿਆਸੀ ਨਾਟਕਾਂ ਲਈ ਵੀ ਮਸ਼ਹੂਰ ਹੈ ਇੱਥੋਂ ਦੇ ਆਗੂ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ ਬੜੀ ਚਤਰਾਈ ਨਾਲ ਪਾਸਾ ਪਲਟਣ ‘ਚ ਮਸ਼ਹੂਰ ਹਨ ਕੁਝ ਵੀ ਹੋਵੇ ਜੇਕਰ ਮੱਧਕਾਲੀ ਹੁੰਦੀਆਂ ਹਨ ਤਾਂ ਸੂਬੇ ਦੇ ਨਾਲ ਨਾਲ ਦੇਸ਼ ਲਈ ਖਰਚੇ ਘਰ ‘ਤੇ ਮਾੜੀ ਮਿਸਾਲ ਹੋਵੇਗੀ ਦਰਜਨ ਦੇ ਕਰੀਬ ਸੂਬਿਆਂ ‘ਚ ਗਠਜੋੜ ਸਰਕਾਰਾਂ ਹਨ  ਭਾਵੇਂ ਹਰ ਸੂਬੇ ‘ਚ ਗਠਜੋੜ ਸਰਕਾਰਾਂ ਨਹੀਂ ਪਰ ਇਸ ਦੀ ਸੰਭਾਵਨਾ ਤੋਂ ਕੋਈ ਇਨਕਾਰ ਵੀ ਨਹੀਂ ਜੇਕਰ ਸਾਲ ਦੋ ਸਾਲ ਬਾਦ ਗਠਜੋੜ ਟੁੱਟਣ ਲੱਗੇ ਤਾਂ ਸਹਿਯੋਗੀ ਪਾਰਟੀਆਂ ‘ਚ ਮੌਕਾਪ੍ਰਸਤੀ ਵਧੇਗੀ ਤੇ ਸਿਆਸੀ ਅਸਿਥਰਤਾ ਨੂੰ ਬਲ ਮਿਲੇਗਾ ਕਾਂਗਰਸ ਨੂੰ ਗਠਜੋੜ ਦੀ ਸਿਆਸਤ ਨੂੰ ਸਵੀਕਾਰ ਕਰਕੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਪਵੇਗਾ ਅੱਜ ਆਮ ਜਨਤਾ ਵੀ ਮੱਧਕਾਲੀ ਚੋਣਾਂ ਨੂੰ ਸਹਿਣ ਨਹੀਂ ਕਰਦੀ ਵਿਧਾਨ ਸਭਾ ਚੋਣਾਂ ‘ਤੇ ਅਰਬਾਂ ਰੁਪਏ ਖਰਚ ਹੁੰਦੇ ਹਨ, ਜੋ ਦੇਸ਼ ਦੇ ਹਿੱਤ ‘ਚ ਨਹੀਂ ਸਿਆਸੀ ਪਾਰਟੀਆਂ ਨੂੰ ਆਪਣੇ ਹਿੱਤ ਤੋਂ ਉੱਪਰ ਉਠ ਕੇ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਰਾਜ+ਨੀਤੀ ਰਾਜ ਚਲਾਉਣ ਦੀ ਨੀਤੀ ਹੋਣੀ ਚਾਹੀਦੀ ਹੈ, ਇਹ ਸਿਰਫ਼ ਸੱਤਾ ਹਾਸਲ ਕਰਨ ਦੀ ਨੀਤੀ ਨਾ ਬਣੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।