Hair Care Tips: ਝੜਦੇ ਵਾਲਾਂ ’ਤੇ Full Stop ਲਾ ਦੇਵੇਗਾ ਇਹ ਤੇਲ, ਜਾਣੋ ਇਸ ਨੂੰ ਬਣਾਉਣ ਤੇ ਲਾਉਣ ਦਾ ਤਰੀਕਾ…

Hair Care Tips
Hair Care Tips: ਝੜਦੇ ਵਾਲਾਂ ’ਤੇ Full Stop ਲਾ ਦੇਵੇਗਾ ਇਹ ਤੇਲ, ਜਾਣੋ ਇਸ ਨੂੰ ਬਣਾਉਣ ਤੇ ਲਾਉਣ ਦਾ ਤਰੀਕਾ...

Onion Oil For Hair: ਮਾਨਸੂਨ ਦੇ ਮੌਸਮ ’ਚ ਜ਼ਿਆਦਾਤਰ ਲੋਕਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸ ਦਾ ਮੁੱਖ ਕਾਰਨ ਮੌਸਮ ਨੂੰ ਮੰਨਿਆ ਜਾਂਦਾ ਹੈ। ਬਰਸਾਤ ਦੇ ਮੌਸਮ ’ਚ ਪਸੀਨੇ ਤੇ ਨਮੀ ਕਾਰਨ ਵਾਲ ਝੜਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਉਥੇ ਹੀ ਕੁਝ ਲੋਕਾਂ ਦੇ ਵਾਲ ਪ੍ਰਦੂਸ਼ਣ ਤੇ ਖਰਾਬ ਪਾਣੀ ਕਾਰਨ ਵੀ ਤੇਜੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ, ਜੇਕਰ ਵਾਲ ਲੰਬੇ ਸਮੇਂ ਤੱਕ ਝੜਦੇ ਰਹਿਣ ਤਾਂ ਗੰਜੇਪਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਵਾਲ ਝੜਨ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। ਪਿਆਜ ਦਾ ਤੇਲ ਵਾਲਾਂ ਦੇ ਝੜਨ ਨੂੰ ਰੋਕਣ ਵਿੱਚ ਕਾਰਗਰ ਸਾਬਤ ਹੁੰਦਾ ਹੈ। ਇਸ ਕਾਰਨ ਸਿਰ ’ਤੇ ਨਵੇਂ ਵਾਲ ਵੀ ਬਣਨ ਲੱਗਦੇ ਹਨ। Hair Care Tips

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਤੇਲ ਨੂੰ ਉਸੇ ਪਿਆਜ ਤੋਂ ਘਰ ਵਿੱਚ ਤਿਆਰ ਕਰ ਸਕਦੇ ਹੋ, ਜਿਸ ਦੀ ਵਰਤੋਂ ਤੁਸੀਂ ਰਸੋਈ ’ਚ ਖਾਣਾ ਬਣਾਉਣ ਲਈ ਕਰਦੇ ਹੋ। ਜੀ ਹਾਂ, ਵਾਲਾਂ ਲਈ ਪਿਆਜ ਦਾ ਤੇਲ ਘਰ ’ਚ ਬਹੁਤ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਤੇਲ ਨੂੰ 1-2 ਘੰਟੇ ਤੱਕ ਲਾਓ, ਤੁਹਾਡੇ ਕਮਜੋਰ ਤੇ ਪਤਲੇ ਵਾਲ ਮੋਟੇ ਤੇ ਸੰਘਣੇ ਹੋ ਜਾਣਗੇ ਤੇ ਪਿਆਜ ਦੇ ਤੇਲ ਵਿੱਚ ਕਈ ਤਰ੍ਹਾਂ ਦੇ ਐਂਜਾਈਮ ਪਾਏ ਜਾਂਦੇ ਹਨ, ਜੋ ਕਿ ਪਿਆਜ ਦੇ ਤੇਲ ਨੂੰ ਲਾਉਣ ਨਾਲ ਵਾਲਾਂ ਦੇ ਨਵੇਂ ਵਿਕਾਸ ਹੋਣੇ ਸ਼ੁਰੂ ਹੋ ਜਾਂਦੇ ਹਨ।

ਕਿਵੇਂ ਬਣਾਇਏ ਪਿਆਜ਼ ਦਾ ਤੇਲ | Hair Care Tips

ਪਿਆਜ ਦਾ ਤੇਲ ਬਣਾਉਣ ਲਈ 200 ਗ੍ਰਾਮ ਨਾਰੀਅਲ ਦਾ ਤੇਲ ਲਓ, ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਸਰ੍ਹੋਂ ਦੇ ਤੇਲ ’ਚ ਵੀ ਤਿਆਰ ਕਰ ਸਕਦੇ ਹੋ। ਹੁਣ ਇੱਕ ਕੜਾਹੀ ’ਚ ਤੇਲ ਗਰਮ ਕਰੋ ਤੇ ਇਸ ਵਿੱਚ 1 ਵੱਡਾ ਬਾਰੀਕ ਕੱਟਿਆ ਪਿਆਜ ਤੇ ਇੱਕ ਕੱਪ ਕੜੀ ਪੱਤਾ ਪਾਓ, ਦੋਵੇਂ ਚੀਜਾਂ ਨੂੰ ਫ੍ਰਾਈ ਕਰੋ ਤੇ ਫਿਰ ਗੈਸ ਬੰਦ ਕਰ ਦਿਓ। ਤੁਸੀਂ ਚਾਹੋ ਤਾਂ ਸਿਰਫ ਪਿਆਜ ਹੀ ਵਰਤ ਸਕਦੇ ਹੋ। ਤੁਸੀਂ ਪਿਆਜ ਨੂੰ ਪੀਸ ਕੇ ਤੇਲ ’ਚ ਵੀ ਮਿਲਾ ਸਕਦੇ ਹੋ, ਜਦੋਂ ਪਿਆਜ ਤਲ ਜਾਵੇ ਤੇ ਤੇਲ ਠੰਡਾ ਹੋ ਜਾਵੇ ਤਾਂ ਇਸ ਨੂੰ ਕਟੋਰੇ ’ਚ ਕੱਢ ਲਓ। ਇਸ ਤੋਂ ਬਾਅਦ ਇਸ ਤਿਆਰ ਪਿਆਜ ਦੇ ਤੇਲ ਨੂੰ ਵਾਲਾਂ ’ਤੇ ਚੰਗੀ ਤਰ੍ਹਾਂ ਲਾਓ ਤੇ ਫਿਰ ਅਗਲੇ ਦਿਨ ਇਸ ਨੂੰ ਸ਼ੈਂਪੂ ਕਰੋ। ਤੁਸੀਂ ਚਾਹੋ ਤਾਂ ਇਸ ਤੇਲ ਨੂੰ 2-3 ਦਿਨਾਂ ਤੱਕ ਲਾ ਕੇ ਸ਼ੈਂਪੂ ਕਰ ਸਕਦੇ ਹੋ।

Read This : ਸਫ਼ੈਦ ਵਾਲ ਹੋਣਗੇ ਕੁਦਰਤੀ ਕਾਲੇ, ਛੱਡੋ ਕਲਰ ਕੈਮੀਕਲ ਵਾਲੇ ! ਪੂਰੀ ਜਾਣਕਾਰੀ ਲਈ ਇਹ ਚਾਰ ਤਰੀਕੇ ਪੜ੍ਹ ਲਓ

ਪਿਆਜ ਦੇ ਤੇਲ ਦੇ ਫਾਇਦੇ? | Hair Care Tips

ਪਿਆਜ ਦਾ ਤੇਲ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ, ਪਿਆਜ ’ਚ ਅਜਿਹੇ ਐਨਜਾਈਮ ਪਾਏ ਜਾਂਦੇ ਹਨ, ਜੋ ਵਾਲਾਂ ਦਾ ਚੰਗਾ ਵਿਕਾਸ ਕਰਦੇ ਹਨ ਤੇ ਨਵੇਂ ਵਾਲ ਵੀ ਉਗਣੇ ਸ਼ੁਰੂ ਹੁੰਦੇ ਹਨ। ਪਿਆਜ ਦਾ ਤੇਲ ਲਾਉਣ ਨਾਲ ਵਾਲਾਂ ਦੀ ਮੋਟਾਈ ਵਧਦੀ ਹੈ ਤੇ ਵਾਲ ਸੰਘਣੇ ਹੁੰਦੇ ਹਨ, ਜਿਨ੍ਹਾਂ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਹੈ ਉਨ੍ਹਾਂ ਨੂੰ ਪਿਆਜ ਦਾ ਤੇਲ ਜਰੂਰ ਲਾਉਣਾ ਚਾਹੀਦਾ ਹੈ। ਪਿਆਜ ਦਾ ਤੇਲ ਸਫੇਦ ਵਾਲਾਂ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ, ਇਹ ਸਿਰ ਦੀ ਚਮੜੀ ’ਤੇ ਬੈਕਟੀਰੀਆ ਦੀ ਲਾਗ ਨੂੰ ਵੀ ਦੂਰ ਕਰਦਾ ਹੈ। ਪੀਐਚ ਪੱਧਰ ਸੰਤੁਲਿਤ ਰਹਿੰਦਾ ਹੈ ਤੇ ਪਿਆਜ ਦਾ ਤੇਲ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ।

ਬੇਦਾਅਵਾ : ਲੇਖ ’ਚ ਦਿੱਤੀ ਗਈ ਜਾਣਕਾਰੀ ਤੁਹਾਡੀ ਆਮ ਜਾਣਕਾਰੀ ਲਈ ਹੈ, ਇਹ ਕਿਸੇ ਇਲਾਜ ਦਾ ਬਦਲ ਨਹੀਂ ਹੋ ਸਕਦੀ। ਵਧੇਰੇ ਜਾਣਕਾਰੀ ਲਈ, ਤੁਸੀਂ ਆਪਣੇ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਮਾਹਿਰ ਦੀ ਸਲਾਹ ਲੈ ਸਕਦੇ ਹੋ। ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

LEAVE A REPLY

Please enter your comment!
Please enter your name here