ਮੋਟਰਸਾਈਕਲ ਸਵਾਰ ਨੂੰ ਬਚਾਉਂਦਾ ਉਵਰ ਸਪੀਡ ਪੀਟਰ ਰੇਹੜਾ ਪਲਟਿਆ, ਇਕ ਦੀ ਮੋਤ

ਮੋਟਰਸਾਈਕਲ ਸਵਾਰ ਨੂੰ ਬਚਾਉਂਦਾ ਉਵਰ ਸਪੀਡ ਪੀਟਰ ਰੇਹੜਾ ਪਲਟਿਆ, ਇਕ ਦੀ ਮੋਤ

ਗੁਰੂਹਰਸਹਾਏ (ਵਿਜੈ ਹਾਂਡਾ)। ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਕੋਟ ਸ਼ਿੰਗਾਰ ਸਿੰਘ ਵਾਲਾ ਵਿਖੇ ਹੋਏ ਸੜਕੀ ਹਾਦਸੇ ਵਿੱਚ ਇਕ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਜਲਾਲਾਬਾਦ ਦੇ ਨਜ਼ਦੀਕ ਪਿੰਡ ਕੱਟੀਆਂ ਵਾਲਾ ਦੇ ਔਰਤਾਂ ਤੇ ਮਰਦ ਇਕ ਪੀਟਰ ਰੇਹੜਾ ਤੇ ਸਵਾਰ ਹੋ ਕੇ ਮੱਲਾ ਵਾਲਾ ਵਿਖੇ ਕਿਸੇ ਸਮਾਗਮ ਵਿੱਚ ਚੱਲੇ ਸਨ ਤੇ ਗਜ਼ਨੀ ਵਾਲਾ ਮੋੜ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਾ ਹੋਇਆ ਉਵਰ ਸਪੀਡ ਤੇ ਉਵਰ ਲੋਡ ਸਵਾਰੀਆਂ ਨਾਲ ਭਰਿਆਂ ਪੀਟਰ ਰੇਹੜਾ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਇਕ ਔਰਤ ਮਕਸੀਰੋ ਬਾਈ (65) ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ਹਾਲਤ ਵਿੱਚ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਅੰਦਰ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਵਿਅਕਤੀਆਂ ਅਨੁਸਾਰ ਪੀਟਰ ਰੇਹੜਾ ਵਿੱਚ 22 ਦੇ ਕਰੀਬ ਔਰਤਾਂ ਤੇ ਮਰਦ ਸਵਾਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ