PAK vs NED : ਪਾਕਿਸਤਾਨ ਨੇ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾਇਆ

World Cup 2023: ਨੀਦਰਲੈਂਡ ਦੀ ਟੀਮ 205 ਦੌੜਾਂ ’ਤੇ ਆਲਆਊਟ

ਹੈਦਰਾਬਾਦ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਖੇਡੇ ਗਏ ਵਿਸ਼ਵ ਕੱਪ (World Cup 2023) ਦੇ ਦੂਜੇ ਮੈਚ ਪਾਕਿਤਸਾਨ ਨੇ ਨੀਂਦਰਲੈਂਡ ਨੂੰ 81 ਦੌੜਾਂ ਨਾਲ ਹਰਾ ਦਿੱਤਾ। 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਪੂਰੀ ਟੀਮ 41 ਓਵਰਾਂ ’ਚ 205 ਦੌੜਾਂ ‘ਤੇ ਸਿਮਟ ਗਈ। ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨੀਂਦਰਲੈਂਡ ਦੇ ਗੇਂਦਬਾਜ਼ਾਂ ਨੇ ਪਾਕਿਸਤਾਨ ਦੀ ਟੀਮ 49 ਓਵਰਾਂ ‘ਚ 286 ਦੌੜਾਂ ‘ਤੇ ਆਲਆਊਟ ਕਰ ਦਿੱਤਾ ਤੇ ਪਾਕਿਸਤਾਨ ਪੂਰੇ ਓਵਰ ਵੀ ਨਹੀਂ ਖੇਡ ਸੀ। ਨੀਦਰਲੈਂਡ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਮਿਲਿਆ ਸੀ।

PAK vs NED

ਪਾਕਿਸਤਾਨ ਟੀਮ 286 ਦੌੜਾਂ ’ਤੇ ਆਲਆਊਟ

ਪਾਕਿਸਤਾਨ ਵੱਲੋਂ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ 68-68 ਦੌੜਾਂ ਬਣਾਈਆਂ। ਮੁਹੰਮਦ ਨਵਾਜ਼ ਨੇ 39 ਅਤੇ ਸ਼ਾਦਾਬ ਖਾਨ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਹੈਰਿਸ ਰੌਫ ਨੇ 16, ਇਮਾਮ ਉਲ ਹੱਕ ਨੇ 15, ਸ਼ਾਹੀਨ ਅਫਰੀਦੀ ਨੇ ਨਾਬਾਦ 13 ਅਤੇ ਫਖਰ ਜ਼ਮਾਨ ਨੇ 12 ਦੌੜਾਂ ਬਣਾਈਆਂ। ਇਫ਼ਤਿਖਾਰ ਅਹਿਮਦ ਸਿਰਫ਼ ਨੌਂ ਦੌੜਾਂ ਹੀ ਬਣਾ ਸਕੇ ਅਤੇ ਬਾਬਰ ਆਜ਼ਮ ਸਿਰਫ਼ ਪੰਜ ਦੌੜਾਂ ਹੀ ਬਣਾ ਸਕੇ। ਹਸਨ ਅਲੀ ਖਾਤਾ ਵੀ ਨਹੀਂ ਖੋਲ੍ਹ ਸਕਿਆ। ਨੀਦਰਲੈਂਡ ਲਈ ਬਾਸ ਡੀ ਲੀਡੇ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਕੋਲਿਨ ਐਕਰਮੈਨ ਨੂੰ ਦੋ ਸਫਲਤਾਵਾਂ ਮਿਲੀਆਂ। ਆਰੀਅਨ ਦੱਤ, ਲੋਗਨ ਵੈਨ ਬੀਕ ਅਤੇ ਪਾਲ ਵੈਨ ਮੀਕਰੇਨ ਨੇ ਇੱਕ-ਇੱਕ ਵਿਕਟ ਲਈ।