ਕੀ ਸਵਰਗ ਅਤੇ ਨਰਕ ਇਸੇ ਜ਼ਮੀਨ ’ਤੇ ਹਨ, ਜਾਂ ਕਿਤੇ ਹੋਰ, ਪੂਜਨੀਕ ਗੁਰੂ ਜੀ ਨੇ ਦਿੱਤਾ ਜਵਾਬ

Saint Dr. MSG

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਇਸ ਤੋਂ ਬਾਅਦ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਵੱਲੋਂ ਭੇਜੇ ਗਏ ਸਵਾਲਾਂ ਨੂੰ ਪੜ੍ਹਿਆ, ਪੂਜਨੀਕ ਗੁਰੂ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਸਵਾਲ: ਕੀ ਸਵਰਗ ਅਤੇ ਨਰਕ ਇਸੇ ਜ਼ਮੀਨ ’ਤੇ ਹਨ, ਜਾਂ ਕਿਤੇ ਹੋਰ
ਵੀ ਹਨ?
ਜਵਾਬ : ਸਾਨੂੰ ਲੱਗਦਾ ਹੈ ਦੋਵੇਂ ਥਾਈਂ ਹਨ ਇੱਥੇ ਵੀ ਆਦਮੀ ਗਲਤ ਕਰਮ ਕਰਦਾ ਹੈ ਤਾਂ ਦੁਖੀ ਰਹਿੰਦਾ ਹੈ, ਪ੍ਰੇਸ਼ਾਨ ਰਹਿੰਦਾ ਹੈ ਸਭ ਕੁਝ ਹੁੰਦੇ ਹੋਏ ਵੀ ਕੰਗਾਲ ਰਹਿੰਦਾ ਹੈ, ਟੈਨਸ਼ਨ ’ਚ, ਦੁੱਖ ’ਚ, ਬਿਮਾਰੀ ’ਚ, ਪ੍ਰੇਸ਼ਾਨੀ ’ਚ ਲਾਚਾਰ ਰਹਿੰਦਾ ਹੈ ਤਾਂ ਇੱਕ ਪਾਸੇ ਤਾਂ ਨਰਕ ਵਰਗਾ ਉਹ ਇੱਥੇ ਭੋਗ ਰਿਹਾ ਹੈ ਅਤੇ ਦੂਜਾ ਉੱਥੇ ਰੂਹਾਨੀ ਮੰਡਲਾਂ ’ਚ, ਹਕੀਕਤ ਹੈ, ਉੱਥੇ ਆਤਮਿਕ ਤੌਰ ’ਤੇ, ਸਰੀਰ ਨਹੀਂ ਜਾਇਆ ਕਰਦੇ, ਸਿਰਫ਼ ਆਤਮਾ ਲਈ ਨਿਸ਼ਚਿਤ ਹੈ ਜਿਹੋ-ਜਿਹੇ ਕਰਮ ਇੱਥੇ ਕੀਤੇ, ਜੋ ਤੁਸੀਂ ਨਹੀਂ ਭੋਗ ਸਕੇ, ਜੋ ਮਾਫ਼ ਨਹੀਂ ਹੋ ਸਕੇ, ਤਾਂ ੳੱੁਥੇ ਅੱਗੇ ਵੀ ਭੋਗਣੇ ਪੈਂਦਾ ਹਨ ਅਤੇ ਚੰਗੇ ਕਰਮਾਂ ਲਈ ਇੱਥੇ ਵੀ ਸੁੱਖ ਹੈ ਅਤੇ ਅੱਗੇ ਆਤਮਾ ਨੂੰ ਚੰਗੇ ਕਰਮਾਂ ਨਾਲ ਸਵਰਗ ਮਿਲਦਾ ਹੈ, ਪਰ ਮੁਕਤੀ ਸਿਰਫ਼ ਰਾਮ ਨਾਮ ਨਾਲ ਮਿਲਦੀ ਹੈ ਹੋਰ ਕੋਈ ਤਰੀਕਾ ਨਹੀਂ ਅੱਲ੍ਹਾ, ਵਾਹਿਗੁਰੂ, ਗੌਡ ਦਾ ਨਾਮ ਲੈਣਾ ਪੈਂਦਾ ਹੀ ਹੈ

ਸਵਾਲ: ਗੁਰੂ ਜੀ, ਬੱਚਿਆਂ ਨੂੰ ਚੰਗੇ ਸੰਸਕਾਰ ਕਿਵੇਂ ਦੇਈਏ?
ਜਵਾਬ: ਤੁਸੀਂ ਖੁਦ ਚੰਗੇ ਬਣੋ, ਉਨ੍ਹਾਂ ਦੇ ਸਾਹਮਣੇ ਇੱਕ ਮਿਸਾਲ ਰੱਖੋ, ਖੁਦ ਝੂਠ ਨਾ ਬੋਲੋ, ਤਾਂ ਹੀ ਬੱਚਾ ਝੂਠ ਨਹੀਂ ਬੋਲੇਗਾ, ਖੁਦ ਗਾਲ੍ਹਾਂ ਨਾ ਕੱਢੋ ਉਨ੍ਹਾਂ ਦੇ ਸਾਹਮਣੇ, ਤਾਂ ਬੱਚਾ ਗਾਲ੍ਹਾਂ ਨਹੀਂ ਕੱਢੇਗਾ, ਤਾਂ ਚੰਗੇ ਸੰਸਕਾਰ ਸਭ ਤੋਂ ਪਹਿਲਾਂ ਮਾਂ ਅਤੇ ਫ਼ਿਰ ਬਾਪ, ਭੈਣ-ਭਾਈ ਦੇ ਸਕਦੇ ਹਨ ਉੱਥੋਂ ਸ਼ੁਰੂਆਤ ਕਰੋ, ਖਾਣਾ ਨਾਮ ਜਪ ਕੇ ਬਣਾਓ, ਸਹੀ ਧਰਮਾਂ ਅਨੁਸਾਰ ਚੱਲੋ ਤੁਸੀਂ ਪਹਿਲੇ ਮਾਸਟਰ, ਟੀਚਰ ਹੋ ਜਿਨ੍ਹਾਂ ਤੋਂ ਬੱਚਾ ਸੰਸਕਾਰ ਸਿੱਖਦਾ ਹੈ

ਸਵਾਲ: ਜਾਤ-ਪਾਤ ਦਾ ਭੇਦਭਾਵ ਦਿਲ ’ਚੋਂ ਕਿਵੇਂ ਮਿਟਾਇਆ ਜਾ ਸਕਦਾ ਹੈ ਤਾਂ ਕਿ ਸਾਰੇ ਬਰਾਬਰ?
ਜਵਾਬ: ਜਾਤ-ਪਾਤ ਦਾ ਭੇਦਭਾਵ ਸਿਮਰਨ ਨਾਲ ਮਿਟਾਇਆ ਜਾ ਸਕਦਾ ਹੈ ਭਗਤੀ ਦੁਆਰਾ ਮਿਟਾਇਆ ਜਾ ਸਕਦਾ ਹੈ ਅਤੇ ਧਰਮਾਂ ਅਨੁਸਾਰ ਚੱਲ ਕੇ ਮਿਟਾਇਆ ਜਾ ਸਕਦਾ ਹੈ

ਸਵਾਲ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ?
ਜਵਾਬ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਜੇਕਰ ਧਰਮ ਨੂੰ ਧਿਆਨ ’ਚ ਰੱਖੀਏ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਕੋਈ ਨਸ਼ਾ ਨਾ ਕਰਦਾ ਹੋਵੇ, ਕੋਈ ਬੁਰੇ ਕਰਮ ਨਾ ਕਰਦਾ ਹੋਵੇ, ਕੋਈ ਸ਼ੈਤਾਨ ਨਾ ਹੋਵੇ, ਇਨਸਾਨੀਅਤ ’ਤੇ ਚੱਲਣ ਵਾਲਾ ਹੋਵੇ ਅਤੇ ਡਾਕਟਰੀ ਲਿਹਾਜ਼ ਨਾਲ ਦੇਖੀਏ ਤਾਂ ਉਨ੍ਹਾਂ ਦੇ ਬਲੱਡ ਸੈਂਪਲ ਵੀ ਜ਼ਰੂਰ ਚੈੱਕ ਹੋਣੇ ਚਾਹੀਦੇ ਹਨ ਕੀ ਪਤਾ ਕੋਈ ਅਜਿਹੀ ਬਿਮਾਰੀ ਨਾ ਹੋਵੇ,

ਜਿਸ ਦੀ ਵਜ੍ਹਾ ਨਾਲ ਉਹ ਬਿਮਾਰੀ ਬੱਚਿਆਂ ’ਚ ਆ ਜਾਵੇ ਜਿਵੇਂ ਬਾਡੀ ਮਸਲ ਦੀ ਬਿਮਾਰੀ ਹੁੰਦੀ ਹੈ ਕੁਝ ਬਲੱਡ ਆਪਸ ਵਿਚ ਅਜਿਹੇ ਹੁੰਦੇ ਹਨ, ਜ਼ਿਆਦਾ ਤਾਂ ਡਾਕਟਰ ਦੱਸ ਸਕਦੇ ਹਨ, ਜਿਨ੍ਹਾਂ ਦਾ ਮਿਲਾਪ ਹੋਣ ਨਾਲ, ਜੇਕਰ ਲੜਕਾ ਹੋਵੇਗਾ ਤਾਂ ਉਸ ਦੇ ਮਸਲ ਡੈੱਡ ਹੋ ਜਾਂਦੇ ਹਨ ਅਤੇ ਜੇਕਰ ਲੜਕੀ ਹੈ ਤਾਂ ਉਸ ਦੇ ਮਸਲ ਸਹੀ ਰਹਿੰਦੇ ਹਨ ਤਾਂ ਇਨ੍ਹਾਂ ਵਜ੍ਹਾ ਨਾਲ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ