ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਗੋਲੀਆਂ ਚੱਲਣ ਨ...

    ਗੋਲੀਆਂ ਚੱਲਣ ਨਾਲ ਜਖ਼ਮੀ ਹੋਏ ਦੋ ਨੌਜਵਾਨਾਂ ’ਚੋਂ ਇੱਕ ਦੀ ਮੌਤ

    Bathinda News
    ਬਠਿੰਡਾ : ਘਟਨਾ ਸਥਾਨ 'ਤੇ ਪੁੱਜੀ ਪੁਲਿਸ ਜਾਂਚ ਕਰਦੀ ਹੋਈ। ਫਾਈਲ ਫੋਟੋ।

    ਬਠਿੰਡਾ (ਸੁਖਜੀਤ ਮਾਨ)। ਬਠਿੰਡਾ ’ਚ ਬੀਤੀ ਦੇਰ ਰਾਤ ਚੱਲੀਆਂ ਗੋਲੀਆਂ ਕਾਰਨ ਜਖ਼ਮੀ ਹੋਏ ਦੋ ਨੌਜਵਾਨਾਂ ’ਚੋਂ ਇੱਕ ਦੀ ਮੌਤ ਹੋ ਗਈ ਹੈ। ਹਮਲਾਵਰ ਹਾਲੇ ਪੁਲਿਸ ਦੇ ਹੱਥ ਨਹੀਂ ਆਇਆ। ਇੱਕ ਹਫਤੇ ’ਚ ਹੋਏ ਦੋ ਕਤਲਾਂ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਵੱਲੋਂ ਸਖ਼ਤ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪ੍ਰਬੰਧਾਂ ਦੀ ਪੋਲ ਨਿੱਤ ਦਿਨ ਚੱਲ ਰਹੀਆਂ ਗੋਲੀਆਂ ਨਾਲ ਖੁੱਲ ਰਹੀ ਹੈ। ਵੇਰਵਿਆਂ ਮੁਤਾਬਿਕ ਬਠਿੰਡਾ ਮਾਲ ਰੋਡ, ਬਾਹੀਆ ਫੋਰਟ ਦੀ ਬੈਕ ਸਾਈਡ ਵਾਲੀ ਗਲੀ ਵਿੱਚ ਇੱਕ ਵਿਅਕਤੀ ਨੇ ਗੋਲੀਆਂ ਚਲਾਈਆਂ, ਜੋ ਦੋ ਵਿਅਕਤੀਆਂ ਨੂੰ ਵੱਜਣ ਕਰਕੇ ਉਹ ਜਖ਼ਮੀ ਹੋ ਗਏ। (Bathinda News)

    ਇਹ ਵੀ ਪੜ੍ਹੋ : ਦੋ ਦਿਨਾਂ ਲਈ ਸਕੂਲ ਰਹਿਣਗੇ ਬੰਦ, ਹੁਕਮ ਜਾਰੀ

    ਜਖ਼ਮੀਆਂ ਦੀ ਪਹਿਚਾਣ ਰੇਸ਼ਮ ਸਿੰਘ (28) ਪੁੱਤਰ ਬਖਸ਼ੀਸ਼ ਸਿੰਘ ਵਾਸੀ ਰਾਜਗੜ੍ਹ (ਬਠਿੰਡਾ) ਅਤੇ ਸ਼ਿਵਮ ਪਾਲ ਵਾਸੀ ਪਰਸ ਰਾਮ ਨਗਰ ਗਲੀ ਨੰਬਰ 29 ਵਜੋਂ ਹੋਈ। ਜਖ਼ਮੀਆਂ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਰਕਰਾਂ ਨੇ ਹਸਪਤਾਲ ਪਹੁੰਚਾਇਆ ਸੀ। ਜਖ਼ਮੀਆਂ ਦੀ ਹਾਲਤ ਨੂੰ ਦੇਖਦਿਆਂ ਉੱਥੋਂ ਅੱਗੇ ਏਮਜ ਹਸਪਤਾਲ ਰੈਫਰ ਕਰ ਦਿੱਤਾ ਸੀ ਜਿਥੇ ਜੇਰੇ ਇਲਾਜ ਸ਼ਿਵਮ ਪਾਲ ਦੀ ਮੌਤ ਹੋ ਗਈ। ਬੀਤੀ ਦੇਰ ਰਾਤ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਮੁੱਢਲੀ ਤਫਤੀਸ਼ ’ਚ ਪਤਾ ਲੱਗਿਆ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਦੀ ਪਹਿਚਾਣ ਹੋ ਗਈ ਹੈ, ਜਿਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਹਾਲੇ ਤੱਕ ਹਮਲਾਵਰ ਫੜਿਆ ਨਹੀਂ ਜਾ ਸਕਿਆ। (Bathinda News)

    LEAVE A REPLY

    Please enter your comment!
    Please enter your name here