ਹੁਣ ਰਾਜਿੰਦਰਾ ਹਸਪਤਾਲ ’ਚ ਵੀ ਹੋ ਸਕਣਗੀਆਂ ਕੋਕਲੀਅਰ ਇਮਪਲਾਂਟ ਸਰਜਰੀਆਂ

ਰਾਜਿੰਦਰਾ ਹਸਪਤਾਲ ਨੇ ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ ਡਿਸਏਬਿਲਿਟੀਜ ਨਾਲ ਸਮਝੌਤਾ ਸਹੀਬੱਧ

(ਖੁਸਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਰਜਿੰਦਰਾ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (Rajindra Hospital) ਨੂੰ ਭਾਰਤ ਸਰਕਾਰ ਤੋਂ ਏਡੀਆਈਪੀ ਸਕੀਮ ਅਧੀਨ ਕੋਕਲੀਅਰ ਇਮਪਲਾਂਟ ਸਰਜਰੀ ਲਈ ਪ੍ਰਵਾਨਗੀ ਮਿਲੀ ਹੈ। ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਜਲਦ ਹੀ ਕੋਕਲੀਅਰ ਇਮਪਲਾਂਟ ਸਰਜਰੀਆਂ ਕੀਤੀਆਂ ਜਾ ਸਕਣਗੀਆਂ, ਜਿਸ ਵਿੱਚ ਗਰੀਬ ਮਰੀਜਾਂ ਲਈ ਅਪ੍ਰੇਸ਼ਨ ਮੁਫਤ ਕੀਤੇ ਜਾਣਗੇ। ਰਾਜਿੰਦਰਾ ਹਸਪਤਾਲ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਅਧੀਨ ਅਲੀ ਯਾਵਰ ਜੰਗ ਨੈਸਨਲ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ ਡਿਸਏਬਿਲਿਟੀਜ (ਦਿਵਿਆਂਗਜਨ) ਨਾਲ ਇਸ ਬਾਰੇ ਇੱਕ ਸਮਝੌਤਾ ਸਹੀਬੱਧ ਕੀਤਾ ਹੈ।

ਕੋਕਲੀਅਰ ਇਮਪਲਾਂਟ ਸਰਜਰੀ ’ਤੇ ਲਗਭਗ 7 ਲੱਖ ਦਾ ਖਰਚਾ ਆਉਂਦਾ ਹੈ

ਇਹ ਸਰਜਰੀਆਂ ਮਾਹਿਰ ਡਾਕਟਰਾਂ ਦੀ ਟੀਮ ਡਾਕਟਰ ਸੰਜੀਵ ਭਗਤ, ਪ੍ਰੋਫੈਸਰ ਅਤੇ ਮੁਖੀ ਅਤੇ ਡਾਕਟਰ ਵਿਸ਼ਵ ਯਾਦਵ ਸਹਾਇਕ ਪ੍ਰੋਫੈਸਰ ਦੁਆਰਾ ਕੀਤੀਆਂ ਜਾਣਗੀਆਂ । ਪ੍ਰੋ: ਸੰਜੀਵ ਭਗਤ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਪਰਿਵਾਰਕ ਆਮਦਨ ਨੂੰ ਵਿਚਾਰਣ ਤੋਂ ਬਗੈਰ ਵੀ ਇਮਪਲਾਂਟ ਲਈ ਯੋਗ ਹੋਵੇਗਾ। ਕੋਕਲੀਅਰ ਇਮਪਲਾਂਟ ਸਰਜਰੀ ’ਤੇ ਲਗਭਗ 7 ਲੱਖ ਦਾ ਖਰਚਾ ਆਉਂਦਾ ਹੈ।

Rajindra Hospital

ਪੰਜਾਬ ਦੇ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ (Rajindra Hospital)

22,500 ਰੁਪਏ ਤੋਂ ਘੱਟ ਮਹੀਨਾਵਾਰ ਆਮਦਨ ਵਾਲੇ ਲੋਕਾਂ ਲਈ ਇਹ ਮੁਫਤ ਹੋਵੇਗਾ। ਜਿਸ ਦੀ ਆਮਦਨ 22,500-30,000 ਰੁਪਏ ਦੇ ਵਿਚਕਾਰ ਹੈ, ਉਸ ਨੂੰ ਸਰਜਰੀ ਦਾ 50% ਖਰਚਾ ਚੁੱਕਣਾ ਪਵੇਗਾ। ਸਰਜਰੀ ਤੋਂ ਬਾਅਦ, ਬੱਚੇ ਨੂੰ ਸਪੀਚ ਥੈਰੇਪੀ ਦਿੱਤੀ ਜਾਵੇਗੀ। ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ: ਰਾਜਨ ਸਿੰਗਲਾ ਨੇ ਕਿਹਾ ਕਿ ਮੌਜੂਦਾ ਈਐਨਟੀ ਵਿਭਾਗ ਵਿੱਚ ਕੋਕਲੀਅਰ ਇਮਪਲਾਂਟ ਦਾ ਪੂਰਾ ਸੈੱਟਅੱਪ ਬਣਾਇਆ ਜਾਵੇਗਾ। ਕੋਕਲੀਅਰ ਇਮਪਲਾਂਟ ਦੇ ਮਰੀਜਾਂ ਦੇ ਲਈ ਵੱਖਰਾ ਆਡੀਓਲੋਜੀ ਵਿੰਗ ਬਣਾਇਆ ਜਾਵੇਗਾ। ਇੱਕ ਵਾਰ ਜਦੋਂ ਇਹ ਸਹੂਲਤ ਪੂਰੀ ਤਰ੍ਹਾਂ ਚਾਲੂ ਹੋ ਜਾਂਦੀ ਹੈ, ਤਾਂ ਪੰਜਾਬ ਦੇ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਇਸ ਨਾਲ ਮਰੀਜਾਂ ‘ਤੇ ਬੋਝ ਘਟੇਗਾ। ਮੈਡੀਕਲ ਸੁਪਰਡੈਂਟ ਡਾ: ਹਰਨਾਮ ਸਿੰਘ ਰੇਖੀ ਨੇ ਦੱਸਿਆ ਬਹੁਤ ਜਲਦੀ, ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਲੋੜੀਂਦਾ ਸਾਰਾ ਬੁਨਿਆਦੀ ਢਾਂਚਾ ਪਹਿਲ ਦੇ ਅਧਾਰ ‘ਤੇ ਖਰੀਦਿਆ ਜਾਵੇਗਾ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਨੇ ਕੀਤਾ 80 ਹੋਰ ਕਲੀਨਿਕਾਂ ਦਾ ਉਦਘਾਟਨ