ਖ਼ਾਸ ਜੋੜੀ: ਪਤੀ-ਪਤਨੀ ਨੇ ਜਿਤਾਇਆ ਕੰਗਾਰੂਆਂ ਨੂੰ ਵਿਸ਼ਵ ਕੱਪ

ਮਿਸ਼ੇਲ ਸਟਾਰਕ ਆਸਟਰੇਲੀਆ ਦੀ 2015 ਦੀ ਵਿਸ਼ਵ ਕੱਪ ਖਿਤਾਬੀ ਜਿੱਤ ‘ਚ ਪਲੇਅਰ ਆਫ਼ ਦ ਟੂਰਨਾਮੈਂਟ ਰਹੇ ਸਨ ਜਦੋਂਕਿ ਮਹਿਲਾ ਵਿਸ਼ਵ ਕੱਪ ‘ਚ ਉਹਨਾਂ ਦੀ ਪਤਨੀ ਅਲਿਸਾ ਵੀ ਖ਼ਿਤਾਬੀ ਜਿੱਤ ‘ਚ ਪਲੇਅਰ ਆਫ਼ ਦਾ ਟੂਰਨਾਮੈਂਟ ਬਣੀ

ਪਤੀ ਨੇ 2015 ਤਾਂ ਪਤਨੀ ਨੇ 2019 ‘ਚ ਆਸਟਰੇਲੀਆ ਨੂੰ ਜਿਤਾਇਆ ਵਿਸ਼ਵ ਕੱਪ

ਏਜੰਸੀ,
ਐਂਟੀਗਾ, 26 ਨਵੰਬਰ
ਆਸਟਰਲੀਆ ਨੇ ਐਂਟੀਗਾ ‘ਚ ਸੋਮਵਾਰ ਨੂੰ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਫਾਈਨਲ ਮੁਕਾਬਲੇ ‘ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ ਆਪਣੇ ਨਾਂਅ ਕੀਤਾ ਇਸ ਟੂਰਨਾਮੈਂਟ ‘ਚ ਆਸਟਰੇਲੀਆ ਵੱਲੋਂ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਅਲਿਸਾ ਹੀਲੀ ਪਲੇਅਰ ਆਫ਼ ਦ ਟੂਰਨਾਮੈਂਟ ਬਣੀ ਹੀਲੀ ਨੇ 5 ਮੈਚਾਂ ‘ਚ 56.23 ਦੀ ਔਸਤ ਨਾਲ 225 ਦੌੜਾਂ ਬਣਾਈਆਂ ਅਤੇ ਸ਼ਾਨਦਾਰ ਵਿਕਟਕੀਪਿੰਗ ਦੌਰਾਨ ਟੂਰਨਾਮੈਂਟ ‘ਚ 4 ਕੈਚ ਅਤੇ ਚਾਰ ਸਟੰਪਿੰਗ ਕੀਤੀ ਹੀਲੀ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਪਤਨੀ ਹੈ

 

ਅਲਿਸਾ ਅਤੇ ਸਟਾਰਕ ਦੀ 15 ਅਪਰੈਲ 2016 ਨੂੰ ਹੋਈ ਸੀ ਸ਼ਾਦੀ

ਆਈਸੀਸੀ ਦੇ ਟੂਰਨਾਮੈਂਟ ‘ਚ ਪਲੇਅਰ ਆਫ਼ ਦਾ ਸੀਰੀਜ਼ ਦਾ ਅਵਾਰਡ ਜਿੱਤਣ ਵਾਲੇ ਅਲਿਸਾ ਅਤੇ ਸਟਾਰਕ ਕ੍ਰਿਕਟ ਇਤਿਹਾਸ ਦੀ ਪਹਿਲੀ ਜੋੜੀ ਹੈ ਅਲਿਸਾ ਅਤੇ ਸਟਾਰਕ ਨੇ 15 ਅਪਰੈਲ 2016 ਨੂੰ ਸ਼ਾਦੀ ਕੀਤੀ ਸੀ ਇਹਨਾਂ ਦੋਵਾਂ ਦੀ ਮੁਲਾਕਾਤ ਸਿਡਨੀ ‘ਚ ਮੈਚ ਤੋਂ ਪਹਿਲਾਂ ਟਰਾਇਲ ਦੇਣ ਦੌਰਾਨ ਹੋਈ ਸੀ ਲਿਸਾ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਇਆਨ ਹਲੀ ਦੀ ਭਤੀਜੀ ਹੈ ਅਤੇ ਉਸਨੇ ਹੀਲੀ ਨੂੰ ਦੇਖ ਕੇ ਹੀ ਵਿਕਟਕੀਪਿੰਗ ਕਰਨ ਦਾ ਸ਼ੋਕ ਅਪਨਾਇਆ ਸੀ ਲਿਸਾ ਨੂੰ ਵਿਕਟਕੀਪਰ ਦੇ ਨਾਲ ਇੱਕ ਖ਼ਤਰਨਾਕ ਬੱਲੇਬਾਜ਼ ਦੇ ਤੌਰ ‘ਤੇ ਵੀ ਮੰਨਿਆ ਜਾਂਦਾ ਹੈ ਅਲਿਸਾ ਪਹਿਲਾਂ ਤੇਜ਼ ਗੇਂਦਬਾਜ਼ ਹੀ ਬਣਨਾ ਚਾਹੁੰਦੀ ਸੀ ਪਰ ਛੋਟੇ ਕੱਦ ਕਾਰਨ ਉਹ ਤੇਜ਼ ਗੇਂਦਬਾਜ਼ ਨਾ ਬਣ ਸਕੀ ਅਲਿਸਾ ਨੇ ਸਾਲ 2010 ‘ਚ ਆਪਣਾ ਇੱਕ ਰੋਜ਼ਾ ਡੈਬਿਊ ਕੀਤਾ ਸੀ

 

ਭਾਰਤੀ ਟੀਮ ਦੀ ਟੈਸਟ ਲੜੀ ‘ਚ ਮਿਚੇਲ ਕੋਹਲੀ ਬ੍ਰਿਗੇਡ ਦੀ ਸਖ਼ਤ ਪਰੀਖ਼ਿਆ ਲੈ ਸਕਦੇ ਹਨ

 

ਭਾਰਤ ਵਿਰੁੱਧ ਖੇਡੇ ਗਏ ਤੀਸਰੇ ਅਤੇ ਫੈਸਲਾਕੁੰਨ ਟੀ20 ਮੈਚ ‘ਚ ਸਟਾਰਕ ਨੇ ਦੋ ਸਾਲ ਬਾਅਦ ਆਸਟਰੇਲੀਆਈ ਟੀਮ ‘ਚ ਵਾਪਸੀ ਕੀਤੀ ਖੱਬੇ ਹੱਥ ਦੇ  ਗੇਂਦਬਾਜ਼ ਹੋਣ ਕਾਰਨ ਬੱਲੇਬਾਜ਼ਾਂ ਨੂੰ ਸਟਾਰਕ ਕਾਫ਼ੀ ਪਰੇਸ਼ਾਨ ਕਰਦੇ ਹਨ ਅਤੇ ਆਸਟਰੇਲੀਆ ਵਿਰੁੱਧ ਭਾਰਤੀ ਟੀਮ ਦੀ ਟੈਸਟ ਲੜੀ ‘ਚ ਮਿਚੇਲ ਕੋਹਲੀ ਬ੍ਰਿਗੇਡ ਦੀ ਸਖ਼ਤ ਪਰੀਖ਼ਿਆ ਲੈ ਸਕਦੇ ਹਨ 2015 ਵਿਸ਼ਵ ਕੱਪ ਦੌਰਾਨ ਮਿਚੇਲ ਸਟਾਰਕ ਪਲੇਅਰ ਆਫ਼ ਦ ਟੂਰਨਾਮੈਂਟ ਚੁਣੇ ਗਏ ਸਨ  ਉਹ ਆਸਟਰੇਲੀਆ ਲਈ 45 ਟੈਸਟ ‘ਚ 186 , 75 ਇੱਕ ਰੋਜ਼ਾ ‘ਚ 145 ਅਤੇ 23 ਟੀ20 ‘ਚ 31 ਵਿਕਟਾਂ ਹਾਸਲ ਕੀਤੀਆਂ ਹਨ
28 ਸਾਲ ਦੀ ਅਲਿਸਾ ਨੇ ਆਸਟਰੇਲੀਆ ਲਈ ਹੁਣ ਤੱਕ 3 ਟੈਸਟ ਮੈਚ ਖੇਡੇ ਹਨ ਜਿਸ ਵਿੱਚ 130 ਦੌੜਾਂ ਬਣਾਈਆਂ ਹਨ ਇਸ ਤੋਂ ਇਲਾਵਾ ਉਸਨੇ ਆਸਟਰੇਲੀਆ ਲਈ 61 ਇੱਕ ਰੋਜ਼ਾ ‘ਚ 969 ਦੌੜਾਂ(133 ਉੱਚ ਸਕੋਰ) ਅਤੇ 92 ਟੀ20 ਮੈਚਾਂ ‘ਚ 1437 ਦੌੜਾਂ(90 ਉੱਚ ਸਕੋਰ) ਬਣਾਈਆਂ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।