ਸੱਪ ਦੇ ਡੱਸਣ ਨਾਲ ਇੱਕ ਵਿਅਕਤੀ ਦੀ ਮੌਤ 

ਸੱਪ ਦੇ ਡੱਸਣ ਨਾਲ ਇੱਕ ਪਰਦੇਸੀ ਦੀ ਹੋਈ ਮੌਤ 

(ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ। ਕਸਬਾ ਬਾਦਸ਼ਾਹਪੁਰ ਦੀ ਅਨਾਜ ਮੰਡੀ ਵਿਖੇ ਬੈਠੇ ਛੱਤੀਸਗੜ੍ਹ ਤੋਂ ਆਏ ਇਕ 29 ਸਾਲਾ ਪਰਦੇਸੀ ਦੀ ਸੱਪ ਦੇ ਡੱਸਣ ਨਾਲ ਹੋਈ ਮੌਤ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਰਦੇਸ਼ ’ਚੋਂ ਆਏ ਕੁਝ ਪਰਦੇਸੀ ਜੋ ਕਿ ਕਸਬਾ ਬਾਦਸ਼ਾਹਪੁਰ ਦੀ ਅਨਾਜ ਮੰਡੀ ਵਿਚ ਬੈਠੇ ਸਨ । ਅਚਾਨਕ ਦੇਰ ਰਾਤ ਉਸ ਨੂੰ ਸੱਪ ਨੇ ਡੱਸ ਲਿਆ । ਜਿਸ ਦੌਰਾਨ ਉਸ ਨੂੰ ਗੱਡੀ ਦੁਆਰਾ ਦੇਧਨਾ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਸਦੇ ਦੇ ਦੇਸੀ ਇਲਾਜ ਦੌਰਾਨ ਪੱਛ ਲਗਾਏ ਗਏ। ਕੁਝ ਆਰਾਮ ਨਾ ਆਉਣ ਦੌਰਾਨ ਜਦੋਂ ਸਥਾਨਕ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਗਿਆ ਤਾਂ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਸਥਾਨਕ ਮੰਡੀ ਵਾਸੀਆਂ ਨੇ ਸਹਿਯੋਗ ਕਰਦਿਆਂ ਐਂਬੂਲੈਂਸ ਦੁਆਰਾ ਮ੍ਰਿਤਕ ਦੇਹ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਿਸ ਛੱਤੀਸਗੜ੍ਹ ਭੇਜਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ