ਜੇਤੂ ਲੈਅ ਬਰਕਰਾਰ ਰੱਖਣਾ ਚਾਹੇਗੀ ਟੀਮ ਇੰਡੀਆਂ
(ਏਜੰਸੀ) ਲੰਦਨ। ਇੰਗਲੈਂਡ ਖਿਲਾਫ਼ ਟੀ20 ਲੜੀ ’ਚ ਆਕਾਰਮਕ ਰੁਖ ਅਖਤਿਆਰ ਕਰਨ ਦਾ ਭਾਰਤ ਨੂੰ ਫਾਇਦਾ ਹੋਇਆ ਪਰ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਚ ਬੱਲੇਬਾਜ਼ ਪਹਿਲੀ ਗੇਂਦ ਤੋਂ ਹੀ ਵੱਡਾ ਸ਼ਾੱਟ ਲਗਾਉਣ ਤੋਂ ਬਚਣਗੇ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਟੀਮ ਨੂੰ ਆਪਣੇ ਆਕਾਰਮਕ ਰੁਖ ਨੂੰ ਬਣਾਏ ਰੱਖਣਾ ਚਾਹੀਦਾ। ਇੰਗਲੈਂਡ ਨੇ ਪਿਛਲੇ ਕੁਝ ਸਾਲਾਂ ’ਚ ਆਪਣੀ ਆਕਾਰਮਕ ਖੇਡ ਨਾਲ ਇੱਕ ਰੋਜ਼ਾ ਕ੍ਰਿਕਟ ਖੇਡਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। (Match India And England)
ਟੀਮ ਨੂੰ ਇਸਦਾ ਫਾਇਦਾ 2019 ਵਿਸ਼ਵ ਕੱਪ ਖਿਤਾਬ ਨਾਲ ਮਿਲਿਆ ਸੀ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਟੀ-20 ਫਾਰਮੈਂਟ ’ਚ ਭਾਰਤ ਦਾ ਰੁਖ ਇੰਗਲੈਂਡ ਤੋਂ ਪ੍ਰੇਰਿਤ ਹੈ ਇਸ ਸਾਲ ਅਸਟਰੇਲੀਆ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਨੂੰ ਦੇਖਦੇ ਹੋਏ ਰੋਹਿਤ ਨੇ ਕਿਹਾ ਕਿ ਸਫੈਦ ਗੇਂਦ ਦੇ ਫਾਰਮੈਂਟ ’ਚ ਟੀਮ ਦਾ ਹਰ ਮੈਚ ਹੁਣ ਅਹਿਮ ਹੋਵੇਗਾ। ਭਾਰਤੀ ਟੀਮ ਦਾ ਓਵਲ ’ਚ ਵੈਕਲਿਪ ਸਿਖਲਾਈ ਸ਼ੈਸ਼ਨ ਹੋਵੇਗਾ ਜਿਸ ’ਚ ਟੀ20 ’ਚ ਇੱਕਰੋਜ਼ਾ ਲੜੀ ’ਚ ਹੋਏ ਬਦਲਾਅ ਨਾਲ ਸਾਂਮਜਸ ਬੈਠਾਉਣ ’ਤੇ ਜ਼ੋਰ ਦੇਣਾ ਹੋਵੇਗਾ ।
ਇਹ ਲੜੀ ਸਿਰਫ ਇੱਕ ਰੋਜ਼ਾ ਫਾਰਮੈਂਟ ’ਚ ਭਾਰਤ ਦੀ ਅਗਵਾਈ ਕਰ ਰਹੇ ਸ਼ਿਖਰ ਧਵਨ ਵਰਗੇ ਖਿਡਾਰੀ ਲਈ ਕਾਫ਼ੀ ਅਹਿਮ ਹੋਵੇਗੀ ਕਿਉਂਕਿ ਆਗਾਮੀ ਵੈਸਟ ਇੰਡੀਜ਼ ਦੌਰ ’ਤੇ ਉਨ੍ਹਾਂ ਨੂੰ ਟੀਮ ਦੀ ਅਗਵਾਈ ਕਰਨੀ ਹੈ। ਭਾਰਤੀ ਪ੍ਰਸੰਸ਼ਕਾਂ ਨੂੰ ਹਾਲਾਂਕਿ ਵਿਰਾਟ ਕੋਹਲੀ ਦੇ ਲੈਅ ’ਚ ਵਾਪਸ ਆਉਣ ਦਾ ਇੰਤਜ਼ਾਰ ਹੈ ਇਸ ਦੌਰੇ ’ਤੇ ਟੈਸਟ ਅਤੇ ਟੀ20 ’ਚ ਉਨ੍ਹਾਂ ਦੇ ਬੱਲੇ ਤੋਂ ਸਕੋਰ ਨਹੀਂ ਨਿਕਲੇ ਟੀਮ ਦੇ ਨਵੇਂ ਰੁਖ ਨੂੰ ਦੇਖਦੇ ਹੋਏ ਉਨ੍ਹਾਂ ’ਤੇ ਪਹਿਲੀ ਹੀ ਗੇਂਦ ’ਚ ਸਕੋਰ ਬਣਾਉਣ ਦਾ ਦਬਾਅ ਹੋਵੇਗਾ। ਈਗੋਨ ਮੋਰਗਨ ਦੇ ਸੰਨਿਆਸ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਦੇ ਤੌਰ ’ਤੇ ਜੋਸ ਬਟਲਰ ਦੀ ਇਹ ਪਹਿਲੀ ਇੱਕ ਰੋਜ਼ਾ ਲੜੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ