ਹੁਣ ‘ਬਾਹੂਬਲੀ’ ਬਣ ਕੇ ਆਉਣਗੇ ਸੰਨੀ ਦਿਓਲ, ਆਫਰ ਹੋਈ ਫਿਲਮ

Sunny Deol, will come out, As Bahubali

ਮੁੰਬਈ (ਏਜੰਸੀ)। ਬਾਹੂਬਲੀ’ ਸੀਰੀਜ਼ ਅਤੇ ‘ਬਜਰੰਗੀ ਭਾਈਜਾਨ’ ਵਰਗੀਆਂ ਬਲਾਕਬਸਟਰ ਫਿਲਮਾਂ ਲਿਖ ਚੁੱਕੇ ਮਸ਼ਹੂਰ ਲੇਖਕ ਕੇ. ਵੀ. ਵਿਜਯੇਂਦਰ ਪ੍ਰਸਾਦ ਨੇ ਇਕ ਹੋਰ ਸਕ੍ਰਿਪਟ ਲਿਖੀ ਹੈ, ਜੋ ਕਿ ਉਨ੍ਹਾਂ ਨੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸੰਨੀ ਦਿਓਲ ਨੂੰ ਧਿਆਨ ‘ਚ ਰੱਖ ਕੇ ਲਿਖੀ ਹੈ। ਫਿਲਹਾਲ ਸੰਨੀ ਦਿਓਲ ਨੇ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਕੇ. ਵੀ. ਵਿਜਯੇਂਦਰ ਪ੍ਰਸਾਦ ਸਿਰਫ ਸੰਨੀ ਦਿਓਲ ਨਾਲ ਹੀ ਇਹ ਫਿਲਮ ਕਰਨਾ ਚਾਹੁੰਦੇ ਹਨ।

ਜਾਣਕਾਰੀ ਮੁਤਾਬਕ ਇਕ ਸਮਾਂ ਅਜਿਹਾ ਵੀ ਸੀ ਜਦੋਂ ਕੇ. ਵੀ. ਵਿਜਯੇਂਦਰ ਪ੍ਰਸਾਦ ਦੀਆਂ ਕਹਾਣੀਆਂ ‘ਚ ਕੋਈ ਦਿਲਚਸਪੀ ਨਹੀਂ ਲੈਂਦਾ ਸੀ ਪਰ ਫਿਰ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ ਅਤੇ ਲਿਖਣਾ ਜਾਰੀ ਰੱਖਿਆ। ਅੱਜ ਉਹ ਦੁਨੀਆ ਦੇ ਸਭ ਤੋਂ ਮਸ਼ਹੂਰ ਲੇਖਕ ਹਨ, ਜਿਨ੍ਹਾਂ ਨੇ ‘ਮਗਧੀਰਾ’, ‘ਬਾਹੂਬਲੀ ਸੀਰੀਜ਼’, ‘ਬਜਰੰਗੀ ਭਾਈਜਾਨ’ ਵਰਗੀਆਂ ਬਲਾਕਬਸਟਰ ਫਿਲਮਾਂ ਲਿਖੀਆਂ ਹਨ। ਹੁਣ ਕੇ. ਵੀ. ਵਿਜਯੇਂਦਰ ਪ੍ਰਸਾਦ ਅਭਿਨੇਤਾ ਸੰਨੀ ਦਿਓਲ ਨਾਲ ਕੰਮ ਕਰਨਾ ਚਾਹੁੰਦੇ ਹਨ। ਵਿਜਯੇਂਦਰ ਨੇ ਇਸ ਫਿਲਮ ਦੀ ਸਕ੍ਰਿਪਟ ਨੂੰ ‘ਮੇਰਾ ਭਾਰਤ ਮਹਾਨ’ ਨਾਂ ਨਾਲ ਲਿਖਿਆ ਹੈ, ਜੋ ਸੰਨੀ ਦਿਓਲ ਨੂੰ ਧਿਆਨ ‘ਚ ਰੱਖ ਕੇ ਲਿਖੀ ਹੈ।

ਵਿਜਯੇਂਦਰ ਦੀ ਵੀ ਜ਼ਿੱਦ ਹੈ ਕਿ ਫਿਲਮ ਬਣੇਗੀ ਤਾਂ ਸੰਨੀ ਨੂੰ ਹੀ ਲੈ ਕੇ ਬਣੇਗੀ, ਕਿਉਂਕਿ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਸਟਾਰ ਇਸ ਫਿਲਮ ਦੀ ਸਕ੍ਰਿਪਟ ‘ਤੇ ਸ਼ੂਟ ਨਹੀਂ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਕ੍ਰਿਪਟ ਨੂੰ ਲੈ ਕੇ ਵਿਜਯੇਂਦਰ ਦਿੱਲੀ ‘ਚ ਸੰਨੀ ਦਿਓਲ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਅਤੇ ਸੰਨੀ ਨੂੰ ਵੀ ਸਕ੍ਰਿਪਟ ਕਾਫੀ ਪਸੰਦ ਵੀ ਆਈ ਪਰ ਸੰਨੀ ਆਪਣੇ ਬੇਟੇ ਕਰਨ ਦਿਓਲ ਨੂੰ ਲੈ ਕੇ ‘ਪਲ ਪਲ ਦਿਲ ਦੇ ਪਾਸ’ ਨਾਂ ਦੀ ਫਿਲਮ ‘ਚ ਰੁੱਝੇ ਹੋਏ ਹਨ। ਇਸ ਲਈ ਉਨ੍ਹਾਂ ਨੇ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ।

LEAVE A REPLY

Please enter your comment!
Please enter your name here