Body Donation: ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ

Body Donation

ਚਿੱਬੜਾਂ ਵਾਲੀ (ਰਾਜਕੁਮਾਰ ਚੁੱਘ)। Body Donation: ਮਾਤਾ ਨਸੀਬ ਕੌਰ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਪਿੰਡ ਗੰਧੜ ਦੇ ਮਾਤਾ ਨਸੀਬ ਕੌਰ ਇੰਸਾਂ 72 ਸਾਲਾਂ ਪਤਨੀ ਵਜੀਰ ਸਿੰਘ ਇੰਸਾਂ ਜਿਨਾਂ ਨੂੰ ਬਲਾਕ ਚਿਬੜਾਂ ਵਾਲੀ ਦੇ 26ਵੇਂ ਤੇ ਪਿੰਡ ਗੰਧੜ ਦੇ ਦੂਜੇ ਸਰੀਰ ਦਾਨੀ ਹੋਣ ਦਾ ਮਾਣ ਹਾਸਲ ਹੋਇਆ। ਮਾਤਾ ਨਸੀਬ ਕੌਰ ਇੰਸਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਹੈ। ਉਨ੍ਹਾਂ ਦੀ ਬੇਟੀਆਂ ਤੇ ਨੂੰਹਾ ਵੱਲੋਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਭੇਜਣ ਵਾਸਤੇ ਐਬੂਲੈਂਸ ਤੱਕ ਲਿਆਂਦਾ ਗਿਆ ਤੇ ਮਾਤਾ ਨਸੀਬ ਕੌਰ ਇੰਸਾਂ ਦੀ ਦੇਹ ’ਤੇ ਸਾਧ-ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ।

ਜਾਣਕਾਰੀ ਮੁਤਾਬਕ ਮਾਤਾ ਨਸੀਬ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ, ਉਨ੍ਹਾਂ ਦਾ ਦੇਹਾਂਤ ਹੋਣ ’ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਬੇਟੇ ਗੁਰਸੇਵਕ ਸਿੰਘ, ਗੁਰਸਾਹਿਬ ਸਿੰਘ ਤੇ ਗੁਰਬਾਜ ਸਿੰਘ ਨੇ ਆਪਣੀ ਮਾਤਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦਾ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰ ਦਿੱਤਾ ਗਿਆ ਹੈ। ਸਰੀਰ ਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ 85 ਮੈਂਬਰ ਸੁਖਦੀਪ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਰੋਜ ਮਾਨਵਤਾ ਭਲਾਈ ਦੇ ਕੰਮਾਂ ਲਈ ਹਰ ਸਮੇਂ ਤਿਆਰ ਰਹਿੰਦੇ ਹਨ। Body Donation

Body Donation
ਮ੍ਰਿਤਕ ਦੇਹ ਨੂੰ ਰਵਾਨਾ ਕਰਨ ਮੌਕੇ ਪਰਿਵਾਰਕ ਮੈਂਬਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ।
Body Donation
ਮਾਤਾ ਨਸੀਬ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੰਦੀਆਂ ਹੋਈਆਂ ਉਨ੍ਹਾਂ ਦੀਆਂ ਧੀਆਂ ਤੇ ਨੂੰਹਾਂ।

ਇਸੇ ਹੀ ਲੜੀ ਤਹਿਤ ਮਾਨਵਤਾ ਭਲਾਈ ਨੂੰ ਸਮਰਪਤ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ ‘ਸਰੀਰ-ਦਾਨ ਮਹਾ-ਦਾਨ’ ਤੇ ਅਮਲ ਕਮਾਉਂਦੇ ਹੋਏ ਵੱਡੀ ਗਿਣਤੀ ’ਚ ਆਪਣੇ ਪਰਿਵਾਰਿਕ ਮੈਂਬਰ ਦੀ ਮੌਤ ਹੋ ਜਾਣ ਦੇ ਉਸ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਉਸ ਦੀ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੰਦੇ ਹਨ। ਜਿੱਥੇ ਕਿ ਵੱਡੀ ਗਿਣਤੀ ’ਚ ਡਾਕਟਰ ਦੀ ਪੜ੍ਹਾਈ ਕਰ ਰਹੇ ਨਵੇਂ ਬੱਚਿਆਂ ਵੱਲੋਂ ਵੱਖ-ਵੱਖ ਬਿਮਾਰੀਆਂ ਤੇ ਖੋਜਾਂ ਕੀਤੀਆਂ ਜਾਂਦੀਆਂ ਹਨ। ਮਾਤਾ ਨਸੀਬ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਿੰਗਾਰੀ ਹੋਈ ਗੱਡੀ ’ਚ ਰੱਖ ਕੇ ਪਿੰਡ ਗੰਧੜ ਦੀਆਂ ਗਲੀਆਂ ’ਚ ਮਾਤਾ ਨਸੀਬ ਕੌਰ ਇੰਸਾਂ ਅਮਰ ਰਹੇ। Body Donation

ReadThis : Body Donation: ਜਾਂਦੇ-ਜਾਂਦੇ ਵੀ ਮਾਨਵਤਾ ਦੇ ਲੇਖੇ ਲੱਗੇ ਪ੍ਰੇਮ ਚੰਦ ਸਿੰਗਲਾ

ਮਾਤਾ ਨਸੀਬ ਕੌਰ ਇੰਸਾਂ ਅਮਰ ਰਹੇ ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਗੁੰਜਾਊ ਲਾਉਂਦੇ ਹੋਏ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਸਰਸਵਤੀ ਮੈਡੀਕਲ ਕਾਲਜ ਉਨਾਓ ਯੂਪੀ ਲਈ ਰਵਾਨਾ ਕੀਤਾ। ਇਸ ਮੌਕੇ ਸੁਖਦੀਪ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, 85 ਮੈਂਬਰ ਤੇ 85 ਮੈਂਬਰ ਭੈਣਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਗੁਰਰਾਜ ਸਿੰਘ ਇੰਸਾਂ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ, ਪ੍ਰੇਮੀ ਚਿਮਨ ਲਾਲ ਇੰਸਾਂ, ਪ੍ਰੇਮੀ ਗੁਰਿੰਦਰ ਸਿੰਘ ਇੰਸਾਂ, ਪ੍ਰੇਮੀ ਦਵਿੰਦਰ ਸਿੰਘ ਇੰਸਾਂ, ਪ੍ਰੇਮੀ ਸੁਖਪਾਲ ਸਿੰਘ ਇੰਸਾਂ, ਪ੍ਰੇਮੀ ਦਰਸ਼ਨ ਸਿੰਘ ਇੰਸਾਂ, ਪ੍ਰੇਮੀ ਗਗਨ ਇੰਸਾਂ, ਪ੍ਰੇਮੀ ਕੱਪੂ ਇੰਸਾਂ, ਪ੍ਰੇਮੀ ਅਵਤਾਰ ਸਿੰਘ ਇੰਸਾਂ, ਪ੍ਰੇਮੀ ਜਗਸੀਰ ਇੰਸਾਂ, ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਹਾਜ਼ਰੀ ਲਵਾਈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Body Donation

LEAVE A REPLY

Please enter your comment!
Please enter your name here