ਆਮ ਆਦਮੀ ਦਾ ਚੋਰੀ ਹੋਇਆ ਸਮਾਨ ਵੀ ਲੱਭਿਆ ਜਾਵੇ

Aam Aadmi Party

ਪਿਛਲੇ ਦਿਨੀਂ ਦਿੱਲੀ ’ਚ 25 ਕਰੋੜ ਦੇ ਹੀਰੇ ਜਵਾਹਾਰਤ ਦੀ ਹੋਈ ਚੋਰੀ ਕਰਨ ਦਾ ਮਾਮਲਾ ਸੁਲਝ ਗਿਆ ਹੈ ਪੁਲਿਸ ਨੇ ਮਾਮਲੇ ਦੀ ਤੇਜ਼ੀ ਨਾਲ ਛਾਣਬੀਣ ਕਰਦਿਆਂ ਸਿਰਫ਼ ਚਾਰ ਦਿਨਾਂ ਅੰਦਰ ਛੱਤੀਸਗੜ੍ਹ ਤੋਂ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਚੋਰੀ ਦਿੱਲੀ ’ਚ ਹੋਈ ਪਰ ਪੁਲਿਸ ਨੇ ਮੁਲਜ਼ਮ ਨੂੰ ਸੈਂਕੜੇ ਕਿਲੋਮੀਟਰ ਦੂਰੋਂ ਵੀ ਜਾ ਪਕੜਿਆ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਸੋਨੇ ਦੀਆਂ ਦੁਕਾਨਾਂ ਤੋਂ ਕਰੋੜਾਂ ਦੇ ਲੁੱਟੇ ਗਏ ਗਹਿਣੇ ਪੁਲਿਸ ਦੋ ਤਿੰਨ ਦਿਨਾਂ ’ਚ ਬਰਾਮਦ ਕਰਦੀ ਆ ਰਹੀ ਹੈ।

ਚੰਗੀ ਗੱਲ ਹੈ ਅਪਰਾਧੀਆਂ ’ਤੇ ਨੱਥ ਪੈਣੀ ਚਾਹੀਦੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕਰੋੜਾਂ ਰੁਪਏ ਦੇ ਸਮਾਨ ਦੀ ਚੋਰੀ ਦਾ ਮਾਮਲਾ ਹੀ ਹੱਲ ਹੁੰਦਾ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਸੀਨੀਅਰ ਸਿਆਸੀ ਆਗੂ ਦੀ ਲੋਕ ਸਭਾ ਮੈਂਬਰ ਪਤਨੀ ਦੇ ਖਾਤੇ ’ਚੋਂ ਸਾਈਬਰ ਚੋਰਾਂ ਨੇ 23 ਲੱਖ ਉਡਾ ਦਿੱਤੇ ਪੁਲਿਸ ਨੇ ਤੁਰਤ-ਫੁਰਤ ਕਾਰਵਾਈ ਕੀਤੀ ਤੇ ਪੰਜਾਬ ਤੋਂ 400-500 ਕਿਲੋਮੀਟਰ ਦੂਰ ਲੁਕੇ ਚੋਰ ਨੂੰ ਜਾ ਫੜ੍ਹਿਆ ਮਸਲਾ ਇਹ ਹੈ। (Stolen Goods)

ਇਹ ਵੀ ਪੜ੍ਹੋ : PAK vs NED : ਪਾਕਿਸਤਾਨ ਨੇ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾਇਆ

ਕਿ ਆਮ ਆਦਮੀ ਦੇ ਘਰ ਚੋਰੀ ਹੋ ਜਾਵੇ ਤਾਂ ਪੁਲਿਸ ਰਿਪੋਰਟ ਲਿਖਣ ਤੋਂ ਵੀ ਭੱਜਦੀ ਹੈ, ਚੋਰ ਦਾ ਗਿ੍ਰਫ਼ਤਾਰ ਹੋਣਾ ਤੇ ਸਮਾਨ ਦੀ ਬਰਾਮਦਗੀ ਹੋਣੀ ਬਹੁਤ ਦੂਰ ਦੀ ਜਾ ਸੁਫਨੇ ਵਾਲੀ ਗੱਲ ਹੈ ਹਰ ਸ਼ਹਿਰ ਅੰਦਰ ਹੀ ਰੋਜ਼ਾਨਾ ਦਰਜਨਾਂ ਚੋਰੀਆਂ, ਝਪਟਮਾਰੀ ਦੇ ਮਾਮਲੇ ਦਰਜ ਤਾਂ ਹੋ ਜਾਂਦੇ ਹਨ ਪਰ ਤਫ਼ਤੀਸ਼ ਨਹੀਂ ਹੁੰਦੀ ਚੋਰੀਆਂ ਨਾਲ ਮੱਧ ਵਰਗੀ ਬੰਦਾ ਮਾਰਿਆ ਜਾਂਦਾ ਹੈ ਬੜੀ ਮੁਸ਼ਕਿਲ ਪੈਸਾ ਜੋੜ ਕੇ ਖਰੀਦਿਆ ਸਮਾਨ ਚੋਰੀ ਹੋ ਜਾਵੇ ਤਾਂ ਉਸ ਦਾ ਘਰ ਹੀ ਨਹੀਂ ਚੱਲਦਾ ਆਮ ਬੰਦਾ ਸਰਕਾਰੇ ਦਰਬਾਰੇ ਰੌਲਾ ਪਾਉਣ ਜੋਗਾ ਵੀ ਨਹੀਂ ਕਿਉਂਕਿ ਜਾ ਤਾਂ ਉਹ ਕੰਮ ਕਾਰ ਕਰਕੇ ਪਰਿਵਾਰ ਦਾ ਗੁਜ਼ਾਰਾ ਜਾਂ ਫਿਰ ਕੰਮ ਛੱਡ ਕੇ ਥਾਣੇ ਵੱਲ ਚੱਕਰ ਮਾਰਦਾ ਹੈ ਦਸ-ਦਸ ਸਾਲਾਂ ਬਾਅਦ ਵੀ ਆਮ ਲੋਕਾਂ ਦੀ ਚੋਰੀ ਦੇ ਮਾਮਲੇ ਨਹੀਂ ਹੱਲ ਹੁੰਦੇ ਹਰ ਤਰ੍ਹਾਂ ਦੀ ਚੋਰੀ ਦੇ ਮਾਮਲੇ ’ਤੇ ਸਹੀ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਉਹ ਕਰੋੜਾਂ ਦਾ ਮਾਮਲਾ ਹੋਵੇ ਭਾਵੇਂ ਸਾਈਕਲ ਸਕੂਟਰ ਦੀ ਚੋਰੀ ਦਾ ਹੋਵੇ। (Stolen Goods)

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਵਿਜੀਲੈਂਸ ਦੀ ਰੇਡ, ਬੰਦ ਮਿਲੇ ਦਰਵਾਜੇ

ਆਮ ਆਦਮੀ ਨੂੰ ਸੁਰੱਖਿਆ ਦਾ ਭਰੋਸਾ ਦੇਣਾ ਜ਼ਰੂਰੀ ਹੈ ਹਾਲਾਤ ਇਹ ਹਨ ਕਿ ਲੋਕ ਦਿਨ ਵੇਲੇ ਵੀ ਘਰਾਂ ਦੀ ਪਹਿਰੇਦਾਰੀ ਕਰਦੇ ਹਨ, ਨਹੀਂ ਤਾਂ ਦਿਨ ਦਿਹਾੜੇ ਚੋਰੀ ਦਾ ਡਰ ਬਣਿਆ ਹੋਇਆ ਏਨਾ ਪ੍ਰਬੰਧ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਜਿਹੜੇ ਚੋਰ ਸ਼ਹਿਰ ਅੰਦਰ ਚੋਰੀ ਕਰਕੇ ਸ਼ਹਿਰ ਵਿੱਚ ਹੀ ਲੁਕ ਜਾਣ ਤੇ ਫਿਰ ਘੁੰਮਦੇ ਫਿਰਨ ਘੱਟੋ ਘੱਟ ਉਹਨਾਂ ਦੀ ਗਿ੍ਰਫ਼ਤਾਰੀ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਨਸ਼ਾ ਤਸਕਰਾਂ ਦੀ ਜਾਇਦਾਦ ਜਬਤ ਕੀਤੀ ਜਾ ਰਹੀ ਹੈ ਚੋਰਾਂ ਨੂੰ ਵੀ ਗਿ੍ਰਫ਼ਤਾਰ ਕਰਨ ਦੇ ਨਾਲ-ਨਾਲ ਪੀੜਤ ਲੋਕਾਂ ਦੇ ਨੁਕਸਾਨ ਦੀ ਪੂਰਤੀ ਲਈ ਚੋਰਾਂ ਦੀ ਜਾਇਦਾਦ ਵੀ ਜਬਤ ਹੋਵੇ ਆਮ ਬੰਦੇ ਦੇ ਦਰਦ ਨੂੰ ਸਮਝਿਆ ਜਾਣਾ ਚਾਹੀਦਾ ਹੈ ਪੁਲਿਸ ਸਭ ਲਈ ਹੀ ਜਵਾਬਦੇਹ ਹੋਣੀ ਚਾਹੀਦੀ ਹੈ। (Stolen Goods)