ਭਾਰਤ ’ਚ ਰਲੇਵੇਂ ਵੱਲ ਵਧਦਾ ਮਕਬੂਜਾ ਕਸ਼ਮੀਰ

Occupied Kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜਾ ਕਸ਼ਮੀਰ ਦੇ ਸੰਦਰਭ ’ਚ ਭਾਰਤ ‘ਸਬਰ ਦਾ ਫਲ ਮਿੱਠਾ’ ਵਾਲੀ ਕਹਾਵਤ ਨੂੰ ਸੱਚ ਕਰਦਾ ਦਿਖਾਈ ਦੇ ਰਿਹਾ ਹੈ। ਇਸ ਸੰਦਰਭ ’ਚ ਪੀਓਕੇ ’ਚ ਪਾਕਿਸਤਾਨ ਸਰਕਾਰ ਖਿਲਾਫ਼ ਵਧਦੇ ਅੱਤਵਾਦੀ ਹਮਲੇ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਦਿੱਤਾ ਬਿਆਨ ਮਹੱਤਵਪੂਰਨ ਹੈ। ਸਿੰਘ ਨੇ ਕਿਹਾ ਕਿ ਪੀਓਕੇ ਨੂੰ ਹਾਸਲ ਕਰਨ ਲਈ ਸਾਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਪਵੇਗੀ। (Occupied Kashmir)

ਇੱਥੋਂ ਦੇ ਲੋਕਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਦੇ ਚੱਲਦਿਆਂ ਇਹੀ ਲੋਕ ਨਾਅਰੇ ਲਾਉਣ ਲੱਗੇ ਹਨ ਕਿ ਸਾਨੂੰ ਭਾਰਤ ’ਚ ਰਲ਼ਾ ਦਿਓ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਇੱਥੇ ਕੁਝ ਵੀ ਹੈਰਾਨੀਜਨਕ ਵਾਪਰ ਸਕਦਾ ਹੈ। ਪੀਓਕੇ ’ਤੇ ਗੈਰ-ਕਾਨੂੰਨੀ ਕਬਜ਼ਾ ਕਰ ਲੈਣ ਨਾਲ ਇਹ ਖੇਤਰ ਪਾਕਿਸਤਾਨ ਦੇ ਅਧਿਕਾਰ ’ਚ ਨਹੀਂ ਹੋ ਜਾਂਦਾ। ਉਂਜ ਵੀ ਭਾਰਤੀ ਸੰਸਦ ’ਚ ਪੀਓਕੇ ਸਬੰਧੀ ਸਰਬਸੰਮਤੀ ਨਾਲ ਭਾਰਤ ਦਾ ਹਿੱਸਾ ਹੋਣ ਦੇ ਤਿੰਨ ਮਤੇ ਪਾਸ ਹੋ ਗਏ ਹਨ। ਸਿੰਘ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਅੰਦਰੂਨੀ ਪੱਧਰ ’ਤੇ ਭਾਰਤ ਸਰਕਾਰ ਪੀਓਕੇ ਦੇ ਰਲੇਵੇਂ ’ਤੇ ਰਾਜਨੀਤਿਕ ਉਪਾਅ ’ਚ ਲੱਗੀ ਹੋਈ ਹੈ। (Occupied Kashmir)

ਅੱਤਵਾਦੀ ਹਮਲੇ | Occupied Kashmir

ਦੂਜੇ ਪਾਸੇ ਜਿਸ ਅੱਤਵਾਦ ਦਾ ਜਨਮਦਾਤਾ ਪਾਕਿਸਤਾਨ ਰਿਹਾ ਹੈ, ਉਹੀ ਅੱਤਵਾਦ ਉਸ ਲਈ ਪੀਓਕੇ ’ਚ ਚੁਣੌਤੀ ਬਣ ਕੇ ਸਾਹਮਣੇ ਆ ਰਿਹਾ ਹੈ। ਪਾਕਿ ’ਚ ਅੱਤਵਾਦੀ ਹਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ। ਬਲੋਚਿਸਤਾਨ ਪ੍ਰਾਂਤ ਦੇ ਤੁਰਬਾਦ ਨਗਰ ’ਚ ਨੇਵੀ ਅੱਡੇ ’ਤੇ ਅੱਤਵਾਦੀਆਂ ਨੇ ਗੋਲੀਆਂ ਵਰ੍ਹਾਦੇ ਹੋਏ ਹਮਲਾ ਕੀਤਾ। ਇਸ ਤੋਂ ਬਾਅਦ ਖੈਬਰ ਪਖਤੂਨਖਵਾ ਇਲਾਕੇ ’ਚ ਚੀਨੀ ਨਾਗਰਿਕਾਂ ਦੇ ਇੱਕ ਕਾਫ਼ਲੇ ’ਤੇ ਹਮਲਾ ਕਰ ਦਿੱਤਾ।

ਇਸ ’ਚ ਪੰਜ ਚੀਨੀ ਇੰਜੀਨੀਅਰਾਂ ਦੀ ਮੌਤ ਹੋ ਗਈ। ਇਹ ਇੰਜੀਨੀਅਰ ਦਾਸੂ ਹਾਈਡ੍ਰੋ ਪ੍ਰੋਜੈਕਟ ਦੇ ਨਿਰਮਾਣ ’ਚ ਲੱਗੇ ਸਨ। ਇਨ੍ਹਾਂ ਹਮਲਿਆਂ ਦੀ ਜਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਦੀ ਮਜ਼ੀਦ ਬ੍ਰਿਗੇਡ ਨੇ ਲਈ ਹੈ। ਇਸਲਾਮਾਬਾਦ ਤੋਂ 200 ਕਿ.ਮੀ. ਦੂਰ ਸਥਿਤ ਦਾਸੂ ਹਾਈਡ੍ਰੋ ਪ੍ਰੋਜੈਕਟ ਦਾ ਨਿਰਮਾਣ ਚੀਨੀ ਕੰਪਨੀ ਕਰ ਰਹੀ ਹੈ। 2021 ’ਚ ਵੀ ਇਸ ਯੋਜਨਾ ’ਤੇ ਕੰਮ ਕਰ ਰਹੇ 9 ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਨੂੰ ਬਲੋਚ ਹਮਲਾਵਰਾਂ ਨੇ ਮਾਰ ਸੁੱਟਿਆ ਸੀ।

ਹਮਲੇ ਦੀ ਜਿੰਮੇਵਾਰੀ | Occupied Kashmir

ਪਾਕਿਸਤਾਨ ’ਚ ਇਕੱਲੇ ਫਰਵਰੀ ਮਹੀਨੇ ’ਚ ਹੋਏ 97 ਹਮਲਿਆਂ ’ਚ 118 ਲੋਕ ਮਾਰੇ ਜਾ ਚੁੱਕੇ ਹਨ। 20 ਮਾਰਚ ਨੂੰ ਗਵਾਦਰ ਬੰਦਰਗਾਹ ’ਤੇ ਵੀ ਅੱਤਵਾਦੀ ਹਮਲਾ ਹੋ ਚੁੱਕਾ ਹੈ। ਇਸ ਹਮਲੇ ਦੀ ਜਿੰਮੇਵਾਰੀ ਵੀ ਬਲੋਚਾਂ ਨੇ ਲਈ ਹੈ। ਇਨ੍ਹਾਂ ਹਮਲਿਆਂ ਦੇ ਚੱਲਦਿਆਂ ਪਾਕਿ ’ਚ ਨਵੀਂ ਬਣੀ ਸ਼ਾਹਬਾਜ਼ ਸਰਕਾਰ ਮੁਸੀਬਤਾਂ ਨਾਲ ਘਿਰ ਗਈ ਹੈ। ਦਰਅਸਲ ਬਲੋਚਿਸਤਾਨ ਪ੍ਰਾਂਤ ਦੇ ਨਾਗਰਿਕ ਮੰਨਦੇ ਹਨ ਕਿ ਪਾਕਿ ਸਰਕਾਰ ਉਨ੍ਹਾਂ ਦੇ ਪ੍ਰਾਂਤ ਦੇ ਹਿੱਤਾਂ ਦੀ ਲੰਮੇ ਸਮੇਂ ਤੋਂ ਅਣਦੇਖੀ ਕਰ ਰਹੀ ਹੈ।

ਇੱਥੋਂ ਦੇ ਲੋਕ ਇਸ ਖੇਤਰ ’ਚ ਚੀਨ ਦੀ ਵਧਦੀ ਦਖਲਅੰਦਾਜ਼ੀ ਦਾ ਵੀ ਵਿਰੋਧ ਕਰ ਰਹੇ ਹਨ। ਦਾਸੂ ਹਾਈਡ੍ਰੋ ਪ੍ਰੋਜੈਕਟ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਨਿਰਮਾਣ ਦੇ ਤਹਿਤ ਕਈ ਯੋਜਨਾਵਾਂ ਪੀਓਕੇ ’ਚ ਨਿਰਮਾਣ-ਅਧੀਨ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ। ਪਰ ਪਾਕਿ ਸਰਕਾਰ ਧਨ ਦੇ ਲਾਲਚ ’ਚ ਚੀਨ ਦੇ ਜਬਾੜਿਆਂ ’ਚ ਫਸ ਚੁੱਕੀ ਹੈ। ਦੇਸ਼ ’ਚ ਚੱਲ ਰਹੀ ਆਰਥਿਕ ਬਦਹਾਲੀ ਕਾਰਨ ਵੀ ਸਰਕਾਰ ਚੀਨ ਦਾ ਪੱਲਾ ਨਹੀਂ ਛੱਡ ਪਾ ਰਹੀ ਹੈ।

ਸਰਹੱਦ ’ਤੇ ਲਗਾਤਾਰ ਤਣਾਅ

ਚੀਨ ਨਾਲ ਉਸ ਦੀ ਮਿੱਤਰਤਾ ਦਾ ਕਾਰਨ ਧਨ ਦਾ ਲਾਲਚ ਤਾਂ ਹੈ ਹੀ ਭਾਰਤ ਦੇ ਨਾਲ ਤਣਾਅਪੂਰਨ ਰਿਸ਼ਤੇ ਵੀ ਹਨ। ਪਾਕਿ ਵਾਂਗ ਚੀਨ ਨਾਲ ਵੀ ਭਾਰਤ ਦਾ ਸਰਹੱਦ ’ਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਹੁਣ ਪੀਓਕੇ ’ਚ ਅੱਤਵਾਦੀ ਤਾਕਤਾਂ ਐਨੀਆਂ ਮਜ਼ਬੂਤ ਹੋ ਗਈਆਂ ਹਨ ਕਿ ਪਾਕਿ ਦਾ ਇਰਾਨ ਅਤੇ ਅਫ਼ਗਾਨਿਸਤਾਨ ਨਾਲ ਵੀ ਮਧੁਰ ਸਬੰਧ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ।

ਪੀਓਕੇ ਦੇ ਘੇਰੇ ’ਚ ਆਉਣ ਵਾਲੇ ਗਿਲਗਿਟ-ਬਾਲਟੀਸਤਾਨ ਅਸਲ ਵਿਚ ਭਾਰਤ ਦੇ ਜੰਮੂ ਕਸ਼ਮੀਰ ਸੂਬੇ ਦਾ ਹਿੱਸਾ ਹਨ। ਬਾਵਜੂਦ ਇਸ ਦੇ 4 ਨਵੰਬਰ 1947 ਤੋਂ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ’ਚ ਹਨ। ਪਰ ਇੱਥੋਂ ਦੇ ਨਾਗਰਿਕਾਂ ਨੇ ਇਸ ਕਬਜ਼ੇ ਨੂੰ ਕਦੇ ਨਹੀਂ ਸਵੀਕਾਰਿਆ। ਇੱਥੇ ਉਦੋਂ ਤੋਂ ਰਾਜਨੀਤਿਕ ਅਧਿਕਾਰਾਂ ਲਈ ਲੋਕਤੰਤਰਿਕ ਅਵਾਜ਼ਾਂ ਉੱਠ ਰਹੀਆਂ ਹਨ ਅਤੇ ਪਾਕਿ ਸਰਕਾਰ ਇਨ੍ਹਾਂ ਲੋਕਾਂ ’ਤੇ ਦਮਨ ਅਤੇ ਅੱਤਿਆਚਾਰ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਸਾਫ਼ ਹੈ, ਪਾਕਿ ਦੀ ਅਜ਼ਾਦੀ ਦੇ ਨਾਲ ਗਿਲਗਿਟ-ਬਾਲਟੀਸਤਾਨ ਦਾ ਮੁੱਦਾ ਜੁੜਿਆ ਹੋਇਆ ਹੈ।

ਗਿਲਗਿਟ-ਬਲੋਚਿਸਤਾ

ਪਾਕਿ ਦੀ ਕੁੱਲ ਜ਼ਮੀਨ ਦਾ 40 ਫੀਸਦੀ ਹਿੱਸਾ ਇੱਥੇ ਹੈ। ਪਰ ਇਸ ਦਾ ਵਿਕਾਸ ਨਹੀਂ ਹੋਇਆ ਹੈ। ਕਰੀਬ 1 ਕਰੋੜ 30 ਲੱਖ ਦੀ ਅਬਾਦੀ ਵਾਲੇ ਇਸ ਹਿੱਸੇ ’ਚ ਸਭ ਤੋਂ ਜ਼ਿਆਦਾ ਬਲੂਚ ਹਨ, ਇਸ ਲਈ ਇਸ ਨੂੰ ਗਿਲਗਿਟ-ਬਲੋਚਿਸਤਾਨ ਵੀ ਕਿਹਾ ਜਾਂਦਾ ਹੈ। ਪਾਕਿ ਅਤੇ ਬਲੋਚਿਸਤਾਨ ਵਿਚਕਾਰ ਸੰਘਰਸ਼ 1945, 1958, 1962-63, 1973-77 ਵਿੱਚ ਹੁੰਦਾ ਰਿਹਾ ਹੈ। 77 ’ਚ ਪਾਕਿ ਵੱਲੋਂ ਦਮਨ ਤੋਂ ਬਾਅਦ ਕਰੀਬ 2 ਦਹਾਕਿਆਂ ਤੱਕ ਇੱੇਥੇ ਸ਼ਾਂਤੀ ਰਹੀ। ਪਰ 1999 ’ਚ ਪਰਵੇਜ਼ ਮੁਸ਼ੱਰਫ਼ ਸੱਤਾ ’ਚ ਆਏ ਤਾਂ ਉਨ੍ਹਾਂ ਨੇ ਬਲੋਚ ਜ਼ਮੀਨ ’ਤੇ ਫੌਜੀ ਅੱਡੇ ਖੋਲ੍ਹ ਦਿੱਤੇ। ਇਸ ਨੂੰ ਬਲੋਚਾਂ ਨੇ ਆਪਣੇ ਖੇਤਰ ’ਤੇ ਕਬਜ਼ੇ ਦੀ ਕੋਸ਼ਿਸ਼ ਮੰਨਿਆ ਅਤੇ ਫਿਰ ਤੋਂ ਸੰਘਰਸ਼ ਤੇਜ਼ ਹੋ ਗਿਆ। ਇਸ ਤੋਂ ਬਾਅਦ ਇੱਥੇ ਕਈ ਵੱਖਵਾਦੀ ਅੰਦੋਲਨ ਵਜ਼ੂਦ ’ਚ ਆਏ, ਇਨ੍ਹਾਂ ’ਚੋਂ ਮੁੱਖ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੈ।

ਅੱਤਵਾਦੀ ਸੰਗਠਨ

ਇਸ ਖੇਤਰ ’ਚ ਚੀਨ ਵੱਡਾ ਨਿਵੇਸ਼ ਕਰ ਰਿਹਾ ਹੈ। ਗਵਾਦਰ ’ਚ ਇੱਕ ਵੱਡੀ ਬੰਦਰਗਾਹ ਬਣਾਈ ਹੈ। ਚੀਨ ਦੀ ਇੱਕ ਹੋਰ ਵੱਡੀ ਯੋਜਨਾ ਹੈ, ‘ਚਾਈਨਾ-ਪਾਕਿਸਤਾਨ ਇਨੋਨਾਮਿਕ ਕਾਰੀਡੋਰ’ ਇਸ ਦੀ ਲਾਗਤ 3 ਲੱਖ 51 ਹਜ਼ਾਰ ਕਰੋੜ ਹੈ। ਇਹ ਗਲਿਆਰਾ ਗਿਲਗਿਟ- ਬਾਲਟੀਸਤਾਨ ’ਚੋਂ ਲੰਘ ਰਿਹਾ ਹੈ। ਇਸ ਗਲਿਆਰੇ ਦੇ ਨਿਰਮਾਣ ’ਚ ਲੱਗੇ ਚੀਨੀ ਨਾਗਰਿਕਾਂ ਦਾ ਅੱਤਵਾਦੀ ਸੰਗਠਨ ਬੀਐਲਏ ਕਤਲ ਕਰ ਰਿਹਾ ਹੈ। ਕਿਉਂਕਿ ਇਹ ਖੇਤਰ ਅਧਿਕਾਰਿਕ ਤੌਰ ’ਤੇ ਭਾਰਤ ਦਾ ਹੈ, ਇਸ ਲਈ ਭਾਰਤ ਵੀ ਇਸ ਯੋਜਨਾ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ।

ਪਾਕਿਸਤਾਨ ਰਣਨੀਤਿਕ ਰੂਪ ਨਾਲ ਗਿਲਗਿਟ-ਬਾਲਟੀਸਤਾਨ ਨੂੰ ਪੰਜਵਾਂ ਪ੍ਰਾਂਤ ਬਣਾ ਲੈਣ ਦੀ ਤਾਕ ’ਚ ਲੱਗਾ ਹੈ। ਕਿਉਂਕਿ ਇਹ ਖੇਤਰ ਅਧਿਕਾਰਿਕ ਰੂਪ ਨਾਲ ਭਾਰਤ ਦੇ ਜੰਮੂ ਕਸ਼ਮੀਰ ਪ੍ਰਾਂਤ ਦਾ ਹਿੱਸਾ ਹੈ, ਇਸ ਲਈ ਇੱਥੇ ਕੋਈ ਵੀ ਬਦਲਾਅ ਕਈ ਅੰਤਰਰਾਸ਼ਟਰੀ ਸਮਝੌਤਿਆਂ ਦਾ ਉਲੰਘਣ ਹੋਵੇਗਾ। ਪਾਕਿਸਤਾਨ ਇੱਥੇ ਸੁੰਨੀ ਮੁਸਲਮਾਨਾਂ ਦੀ ਗਿਣਤੀ ਵਧਾ ਕੇ ਇਸ ਪੂਰੇ ਖੇਤਰ ਦਾ ਅਬਾਦੀ ਸੰਤੁਲਨ ਬਦਲਣ ਦੇ ਯਤਨ ਵੀ ਲੱਗਾ ਹੈ। ਇਨ੍ਹਾਂ ਕਾਰਨਾਂ ਦੇ ਚੱਲਦਿਆਂ ਇੱਥੋਂ ਦੇ ਮੂਲ ਬਲੋਚਾਂ ਦੀ ਪਾਕਿਸਤਾਨ ਪ੍ਰਤੀ ਜਬਰਦਸਤ ਨਰਾਜ਼ਗੀ ਹੈ ਅਤੇ ਉਹ ਫੈਸਲਾਕੁੰਨ ਲੜਾਈ ਲੜ ਕੇ ਭਾਰਤ ’ਚ ਰਲਣ ਦੀ ਕੋਸ਼ਿਸ਼ ’ਚ ਲੱਗੇ ਹਨ।

ਪ੍ਰਮੋਦ ਭਾਰਗਵ