ਰਿਫਾੲਨਰੀ ਅੰਦਰ ਸਟਰੱਕਚਰ ਡਿੱਗਣ ਕਾਰਨ ਇੱਕ ਮਜਦੂਰ ਦੀ ਮੌਤ, ਇੱਕ ਗੰਭੀਰ ਜਖਮੀ

ਭੜਕੇ ਮਜ਼ਦੂਰਾਂ ਨੇ ਗੱਡੀਆਂ ਨੂੰ ਲਾਈ ਅੱਗ

  • ਰਿਫਾੲਨਰੀ ਪੁਲਿਸ ਛਾਉਣੀ ’ਚ ਤਬਦੀਲ

(ਸਤੀਸ ਜੈਨ) ਰਾਮਾਂ ਮੰਡੀ। ਸਥਾਨਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ’ਚ ਹਾਦਸੇ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਹੈ ਘਟਨਾ ਦੌਰਾਨ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰ ਰਿਫਾਇਨਰੀ ਅੰਦਰ ਕੰਮ ਕਰ ਰਹੇ ਸਨ ਤਾਂ ਅਚਾਨਕ ਹੀ ਇੱਕ ਸਟਰਕਚਰ ਡਿੱਗ ਪਿਆ ਅਤੇ ਮਜ਼ਦੂਰ ਉਸ ਦੇ ਥੱਲੇ ਆ ਗਏ ਇਸ ਘਟਨਾ ਦੌਰਾਨ ਇੱਕ ਮਜ਼ਦੂਰ ਅਵਿਸ਼ੇਕ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਮਸੀਤਾਂ ਜ਼ਿਲ੍ਹਾ ਸਰਸਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਜਸਕਰਨ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਮਸੀਤਾਂ ਗੰਭੀਰ ਰੂਪ ’ਚ ਜਖਮੀ ਹੋ ਗਿਆ।


ਇਸ ਘਟਨਾ ’ਚ ਮਜ਼ਦੂਰ ਦੀ ਮੌਤ ਨੂੰ ਲੈ ਕੇ ਆਏ ਨੇੜੇ ਕੰਮ ਕਰ ਰਹੇ ਮਜ਼ਦੂਰ ਭੜਕ ਗਏ ਭੜਕੇ ਮਜਦੂਰਾਂ ਨੇ ਮੌਕੇ ’ਤੇ ਘਟਨਾ ਵਾਲੀ ਥਾਂ ’ਤੇ ਪਹੁੰਚੀ ਰਿਫਾਇਨਰੀ ਦੀ ਸਕਿਓਰਿਟੀ ਟੀਮ ਦੀ ਕੁੱਟਮਾਰ ਕਰਕੇ ਉਨ੍ਹਾਂ ਦੀਆਂ ਦੋ ਗੱਡੀਆਂ ਨੂੰ ਉਲਟਾ ਕਰਕੇ ਅੱਗ ਲਾ ਦਿੱਤੀ ਇਸ ਤੋਂ ਬਾਅਦ ਉਥੇ ਪਹੁੰਚੀ ਥਾਣਾ ਰਾਮਾਂ ਦੀ ਪੁਲਿਸ ਨਾਲ ਵੀ ਮਜ਼ਦੂਰਾਂ ਨੇ ਧੱਕਾ-ਮੁੱਕੀ ਕਰਕੇ ਇਨ੍ਹਾਂ ਦੀਆਂ ਤਿੰਨ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤੀਆਂ ਇਸੇ ਦੌਰਾਨ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਲਵੰਡੀ ਸਾਬੋ ਦੀ ਪੁਲੀਸ ਟੀਮ ਦੀ ਇੱਕ ਗੱਡੀ ਨੂੰ ਵੀ ਮਜ਼ਦੂਰਾਂ ਨੇ ਅੱਗ ਲਾ ਦਿੱਤੀ ਜਿਸ ਦੇ ਚਲਦੇ ਰਿਫਾਇਨਰੀ ਅੰਦਰ ਇੱਕ ਵਾਰ ਸਥਿਤੀ ਕਾਫੀ ਗੰਭੀਰ ਹੋ ਗਈ।

 

ਰਿਫਾਇਨਰੀ ਪ੍ਰਬੰਧਕਾਂ ਇਸ ਘਟਨਾਂ ਨੂੰ ਭਾਪਦਿਆਂ ਜਲਦੀ-ਜਲਦੀ ਸਾਰਾ ਕੰਮ ਬੰਦ ਕਰਵਾ ਕੇ ਮਜ਼ਦੂਰਾਂ ਨੂੰ ਰਿਫਾਇਨਰੀ ਅੰਦਰੋਂ ਬਾਹਰ ਕੱਢਣ ਨੂੰ ਪਹਿਲ ਦਿੱਤੀ ਇਸ ਘਟਲਾਂ ਦੌਰਾਨ ਕੁਝ ਪੁਲਿਸ ਮੁਲਾਜ਼ਮ ਵੀ ਜਖਮੀ ਹੋਏ ਹਨ ਮਜ਼ਦੂਰਾਂ ਵੱਲੋਂ ਰਿਫਾਇਨਰੀ ਅੰਦਰ ਛੇ ਗੱਡੀਆਂ ਨੂੰ ਅੱਗ ਹਵਾਲੇ ਕਰਨ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਰਿਫਾਇਨਰੀ ਦੇ ਅੰਦਰ ਅਤੇ ਬਾਹਰ ਪੁਲਿਸ ਛਾਉਣੀ ਬਣਾ ਦਿੱਤੀ ਇਸ ਤੋਂ ਬਾਅਦ ਪੁਲਿਸ ਨੇ ਹਾਲਾਤ ਵਿਗੜਨ ਦੇ ਮੱਦੇਨਜਰ ਰਿਫਾਇਨਰੀ ਦੇ ਬਾਹਰ ਅਤੇ ਅੰਦਰ ਕਾਫੀ ਸਮਾ ਫਲੈਗ ਮਾਰਚ ਕੀਤਾ ਤਾਂ ਜੋ ਭੜਕੇ ਮਜਦੂਰ ਕਿਸੇ ਤਰ੍ਹਾਂ ਦੀ ਹੋਰ ਘਟਨਾ ਨੂੰ ਅੰਜਾਮ ਨਾ ਦੇ ਦੇਣ ਇਸ ਘਟਨਾ ਸਬੰਧੀ ਰਿਫਾਇਨਰੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਿ੍ਰਤਕ ਤੇ ਜਖਮੀ ਮਜ਼ਦੂਰ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ