Punjab ’ਚ ਕੜਾਕੇ ਦੀ ਠੰਢ ਕਾਰਨ ਆਮ ਜਨਜੀਵਨ ਠੱਪ, ਬੀਤੀ ਰਾਤ ਸੀਜ਼ਨ ਦੀ ਸਭ ਤੋਂ ਠੰਡੀ

Weather Update

47 ਉਡਾਣਾਂ ਅਤੇ 25 ਟਰੇਨਾਂ ਰੱਦ | Weather Update Punjab

  • ਚੰਡੀਗੜ੍ਹ ’ਚ 3 ਦਿਨਾਂ ਤੱਕ ਨਹੀਂ ਮਿਲੇਗੀ ਠੰਢ ਤੋਂ ਰਾਹਤ | Weather Update Punjab
  • ਅੱਜ ਅਤੇ ਕੱਲ੍ਹ ਪਵੇਗੀ ਕੜਾਕੇ ਦੀ ਠੰਢ | Weather Update Punjab

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਉੱਤਰੀ ਭਾਰਤ ’ਚ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦਿਨ ਭਰ ਠੰਢ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਵੀਰਵਾਰ ਰਾਤ ਨੂੰ ਪਾਰਾ ਹੇਠਾਂ ਆਇਆ। ਇਸ ਕਾਰਨ ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਪੰਜਾਬ ਵਿੱਚ ਨਵਾਂਸ਼ਹਿਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਜੇਕਰ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਅਗਲੇ 3 ਦਿਨਾਂ ਤੱਕ ਠੰਢ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਢ ਦੇ ਨਾਲ-ਨਾਲ ਕੋਹਰਾ ਵੀ ਛਾਇਆ ਰਹੇਗਾ। ਚੰਡੀਗੜ੍ਹ ’ਚ ਬੀਤੀ ਰਾਤ ਸੀਜਨ ਦੀ ਸਭ ਤੋਂ ਠੰਡੀ ਰਾਤ ਰਹੀ ਹੈ। (Weather Update Punjab)

ਇਹ ਵੀ ਪੜ੍ਹੋ : PSEB | 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆ ਗਈ ਚੰਗੀ ਖ਼ਬਰ

ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ’ਚ ਵੀ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ 6.7 ਡਿਗਰੀ ਘੱਟ ਸੀ। ਸੰਘਣੀ ਧੁੰਦ ਕਾਰਨ ਉੱਤਰੀ ਭਾਰਤ ’ਚ ਰੇਲ ਗੱਡੀਆਂ ਅਤੇ ਉਡਾਣਾਂ ’ਚ ਵੀ ਦੇਰੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਠੰਡ ਹੋਰ ਵਧੇਗੀ। 8 ਅਤੇ 9 ਜਨਵਰੀ ਨੂੰ ਪੰਜਾਬ ’ਚ ਕਈ ਥਾਵਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਹਿਰਾਂ ਮੁਤਾਬਕ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਜ਼ਿਆਦਾਤਰ ਹਿੱਸਿਆਂ ’ਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਇਸ ਦੇ ਨਾਲ ਹੀ ਕੁਝ ਥਾਵਾਂ ’ਤੇ ਕੜਾਕੇ ਦੀ ਠੰਢ ਵੀ ਪੈ ਸਕਦੀ ਹੈ। (Weather Update Punjab)

47 ਉਡਾਣਾਂ ਅਤੇ 25 ਟਰੇਨਾਂ ਪ੍ਰਭਾਵਿਤ | Weather Update Punjab

ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ’ਚ ਸਵੇਰ ਵੇਲੇ ਵਿਜ਼ੀਬਿਲਟੀ ਜ਼ੀਰੋ ਰਹੀ। ਇਸ ਕਾਰਨ ਇੱਥੇ ਪੁੱਜਣ ਵਾਲੀਆਂ ਸੱਤ ਉਡਾਣਾਂ 2 ਤੋਂ 6 ਘੰਟੇ ਦੇਰੀ ਨਾਲ ਪੁੱਜੀਆਂ। ਇੰਨਾ ਹੀ ਨਹੀਂ ਧੁੰਦ ਦੇ ਕਹਿਰ ਕਾਰਨ 25 ਤੋਂ ਵੱਧ ਰੇਲ ਗੱਡੀਆਂ ਦੇਰੀ ਨਾਲ ਪੰਜਾਬ ਪੁੱਜੀਆਂ। ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਟਰੇਨਾਂ ਚਾਰ ਤੋਂ ਪੰਜ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ 40 ਉਡਾਣਾਂ 20 ਮਿੰਟ ਤੋਂ ਚਾਰ ਘੰਟੇ ਲੇਟ ਹੋਈਆਂ। ਇਸ ਤੋਂ ਇਲਾਵਾ ਸਵੇਰੇ 5:55 ਵਜੇ ਪੁਣੇ ਜਾਣ ਵਾਲੀ ਫਲਾਈਟ ਨੂੰ ਵੀ ਰੱਦ ਕਰਨਾ ਪਿਆ। ਰੱਦ ਕੀਤੀਆਂ ਗਈਆਂ ਉਡਾਣਾਂ ’ਚ ਚੰਡੀਗੜ੍ਹ ਤੋਂ ਦਿੱਲੀ, ਚੰਡੀਗੜ੍ਹ ਤੋਂ ਮੁੰਬਈ, ਚੰਡੀਗੜ੍ਹ ਤੋਂ ਹੈਦਰਾਬਾਦ, ਚੰਡੀਗਡ੍ਹ ਤੋਂ ਲਖਨਓ, ਚੰਡੀਗੜ੍ਹ ਤੋਂ ਬੰਗਲੁਰੂ ਅਤੇ ਚੰਡੀਗੜ੍ਹ ਤੋਂ ਚੈੱਨਈ ਦੀਆਂ ਉਡਾਣਾਂ ਸ਼ਾਮਲ ਹਨ। (Weather Update Punjab)