Dera Sacha Sauda ’ਚ ਹਮੇਸ਼ਾ ਸੱਚੀ ਗੱਲ ਸਿਖਾਈ ਜਾਂਦੀ ਹੈ

Dera Sacha Sauda

ਸਾਡੀ ਸੰਸਕ੍ਰਿਤੀ ਪੂਰੀ ਦੁਨੀਆਂ ’ਚ ਨੰਬਰ ਇੱਕ (Dera Sacha Sauda)

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਅੱਜ ਛੋਟੇ-ਛੋਟੇ ਬੱਚਿਆਂ ਨੂੰ ਨਾਲੇਜ਼ ਹੈ, ਜਿਹੜੀ ਸਾਡੇ ਸਮੇਂ ’ਚ ਸ਼ਾਇਦ 18-20 ਸਾਲ ਦੇ ਬੱਚੇ ਨੂੰ ਹੋਇਆ ਕਰਦੀ ਸੀ ਅਤੇ ਉਸ ਤੋਂ ਪਹਿਲਾਂ ਹੋ ਸਕਦਾ ਹੈ ਕਿ 25 ਸਾਲ। ਅੱਜ 5-7 ਸਾਲ ਦੇ ਬੱਚੇ ਨੂੰ ਵਧੇਰੇ ਗਿਆਨ ਹੋ ਗਿਆ ਹੈ। ਸੁਣੀਆਂ ਉਨ੍ਹਾਂ ਦੀਆਂ ਗੱਲਾਂ। (Dera Sacha Sauda) ਵੱਡੀ ਫਾਰੇਨ ਕੰਟ੍ਰੀ (ਵਿਦੇਸ਼ਾਂ ਦੀਆਂ) ਗੱਲਾਂ ਚੱਲਦੀਆਂ ਹਨ, ਉਸ ਨੂੰ ਲੱਗਦਾ ਹੈ ਕਿ ਅਸੀਂ ਫਾਰਨਰ ਬਣ ਗਏ ਹਾਂ, ਬੇਟਾ ਰਹੇਗਾ ਇੱਥੋਂ ਦਾ ਹੀ, ਜਿਨ੍ਹਾਂ ਮਰਜ਼ੀ ਬੋਲ ਲੈ, ਜਿਨ੍ਹਾਂ ਮਰਜ਼ੀ ਅੰਗਰੇਜ਼ੀ ਨੂੰ ਉਸ ਤਰੀਕੇ ਨਾਲ ਬੋਲ ਲੈ, ਰਹੇਗਾ ਤਾਂ ਭਾਰਤ ਦਾ ਹੀ, ਅਤੇ ਤੈਨੂੰ ਮਾਣ ਹੋਣਾ ਚਾਹੀਦਾ ਹੈ ਕਿ ਮੈਂ ਭਾਰਤੀ ਹਾਂ।

ਇਹ ਕਮਜ਼ੋਰੀ ਨਹੀਂ ਹੈ, ਕਿਉਂਕਿ ਸਾਡੇ ਵਰਗਾ ਕਲਚਰ ਤੁਹਾਨੂੰ ਦੱਸ ਚੁੱਕੇ ਹਾਂ, ਜਿਹੜਾ ਪਵਿੱਤਰ ਵੇਦਾਂ ਨੇ ਦੱਸਿਆ, ਸਾਡੇ ਧਰਮਾ ਨੇ ਦੱਸਿਆ, ਅਜਿਹੀ ਸੱਭਿਅਤਾ, ਅਜਿਹਾ ਕਲਚਰ, ਪੂਰੀ ਦੂਨੀਆਂ ’ਚ ਕਿੱਥੇ ਵੀ ਨਹੀਂ ਹੈ। ਤਾਂ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ। ਸਾਨੂੰ ਤਾਂ ਬੇਹੱਦ ਮਾਣ ਹੈ ਕਿ ਅਸੀਂ ਅਪਣੇ ਦੇਸ਼ ’ਚ ਜਨਮ ਲਿਆ, ਜਿਸ ਦੀ ਸੰਸਕ੍ਰਿਤੀ ਨੰਬਰ ਇੱਕ ਹੈ।

ਅਸੀਂ ਉਸ ਦੇਸ਼ ’ਚ ਜਨਮ ਲਿਆ, ਜਿਸ ਵਿੱਚ ਪਾਕ-ਪਵਿੱਤਰ ਵੇਦ ਪੜ੍ਹੇ ਜਾਂਦੇ ਹਨ

ਅਸੀਂ ਉਸ ਦੇਸ਼ ’ਚ ਜਨਮ ਲਿਆ, ਜਿਸ ਵਿੱਚ ਪਾਕ-ਪਵਿੱਤਰ ਵੇਦ ਪੜ੍ਹੇ ਜਾਂਦੇ ਹਨ, ਸਿਖਾਏ ਜਾਂਦੇ ਹਨ, ਅਤੇ ਸਾਡੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਰਚਨਾ ਹੋਈ ਹੈ, ਜਿਹੜੇ ਸਾਡੇ ਧਰਮਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਪ੍ਰਹਰੀ ਦਾ ਕੰਮ ਹੀ ਨਹੀਂ, ਮਹਾਂਪੁਰਸ਼ ਦਾ ਕੰਮ ਕਰ ਹਹੇ ਹਨ। ਗੁਰੂ, ਸੰਤ, ਪੀਰ-ਫਕੀਰ, ਪੈਗੰਬਰ ਦਾ ਕੰਮ ਕਰ ਰਹੇ ਹਨ। ਪਰ ਕੋਈ ਉਨ੍ਹਾਂ ਨੂੰ ਪੜ੍ਹੇ ਤਾਂ ਨਾ।

ਕੋਈ ਉਨ੍ਹਾਂ ’ਤੇ ਅਮਲ ਕਰੇ ਤਾਂ ਹੀ। ਇਸ ਲਈ ਪੀਰ-ਫਕੀਰ ਆਉਂਦੇ ਹਨ, ਉਨ੍ਹਾਂ ਦੀਆਂ ਗੱਲਾਂ ਸੁਣਾਉਂਦੇ ਹਨ, ਸੰਤਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ, ਪੀਰ-ਪੈਗੰਬਰਾਂ ਦੀਆਂ ਅਤੇ ਸਿਖਾਉਂਦੇ ਹਨ ਕਿ ਭਾਈ ਸੁਣੋ ਕਿ ਸਾਡਾ ਧਰਮ ਸਾਨੂੰ ਕੀ ਕਹਿ ਰਿਹਾ ਹੈ। ਸਾਨੂੰ ਕੋਈ ਵੀ ਸੱਜਣ ਜਿੰਨ੍ਹੇਂ ਵੀ ਸੱਜਣ ਤੁਸੀਂ ਲਾਈਵ ਬੈਠੇ ਹੋ, ਜੇਕਰ ਤੁਹਾਨੂੰ ਲੱਗੇ ਕਿ ਅਸੀਂ ਗਲਤ ਕਹਿ ਰਹੇ ਹਾਂ ਜਾਂ ਤੁਹਾਨੂੰ ਕੋਈ ਵੱਖ ਗੱਲ ਆਉਂਦੀ ਹੈ ਤਾਂ ਦੱਸਿਓ।

ਕਿ ਸਾਡੇ ਕਿਸੇ ਧਰਮ ਨੇ ਲਿਖਿਆ ਹੈ ਜਾਂ ਕਿਹਾ ਹੈ ਕਿ ਸ਼ਰਾਬ ਪਿਓ, ਤੰਬਾਕੂ ਖਾਓ, ਨਸ਼ਾ, ਜਾਂ ਇਹ ਚਿੱਟਾ, ਕਾਲਾ, ਪੀਲਾ, ਨੀਲਾ ਜਿਹੜਾ ਵੀ ਆ ਗਿਆ , ਬੰਬਈ ’ਚ ਤਾਂ ਇੱਕ ਮਿਆਓਂ ਵੀ ਆਇਆ ਹੋਇਆ ਸੀ। ਅਸੀਂ ਪੁੱਛਿਆ ਕਿ ਇਹ ਮਿਆਓਂ ਕੀ ਹੈ ਤਾਂ ਕਹਿੰਦੇ ਇਹ ਵੀ ਇੱਕ ਨਸ਼ਾ ਹੈ। ਉਦੋਂ ਪੱਤਾ ਲੱਗਿਆ ਜਦੋਂ ਕਈ ਲੋਕ ਮਰ ਗਏ ਉਸ ਨਾਲ, ਬੜਾ ਦਰਦ ਹੋਇਆ।

ਕੈਮੀਕਲ ਹੁੰਦੇ ਹਨ, ਜੁਰਾਬ ਸੁੰਘਦੇ ਹਨ ਲੋਕ ਨਸ਼ੇ ਲਈ, ਅਜੀਬੋ ਗਰੀਬ ਆਓਡੈਕਸ ਹੋਰ ਪਤਾ ਨਹੀਂ ਕੀ-ਕੀ ਚੀਜ਼ਾਂ ਹਨ। ਤਾਂ ਇਹ ਨਸ਼ੇ ਬਰਬਾਦੀ ਦਾ ਘਰ ਹਨ। ਤਾਂ ਕਿਹੜੇ ਧਰਮ ’ਚ ਲਿਖਿਆ ਹੈ ਕਿ ਇਨ੍ਹਾਂ ਨਸ਼ਿਆਂ ਨੂੰ ਕਰਿਆ ਕਰੋ, ਜਰਾ ਦੱਸੋ ਕਿਹੜੇ ਧਰਮ ’ਚ ਇਜ਼ਾਜਤ ਦਿੱਤੀ ਗਈ ਹੈ। ਕਿੱਤੇ ਵੀ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ