ਅੱਤਵਾਦੀ ਸੰਗਠਨਾਂ ‘ਤੇ ਕਾਰਵਾਈ ਕਰੇ ਪਾਕਿ

Pakistan, Action, terrorism, Organizations, US, Donald Trump, Article

ਜਦੋਂ ਸਮੁੱਚਾ ਸੰਸਾਰ ਨਵੇਂ ਸਾਲ ਦੇ ਜਸ਼ਨ ‘ਚ ਡੁੱਬਿਆ ਹੋਇਆ ਸੀ, ਉਸੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਕਰੜੀ ਫਟਕਾਰ ਲਾਉਂਦਿਆਂ ਝੂਠਾ ਅਤੇ ਧੋਖੇਬਾਜ ਦੇਸ਼ ਦੱਸਦੇ ਹੋਏ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੀ ਵਰਤੋਂ ਅਤੇ ਆਪਣੇ ਹੀ ਦੇਸ਼ ਦੀ ਨੀਤੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਅਮਰੀਕਾ ਦੇ ਰਾਸ਼ਟਰਪਤੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪਾਕਿਸਤਾਨ ਨੂੰ ਜੋ ਮੱਦਦ ਅੱਤਵਾਦ ਦੇ ਖਾਤਮੇ ਲਈ ਪ੍ਰਦਾਨ ਕੀਤੀ ਜਾ ਰਹੀ ਸੀ, ਉਸਨੂੰ ਪਾਕਿ ਅੱਤਵਾਦੀਆਂ ਦੀ ਮੱਦਦ ਵਿੱਚ ਲਾ ਰਿਹਾ ਹੈ ।

ਜਿਕਰਯੋਗ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਬੀਤੇ ਪੰਦਰਾਂ ਸਾਲਾਂ ਵਿੱਚ 33 ਅਰਬ ਡਾਲਰ ਦੀ ਭਾਰੀ ਰਕਮ ਇਸ ਲਈ ਦਿੰਦਾ ਰਿਹਾ, ਤਾਂ ਕਿ ਪਾਕਿਸਤਾਨ ਇਸ ਨਾਲ ਅੱਤਵਾਦੀਆਂ ਨਾਲ ਨਜਿੱਠ ਸਕੇ । ਪਰ ਪਾਕਿਸਤਾਨ ਇਸ ਪੈਸੇ ਦੀ ਵਰਤੋਂ ਸ਼ੁਰੂ ਤੋਂ ਹੀ ਅੱਤਵਾਦੀਆਂ ਦੀ ਨਸਲ ਤਿਆਰ ਕਰਨ ਵਿੱਚ, ਉਨ੍ਹਾਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ‘ਚ ਲਾਉਂਦਾ ਰਿਹਾ । ਜਿਸਦੇ ਨਾਲ ਖੁੰਬਾਂ ਵਾਂਗ ਅੱਤਵਾਦੀ ਸੰਗਠਨ ਤਿਆਰ ਹੋ ਗਏ ਅਤੇ ਪਾਕਿਸਤਾਨ ਇਨ੍ਹਾਂ ਅੱਤਵਾਦੀ ਸੰਗਠਨਾਂ ਦਾ ਸਭ ਤੋਂ ਵੱਡਾ ਪਨਾਹਗਾਹ ਦੇਸ਼ ਬਣ ਗਿਆ।

ਵਰਤਮਾਨ ਸਮੇਂ ਵਿੱਚ ਅੱਤਵਾਦੀਆਂ ਨੂੰ ਹਿਫਾਜ਼ਤ ਦੇਣ ਵਾਲਾ ਦੇਸ਼ ਬਣ ਚੁੱਕਾ ਪਾਕਿਸਤਾਨ ਆਪਣੇ-ਆਪ ਇਸ ਦੀ ਗ੍ਰਿਫ਼ਤ ਵਿੱਚ ਹੈ ਬਾਵਜੂਦ ਇਸਦੇ ਉਹ ਅੱਤਵਾਦੀਆਂ  ਦੇ ਨਾਲ ਖੜ੍ਹਾ ਹੈ। ਮੁੰਬਈ ਹਮਲੇ ਦਾ ਮਾਸਟਰਮਾਈਂਡ,  ਸੰਸਾਰਕ ਅੱਤਵਾਦੀ ਐਲਾਨ ਹੋ ਚੁੱਕੇ ਹਾਫਿਜ ਸਈਦ ਦੀ ਰਿਹਾਈ ਇਸਦਾ ਸਭ ਤੋਂ ਵੱਡਾ ਸਬੂਤ ਹੈ । ਇਸ ਤੋਂ ਇਲਾਵਾ ਹੱਕਾਨੀ ਨੈੱਟਵਰਕ, ਅਫਗਾਨ ਤਾਲਿਬਾਨ ਹੋਰ ਵੀ ਅਜਿਹੇ ਦਰਜਨਾਂ ਅੱਤਵਾਦੀ ਸਮੂਹਾਂ ਨੂੰ ਆਪਣੇ ਇੱਥੇ ਪਨਾਹ ਦਿੱਤੇ ਹੋਏ ਹੈ।

ਇਹ ਵੀ ਪੜ੍ਹੋ : ਏਅਰਪੋਰਟ ’ਤੇ ਦੋ ਜ਼ਹਾਜਾਂ ਵਿਚਕਾਰ ਜਬਰਦਸਤ ਟੱਕਰ

ਮੁੱਖ ਰੂਪ ਨਾਲ ਟਰੰਪ ਦੀ ਇਹ ਨਰਾਜ਼ਗੀ ਹਾਫਿਜ ਸਈਦ ਦੀ ਰਿਹਾਈ ਤੋਂ ਹੀ ਸ਼ੁਰੂ ਹੋਈ ਸੀ ।  ਉਸ ਸਮੇਂ ਵੀ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ  ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਪਾਕਿ ਦੀ ਅੱਤਵਾਦ ਦੇ ਵਿਰੋਧ ‘ਚ ਆਪਣੀ ਵਚਨਬੱਧਤਾ ਪੂਰੀ ਕਰਨ ਦੀ ਸਲਾਹ ਦਿੰਦੇ ਹੋਏ ਉਸਨੂੰ ਅੱਤਵਾਦ ਦਾ ਸੁਰੱਖਿਅਤ ਸਵਰਗ ਦੱਸਿਆ ਸੀ। ਪਰ ਟਰੰਪ ਲਈ ਬਿਆਨ ਨੂੰ ਪਾਕਿਸਤਾਨ ਹਕੂਮਤ ਨੇ ਗੰਭੀਰਤਾ ਨਾਲ ਨਹੀਂ ਲਿਆ ਉਸੇ ਦਾ ਨਤੀਜਾ ਹੈ ਕਿ ਅੱਜ ਟਰੰਪ ਨੂੰ ਇੰਨੀ ਸਖ਼ਤੀ  ਦੇ ਨਾਲ ਪੇਸ਼ ਆਉਣਾ ਪੈ ਰਿਹਾ ਹੈ।

ਸੰਸਾਰ ਭਾਈਚਾਰੇ ਵਿੱਚ ਪਾਕਿਸਤਾਨ ਦੀ ਛਵੀ ਪਹਿਲਾਂ ਤੋਂ ਹੀ ਅੱਤਵਾਦ ਪ੍ਰਸਤ ਦੇਸ਼ ਦੇ ਰੂਪ ਵਿੱਚ ਬਣੀ ਹੋਈ ਹੈ। ਭਾਰਤ ਨੇ ਵੀ ਇੱਕ ਸੁਚੱਜੀ ਕੂਟਨੀਤੀ ਦੀ ਪਛਾਣ ਕਰਵਾਉਂਦੇਹੋਏ ਸੰਯੁਕਤ ਰਾਸ਼ਟਰ ਅਤੇ ਸਾਰਕ ਦੇਸ਼ਾਂ ਦੀ ਬੈਠਕ ਵਿੱਚ ਭਾਰਤ ਵਿੱਚ ਪਾਕਿ ਪ੍ਰਸਤੀ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਸਬੂਤ ਨੂੰ ਸੰਸਾਰਕ ਮੰਚਾਂ ‘ਤੇ ਸਾਂਝਾ ਕੀਤਾ ਅਤੇ ਇਹ ਸਾਬਤ ਕੀਤਾ ਕਿ ਅੱਤਵਾਦ ਦੀ ਇਸ ਲੜਾਈ ਵਿੱਚ ਸੰਸਾਰ ਭਾਈਚਾਰੇ ਦੇ ਸਾਹਮਣੇ ਪਾਕਿਸਤਾਨ ਨੇ ਸਿਰਫ਼ ਝੂਠ ਅਤੇ ਫਰੇਬ ਕੀਤਾ ਹੈ ।

ਸਮਾਂ ਰਹਿੰਦੇ ਜੇਕਰ ਅਸੀਂ ਕਦਮ ਨਾ ਚੁੱਕੇ ਤਾਂ ਅੱਗੇ ਸਥਿਤੀ ਹੋਰ ਖਤਰਨਾਕ ਹੋਣ ਵਾਲੀ ਹੈ । ਪਾਕਿ ਦੀ ਸਰਪ੍ਰਸਤੀ ਵਿੱਚ ਪਲ ਰਹੇ ਅੱਤਾਵਾਦ ਨੇ ਸਭ ਤੋਂ ਜ਼ਿਆਦਾ ਨੁਕਸਾਨ ਭਾਰਤ ਨੂੰ ਪਹੁੰਚਾਇਆ ਹੈ ਸੰਸਦ, ਮੁੰਬਈ, ਪਠਾਨਕੋਟ, ਉੜੀ ਵਰਗੇ ਕਈ ਅੱਤਵਾਦੀ ਹਮਲੇ ਪਾਕਿ ਵੱਲੋਂ ਪੇਸ਼ ਅੱਤਵਾਦ ਦੀਆਂ ਕਾਰਸ਼ਤਾਨੀਆਂ ਦੇ ਸਬੂਤ ਹਨ। ਹੁਣ ਅਮਰੀਕਾ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਵਿੱਤੀ ਮੱਦਦ ਨੂੰ ਰੋਕਣ ‘ਤੇ ਵਿਚਾਰ ਕਰ ਰਿਹਾ ਹੈ ਇਹ ਇੱਕ ਚੰਗਾ ਕਦਮ ਹੈ । ਪਰ ਇਹ ਧਿਆਨ ਰੱਖਣ ਵਾਲੀ ਗੱਲ ਹੋਵੇਗੀ ਕਿ ਪਾਕਿਸਤਾਨ ਦੀ ਨੀਤੀ ਅਤੇ ਨੀਅਤੀ ਦੋਵਾਂ ਵਿੱਚ ਖੋਟ ਹੈ।

ਇਹ ਵੀ ਪੜ੍ਹੋ : ਸਾਵਧਾਨ, ਬੱਚਿਆਂ ਲਈ Instagram ਬਹੁਤ ਹੀ ਖਤਰਨਾਕ

ਅਮਰੀਕਾ ਨੇ ਆਪਣੀ ਰਾਸ਼ਟਰੀ ਸੁਰੱਖਿਆ ਨੀਤੀ ਵਿੱਚ ਵੀ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਪਾਕਿਸਤਾਨ ‘ਤੇ ਅੱਤਵਾਦੀ ਸਗਠਨਾਂ ਨੂੰ ਖਤਮ ਕਰਨ ਲਈ ਦਬਾਅ ਬਣਾਵੇਗਾ ।ਟਰੰਪ ਚੋਣਾਂ ਦੇ ਸਮੇਂ ਵੀ ਅੱਤਵਾਦ ਅਤੇ ਪਾਕਿ ਦੇ ਗੱਠਜੋੜ ‘ਤੇ ਸਖ਼ਤ ਬਿਆਨ ਦਿੰਦੇ ਰਹਿੰਦੇ ਸਨ ਇਹ ਇੱਕ ਚੰਗਾ ਸੰਕੇਤ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਪਾਕਿ ਤੋਂ ਪੈਦਾ ਹੁੰਦੇ ਅੱਤਵਾਦ ਨੂੰ ਲੈ ਕੇ ਉਨ੍ਹਾਂ ਦਾ ਰੁਖ਼ ਸਖ਼ਤ ਹੈ । ਟਰੰਪ ਦੀ ਇਸ ਲਤਾੜ ਦੇ ਬਾਅਦ ਤੋਂ ਪਾਕਿਸਤਾਨ ਵਿੱਚ ਖਲਬਲੀ ਮੱਚੀ ਹੋਈ ਹੈ । ਕਿਸੇ ਵੀ ਰਾਸ਼ਟਰ ਲਈ ਇਹ ਸ਼ਰਮਨਾਕ ਸਥਿਤੀ ਹੈ ਕਿ ਉਸਨੂੰ ਹਰ ਵਾਰ ਅੱਤਵਾਦ ਦੇ ਮਸਲੇ ‘ਤੇ ਸੰਸਾਰ ਭਾਈਚਾਰੇ ਤੋਂ ਖਰੀਆਂ-ਖੋਟੀਆਂ ਸੁਣਨੀਆਂ ਪੈਂਦੀਆਂ ਹਨ।

ਫਿਲਹਾਲ, ਸਵਾਲ ਇਹ ਉੱਠਦਾ ਹੈ ਕਿ ਟਰੰਪ ਦੀ ਇਸ ਸਖ਼ਤੀ ਨਾਲ ਪਾਕਿਸਤਾਨ ‘ਤੇ ਕੀ ਅਸਰ ਪਵੇਗਾ? ਦੂਜਾ ਅਹਿਮ ਸਵਾਲ ਇਹ ਉੱਠਦਾ ਹੈ ਕਿ ਅਮਰੀਕਾ ਦੀ ਇਹ ਸਖ਼ਤੀ ਭਾਰਤ ਲਈ ਕਿਉਂ ਮਹੱਤਵਪੂਰਨ ਹੈ?  ਅੱਤਵਾਦ ਦੇ ਮਸਲੇ ‘ਤੇ ਬੇਨਕਾਬ ਹੋ ਚੁੱਕੇ ਪਾਕਿਸਤਾਨ ਨੂੰ ਹਰ ਸੰਸਾਰਿਕ ਰੰਗਮੰਚ ‘ਤੇ ਦੁਰਦਸ਼ਾ ਝੱੱਲਣੀ ਪੈ ਰਹੀ ਹੈ, ਪਰ ਅੱਤਵਾਦਪ੍ਰਸਤੀ ਦੀ ਉਸਦੀ ਨੀਤੀ ਵਿੱਚ ਬਦਲਾਅ ਦੇਖਣ ਨੂੰ ਨਹੀਂ ਮਿਲਦਾ । ਸਮੇਂ- ਸਮੇਂ ‘ਤੇ ਛੋਟੇ-ਛੋਟੇ ਅੱਤਵਾਦੀਆਂ ਅਤੇ ਉਨ੍ਹਾਂ  ਦੇ ਸਮੂਹਾਂ ‘ਤੇ ਦਿਖਾਵੇ ਦੀ ਕਾਰਵਾਈ ਕਰਕੇ ਪਾਕਿਸਤਾਨ ਇਹ ਸਾਬਤ ਕਰਨ ਦਾ ਸਵਾਂਗ ਰਚਦਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਲੈ ਕੇ ਸਖ਼ਤ ਹੈ ਲੇਕਿਨ, ਤਮਾਮ ਦਬਾਵਾਂ ਦੇ ਬਾਵਜੂਦ ਉਹ ਕਦੇ ਵੀ ਅੱਤਵਾਦ ਦੀ ਜੜ੍ਹ ‘ਤੇ ਵਾਰ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਹੈ।

ਡੋਨਾਲਡ ਟਰੰਪ ਦੇ ਟਵੀਟ ਤੋਂ ਬਾਅਦ ਪਾਕਿ ਵਿੱਚ ਖਲਬਲੀ ਮੱਚੀ ਹੋਈ ਹੈ। ਹੜਬੜਾਏ ਪਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸੱਚਾਈ ਅਤੇ ਕਲਪਨਾ ਦੇ ਅੰਤਰ ਨੂੰ ਦੁਨੀਆ ਨੂੰ ਦੱਸਣ ਦੀ ਗੱਲ ਕਹੀ ਹੈ । ਇਹ ਹਾਸੋਹੀਣਾ ਹੈ ਕਿ ਤਮਾਮ ਸਬੂਤ ਭਾਰਤ ਨੇ ਦੁਨੀਆ ਦੇ ਸਾਹਮਣੇ ਰੱਖੇ ਹਨ, ਜਿਸ ਵਿੱਚ ਇਹ ਸਾਬਤ ਹੋਇਆ ਹੈ ਕਿ ਪਾਕਿ ਅੱਤਵਾਦੀਆਂ ਨੂੰ ਪਾਲ਼ਦਾ ਹੈ ਹੋਰ ਵੀ ਦੇਸ਼ਾਂ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਪਰ ਵਿਦੇਸ਼ ਮੰਤਰੀ ਮੁਹੰਮਦ ਆਸਿਫ ਦੇ ਬਿਆਨ ਤੋਂ ਲੱਗਦਾ ਹੈ ਕਿ ਕਲਪਨਾਵਾਂ ਦੀ ਦੁਨੀਆ ਵਿੱਚ ਉਹ ਰਹਿ ਰਹੇ ਹਨ, ਤਾਂ ਹੀ ਇੱਕ ਮੋਸਟਵਾਂਟਿਡ ਅੱਤਵਾਦੀ ਉਨ੍ਹਾਂ ਦੇ ਦੇਸ਼ ਦੀ ਰਾਜਨੀਤੀ ਵਿੱਚ ਆਪਣੇ ਪੈਰ ਜਮਾਉਣ ਦੀ ਗੱਲ ਕਰ ਰਿਹਾ ਹੈ ਅਤੇ ਪਾਕਿਸਤਾਨੀ ਹਕੂਮਤ ਹੱਥ ‘ਤੇ ਹੱਥ ਧਰੀ ਬੈਠੀ ਹੈ।

ਇਹ ਵੀ ਪੜ੍ਹੋ : ਕੁਝ ਘੰਟਿਆਂ ਲਈ ਮਾਨਸਾ ਬਣੇਗਾ ਚੰਡੀਗੜ੍ਹ !

ਇਸ ਸਭ ਦਰਮਿਆਨ ਖ਼ਬਰ ਹੈ ਕਿ ਕਾਹਲ ਵਿੱਚ ਪਾਕਿ ਸਰਕਾਰ ਅੱਤਵਾਦੀ ਸਰਗਨੇ ਹਾਫਿਜ ਸਈਦ ਦੀ ਸੰਸਥਾ ਜਮਾਤ-ਉਦ- ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ ਦੀ ਜਾਇਦਾਦ ਜਬਤ ਕਰਨ ‘ਤੇ ਵਿਚਾਰ ਕਰ ਰਹੀ ਹੈ। ਫ਼ਿਲਹਾਲ, ਜੇਕਰ ਇਸ ਵਾਰ ਪਾਕਿ ਅੱਤਵਾਦੀ ਸਗਠਨਾਂ ‘ਤੇ ਸਖ਼ਤ ਕਾਰਵਾਈ ਨਹੀਂ ਕਰਦਾ ਤਾਂ ਉਸਨੂੰ ਖ਼ਤਰਨਾਕ ਨਤੀਜੇ ਭੁਗਤਣੇ ਪੈ ਸਕਦੇ ਹਨ। ਜਨਵਰੀ ਦੇ ਅੰਤ ਵਿੱਚ ਸੁਰੱਖਿਆ ਕੌਂਸਲ ਦੀ ਇੱਕ ਟੀਮ ਪਾਕਿਸਤਾਨ ਆਉਣ ਵਾਲੀ ਹੈ । ਉਹ ਐਲਾਨੇ ਅੱਤਵਾਦੀ ਸਮੂਹਾਂ ਦੀ ਸਮੀਖਿਆ ਕਰੇਗੀ । ਅਜਿਹੇ ਵਿੱਚ ਸੰਯੁਕਤ ਰਾਸ਼ਟਰ  ਦੀਆਂ ਪਾਬੰਦੀਆਂ ਤੋਂ ਬਚਣ ਲਈ ਉਸਨੂੰ ਸੁਰੱਖਿਆ ਕੌਂਸਲ ਦੀ ਟੀਮ ਨੂੰ ਸੰਤੁਸ਼ਟ ਕਰਨਾ ਪਵੇਗਾ ਇਹ ਉਦੋਂ ਸੰਭਵ ਹੈ ਜਦੋਂ ਪਾਕਿਸਤਾਨ ਆਪਣੇ ਰਵੱਈਏ ਵਿੱਚ ਬਦਲਾਅ ਲਿਆਵੇ।

ਅਮਰੀਕਾ ਦੁਆਰਾ ਪਾਕਿਸਤਾਨ ਨੂੰ ਇਹ ਫਟਕਾਰ ਲਾਉਣਾ ਭਾਰਤ ਦੀ ਨਜ਼ਰ ਤੋਂ ਵੀ ਕਾਫ਼ੀ ਅਹਿਮ ਹੈ। ਅੱਤਵਾਦ ਹੀ ਇੱਕ ਅਜਿਹਾ ਮਸਲਾ ਹੈ ਜਿਸ ‘ਤੇ ਦੋਵਾਂ ਦੇਸ਼ਾਂ  ਵਿੱਚ ਵਾਰਤਾਲਾਪ ਬੰਦ ਹੈ । ਭਾਰਤ ਦੀ ਅੱਤਵਾਦ ਦੇ ਵਿਰੁੱਧ ਲੜਾਈ ਵਿੱਚ ਪਾਕਿਸਤਾਨ ਰੋੜਾ ਬਣ ਕੇ ਸਾਹਮਣੇ ਖੜ੍ਹਾ ਹੈ ਪਰ,  ਹੁਣ ਇਹ ਉਮੀਦ ਜਗਣ ਲੱਗੀ ਹੈ ਕਿ ਅਮਰੀਕਾ ਇਸ ਲੜਾਈ ਵਿੱਚ ਉਸ ਰੋੜੇ ਨੂੰ ਪਾਸੇ ਕਰਨ ਦਾ ਮਨ ਬਣਾ ਲਿਆ ਹੈ । ਜੇਕਰ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਟਰੰਪ ਦੀ ਚਿਤਾਵਨੀ ਨੂੰ ਹਲਕੇ ਵਿੱਚ ਲੈਂਦਾ ਹੈ ਅਤੇ ਅੱਤਵਾਦੀ ਸਗਠਨਾਂ ‘ਤੇ ਸਖ਼ਤ ਕਾਰਵਾਈ ਨਹੀਂ ਕਰਦਾ ਹੈ ਤਾਂ, ਭਾਰਤ ਨੂੰ ਵੀ ਗਰਜਣ-ਵਰਸਣ ਅਤੇ ਕ੍ਰਿਕਟ ਤੋਂ ਅੱਗੇ ਦੀ ਗੱਲ ਸੋਚਣੀ ਚਾਹੀਦੀ ਹੈ ।  ਜਿਸ ਵਿੱਚ ਸਿੰਧੂ ਜਲ ਸਮਝੌਤਾ ਸਭ ਤੋਂ ਮੁੱਖ ਹੈ।

ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਨੂੰ ਸੁੱਖੀ-ਸਾਂਦੀ ਕਰਵਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਪੱਬਾਂ ਭਾਰ

ਵਪਾਰ ਨੂੰ ਲੈ ਕੇ ਹੋਏ ਸਮਝੌਤਿਆਂ ‘ਤੇ ਵੀ ਵਿਚਾਰ ਕਰਨ ਦੀ ਲੋੜ ਪਵੇ ਤਾਂ ਇਸ ਤੋਂ ਭਾਰਤ ਸਰਕਾਰ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਹੈ , ਕਿਉਂਕਿ ਅਮਰੀਕਾ ਦੇ ਦਬਾਅ ਤੋਂ ਬਾਅਦ ਜੇਕਰ ਭਾਰਤ ਵੀ ਤੁਰੰਤ ਪਾਕਿਸਤਾਨ ‘ਤੇ ਦਬਾਅ ਬਣਾਏਗਾ ਤਾਂ ਪਾਕਿਸਤਾਨ ਨੂੰ ਮਜ਼ਬੂਰਨ ਅੱਤਵਾਦੀ ਸਗਠਨਾਂ ‘ਤੇ ਕਾਰਵਾਈ ਕਰਨੀ ਪਵੇਗੀ। ਅੱਤਵਾਦੀ ਸੰਗਠਨਾਂ ‘ਤੇ ਕਾਰਵਾਈ ਭਾਰਤ ਹੀ ਨਹੀਂ ਬਲਕਿ ਸੰਸਾਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਜਰੂਰੀ ਹੈ।