Punjab News: ਪੰਜ ਦਿਨਾਂ ਤੋਂ ਛੱਤ ’ਤੇ ਚੜ੍ਹੇ ਮਹਿਲਾਂ ਪ੍ਰੋਫੈਸਰਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਨੇ ਉਤਾਰਿਆ ਹੇਠਾਂ

Punjab News
ਪਟਿਆਲਾ : ਸਹਾਇਕ ਪ੍ਰੋਫੈਸਰ ਲਗਾਏ ਗਏ ਧਰਨੇ ਦੌਰਾਨ ਨਾਅਰੇਬਾਜੀ ਕਰਦੇ ਹੋਏ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਧਰਨੇ ’ਚ ਪੁੱਜ ਕੇ ਮੰਗਾਂ ਦੇ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ।

ਪੱਕਾ ਧਰਨਾ 29 ਵੇਂ ਦਿਨ ’ਚ ਦਾਖਲ, ਡਾ. ਬਲਬੀਰ ਸਿੰਘ ਨੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਹੇਠਾਂ ਉਤਾਰਿਆ | Punjab News

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈਂਪਸ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ ਅਕਾਦਮਿਕ ਸੈਸ਼ਨ 2024-25 ਦੀ ਪ੍ਰਵਾਨਗੀ ਦੀ ਮੰਗ ਦੀ ਪੂਰਤੀ ਲਈ ਲੱਗਾ ਪੱਕਾ ਧਰਨਾ 29ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਵਾਈਸ ਚਾਂਸਲਰ ਦੀ ਬਿਲਡਿੰਗ ਉਤੇ ਚੜੇ ਹੋਇਆ ਨੂੰ ਕੱਲ੍ਹ ਪੰਜ ਦਿਨਾਂ ਤੋਂ ਬਾਅਦ ਕੱਲ੍ਹ ਸ਼ਾਮ ਨੂੰ 8:30 ’ਤੇ ਡਾ. ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ ਵੱਲੋਂ ਖੁਦ ਆ ਕੇ ਬੁੱਧਵਾਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾ ਕੇ ਸਾਰੀਆ ਮੰਗਾਂ ਦਾ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਛੱਤ ਤੋਂ ਉਤਾਰਿਆ ਗਿਆ। ਯੂਨੀਅਨ ਦੇ ਆਗੂਆਂ ਨੇ ਕਿਹਾ ਸਾਡਾ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋ ਤੱਕ ਸਾਡੀ ਪ੍ਰਵਾਨਗੀ ਦੀ ਮੰਗ ਪੂਰੀ ਨਹੀਂ ਹੁੰਦੀ। Punjab News

ਇਹ ਵੀ ਪੜ੍ਹੋ: Big Charter Airlines: ਐੱਮਪੀ ਸੰਜੀਵ ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਕੀਤੀ ਮੁਲਾਕਾਤ

ਦੱਸਣਯੋਗ ਹੈ ਕਿ ਜਦੋਂ ਇਨ੍ਹਾਂ ਮਹਿਲਾ ਪ੍ਰੋਫੈਸਰਾਂ ਨੂੰ ਨੀਚੇ ਉਤਾਰਿਆ ਗਿਆ ਤਾਂ ਇਨ੍ਹਾਂ ਦਾ ਕੁਝ ਸਮਾਨ ਜਿਸ ਵਿੱਚ ਕੱਪੜੇ ਤੇ ਕਿਤਾਬਾਂ ਸ਼ਾਮਿਲ ਸਨ, ਨੂੰ ਨੀਚੇ ਉਤਾਰਨ ਲਈ ਕੁਝ ਹੋਰ ਮਹਿਲਾ ਪ੍ਰੋਫੈਸਰ ਉੱਪਰ ਗਏ ਪਰ ਅਚਾਨਕ ਛੱਤ ’ਤੇ ਪੈਰ ਤਿਲਕ ਜਾਣ ਕਰਕੇ ਇਕ ਮਹਿਲਾ ਪ੍ਰੋਫੈਸਰ ਡਿੱਗ ਗਏ ਅਤੇ ਉਨ੍ਹਾਂ ਨੂੰ ਯੂਨੀਅਨ ਵੱਲੋਂ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਜਾਂਚ ’ਚ ਪਤਾ ਲਗਾ ਹੈ ਕਿ ਉਨ੍ਹਾਂ ਦੇ ਗੁੱਟ ਦੀ ਹੱਡੀ ਟੁੱਟ ਗਈ ਹੈ ਅਤੇ ਇਸ ਮਹਿਲਾ ਸਹਾਇਕ ਪ੍ਰੋਫੈਸਰ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।

ਵੀ. ਸੀ. ਦੇ ਦਫ਼ਤਰ ਦੀ ਛੱਤ ਤੋਂ ਸਮਾਨ ਲੈ ਕੇ ਹੇਠਾਂ ਉਤਰਦਿਆਂ ਇੱਕ ਮਹਿਲਾ ਪ੍ਰੋਫੈਸਰ ਦੀ ਛੱਤ ਤੋਂ ਤਿਲਕ ਜਾਣ ਕਰਕੇ ਬਾਂਹ ਦੀ ਹੱਡੀ ਟੁੱਟੀ

Punjab News
ਪਟਿਆਲਾ : ਸਹਾਇਕ ਪ੍ਰੋਫੈਸਰ ਲਗਾਏ ਗਏ ਧਰਨੇ ਦੌਰਾਨ ਨਾਅਰੇਬਾਜੀ ਕਰਦੇ ਹੋਏ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਧਰਨੇ ’ਚ ਪੁੱਜ ਕੇ ਮੰਗਾਂ ਦੇ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ।

ਅਪ੍ਰੇਸ਼ਨ ਕਰਨ ਉਪਰੰਤ ਪਲੇਟਾ ਪਾ ਕੇ ਮੈਡਮ ਦੀ ਬਾਂਹ ਦੀ ਹੱਡੀ ਜੋੜੀ ਗਈ ਹੈ। ਆਗੂਆਂ ਨੇ ਕਿਹਾ ਇਸ ਸਭ ਦਾ ਜਿੰਮੇਵਾਰ ਪੰਜਾਬੀ ਯੂਨੀਵਰਸਿਟੀ ਦਾ ਕਾਰਜਕਾਰੀ ਵਾਇਸ ਚਾਂਸਲਰ ਸਾਹਿਬ ਕੇ. ਕੇ. ਯਾਦਵ ਅਤੇ ਸਿੱਖਿਆ ਮੰਤਰੀ ਪੰਜਾਬ ਹਨ। ਆਗੂਆਂ ਨੇ ਕਿਹਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਘਟਨਾ ਪੀੜਿਤ ਪ੍ਰੋਫੈਸਰ ਦੇ ਇਲਾਜ਼ ਦਾ ਖਰਚਾ ਚੁੱਕਣ ਚਾਹੀਦਾ ਹੈ, ਕਿਉਂਕਿ ਇਹ ਸਭ ਕੁਝ ਯੂਨੀਵਰਸਿਟੀ ਪ੍ਰਸ਼ਾਸਨ ਦੀ ਅਣਗਹਿਲੀ ਕਰਨ ਹੋਇਆ ਹੈ। ਇਨ੍ਹਾਂ ਗੈਸਟ ਪ੍ਰੋਫੈਸਰਾਂ ਦੇ ਹੱਕਾਂ ਬਾਰੇ ਪੂਰੇ ਪੰਜਾਬ ਦੇ ਲੇਖਕ, ਬੁੱਧੀਜੀਵੀ, ਅਤੇ ਪੱਤਰਕਾਰ ਸੰਵੇਂਦਨਾ ਪ੍ਰਗਟਾ ਰਹੇ ਹਨ ਕਿਉਂਕਿ ਇਹ ਸਾਰੇ ਪ੍ਰੋਫੈਸਰ ਯੂ ਜੀ ਸੀ ਦੀਆਂ ਸਾਰੀਆ ਸਰਤਾਂ ਪੂਰੀਆਂ ਕਰਦੇ ਹਨ। ਇਸ ਮੌਕੇ ਡਾ ਕੁਲਦੀਪ ਸਿੰਘ, ਅਮਨਦੀਪ ਸਿੰਘ, ਨਵਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਡਾ ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ ਸਮੇਤ ਸਮੂਹ ਪ੍ਰੋਫੈਸਰ ਹਾਜ਼ਰ ਸਨ। Punjab News