Indian Railways: ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਗਲਤ

Indian Railways
ਰੇਲਵੇ ਟਰੈਕ ਦੀ ਫਾਈਲ ਫੋਟੋ।

Indian Railways: ਉੱਤਰ ਪ੍ਰਦੇਸ਼ ਤੋਂ ਲੈ ਕੇ ਓਡੀਸ਼ਾ ਅਤੇ ਤੇਲੰਗਾਨਾ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਲਗਾਤਾਰ ਰੇਲਵੇ ਟਰੈਕ ’ਤੇ ਪੱਥਰ, ਲੋਹੇ ਦੀਆਂ ਛੜੀਆਂ ਅਤੇ ਗੱਡੀ ਦੇ ਪਹੀਏ ਵਰਗੀਆਂ ਚੀਜ਼ਾਂ ਬਰਾਮਦ ਹੋ ਰਹੀਆਂ ਹਨ ਇਸ ਵਿਚਕਾਰ ਪਿਛਲੇ 40 ਦਿਨਾਂ ’ਚ ਅਜਿਹੀਆਂ 18 ਘਟਨਾਵਾਂ ਸਾਹਮਣੇ ਆ ਗਈਆਂ ਹਨ, ਜਿਸ ’ਚ ਰੇਲ ਨੂੰ ਡਿਰੇਲ ਕਰਨ ਦੀ ਸਾਜਿਸ਼ ਨਜ਼ਰ ਆ ਰਹੀ ਹੈ ਇਹ ਖ਼ਤਰਾ ਇਸ ਲਈ ਵੀ ਵੱਡਾ ਹੈ, ਕਿਉਂਕਿ ਦੇਸ਼ ਦੀ ਜ਼ਿਆਦਾਤਰ ਅਬਾਦੀ ਆਪਣੇ ਸਫਰ ਨੂੰ ਸੌਖਾ ਬਣਾਉਣ ਲਈ ਰੇਲ ’ਚ ਹੀ ਯਾਤਰਾ ਕਰਨਾ ਪਸੰਦ ਕਰਦੀ ਹੈ ਅਜਿਹੇ ’ਚ ਇਹ ਸਵਾਲ ਉੱਠ ਰਿਹਾ ਹੈ ਕਿ ਆਖਰ ਕੌਣ ਰੇਲਾਂ ’ਤੇ ਲੋਨ ਵੁਲਫ ਅਟੈਕ ਦੀ ਪਲਾਨਿੰਗ ਕਰ ਰਿਹਾ ਹੈ ਡਿਰੇਲ ਦੀਆਂ ਘਟਨਾਵਾਂ ਤੋਂ ਇਲਾਵਾ ਰੇਲਾਂ ’ਤੇ ਪਥਰਾਅ ਦੀਆਂ ਕਈ ਖਬਰਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਹਨ।

11 ਸਤੰਬਰ ਨੂੰ ਹੀ ਬਿਹਾਰ ਦੇ ਗਯਾ ’ਚ ਵੰਦੇ ਭਾਰਤ ਟਰੇਨ ’ਤੇ ਪੱਥਰ ਸੁੱਟਿਆ ਗਿਆ

ਬੀਤੀ 11 ਸਤੰਬਰ ਨੂੰ ਹੀ ਬਿਹਾਰ ਦੇ ਗਯਾ ’ਚ ਵੰਦੇ ਭਾਰਤ ਟਰੇਨ ’ਤੇ ਪੱਥਰ ਸੁੱਟਿਆ ਗਿਆ, ਜਿਸ ਨਾਲ ਉਸ ਦੀ ਬਾਰੀ ਦਾ ਸ਼ੀਸ਼ਾ ਟੁੱਟ ਗਿਆ, ਦਰਅਸਲ, ਬਿਹਾਰ ਦੇ ਗਯਾ ’ਚ ਵੰਦੇ ਭਾਰਤ ਟਰੇਨ ਦਾ ਟ੍ਰਾਇਲ ਚੱਲ ਰਿਹਾ ਸੀ ਇਸ ਦੌਰਾਨ ਇੱਕ ਸ਼ਖਸ ਨੇ ਰੇਲ ’ਤੇ ਪੱਥਰ ਸੁੱਟ ਦਿੱਤਾ, ਜਿਸ ਦੀ ਵਜ੍ਹਾ ਨਾਲ ਵੰਦੇ ਭਾਰਤ ਰੇਲ ਦੀ ਇੱਕ ਕੋਚ ਦੀ ਬਾਰੀ ਦਾ ਸ਼ੀਸਾ ਟੁੱਟ ਗਿਆ ਹਾਲਾਂਕਿ, ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਦੇਸ਼ ’ਚ ਕਈ ਵਾਰ ਰੇਲਾਂ ’ਤੇ ਪੱਥਰ ਸੁੱਟੇ ਗਏ ਹਨ ਰੇਲਾਂ ’ਤੇ ਹੋਣ ਵਾਲੀ ਇਸ ਪਥਰਬਾਜ਼ੀ ਦੀ ਵਜ੍ਹਾ ਨਾਲ ਕਈ ਲੋਕ ਜ਼ਖ਼ਮੀ ਵੀ ਹੋ ਜਾਂਦੇ ਹਨ ਦੰਗਿਆਂ ਜਾਂ ਪ੍ਰਦਰਸ਼ਨਾਂ ’ਚ ਰੇਲਵੇ ਦੀ ਸੰਪੱਤੀ ਭੀੜ ਦੇ ਨਿਸ਼ਾਨੇ ’ਤੇ ਹਮੇਸ਼ਾ ਰਹਿੰਦੀ ਹੈ।

ਤਿੰਨ-ਚਾਰ ਮਹੀਨਿਆਂ ’ਚ ਰੇਲ ਪਲਟਣ ਜਾਂ ਪੱਟੜੀ ਤੋਂ ਉੱਤਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ

ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਭਾਰਤੀ ਰੇਲਵੇ ਦੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਰੇਲਗੱਡੀਆਂ ਨੂੰ ਪਟੜੀ ਤੋਂ ਲਾਹੁਣ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵੱਡਾ ਕਾਰਨ ਹਨ ਪਿਛਲੇ ਤਿੰਨ-ਚਾਰ ਮਹੀਨਿਆਂ ’ਚ ਰੇਲ ਪਲਟਣ ਜਾਂ ਪੱਟੜੀ ਤੋਂ ਉੱਤਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਜਿਹੇ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਜੋ ਘਟਨਾਵਾਂ ਸਾਹਮਣੇ ਆਈਆਂ ਹਨ ਉਹ ਕਿਸੇ ਸਾਜਿਸ਼ ਜਾਂ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹਨ ਜਾਂ ਫਿਰ ਸ਼ਰਾਰਤੀ ਤੱਤਾਂ ਦੀ ਸ਼ਰਾਰਤ ਇਸ ਦੇ ਪਿੱਛੇ ਦੀ ਮਨਸ਼ਾ ਦਾ ਪਤਾ ਲਾਉਣਾ ਵੀ ਰੇਲਵੇ ਦੀ ਸੁਰੱਖਿਆ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। Indian Railways

Read This : Indian Railways: ਭਾਰਤੀ ਰੇਲ ਲਈ ਸੁਚੱਜੀ ਪਹਿਲ ਦੀ ਲੋੜ

ਅਜਿਹਾ ਇਸ ਲਈ ਵੀ ਕਿਉਂਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਸੁਰੱਖਿਅਤ ਅਰਾਮਦਾਇਕ ਸਫਰ ਦੀ ਉਮੀਦ ਕਰਨ ਵਾਲੇ ਰੇਲ ਯਾਤਰੀਆਂ ਦੇ ਜੀਵਨ ਨੂੰ ਖ਼ਤਰੇ ’ਚ ਪਾਉਂਦੀਆਂ ਹਨ, ਸਗੋਂ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਬੀਤੇ ਐਤਵਾਰ ਉੱਤਰ ਪ੍ਰਦੇਸ਼ ’ਚ ਕਾਨ੍ਹਪੁਰ ਦੇ ਨੇੜੇ ਪਰਿਆਗਰਾਜ-ਭਿਵਾਨੀ ਕਾÇਲੰਦੀ ਐਕਸਪ੍ਰੈਸ ਪਟੜੀ ’ਤੇ ਰੱਖੇ ਐਲਪੀਜੀ ਸਿਲੰਡਰ ਨਾਲ ਟਕਰਾ ਗਈ ਸ਼ੱਕ ਹੈ ਕਿ ਸਿਲੰਡਰ ਤਿਲ੍ਹਕਣ ਕਾਰਨ ਧਮਾਕਾ ਨਾ ਹੋਣ ਕਾਰਨ ਹਾਦਸੇ ਦਾ ਖ਼ਤਰਾ ਟਲ ਗਿਆ ਇਸ ਤਰ੍ਹਾਂ ਪਟੜੀ ਤੋਂ ਰੇਲ ਨੂੰ ਲਾਹੁਣ ਦੀ ਸਾਜਿਸ਼ ਨਾਕਾਮ ਹੋ ਗਈ ਅਸਲ ਵਿਚ ਪਿਛਲੇ ਕੁਝ ਸਾਲਾਂ ’ਚ ਤਮਾਮ ਤੇਜ਼ ਰਫ਼ਤਾਰ ਦੀਆਂ ਨਵੀਆਂ ਰੇਲਾਂ ਪਟੜੀਆਂ ’ਤੇ ਦੌੜ ਰਹੀਆਂ ਹਨ। Indian Railways

ਪਿਛਲੇ ਮਹੀਨੇ ਵੀ ਕਾਨ੍ਹਪੁਰ ਕੋਲ ਵਾਰਾਣਸੀ-ਅਹਿਮਦਾਬਾਦ ਸਾਬਰਮਤੀ ਐਕਸਪੈ੍ਰਸ ਦੇ ਕਰੀਬ ਦੋ ਦਰਜਨ ਡੱਬੇ ਪਟੜੀ ਤੋਂ ਉੱਤਰੇ

ਉਨ੍ਹਾਂ ਦੀ ਰਫ਼ਤਾਰ ਵੀ ਵਧੀ ਹੈ ਅਤੇ ਰੇਲਾਂ ਦੀ ਆਵਾਜਾਈ ਵੀ ਅਜਿਹੇ ’ਚ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਨਾ ਹੋਣ ਨਾਲ ਹਜ਼ਾਰਾਂ ਯਾਤਰੀਆਂ ਦੀ ਜਾਨ ਦਾ ਜੋਖ਼ਿਮ ਬਣਿਆ ਰਹਿੰਦਾ ਹੈ ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਕਾਨ੍ਹਪੁਰ ਕੋਲ ਵਾਰਾਣਸੀ-ਅਹਿਮਦਾਬਾਦ ਸਾਬਰਮਤੀ ਐਕਸਪੈ੍ਰਸ ਦੇ ਕਰੀਬ ਦੋ ਦਰਜਨ ਡੱਬੇ ਪਟੜੀ ਤੋਂ ਉੱਤਰ ਗਏ ਸਨ ਫਿਰ ਵੀ ਚਾਲਕ ਨੇ ਕਿਸੇ ਚੱਟਾਨ ਦੇ ਇੰਜਣ ਨਾਲ ਟਕਰਾਉਣ ਦੀ ਗੱਲ ਕਹੀ ਸੀ ਇਸ ਤੋਂ ਪਹਿਲਾਂ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ ਲੀਹੋਂ ਲੱਥਣ ਨਾਲ ਚਾਰ ਯਾਤਰੀਆਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ ਬਿਨਾਂ ਸ਼ੱਕ, ਇਸ ਦੇ ਨਾਲ ਹੀ ਰੇਲਵੇ ਟਰੈਕ ਨੂੰ ਨੁਕਸਾਨ ਪਹੰਚਾਉਣ ਦੀਆਂ ਕੁਝ ਹੋਰ ਘਟਨਾਵਾਂ ਸਾਹਮਣੇ ਆਈਆਂ ਹਨ ਇਹ ਘਟਨਾਵਾਂ ਦੱਸਦੀਆਂ ਹਨ ਕਿ ਰੇਲ ’ਚ ਸਫਰ ਕਰ ਰਹੇ। Indian Railways

ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ ਲੀਹੋਂ ਲੱਥਣ ਨਾਲ ਚਾਰ ਯਾਤਰੀਆਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ

ਹਜ਼ਾਰਾਂ ਨਾਗਰਿਕਾਂ ਦੀ ਜੀਵਨ ਰੱਖਿਆ ਲਈ ਰੇਲਵੇ ਦੇ ਸੁਰੱਖਿਆ ਤੰਤਰ ਨੂੰ ਫੁੱਲਫਰੂਫ ਬਣਾਉਣ ਦੀ ਲੋੜ ਹੈ ਅਜਿਹੀਆਂ ਘਟਨਾਵਾਂ ਨੇ ਦੱਸ ਦਿੱਤਾ ਹੈ ਕਿ ਰੇਲਵੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਹੈ ਰੇਲਵੇ ਨੇ ਸਾਲ 2022 ’ਚ ਸਾਫ ਕੀਤਾ ਕਿ ਰੇਲਵੇ ਸੰਪੱਤੀ ਦਾ ਨੁਕਸਾਨ ਕਰਨ ਵਾਲੇ ਅੱਗੇ ਰੇਲਵੇ ’ਚ ਨੌਕਰੀ ਨਹੀਂ ਕਰ ਸਕਣਗੇ ਨਿਯਮਾਂ ਦੇ ਮੁਤਾਬਿਕ ਸੰਪੱਤੀ ਦਾ ਨੁਕਸਾਨ, ਟਰੈਕ ਹਟਾਉਣ, ਆਵਾਜਾਈ ’ਤੇ ਅਸਰ ਪਾਉਣ ਅਤੇ ਅਜਿਹਾ ਕੋਈ ਵੀ ਕੰਮ ਜਿਸ ਨਾਲ ਯਾਤਰੀਆਂ ਦੀ ਜਾਨ ਖਤਰੇ ’ਚ ਪੈਂਦੀ ਹੈ, ਕਰਨ ਵਾਲੇ ਲੋਕਾਂ ਨੂੰ ਉਮਰ ਭਰ ਲਈ ਰੇਲਵੇ ’ਚ ਨੌਕਰੀ ਲਈ ਅਯੋਗ ਮੰਨਿਆ ਜਾਵੇਗਾ। Indian Railways

ਆਵਾਜਾਈ ’ਤੇ ਅਸਰ ਪਾਉਣ ਅਤੇ ਅਜਿਹਾ ਕੋਈ ਵੀ ਕੰਮ ਜਿਸ ਨਾਲ ਯਾਤਰੀਆਂ ਦੀ ਜਾਨ ਖਤਰੇ ’ਚ ਪੈਂਦੀ ਹੈ

ਇਹ ਫੈਸਲਾ ਪਿਛਲੇ ਸਾਲ ਅਗਨੀਵੀਰ ਦੇ ਵਿਰੋਧ ’ਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਲਿਆ ਗਿਆ ਸੀ ਇਸ ’ਚ ਰੇਲਵੇ ਨੂੰ 259 ਕਰੋੜ ਦਾ ਰੁਪਏ ਨੁਕਸਾਨ ਝੱਲਣਾ ਪਿਆ ਸੀ ਰੇਲਵੇ ਦੀ ਸੁਰੱਖਿਆ ਸਾਡੇ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਦੀ ਸੁਰੱਖਿਆ ਨਾਲ ਜੁੜੀ ਹੈ ਟਰੈਕ ਦੀ ਸੁਰੱਖਿਆ ਲਈ ਅਤਿ ਆਧੁਨਿਕ ਤਕਨੀਕਾਂ, ਡਰੋਨ ਸਰਵੀਲਾਂਸ, ਸੀਸੀਟੀਵੀ ਅਤੇ ਏਆਈ ਆਧਾਰਿਤ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਰੇਲਵੇ ਟਰੈਕ ’ਤੇ ਲਗਾਤਾਰ ਗਸ਼ਤ ਦੇ ਨਾਲ-ਨਾਲ ਸਥਾਨਿਕ ਪੁਲਿਸ ਦੀ ਵੀ ਸਰਗਰਮ ਭਾਗੀਦਾਰੀ ਹੋਣੀ ਚਾਹੀਦੀ ਹੈ। ਰੇਲਵੇ ਟਰੈਕ ’ਤੇ ਭੰਨ੍ਹ-ਤੋੜ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਪਰਾਧੀਆਂ ਨੂੰ ਉਮਰ ਭਰ ਜੇਲ੍ਹ ਜਾਂ ਸਖਤ ਜ਼ੁਰਮਾਨੇ ਦੀ ਸਜਾ ਦੀ ਤਜਵੀਜ਼ ਕੀਤੀ ਜਾ ਸਕਦੀ ਹੈ।

ਟਰੈਕ ’ਤੇ ਨਜ਼ਰ ਰੱਖਣ ਲਈ ਰੇਲਵੇ ਨੇ ਇੰਜਣ ਅਤੇ ਕੋਚ ’ਚ ਸੀਸੀਟੀਵੀ ਲਾਉਣ ਦੀ ਯੋਜਨਾ ਤਿਆਰ ਕੀਤੀ

ਟਰੈਕ ’ਤੇ ਨਜ਼ਰ ਰੱਖਣ ਲਈ ਰੇਲਵੇ ਨੇ ਇੰਜਣ ਅਤੇ ਕੋਚ ’ਚ ਸੀਸੀਟੀਵੀ ਲਾਉਣ ਦੀ ਯੋਜਨਾ ਤਿਆਰ ਕੀਤੀ ਹੈ ਇਸ ਤਹਿਤ ਇੰਜਣ ਦੇ ਸਾਹਮਣੇ ਅਤੇ ਸਾਈਡ ’ਚ ਕੈਮੇਰੇ ਲਾਏ ਜਾਣਗੇ ਇਸ ਤੋਂ ਇਲਾਵਾ ਕੋਚ ਦੇ ਸਾਈਡ ਅਤੇ ਗਾਰਡ ਕੋਚ ’ਚ ਵੀ ਕੈਮਰੇ ਲੱਗਣਗੇ ਇਸ ਤਰ੍ਹਾਂ ਨਾਲ ਇੱਕ ਰੇਲ ’ਚ ਕੁੱਲ 8 ਕੈਮਰਿਆਂ ਦੀ ਵਿਵਸਥਾ ਕੀਤੀ ਜਾੇਵਗੀ ਰੇਲਾਂ ’ਚ ਲੱਗਣ ਵਾਲੇ ਕੈਮਰਿਆਂ ਜਰੀਏ ਟਰੈਕ ਅਤੇ ਟਰੈਕ ਦੇ ਚਾਰੇ ਪਾਸੇ ਨਜ਼ਰ ਰੱਖੀ ਜਾ ਸਕੇਗੀ ਤਿੰਨ ਮਹੀਨਿਆਂ ’ਚ ਇਹ ਕੈਮਰੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਮੰਨਿਆ ਜਾ ਰਿਹਾ ਹੈ ਕਿ ਇੱਕ ਸਾਲ ਦੇ ਅੰਦਰ ਇਹ ਕੰਮ ਪੂਰਾ ਕਰ ਲਿਆ ਜਾਵੇਗਾ। Indian Railways

ਰੇਲ ਪਲਟਾਉਣ ਦੀ ਸਾਜਿਸ਼ ਨੂੰ ਲੈ ਕੇ ਰੇਲਵੇ ਪ੍ਰੋਟੈਕਸ਼ਨ ਫੋਰਸ ਚੌਕਸ

ਇਸ ਪੂਰੇ ਕੰਮ ’ਚ ਤਕਰੀਬਨ 1200 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਦੱਸੀ ਗਈ ਹੈ ਰੇਲ ਪਲਟਾਉਣ ਦੀ ਸਾਜਿਸ਼ ਨੂੰ ਲੈ ਕੇ ਰੇਲਵੇ ਪ੍ਰੋਟੈਕਸ਼ਨ ਫੋਰਸ ਚੌਕਸ ਹੈ ਰੇਲਵੇ ਟਰੈਕ ’ਤੇ ਨਾਈਟ ਪੈਟਰੋÇਲੰਗ ਵਧਾ ਦਿੱਤੀ ਗਈ ਹੈ ਬਲਾਕ ਵਾਈਜ਼ ਆਰਪੀਐਫ ਦੇ ਜਵਾਨ ਰੇਲਵੇ ਟਰੈਕ ’ਤੇ ਪੈਟਰੋÇਲੰਗ ਕਰ ਰਹੇ ਹਨ ਉੱਥੇ ਜੇਕਰ ਰੇਲਵੇ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਹੁੁੰਦੀ ਹੈ ਤਾਂ ਉਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਸਿਰਫ ਦੋਸ਼ ਲਾਉਣਾ ਕਾਫੀ ਨਹੀਂ ਹੈ ਨਹੀਂ ਤਾਂ ਵਿਰੋਧੀ ਧਿਰ ਨੂੰ ਇਹ ਕਹਿਣ ਦਾ ਮੌਕਾ ਮਿਲੇਗਾ ਕਿ ਸਰਕਾਰ ਆਪਣੀ ਫੇਲ੍ਹਤਾ ਲੁਕਾਉਣ ਲਈ ਇਸ ਤਰ੍ਹਾਂ ਦੇ ਤਰਕ ਦੇ ਰਹੀ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ, ਅਤੇ ਇਸ ਮਾਮਲ ’ਚ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਹੈ। Indian Railways

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰੋਹਿਤ ਮਾਹੇਸ਼ਵਰੀ

LEAVE A REPLY

Please enter your comment!
Please enter your name here