ਹੁਣ ਕੁੱਤੇ ਦੇ ਵੱਢਣ ’ਤੇ ਮਿਲੇਗਾ ਮੁਆਵਜ਼ਾ, ਜਾਣੋ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੁੱਤਿਆਂ ਦੇ ਵੱਢੇ ਜਾਣ ਦੇ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹੁਣ ਪੰਜਾਬ ਅਤੇ ਹਰਿਆਣਾ ਨੂੰ ਹੁਣ ਕੁੱਤੇ ਦੇ ਵੱਢਣ ‘ਤੇ ਮੁਆਵਜ਼ਾ ਦੇਣਾ ਪਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਿਨੋਦ ਐਸ. ਭਾਰਦਵਾਜ ਦੀ ਬੈਂਚ ਨੇ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਹ ਨਿਰਦੇਸ਼ ਦਿੱਤੇ ਹਨ। ਹਾਈਕੋਰਟ ਨੇ ਕੁੱਤਿਆਂ ਦੇ ਵੱਢਣ ਦੇ ਵਧਦੇ ਮਾਮਲਿਆਂ ‘ਤੇ ਵੀ ਚਿੰਤਾ ਪ੍ਰਗਟਾਈ ਹੈ। ( Dog Bite)

ਇਹ ਵੀ ਪੜ੍ਹੋ : ਮੋਹਾਲੀ ਵਿਖੇ ਦੋਸਤ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ

ਹਾਈ ਕੋਰਟ ਨੇ 193 ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੁੱਤੇ ਦੇ ਵੱਢਣ ਦੇ ਮਾਮਲਿਆਂ ’ਚ ਮੁਆਵਜ਼ਾ ਤੈਅ ਕਰਨ ਲਈ ਕਮੇਟੀਆਂ ਬਣਾਉਣ ਦੇ ਹੁਕਮ ਦਿੱਤੇ ਹਨ। ਇਹ ਕਮੇਟੀਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ’ਚ ਬਣਾਈਆਂ ਜਾਣ। ਅਦਾਲਤ ਨੇ ਕਿਹਾ ਕਿ ਕੁੱਤੇ ਦੇ ਵੱਢੇ ਜਾਣ ’ਤੇ ਘੱਟੋ-ਘੱਟ ਮੁਆਵਜ਼ਾ ਰਾਸ਼ੀ 10 ਹਜ਼ਾਰ ਰੁਪਏ ਹੋਵੇਗਾ ਬਾਕੀ ਜੇਕਰ ਜਿਆਦਾ ਵੱਢਿਆ ਹੈ ਤਾ ਉਸ ਦੇ ਹਿਸਾਬ ਨਾਲ ਰਾਸ਼ੀ ਤੈਅ ਹੋਵੇ। ਇਸ ਤੋਂ ਇਲਾਵਾ ਜੇਕਰ ਕੋਈ ਸਿਕਾਇਤ ਲੈ ਕੇ ਆਉਂਦਾ ਹੈ ਤਾਂ ਪੁਲਿਸ ਉਸ ਦੀ ਸਿਕਾਇਤ ਦਰਜ ਕਰੇ। ( Dog Bite)