ਸੀਬੀਆਈ ਦੀ ਛਾਪੇਮਾਰੀ ’ਚ ਮਿਲੇ 12.50 ਕਰੋੜ ਰੁਪਏ ਕੀਮਤਾਂ ਦੀਆਂ ਪੇਟਿੰਗਾਂ, ਘੜੀਆਂ, ਸੋਨੇ ਤੇ ਹੀਰੇ ਦੇ ਗਹਿਣੇ

CBI Raid Sachkahoon

ਸੀਬੀਆਈ ਦੀ ਛਾਪੇਮਾਰੀ ’ਚ ਮਿਲੇ 12.50 ਕਰੋੜ ਰੁਪਏ ਕੀਮਤਾਂ ਦੀਆਂ ਪੇਟਿੰਗਾਂ, ਘੜੀਆਂ, ਸੋਨੇ ਤੇ ਹੀਰੇ ਦੇ ਗਹਿਣੇ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 17 ਬੈਂਕਾਂ ਦੇ ਸਮੂਹ ਨੂੰ 34,615 ਕਰੋੜ ਰੁਪਏ ਦੇ ਕਥਿਤ ਨੁਕਸਾਨ ਨਾਲ ਸਬੰਧਤ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਤਲਾਸ਼ੀ ਦੌਰਾਨ ਲਗਭਗ 12.50 ਕਰੋੜ ਰੁਪਏ ਦੀਆਂ ਪੇਂਟਿੰਗਾਂ, ਘੜੀਆਂ, ਸੋਨੇ ਅਤੇ ਹੀਰੇ ਦੇ ਗਹਿਣੇ ਬਰਾਮਦ ਕੀਤੇ ਹਨ। ਜਾਂਚ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਵਸਤੂਆਂ ਵਿੱਚ ਸੋਨੇ ਅਤੇ ਹੀਰੇ ਦੇ ਗਹਿਣੇ ਸ਼ਾਮਲ ਹਨ

ਜਿਨ੍ਹਾਂ ਵਿੱਚ 5.50 ਕਰੋੜ ਰੁਪਏ ਦੀਆਂ ਦੋ ਪੇਂਟਿੰਗਾਂ, 5 ਕਰੋੜ ਰੁਪਏ ਦੀਆਂ ਦੋ ਘੜੀਆਂ ਅਤੇ 2 ਕਰੋੜ ਰੁਪਏ ਦੀਆਂ ਚੂੜੀਆਂ ਅਤੇ ਹਾਰ ਸ਼ਾਮਲ ਹਨ। ਸੀਬੀਆਈ ਨੇ ਕਿਹਾ ਕਿ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪ੍ਰਮੋਟਰਾਂ ਨੇ ਡਾਇਵਰਟ ਕੀਤੇ ਫੰਡਾਂ ਦੀ ਵਰਤੋਂ ਕਰਕੇ ਮਹਿੰਗੀਆਂ ਚੀਜ਼ਾਂ ਖਰੀਦੀਆਂ ਸਨ।

ਕੀ ਹੈ ਮਾਮਲਾ

ਸੀਬੀਆਈ ਮੁਤਾਬਕ ਤਤਕਾਲੀ ਚੀਫ਼ ਜਨਰਲ ਮੈਨੇਜਰ (ਸੀਐਮਡੀ) ਅਤੇ ਮੁੰਬਈ ਸਥਿਤ ਦੋ ਪ੍ਰਾਈਵੇਟ ਕੰਪਨੀਆਂ ਦੇ ਤਤਕਾਲੀ ਡਾਇਰੈਕਟਰ ਨੂੰ ਜਾਂਚ ਦੌਰਾਨ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਦੋਵੇਂ ਫਿਲਹਾਲ ਸੀਬੀਆਈ ਦੀ ਹਿਰਾਸਤ ਵਿੱਚ ਹਨ। ਸੀਬੀਆਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਨੀਅਨ ਬੈਂਕ ਆਫ ਇੰਡੀਆ, ਇੰਡਸਟਰੀਅਲ ਫਾਇਨਾਂਸ ਬ੍ਰਾਂਚ, ਮੁੰਬਈ ਵੱਲੋਂ 20 ਜੂਨ ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮੁੰਬਈ ਸਥਿਤ ਇੱਕ ਨਿੱਜੀ (ਕਰਜ਼ਦਾਰ) ਕੰਪਨੀ, ਉਸ ਦੇ ਤਤਕਾਲੀ ਸੀਐਮਡੀ, ਉਸ ਸਮੇਂ ਦੇ ਡਾਇਰੈਕਟਰ ਅਤੇ ਇੱਕ ਨਿੱਜੀ ਵਿਅਕਤੀ ਨੂੰ ਅਤੇ ਪ੍ਰਾਈਵੇਟ ਕੰਪਨੀਆਂ ਸਮੇਤ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।

ਦੋਸ਼ ਹੈ ਕਿ ਮੁਲਜ਼ਮਾਂ ਨੇ 17 ਬੈਂਕਾਂ ਦੇ ਕੰਸੋਰਟੀਅਮ ਨਾਲ 34,615 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਇਨ੍ਹਾਂ ਲੋਕਾਂ ਨੇ ਬੈਂਕਾਂ ਤੋਂ ਲਏ ਕਰਜ਼ਿਆਂ ਦੀ ਦੁਰਵਰਤੋਂ ਕੀਤੀ ਅਤੇ ਉਕਤ ਪ੍ਰਾਈਵੇਟ (ਕਰਜ਼ਦਾਰ) ਕੰਪਨੀ ਦੀਆਂ ਕਿਤਾਬਾਂ ਵਿੱਚ ਹੇਰਾਫੇਰੀ ਕੀਤੀ ਅਤੇ ਸ਼ੈੱਲ ਕੰਪਨੀਆਂ/ਜਾਅਲੀ ਸੰਸਥਾਵਾਂ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ