India vs Bangladesh: 632 ਦਿਨਾਂ ਬਾਅਦ ਟੈਸਟ ਕ੍ਰਿਕੇਟ ਖੇਡਣਗੇ ਰਿਸ਼ਭ ਪੰਤ, ਕੁਲਦੀਪ ਜਾਂ ਅਕਸ਼ਰ ਕਿਸ ਨੂੰ ਮਿਲੇਗਾ ਮੌਕਾ!

India vs Bangladesh
India vs Bangladesh: 632 ਦਿਨਾਂ ਬਾਅਦ ਟੈਸਟ ਕ੍ਰਿਕੇਟ ਖੇਡਣਗੇ ਰਿਸ਼ਭ ਪੰਤ, ਕੁਲਦੀਪ ਜਾਂ ਅਕਸ਼ਰ ਕਿਸ ਨੂੰ ਮਿਲੇਗਾ ਮੌਕਾ!

ਜਾਣੋ ਭਾਰਤੀ ਟੀਮ ਦੀ ਸੰਭਾਵਿਤ ਪਲੇਇੰਗ-11

ਸਪੋਰਟਸ ਡੈਸਕ। India vs Bangladesh: ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ ਭਲਕੇ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਟੈਸਟ ਮੈਚ ਚੇਨਈ ਦੇ ਚੈਪੌਕ ਸਟੇਡੀਅਮ ’ਚ ਖੇਡਿਆ ਜਾਣਾ ਹੈ। ਭਾਰਤ ਦੇ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ 632 ਦਿਨਾਂ ਬਾਅਦ ਟੈਸਟ ਫਾਰਮੈਟ ’ਚ ਵਾਪਸੀ ਕਰ ਸਕਦੇ ਹਨ। ਉਸਨੇ ਆਪਣਾ ਆਖਰੀ ਟੈਸਟ 25 ਦਸੰਬਰ 2022 ਨੂੰ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਵੱਡਾ ਸੁਆਲ ਇਹ ਹੈ ਕੀ ਟੀਮ ਇੰਡੀਆ 3 ਸਪਿਨਰਾਂ ਨੂੰ ਮੌਕਾ ਦੇਵੇਗੀ ਜਾਂ 3 ਤੇਜ ਗੇਂਦਬਾਜਾਂ ਨੂੰ। ਜੇਕਰ 3 ਸਪਿਨਰ ਹੁੰਦੇ ਹਨ ਤਾਂ ਕੁਲਦੀਪ ਯਾਦਵ ਜਾਂ ਅਕਸ਼ਰ ਪਟੇਲ ਨੂੰ ਬੈਂਚ ’ਤੇ ਬੈਠਣਾ ਪੈ ਸਕਦਾ ਹੈ।

5 ਬੱਲੇਬਾਜਾਂ ਤੇ ਇੱਕ ਵਿਕਟਕੀਪਰ ਨੂੰ ਮਿਲੇਗਾ ਮੌਕਾ | India vs Bangladesh

India vs Bangladesh

ਵਿਰਾਟ ਕੋਹਲੀ, ਕੇਐੱਲ ਰਾਹੁਲ ਤੇ ਵਿਕਟਕੀਪਰ ਰਿਸ਼ਭ ਪੰਤ ਵਰਗੇ ਸੀਨੀਅਰ ਖਿਡਾਰੀ ਟੈਸਟ ਟੀਮ ’ਚ ਵਾਪਸੀ ਕਰ ਚੁੱਕੇ ਹਨ। ਇਹ ਵੀ ਪੁਸ਼ਟੀ ਹੋਈ ਹੈ ਕਿ ਤਿੰਨੋਂ ਚੇਨਈ ’ਚ ਖੇਡਣਗੇ। ਇਨ੍ਹਾਂ ਤੋਂ ਇਲਾਵਾ ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ ਤੇ ਸ਼ੁਭਮਨ ਗਿੱਲ ਦਾ ਸਥਾਨ ਟਾਪ-3 ਸਥਾਨਾਂ ’ਤੇ ਤੈਅ ਹੈ। ਇੰਗਲੈਂਡ ਖਿਲਾਫ 3 ਅਰਧ ਸੈਂਕੜੇ ਲਾਉਣ ਵਾਲੇ ਸਰਫਰਾਜ ਖਾਨ ਨੇ ਅਜਿਹਾ ਕੁਝ ਗਲਤ ਨਹੀਂ ਕੀਤਾ ਜਿਸ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਜਾਵੇ। ਕੇਐੱਲ ਰਾਹੁਲ ਸੱਟ ਕਾਰਨ ਪਿਛਲੀ ਸੀਰੀਜ ਨਹੀਂ ਖੇਡ ਸਕੇ, ਇਸ ਲਈ ਉਹ ਸਰਫਰਾਜ ਦੀ ਜਗ੍ਹਾ ਪਲੇਇੰਗ-11 ’ਚ ਵਾਪਸੀ ਕਰਦੇ ਨਜਰ ਆ ਰਹੇ ਹਨ। ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ’ਚ ਕਪਤਾਨ ਰੋਹਿਤ ਸ਼ਰਮਾ ਨੇ ਵੀ ਕਿਹਾ ਹੈ ਕਿ ਰਾਹੁਲ ਨੂੰ ਮੌਕਾ ਮਿਲੇਗਾ। India vs Bangladesh

ਅਸ਼ਵਿਨ-ਜਡੇਜਾ 2 ਆਲਰਾਊਂਡਰ ਰਹਿਣਗੇ

India vs Bangladesh

ਟਾਪ-6 ਬੱਲੇਬਾਜਾਂ ਤੋਂ ਬਾਅਦ ਟੀਮ ਇੰਡੀਆ ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੇ ਰੂਪ ’ਚ 2 ਸੀਨੀਅਰ ਸਪਿਨ ਗੇਂਦਬਾਜੀ ਆਲਰਾਊਂਡਰਾਂ ਨੂੰ ਮੌਕਾ ਦੇਵੇਗੀ। ਟੀਮ ਨੇ ਸਪਿਨ ਵਿਭਾਗ ’ਚ 3 ਗੇਂਦਬਾਜ ਰੱਖੇ ਤਾਂ ਕੁਲਦੀਪ ਯਾਦਵ ਜਾਂ ਅਕਸ਼ਰ ਪਟੇਲ ’ਚੋਂ ਇੱਕ ਨੂੰ ਹੀ ਮੌਕਾ ਮਿਲਿਆ। ਬੰਗਲਾਦੇਸ਼ ਨੂੰ ਵੇਖਦੇ ਹੋਏ ਟੀਮ ਇੰਡੀਆ ਆਪਣੀ ਗੇਂਦਬਾਜੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਵੇਗੀ। ਅਜਿਹੇ ’ਚ ਕੁਲਦੀਪ ਯਾਦਵ ਨੂੰ ਪਹਿਲ ਦਿੱਤੀ ਜਾ ਸਕਦੀ ਹੈ। India vs Bangladesh

Read This : IND vs BAN: ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਹੈ ਮੌਕਾ

2 ਤੇਜ ਗੇਂਦਬਾਜਾਂ ਨੂੰ ਮਿਲ ਸਕਦੈ ਮੌਕਾ | India vs Bangladesh

ਟਾਪ-9 ਖਿਡਾਰੀਆਂ ਤੋਂ ਬਾਅਦ ਟੀਮ ’ਚ ਸਿਰਫ ਦੋ ਮੈਂਬਰ ਹੀ ਖਾਲੀ ਰਹਿ ਜਾਣਗੇ, ਜਿਨ੍ਹਾਂ ਨੂੰ ਦੋ ਤੇਜ ਗੇਂਦਬਾਜਾਂ ਵੱਲੋਂ ਭਰਿਆ ਜਾਵੇਗਾ। ਜਸਪ੍ਰੀਤ ਬੁਮਰਾਹ ਜੇਕਰ ਟੀਮ ਦਾ ਹਿੱਸਾ ਹਨ ਤਾਂ ਉਨ੍ਹਾਂ ਨੂੰ ਪਲੇਇੰਗ-11 ’ਚ ਯਕੀਨੀ ਤੌਰ ’ਤੇ ਮੌਕਾ ਮਿਲੇਗਾ। ਉਨ੍ਹਾਂ ਦੇ ਨਾਲ ਦੌੜ ’ਚ ਮੁਹੰਮਦ ਸਿਰਾਜ, ਯਸ਼ ਦਿਆਲ ਤੇ ਆਕਾਸ਼ ਦੀਪ ਹਨ। ਸਿਰਾਜ ਸੀਨੀਅਰ ਖਿਡਾਰੀ ਹੈ, ਜਦਕਿ ਆਕਾਸ਼ ਨੇ ਇੰਗਲੈਂਡ ਖਿਲਾਫ ਪਿਛਲੀ ਸੀਰੀਜ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਲਈ ਇਨ੍ਹਾਂ ਦੋਵਾਂ ’ਚੋਂ ਇੱਕ ਨੂੰ ਮੌਕਾ ਮਿਲੇਗਾ, ਸੀਨੀਅਰ ਖਿਡਾਰੀ ਹੋਣ ਕਾਰਨ ਸਿਰਾਜ ਇੱਥੇ ਜਿੱਤਦਾ ਨਜਰ ਆ ਰਿਹਾ ਹੈ। ਜਦਕਿ ਯਸ਼ ਦਿਆਲ ਹੁਣ ਤੱਕ ਡੈਬਿਊ ਨਹੀਂ ਕਰ ਸਕੇ, ਇਸ ਲਈ ਉਨ੍ਹਾਂ ਲਈ ਮੌਕਾ ਮਿਲਣਾ ਮੁਸ਼ਕਿਲ ਹੈ। India vs Bangladesh

ਜੁਰੇਲ, ਦਿਆਲ ਸਮੇਤ 5 ਖਿਡਾਰੀ ਬੈਂਚ ’ਤੇ ਬੈਠਣਗੇ | India vs Bangladesh

India vs Bangladesh

ਟੀਮ ਇੰਡੀਆ ਦੀ 16 ਮੈਂਬਰੀ ਟੀਮ ’ਚ 5 ਖਿਡਾਰੀ ਬੈਂਚ ’ਤੇ ਬੈਠਣਗੇ। ਇਨ੍ਹਾਂ ’ਚ ਵਿਕਟਕੀਪਰ ਧਰੁਵ ਜੁਰੇਲ, ਸਰਫਰਾਜ ਖਾਨ, ਅਕਸ਼ਰ ਪਟੇਲ, ਆਕਾਸ਼ ਦੀਪ ਤੇ ਯਸ਼ ਦਿਆਲ ਦੀ ਸੰਭਾਵਨਾ ਜ਼ਿਆਦਾ ਹੈ। India vs Bangladesh

ਬੰਗਲਾਦੇਸ਼ ਦੀ ਪਲੇਇੰਗ-11 ਲਗਭਗ ਤੈਅ | India vs Bangladesh

ਚੇਨਈ ਟੈਸਟ ’ਚ ਬੰਗਲਾਦੇਸ਼ ਦਾ ਪਲੇਇੰਗ-11 ਲਗਭਗ ਤੈਅ ਲੱਗ ਰਿਹਾ ਹੈ। ਟੀਮ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦੇਵੇਗੀ ਜਿਨ੍ਹਾਂ ਨੇ ਹਾਲ ਹੀ ’ਚ ਪਾਕਿਸਤਾਨ ’ਚ ਟੈਸਟ ਸੀਰੀਜ 2-0 ਨਾਲ ਜਿੱਤੀ ਸੀ। ਟੀਮ ’ਚ ਸਿਰਫ ਇੱਕ ਬਦਲਾਅ ਹੋਇਆ ਹੈ, ਜ਼ਖਮੀ ਸ਼ਰੀਫੁਲ ਇਸਲਾਮ ਬਾਹਰ ਹੈ। ਉਨ੍ਹਾਂ ਦੀ ਜਗ੍ਹਾ ਜਾਕਿਰ ਅਲੀ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਜਿਹੀ ਸਥਿਤੀ ’ਚ ਮਹਿਮੂਦੁਲ ਹਸਨ ਜੋਏ, ਤਾਇਜੁਲ ਇਸਲਾਮ, ਨਈਮ ਹਸਨ, ਸ਼ਈਅਦ ਖਾਲਿਦ ਅਹਿਮਦ ਤੇ ਜਾਕਿਰ ਅਲੀ ਅਨਿਕ ਪਹਿਲੇ ਮੈਚ ਲਈ ਬਾਹਰ ਬੈਠ ਸਕਦੇ ਹਨ।

LEAVE A REPLY

Please enter your comment!
Please enter your name here