ਕੈਨੇਡਾ ’ਚ Saint Dr. MSG ਦਾ ਜਲਵਾ

ਵੈਨਕੋਵਰ ਦੀ ਸਾਧ-ਸੰਗਤ ਵੱਲੋਂ ਪੌਧਾਰੋਪਣ ਅਤੇ ਖੂਨਦਾਨ ਕੈਂਪ ਲਾਇਆ ਗਿਆ

ਵੈਨਕੋਵਰ (ਕੈਨੇਡਾ) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਕੈਨੇਡਾ ਦੇ ਵੈਨਕੋਵਰ ਸ਼ਹਿਰ ਦੀ ਸਾਧ-ਸੰਗਤ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਖੂਨਦਾਨੀਆਂ ਵੱਲੋਂ 13 ਯੂਨਿਟ ਖੂਨਦਾਨ ਕੀਤਾ ਗਿਆ। ਸਾਧ-ਸੰਗਤ ਵੱਲੋਂ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਵਾਲਨਟ ਗ੍ਰੋਵ ਲੂਥਰਨ ਚਰਚ ਲੈਂਗਲੀ ਬੀਸੀ ’ਚ ਸਥਾਨਕ ਸਮੇਂ 4:35 ਤੋਂ 6:25 ਤੱਕ ਚੱਲੇ ਇਸ ਕੈਂਪ ’ਚ ਭਾਈ ਅਤੇ ਭੈਣਾਂ ਵੱਲੋਂ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ।

ਇਸ ਤੋਂ ਇਲਾਵਾ ਸਾਧ-ਸੰਗਤ ਨੇ ਮੈਟਰੋ ਵੈਨਕੋਵਰ ’ਚ 500 ਬੂਟੇ ਵੀ ਲਾਏ। ਖਾਸ ਗੱਲ ਇਹ ਕੀ ਸਥਾਨਕ ਤਾਪਮਾਨ ਜ਼ੀਰੋ ਡਿਗਰੀ ਹੋਣ ਦੇ ਬਾਵਜੂਦ ਵੀ ਸਾਧ-ਸੰਗਤ ਇਸ ਸੇਵਾ ’ਚ ਲੱਗੀ ਰਹੀ। ਬਿਨ੍ਹਾਂ ਰੂਕੇ ਅਪਣਾ ਸੇਵਾ ਕਾਰਜ਼ ਪੂਰਾ ਕੀਤਾ। ਖੂਨਦਾਨ ਅਤੇ ਪੌਧਾਰੋਪਣ ਦਾ ਪ੍ਰੋਗਰਾਮ ਕਰਨ ਵਾਲੇ ਮੂਲ ਨਾਗਰਿਕਾਂ ਨੇ ਪੂਜਨੀਕ ਪਿਤਾ ਜੀ ਦਾ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਦਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਪਿਤਾ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਵੱਲੋਂ ਵੱਧ-ਚੜ੍ਹ ਕੇ ਸਾਰਥਿਕ ਢੰਗ ਨਾਲ ਨਿਭਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ