Asian Champions Trophy 2024: ਫਾਈਨਲ ’ਚ ਚੀਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ

Asian Champions Trophy 2024
Asian Champions Trophy 2024: ਫਾਈਨਲ ’ਚ ਚੀਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ

ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ

ਸਪੋਰਟਸ ਡੈਸਕ। Asian Champions Trophy 2024:  ਭਾਰਤ ਨੇ ਫਾਈਨਲ ਮੈਚ ’ਚ ਚੀਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਲਗਾਤਾਰ ਦੂਜੀ ਵਾਰ ਅਤੇ ਕੁੱਲ ਮਿਲਾ ਕੇ ਪੰਜਵੀਂ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ ਹੈ। ਮੰਗਲਵਾਰ ਨੂੰ ਹੋਏ ਫਾਈਨਲ ਮੁਕਾਬਲੇ ‘ਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾਇਆ। ਇਸ ਪੂਰੇ ਟੂਰਨਾਮੈਂਟ ’ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਟੂਰਨਾਮੈਂਟ ਵਿੱਚ ਅਜਿੱਤ ਰਿਹਾ।

ਫਾਈਨਲ ’ਚ ਭਾਰਤੀ ਟੀਮ ਪੂਰੇ ਜੋਸ਼ ਨਾਲ ਉਤਰੀ। ਮੈਚ ਦੇ ਸ਼ੁਰੂ ’ਚ ਹੀ ਤੇਜ਼ੀ ਵਿਖਾਈ। ਚੀਨ ਨੂੰ ਪੂਰੇ ਮੈਚ ਦੌਰਾਨ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਮੈਚ ਦਾ ਇੱਕੋ ਇੱਕ ਗੋਲ ਭਾਰਤ ਦੇ ਜੁਗਰਾਜ ਸਿੰਘ ਨੇ 51ਵੇਂ ਮਿੰਟ ਵਿੱਚ ਕੀਤਾ। ਚੀਨ ਦੀ ਟੀਮ ਚਾਰ ਕੁਆਰਟਰਾਂ ਤੋਂ ਬਾਅਦ ਵੀ ਗੋਲ ਨਹੀਂ ਕਰ ਸਕੀ। ਭਾਰਤ ਨੂੰ 4 ਜਦਕਿ ਚੀਨ ਨੂੰ 5 ਪੈਨਲਟੀ ਕਾਰਨਰ ਮਿਲੇ। ਪਰ ਦੋਵੇਂ ਟੀਮਾਂ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀਆਂ।

Asian Champions Trophy
Asian Champions Trophy

ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਵਿਖਾਈ ਤੇਜ਼ੀ | Asian Champions Trophy 2024

ਭਾਰਤ ਟੀਮ ਨੇ ਪਹਿਲੇ ਕੁਆਰਟਰ ’ਚ ਸ਼ਾਨਦਰ ਖੇਡ ਵਿਖਾਈ ਅਤੇ ਪਹਿਲਾ ਕੁਆਰਟਰ ਮੁਕਾਬਲਾ ਬਰਾਬਰੀ ’ਤੇ ਰਿਹਾ। ਪਹਿਲੇ ਕੁਆਰਟਰ ‘ਚ ਭਾਰਤੀ ਖਿਡਾਰੀਆਂ ਨੇ ਕਈ ਮੌਕੇ ਬਣਾਏ ਪਰ ਚੀਨ ਦੇ ਡਿਫੈਂਡਰਾਂ ਅਤੇ ਗੋਲਕੀਪਰਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਗੋਲ ‘ਚ ਤਬਦੀਲ ਨਹੀਂ ਹੋਣ ਦਿੱਤਾ।

ਭਾਰਤ ਅਤੇ ਚੀਨ ਦੂਜੇ ਅਤੇ ਤੀਜੇ ਕੁਆਰਟਰ ਵਿੱਚ ਇੱਕ ਵੀ ਗੋਲ ਨਹੀਂ ਕਰ ਸਕੇ। ਦੂਜੇ ਕੁਆਰਟਰ ਵਿੱਚ ਚੀਨ ਦੀ ਟੀਮ ਨੇ ਭਾਰਤ ਨੂੰ ਕਡ਼ੀ ਟੱਕਰ ਦਿੱਤੀ। ਭਾਰਤੀ ਟੀਮ ਨੂੰ ਇਸ ਕੁਆਰਟਰ ਵਿੱਚ ਬਹੁਤ ਘੱਟ ਮੌਕੇ ਮਿਲੇ, ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਚੀਨ ਦੇ ਡਿਫੈਂਡਰਾਂ ਨੇ ਭਾਰਤੀ ਹਮਲੇ ਦਾ ਜ਼ੋਰਦਾਰ ਸਾਹਮਣਾ ਕੀਤਾ ਹੈ। ਇਸ ਤੋਂ ਬਾਅਦ ਤੀਜਾ ਕੁਆਰਟਰ ਵੀ ਗੋਲ ਰਹਿਤ ਰਿਹਾ।

ਚੌਥੇ ਕੁਆਰਟਰ ਵਿੱਚ ਜੁਗਰਾਜ ਨੇ ਕੀਤਾ ਸ਼ਾਨਦਾਰ ਗੋਲ

ਚੌਥੇ ਕੁਆਰਟਰ ‘ਚ ਭਾਰਤ ਨੇ ਪਹਿਲਾ ਗੋਲ ਕਰਕੇ ਚੀਨ ‘ਤੇ 1-0 ਦੀ ਬੜ੍ਹਤ ਬਣਾ ਲਈ। ਭਾਰਤ ਲਈ ਇਹ ਗੋਲ ਚੌਥੇ ਕੁਆਰਟਰ ਦੇ 7ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਕੀਤਾ। ਇੱਥੇ ਕਪਤਾਨ ਹਰਮਨਪ੍ਰੀਤ ਨੇ ਅਭਿਸ਼ੇਕ ਨੂੰ ਪਾਸ ਦਿੱਤਾ ਜਿਸ ਨੂੰ ਜੁਗਰਾਜ ਨੇ ਗੋਲ ’ਚ ਬਦਲ ਦਿੱਤਾ। ਇਸ ਗੋਲ ਨਾਲ ਭਾਰਤੀ ਫੈਨ ’ਚ ਖੁਸ਼ੀ ਛਾ ਗਈ। ਮੈਚ ਦੇ 56ਵੇਂ ਮਿੰਟ ਵਿੱਚ ਚੀਨ ਨੇ ਆਪਣੇ ਗੋਲਕੀਪਰ ਨੂੰ ਹਟਾ ਕੇ ਬਰਾਬਰੀ ਕਰਨ ਦੀ ਭਰਪੂਰੀ ਕੋਸ਼ਿਸ਼ ਕੀਤੀ। ਪਰੰਤੂ ਭਾਰਤੀ ਖਿਡਾਰੀਆਂ ਨੇ ਸਮਝਦਾਰੀ ਨਾਲ ਖੇਡਦਿਆਂ ਚੀਨ ਨੂੰ ਕਿਤੇ ਵੀ ਮੁਕਾਬਲੇ ’ਚ ਨਹੀਂ ਆਉਣ ਦਿੱਤਾ। Asian Champions Trophy 2024

LEAVE A REPLY

Please enter your comment!
Please enter your name here