ਸਾਰਕ ਲਈ ਮੋਦੀ ਨੂੰ ਸੱਦਾ ਭੇਜੇਗਾ ਪਾਕਿ

Pak, invite, Modi, SAARC

ਭਾਰਤ-ਪਾਕਿਸਤਾਨ ਵਿਚਾਲੇ ਤਲਖ਼ੀ ਭਰੇ ਰਿਸ਼ਤੇ ਸੁਧਰਨ ਦੀ ਉਮੀਦ ਵਧੀ

ਪਾਕਿਸਤਾਨ ਸਰਕਾਰ ਦੇ ਬੁਲਾਰੇ ਫੈਜ਼ਲ ਨੇ ਇੱਕ ਸੰਮੇਲਨ ‘ਚ ਕੀਤਾ ਖੁਲਾਸਾ

ਇਸਲਾਮਾਬਾਦ ਪਾਕਿਸਤਾਨ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਸੰਮੇਲਨ ‘ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜੇਗਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜਲ ਨੇ ਅੱਜ ਇਸਲਾਮਾਬਾਦ ‘ਚ ਕਸ਼ਮੀਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ
ਉਨ੍ਹਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲਾਂ ਸੰਬੋਧਨ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਖਾਨ ਨੇ ਕਿਹਾ ਸੀ ਕਿ ਜੇਕਰ ਭਾਰਤ ਇੱਕ ਕਦਮ ਅੱਗੇ ਵਧਾਏਗਾ ਤਾਂ ਪਾਕਿਸਤਾਨ ਦੋ ਕਦਮ ਅੱਗੇ ਵਧਾਏਗਾ ਪਾਕਿਸਤਾਨ ਦੇ ਅਖਬਾਰ ਪੱਤਰ ਡਾਨ ਨਿਊਜ਼ ਅਨੁਸਾਰ ਡਾ. ਫੈਜਲ ਨੇ ਖਾਨ ਵੱਲੋਂ ਮੋਦੀ ਨੂੰ ਲਿਖੀ ਚਿੱਠੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਪਣੀ ਚਿੱਠੀ ‘ਚ ਕਿਹਾ ਸੀ ਕਿ ਉਹ ਸਾਰੇ ਮੁੱਦਿਆਂ ਦੇ ਹੱਲ ਲਈ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਉਨ੍ਹਾਂ ਕਿਹਾ ‘ਅਸੀਂ ਭਾਰਤ ਨਾਲ ਜੰਗਾਂ ਲੜੀਆਂ ਹਨ,

ਇਸ ਲਈ ਸਬੰਧਾਂ ਨੂੰ ਬਿਹਤਰ ਬਣਾਉਣ ‘ਚ ਸਮਾਂ ਲੱਗੇਗਾ’ ਫੈਜਲ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀਜਾ ਫ਼੍ਰੀ ਰੱਖਿਆ ਗਿਆ ਹੈ ਇਹ ਕੋਰੀਡੋਰ 6 ਮਹੀਨਿਆਂ ‘ਚ ਪੂਰਾ ਹੋ ਜਾਵੇਗਾ ਸ੍ਰੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਪਾਕਿ ਲਈ ਸਫ਼ਲਤਾ ਦੀ ਗੱਲ ਹੈ ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਨੂੰ ਵੀ ਇਸ ਦੀ ਕਵਰੇਜ ਲਈ ਸੱਦਾ ਦਿੱਤਾ ਗਿਆ ਹੈ ਪਾਕਿਸਤਾਨ ਕੁਝ ਵੀ ਨਹੀਂ ਲੁਕਾ ਰਿਹਾ ਹੈ  ਫੈਜਲ ਨੇ ਕਿਹਾ, ‘ਅੱਜ ਦੇ ਦੌਰ ‘ਚ ਕੂਟਨੀਤੀ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਹੁਣ ਨੀਤੀਆਂ?ਨਾਗਰਿਕਾਂ ਦੀਆਂ ਭਾਵਨਾਵਾਂ ਤੇ ਉਨ੍ਹਾਂ?ਦੀਆਂ ਇੱਛਾਵਾਂ ਦੇ ਹਿਸਾਬ ਨਾਲ ਬਣਦੀ ਹੈ’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।