ਬਾਰਡਰ ਦੇ ਸਰਹੱਦੀ ਪਿੰਡ ‘ਚ ਬਰਾਮਦ ਹੋਇਆ ਪਾਕਿਸਤਾਨੀ ਡ੍ਰੋਨ

Pakistani Drone Recovered, Village, Border

ਅੰਮ੍ਰਿਤਸਰ । ਅਟਾਰੀ ਬਾਰਡਰ ਕੋਲ ਪਿੰਡ ਮੋਹਾਵਾ ਵਿਚ ਅੱਜ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਇਕ ਸ਼ਖਸ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਇਹ ਡ੍ਰੋਨ ਸਟੇਟ ਸਪੈਸ਼ਲ ਸੈੱਸਲ ਦੀ ਟੀਮ ਵੱਲੋਂ ਅੱਤਵਾਦੀ ਸ਼ੁੱਭਦੀਪ ਸਿੰਘ ਦੀ ਨਿਸ਼ਾਨਦੇਹੀ ‘ਤੇ ਅਟਾਰੀ ਬਾਰਡਰ ਦੇ ਨੇੜਲੇ ਪਿੰਡ ਮੋਹਾਵਾ ਤੋਂ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪਿਲਸ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਅੱਤਵਾਦੀਆਂ ਵੱਲੋਂ ਹੋਰ ਡਰੋਨ ਤਾਂ ਨਹੀਂ ਲੁਕਾ ਕੇ ਰੱਖੇ ਗਏ ਹਨ। Pakistani Drone

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਖੇਪ ਨਾਲ ਭੇਜਿਆ ਗਿਆ ਡਰੋਨ ਕ੍ਰੈਸ਼ ਹੋ ਕੇ ਡਿੱਗ ਗਿਆ ਸੀ। ਪੰਜਾਬ ਪੁਲਸ ਦੀ ਖੁਫੀਆ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਕਰੈਸ਼ ਹੋਇਆ ਡ੍ਰੋਨ 15 ਕਿੱਲੋ ਤੋਂ ਜ਼ਿਆਦਾ ਭਾਰ ਨਹੀਂ ਸੀ ਚੁੱਕ ਸਕਦਾ, ਜਿਸ ਦਿਨ ਡ੍ਰੋਨ ਕਰੈਸ਼ ਹੋਇਆ, ਉਸ ‘ਤੇ ਜ਼ਿਆਦਾ ਭਾਰ ਵਾਲੀ ਹਥਿਆਰਾਂ ਦੀ ਖੇਪ ਲੱਦ ਦਿੱਤੀ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਅੱਗ ਲੱਗਣ ਨਾਲ ਡ੍ਰੋਨ ਦੀ ਬੈਟਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਜ਼ਿਆਦਾ ਭਾਰ ਕਾਰਨ ਡ੍ਰੋਨ ਦੀ ਮੋਟਰ ਵਿਚ ਅਚਾਨਕ ਅੱਗ ਲੱਗ ਗਈ ਤੇ ਉਹ ਭਾਰਤ ਦੇ ਝਬਾਲ ਖੇਤਰ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਵਿਚ ਡਿੱਗ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।