ਸਾਹੋਕੇ ‘ਚ ਡਰੇਨ ਦੇ ਪਾਣੀ ਨੇ 200 ਏਕੜ ਤੋਂ ਵੱਧ ਝੋਨਾ ਡੋਬਿਆ

Paddy, Crop, Sinking, Drain, Water, Rain

 ਪਿਛਲੇ ਲੰਮੇ ਸਮੇਂ ਤੋਂ ਨਹੀਂ ਕੀਤੀ ਡਰੇਨ ਦੀ ਸਾਫ-ਸਫਾਈ

ਕੁਲਦੀਪ ਰਾਜ, ਬਰਗਾੜੀ: ਪਿੰਡ ਸਾਹੋ ਕੇ ਦੇ ਕਿਸਾਨਾਂ ਦਾ 200 ਏਕੜ ਝੋਨਾ ਬੀਤੇ ਕੱਲ੍ਹ• ਤੋਂ ਲਗਾਤਾਰ ਡਰੇਨ ਦਾ ਪਾਣੀ ਪੈਣ ਕਾਰਨ ਡੁੱਬ ਚੁੱਕਿਆ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਖੇਤਾਂ ‘ਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਾ ਸੀ ਅਤੇ ਡਰੇਨ ਦਾ ਪਾਣੀ ਲਗਾਤਾਰ ਕਿਸਾਨਾਂ ਦੇ ਖੇਤਾਂ ‘ਚ ਪੈ ਰਿਹਾ ਸੀ।

ਕਿਸਾਨ ਗੁਰਾ ਸਿੰਘ ਪੁੱਤਰ ਸਰਬਨ ਸਿੰਘ ਨੇ ਦੱਸਿਆ ਕਿ ਉਸ ਦਾ 20 ਏਕੜ ਝੋਨਾ ਡਰੇਨ ਦੇ ਪਾਣੀ ਨੇ ਡੋਬ ਦਿੱਤਾ ਹੈ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦਾ 20 ਏਕੜ, ਭੁਪਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਦਾ 20 ਏਕੜ, ਅੰਮ੍ਰਿਤਪਾਲ ਸਿੰਘ ਨੰਬਰਦਾਰ ਦਾ 35 ਏਕੜ, ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦਾ 10 ਏਕੜ, ਗੁਰਤੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 10 ਏਕੜ, ਨਛੱਤਰ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 5 ਏਕੜ, ਗੁਰਤੇਜ ਸਿੰਘ ਪੁੱਤਰ ਅਜੈਬ ਸਿੰਘ ਦਾ 15 ਏਕੜ, ਗੁਰਲਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 6 ਏਕੜ, ਹਰਨੇਕ ਸਿੰਘ ਪੁੱਤਰ ਮਾਹਲਾ ਸਿੰਘ ਦਾ 10 ਏਕੜ, ਗੁਰਤੇਜ ਸਿੰਘ ਪੁੱਤਰ ਬਖਸ਼ੀ ਸਿੰਘ ਦਾ 5 ਏਕੜ, ਗੁਰਚਰਨ ਸਿੰਘ ਪੁੱਤਰ ਲਛਮਣ ਸਿੰਘ ਦਾ 23 ਏਕੜ, ਸਤਿੰਦਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਦਾ 4 ਏਕੜ, ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦਾ ਸਾਢੇ ਤਿੰਨ ਏਕੜ, ਸੰਜੀਵ ਸਿੰਘ ਪੁੱਤਰ ਦਵਿੰਦਰ ਸਿੰਘ ਦਾ 7 ਏਕੜ, ਜਸਵਿੰਦਰ ਸਿੰਘ ਪੁੱਤਰ ਲਾਲ ਸਿੰਘ ਦਾ 10 ਏਕੜ ਝੋਨਾ ਡਰੇਨ ਦੇ ਪਾਣੀ ਨੇ ਡੋਬ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਡਰੇਨ ਦੀ ਪਿਛਲੇ ਲੰਮੇ ਸਮੇਂ ਤੋਂ ਕੋਈ ਸਾਫ-ਸਫਾਈ ਨਹੀਂ ਕੀਤੀ ਗਈ।