ਕੜਾਕੇ ਦੀ ਠੰਢ ‘ਚ ਸਰਕਾਰੀ ਪ੍ਰਬੰਧ ਨਾਕਾਫ਼ੀ

Government, Arrangement, Cold, Weather, Inadequate

ਸਰਦ ਰੁੱਤ ਦੇ ਮੌਸਮ ਦੀ ਮਾਰ ਨਾਲ ਜਾਨੀ ਨੁਕਸਾਨ ਦੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ ਪਿਛਲੇ ਸਾਲਾਂ ‘ਚ ਉੱਤਰੀ ਭਾਰਤ ‘ਚ ਠੰਢ ਨਾਲ ਸੈਂਕੜੇ ਲੋਕ ਮਾਰੇ ਗਏ ਹਾਲਾਂਕਿ ਇਸ ਵਾਰ ਸਰਦੀ ਕੁਝ ਦੇਰ ਨਾਲ ਪੈ ਰਹੀ ਹੈ, ਪਰ ਸ਼ਾਮ ਢਲਦੇ-ਢਲਦੇ ਮਤਲਬ ਰਾਤ ਨੂੰ ਕੜਾਕੇ ਦੀ ਠੰਢ ਪੈ ਰਹੀ ਹੈ ਅਜਿਹੀ ਸਥਿਤੀ ‘ਚ ਸਰਕਾਰ ਨੂੰ ਪਹਿਲਾਂ ਹੀ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ ਠੰਢ ਨਾਲ ਮਰਨ ਵਾਲਿਆਂ ਦੀ ਜ਼ਿਆਦਾ ਗਿਣਤੀ ਖਾਸ ਕਰਕੇ ਜਨਤਕ ਸਥਾਨਾਂ ਅਤੇ ਫੁਟਪਾਥਾਂ ‘ਤੇ ਰਾਤ ਗੁਜ਼ਾਰਨ ਵਾਲਿਆਂ ਦੀ ਹੁੰਦੀ ਹੈ।

ਭਿਖਾਰੀ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਵਿਅਕਤੀ ਅਕਸਰ ਠੰਢ ਦਾ ਸ਼ਿਕਾਰ ਹੋ ਜਾਂਦੇ ਹਨ ਸਰਕਾਰ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਚ ਪਹਿਲ ਵਿਖਾਉਣੀ ਚਾਹੀਦੀ ਹੈ ਵਿਰੋਧੀ ਧਿਰਾਂ ਇਸ ਮਾਮਲੇ ‘ਤੇ ਸੂਬਾ ਸਰਕਾਰ ਦਾ ਧਿਆਨ ਕੇਂਦਰਿਤ ਕਰਵਾ ਸਕਦੀਆਂ ਹਨ, ਪਰ ਲੱਗਦਾ ਹੈ ਕਿ ਸੜਕ ‘ਤੇ ਮਰਨ ਵਾਲੇ ਲੋਕਾਂ ਨਾਲ ਸਿਆਸੀ ਪਾਰਟੀਆਂ ਨੂੰ ਕੋਈ ਸਰੋਕਾਰ ਨਹੀਂ ਰਹਿ ਗਿਆ ਤੱਥ ਇਹ ਹੈ ਕਿ ਗੈਰ ਸਰਕਾਰੀ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਹੀ ਇਸ ਦਿਸ਼ਾ ‘ਚ ਫਲਦਾਇਕ ਸਿੱਧ ਹੁੰਦੀਆਂ ਹਨ ਇਸ ‘ਚ ਕੋਈ ਸ਼ੱਕ ਨਹੀਂ ਕਿ ਮੌਸਮ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੇ ਵੱਸ ਦੀ ਗੱਲ ਨਹੀਂ, ਪਰ ਲੋੜੀਂਦੇ ਪ੍ਰਬੰਧਾਂ ‘ਤੇ ਕਿਸੇ ਤਰ੍ਹਾਂ ਦੀ ਹੋਈ ਦੇਰੀ ਦੀ ਜਿੰਮੇਵਾਰੀ ਸਰਕਾਰ ਦੀ ਜ਼ਰੂਰ ਬਣਦੀ ਹੈ।

ਇਹ ਵੀ ਪੜ੍ਹੋ : ਏਅਰਪੋਰਟ ’ਤੇ ਦੋ ਜ਼ਹਾਜਾਂ ਵਿਚਕਾਰ ਜਬਰਦਸਤ ਟੱਕਰ

ਇਹ ਵੀ ਹਕੀਕਤ ਹੈ ਕਿ ਹਰੇਕ ਸਾਲ ਸਰਦੀ ਨਾਲ ਮੌਤਾਂ ਹੁੰਦੀਆਂ ਹਨ, ਇਸ ਲਈ ਫੁਟਪਾਥ ‘ਤੇ ਪਏ ਲੋਕਾਂ ਨੂੰ ਪਹਿਲਾਂ ਹੀ ਗਰਮ ਕੱਪੜੇ ਮੁਹੱਈਆ ਕਰਵਾ ਦਿੱਤੇ ਜਾਣੇ ਚਾਹੀਦੇ ਹਨ ਪਰ ਰੈੱਡਕ੍ਰਾਸ ਸੁਸਾਇਟੀ ਉਦੋਂ ਜਾਗਦੀ ਹੈ, ਜਦੋਂ ਕਈ ਘਟਨਾਵਾਂ ਵਾਪਰ ਚੁੱਕੀਆਂ ਹੁੰਦੀਆਂ ਹਨ ਹਾਲਾਂਕਿ ਕਈ ਸਮਾਜ ਸੇਵੀ ਸੰਸਥਾਵਾਂ, ਖਾਸ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਰਦੀ ਤੋਂ ਬਚਾਅ ਲਈ ਜਗ੍ਹਾ-ਜਗ੍ਹਾ ਜਾ ਕੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਆਦਿ ਵੰਡਦੇ ਹਨ ਇਸੇ ਤਰ੍ਹਾਂ ਹੋਰ ਸੰਸਥਾਵਾਂ ਵੀ ਆਪਣੇ-ਆਪਣੇ ਪੱਧਰ ‘ਤੇ ਇਹ ਇਨਸਾਨੀਅਤ ਦਾ ਕਾਰਜ ਕਰਦੀਆਂ ਹਨ।

ਪਰ ਕੜਾਕੇ ਦੀ ਸਰਦੀ ਨੇ ਸਾਡੇ ਦੇਸ਼ ਦੇ ਸਿਆਸੀ ਆਗੂਆਂ ਦੇ ਇਨ੍ਹਾਂ ਦਾਅਵਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ ਕਿ ਗਰੀਬੀ ਦੂਰ ਕੀਤੀ ਜਾਵੇਗੀ ਅਤੇ ਸਾਰਿਆਂ ਨੂੰ ਘਰ ਮਿਲ ਜਾਵੇਗਾ ਅਜ਼ਾਦੀ ਦੇ 70 ਸਾਲ ਬੀਤਣ ਦੇ ਬਾਵਜ਼ੂਦ ਫੁਟਪਾਥ ‘ਤੇ ਸੌਣ ਵਾਲਿਆਂ ‘ਚ ਕਮੀ ਨਹੀਂ ਆਈ ਸਾਡੇ ਦੇਸ਼ ‘ਚ ਫੁਟਪਾਥ ‘ਤੇ ਸੌਣ ਵਾਲਿਆਂ ਦੀ ਗਿਣਤੀ ਅਸਟਰੇਲੀਆ ਦੀ ਅਬਾਦੀ ਤੋਂ ਜ਼ਿਆਦਾ ਹੈ ਝੁੱਗੀ-ਝੌਂਪੜੀਆਂ, ਬਸਤੀਆਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ ਇਨ੍ਹਾਂ ਬਸਤੀਆਂ ਨੂੰ ਪ੍ਰਸ਼ਾਸਨ ਇੱਕ ਥਾਂ ਤੋਂ ਉਜਾੜਦਾ ਹੈ ਤੇ ਦੂਜੀ ਥਾਂ ਵਸ ਜਾਂਦੀਆਂ ਹਨ ਗੈਰ ਸਰਕਾਰੀ ਸਰਵੇਖਣ ਅਨੁਸਾਰ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ।

ਹੁਣ ਵੀ ਸਰਕਾਰ ਦੀਆਂ ਨੀਤੀਆਂ ਗਰੀਬੀ ਸਮਾਪਤ ਕਰਨ ਲਈ ਨਹੀਂ, ਸਗੋਂ ਗਰੀਬਾਂ ਨੂੰ ਰਾਹਤ ਦੇਣ ਵਾਲੀਆਂ ਹਨ ਅਤੇ ਜਦੋਂ ਤੱਕ ਕੌਮੀ ਪੱਧਰ ‘ਤੇ ਅਜਿਹੀਆਂ ਨੀਤੀਆਂ ਅਪਣਾਈਆਂ ਜਾਣਗੀਆਂ, ਉਦੋਂ ਤੱਕ ਠੰਢ ਨਾਲ ਮਰਨ ਦੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਦੁਖਦਾਈ ਗੱਲ ਇਹ ਹੈ ਕਿ ਇਸ ਕੜਾਕੇ ਦੀ ਠੰਢ ‘ਚ ਸਿਆਸੀ ਸ਼ਖਸੀਅਤਾਂ ‘ਚ ਇਨਸਾਨੀਅਤ ਦਾ ਜਜ਼ਬਾ ਵੀ ਪਾਣੀ ਦੀ ਤਰ੍ਹਾਂ ਜੰਮ ਗਿਆ ਹੈ ਸੁਖਦਾਈ ਗੱਲ ਇਹ ਹੈ ਕਿ ਸਮਾਜ ਸੇਵੀ ਸੰਗਠਨ ਇਸ ਮਾਹੌਲ ‘ਚ ਆਪਣੇ ਦਿਲਾਂ ਦੀ ਇਨਸਾਨੀਅਤ ਦੇ ਜਜ਼ਬੇ ਦਾ ਨਿੱਘ  ਪੀੜਤਾਂ ‘ਚ ਵੰਡ ਰਹੇ ਹਨ।