WTC Point Table ’ਤੇ ਫਿਰ ਨੰਬਰ 1 ਬਣਿਆ ਭਾਰਤ, ਹੁਣ ਇੰਗਲੈਂਡ-ਅਸਟਰੇਲੀਆ ਦੀ ਚੁਣੌਤੀ

WTC Points Table

ਹੁਣ ਇੰਗਲੈਂਡ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋਵੇਗੀ 5 ਟੈਸਟ ਮੈਚਾਂ ਦੀ ਸੀਰੀਜ਼

  • ਨਵੰਬਰ ’ਚ ਅਸਟਰੇਲੀਆ ਖਿਲਾਫ ਹੋਵੇਗੀ ਟੈਸਟ ਸੀਰੀਜ਼

ਸਪੋਰਟਸ ਡੈਸਕ। ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਜੋਰਦਾਰ ਵਾਪਸੀ ਕਰਦੇ ਹੋਏ ਕੇਪਟਾਊਨ ਟੈਸਟ ਚੰਗੇ ਫਰਕ ਨਾਲ ਜਿੱਤਦੇ ਹੋਏ ਸੀਰੀਜ਼ 1-1 ਨਾਲ ਡਰਾਅ ਕਰ ਦਿੱਤੀ ਅਤੇ ਹੁਣ ਭਾਤਰੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਫਿਰ ਤੋਂ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਇੱਥੋਂ ਹੀ ਭਾਰਤੀ ਟੀਮ ਦਾ ਮਿਸ਼ਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੇ ਜੋਰ ਫੜ ਲਿਆ ਹੈ। ਭਾਰਤੀ ਟੀਮ ਦੱਖਣੀ ਅਫਰੀਕਾ ਤੋਂ ਪਹਿਲਾ ਮੁਕਾਬਲਾ ਪਾਰੀ ਤੇ 30 ਦੌੜਾਂ ਨਾਲ ਹਾਰ ਗਈ ਸੀ ਪਰ ਦੂਜੇ ਮੁਕਾਬਲੇ ’ਚ ਭਾਰਤੀ ਟੀਮ ਨੇ ਜਬਰਦਸਤ ਵਾਪਸੀ ਕੀਤੀ ਅਤੇ ਦੂਜਾ ਮੁਕਾਬਲਾ 7 ਵਿਕਟਾਂ ਨਾਲ ਜਿੱਤ ਲਿਆ। ਇਹ ਮੁਕਾਬਲਾ ਭਾਰਤੀ ਟੀਮ ਨੇ ਸਿਰਫ 2 ਦਿਨਾਂ ’ਚ ਹੀ ਜਿੱਤ ਲਿਆ। (WTC Points Table)

ਭਾਰਤ ਨੇ ਹੁਣ ਤੱਕ 4 ’ਚੋਂ 2 ਟੈਸਟ ਮੈਚ ਜਿੱਤੇ | WTC Points Table

ਜੂਨ 2023 ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ, ਚੈਂਪੀਅਨਸ਼ਿਪ ਦਾ ਇੱਕ ਨਵਾਂ ਚੱਕਰ ਸ਼ੁਰੂ ਹੋ ਗਿਆ ਹੈ। ਭਾਰਤ ਨੇ ਹੁਣ ਤੱਕ 2023-25 ​​ਦੇ ਚੱਕਰ ’ਚ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਹੈ। ਭਾਰਤ ਨੇ ਦੋਵਾਂ ਦੇਸ਼ਾਂ ’ਚ 2-2 ਟੈਸਟ ਮੈਚ ਖੇਡੇ ਹਨ। ਵੈਸਟਇੰਡੀਜ਼ ਵਿੱਚ ਭਾਰਤ ਨੂੰ ਇੱਕ ਜਿੱਤ ਹਾਸਲ ਹੋਈ ਅਤੇ ਇੱਕ ਟੈਸਟ ਮੈਚ ਡਰਾਅ ਹੋ ਗਿਆ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ’ਚ ਟੀਮ ਨੂੰ 1 ਟੈਸਟ ’ਚ ਜਿੱਤ ਮਿਲੀ ਅਤੇ ਇੱਕ ਮੈਚ ’ਚ ਹਾਰੇ।

ਹਰ ਜਿੱਤ ’ਤੇ ਮਿਲਦੇ ਹਨ 12 ਪੁਆਇੰਟ, ਫੀਸਦੀ ਨਾਲ ਤੈਅ ਹੁੰਦੀ ਹੈ ਰੈਂਕਿੰਗ

ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ, ਹਰ ਟੀਮ ਨੂੰ ਘੱਟੋ-ਘੱਟ 6 ਸੀਰੀਜ਼ਾਂ ਖੇਡਣੀਆਂ ਪੈਂਦੀਆਂ ਹਨ, ਪਰ ਹਰ ਟੀਮ ਦੇ ਸੀਰੀਜ਼ ’ਚ ਮੈਚਾਂ ਦੀ ਗਿਣਤੀ ਤੈਅ ਨਹੀਂ ਹੁੰਦੀ ਹੈ। ਕੁਝ ਸੀਰੀਜ਼ ’ਚ ਸਿਰਫ 2 ਟੈਸਟ ਮੈਚ ਹੁੰਦੇ ਹਨ, ਜਦਕਿ ਕੁਝ ਸੀਰੀਜ਼ ’ਚ 5 ਟੈਸਟ ਮੈਚ ਵੀ ਹੁੰਦੇ ਹਨ। ਅਜਿਹੇ ’ਚ ਜੇਕਰ ਕੁੱਲ ਅੰਕਾਂ ਦੇ ਆਧਾਰ ’ਤੇ ਰੈਂਕਿੰਗ ਬਣਾਈ ਜਾਂਦੀ ਤਾਂ ਜੋ ਟੀਮਾਂ ਜ਼ਿਆਦਾ ਟੈਸਟ ਮੈਚ ਖੇਡਦੀਆਂ ਹਨ, ਉਨ੍ਹਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ। ਇਸ ਸਥਿਤੀ ਤੋਂ ਬਚਣ ਲਈ, 933 ਰੈਂਕਿੰਗ ਲਈ ਪ੍ਰਤੀਸ਼ਤ ਅੰਕਾਂ ਨੂੰ ਮਹੱਤਵ ਦਿੰਦਾ ਹੈ ਅਤੇ ਇਸ ਤਰ੍ਹਾਂ ਰੈਂਕਿੰਗ ਦਾ ਫੈਸਲਾ ਕੀਤਾ ਜਾਂਦਾ ਹੈ। (WTC Points Table)

ਭਾਰਤ ਦੀ ਅਗਲੀ ਚੁਣੌਤੀ ਇੰਗਲੈਂਡ ਖਿਲਾਫ | WTC Points Table

ਇੰਗਲੈਂਡ ਦੀ ਟੀਮ 3 ਸਾਲਾਂ ਬਾਅਦ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆ ਰਹੀ ਹੈ। ਇਸ ਵਾਰ ਇਸ ਸੀਰੀਜ਼ ’ਚ 5 ਟੈਸਟ ਮੈਚ ਖੇਡੇ ਜਾਣਗੇ। ਪਹਿਲਾ ਟੈਸਟ 25 ਤੋਂ 29 ਜਨਵਰੀ, ਦੂਜਾ ਟੈਸਟ 2 ਤੋਂ 6 ਫਰਵਰੀ, ਤੀਜਾ ਟੈਸਟ 15 ਤੋਂ 19 ਫਰਵਰੀ, ਚੌਥਾ ਟੈਸਟ 23 ਤੋਂ 27 ਫਰਵਰੀ ਅਤੇ ਪੰਜਵਾਂ ਟੈਸਟ 7 ਤੋਂ 11 ਮਾਰਚ ਤੱਕ ਧਰਮਸ਼ਾਲਾ ’ਚ ਖੇਡਿਆ ਜਾਵੇਗਾ। ਭਾਰਤ ਨੂੰ ਇੰਗਲੈਂਡ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। (WTC Points Table)

WTC Points Table WTC Points Table

5 ਮੈਚਾਂ ਦੀ ਸੀਰੀਜ਼ ’ਚ ਇਹ ਮੈਚ ਮੁਕਾਬਲੇਬਾਜ਼ ਹੋਣਗੇ। ਭਾਰਤ ਅਤੇ ਇੰਗਲੈਂਡ ਵਿਚਕਾਰ ਆਖਰੀ ਟੈਸਟ ਸੀਰੀਜ਼ ਅਗਸਤ 2021 ਦੌਰਾਨ ਇੰਗਲੈਂਡ ’ਚ ਹੋਈ ਸੀ। 5 ਟੈਸਟਾਂ ਦੀ ਲੜੀ 2-2 ਨਾਲ ਡਰਾਅ ਰਹੀ। ਭਾਰਤ ’ਚ ਦੋਵਾਂ ਟੀਮਾਂ ਵਿਚਕਾਰ ਆਖਰੀ ਸੀਰੀਜ਼ ਫਰਵਰੀ 2021 ’ਚ ਹੋਈ ਸੀ, ਇਹ 4 ਟੈਸਟ ਮੈਚਾਂ ਦੀ ਸੀਰੀਜ਼ ਭਾਰਤ ਨੇ 3-1 ਨਾਲ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤ ਤੋਂ ਬਾਅਦ ਇੰਗਲੈਂਡ ਅਗਲੀ ਵਾਰ ਵੈਸਟਇੰਡੀਜ਼ ਖਿਲਾਫ 2 ਟੈਸਟ ਅਤੇ ਸ਼੍ਰੀਲੰਕਾ ਖਿਲਾਫ 3 ਟੈਸਟ ਸੀਰੀਜ਼ ਖੇਡੇਗਾ। (WTC Points Table)

ਅਸਟਰੇਲੀਆ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਮਹੱਤਵਪੂਰਨ | WTC Points Table

ਭਾਰਤੀ ਟੀਮ ਨਵੰਬਰ ’ਚ ਅਸਟਰੇਲੀਆ ਦਾ ਦੌਰਾ ਕਰੇਗੀ। ਇਸ ਸੀਰੀਜ਼ ਨੂੰ ਜਿੱਤਣਾ ਟੀਮ ਲਈ ਮਹੱਤਵਪੂਰਨ ਹੋਵੇਗਾ, ਕਿਉਂਕਿ ਇਹ ਅਸਟਰੇਲੀਆ ਦੇ ਘਰ ’ਚ ਹੋਵੇਗੀ। ਜਿਸ ’ਚ 5 ਟੈਸਟ ਮੈਚ ਵੀ ਖੇਡੇ ਜਾ ਸਕਦੇ ਹਨ। ਸੇਨਾ (ਦੱਖਣੀ ਅਫ਼ਰੀਕਾ, ਇੰਗਲੈਂਡ, ਨਿਊਜ਼ੀਲੈਂਡ, ਅਸਟਰੇਲੀਆ) ਦੇਸ਼ਾਂ ’ਚੋਂ ਅਸਟਰੇਲੀਆ ਇੱਕਲੌਤੀ ਟੀਮ ਹੈ ਜੋ ਪਿਛਲੇ 10 ਸਾਲਾਂ ’ਚ ਭਾਰਤ ਵਿਰੁੱਧ ਇੱਕ ਵੀ ਟੈਸਟ ਮੈਚਾਂ ਦੀ ਲੜੀ ਨਹੀਂ ਜਿੱਤ ਸਕੀ ਹੈ। ਟੀਮ ਦੀ ਆਖਰੀ ਜਿੱਤ 2014 ’ਚ ਆਪਣੇ ਘਰੇਲੂ ਮੈਦਾਨ ’ਤੇ ਹੋਈ ਸੀ। ਇਸ ਤੋਂ ਬਾਅਦ ਭਾਰਤ ਨੇ ਅਸਟਰੇਲੀਆ ਨੂੰ 4 ਸੀਰੀਜ਼ ’ਚ 2-1 ਦੇ ਫਰਕ ਨਾਲ ਹਰਾਇਆ ਹੈ। ਇਨ੍ਹਾਂ ’ਚੋਂ 2 ਭਾਰਤ ’ਚ ਅਤੇ ਸਿਰਫ 2 ਅਸਟਰੇਲੀਆ ’ਚ ਖੇਡੀਆਂ ਗਈਆਂ ਹਨ। ਅਜਿਹੇ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ 5 ਟੈਸਟ ਸੀਰੀਜ਼ ਭਾਰਤ ਦੇ ਨਾਲ-ਨਾਲ ਅਸਟਰੇਲੀਆਈ ਟੀਮ ਲਈ ਵੀ ਚੁਣੌਤੀਪੂਰਨ ਹੋ ਸਕਦੀ ਹੈ। (WTC Points Table)

ਭਾਰਤ ਨੇ ਦੋਵੇਂ ਸੈਸ਼ਨਾਂ ਦੇ ਫਾਈਨਲ ਖੇਡੇ | WTC Points Table

ਭਾਰਤੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੀਜ਼ਨ (2019-2021) ਅਤੇ (2021-23) ਦੋਵਾਂ ਦੇ ਫਾਈਨਲ ਖੇਡੇ। ਪਹਿਲੇ ਸੀਜ਼ਨ ਭਾਵ 2019-21 ਸੀਜ਼ਨ ’ਚ ਭਾਰਤ ਪੁਆਇੰਟ ਟੇਬਲ ’ਚ ਸਿਖਰ ’ਤੇ ਸੀ। ਜਦਕਿ 2021-23 ਸੀਜ਼ਨ ’ਚ ਭਾਰਤ ਦੂਜੇ ਸਥਾਨ ’ਤੇ ਸੀ। ਪਹਿਲਾਂ ਭਾਰਤ ਨੇ ਫਾਈਨਲ ’ਚ ਨਿਊਜ਼ੀਲੈਂਡ ਅਤੇ ਫਿਰ ਦੂਜੇ ਸੈਸ਼ਨ ’ਚ ਅਸਟਰੇਲੀਆਈ ਟੀਮਾ ਦਾ ਸਾਹਮਣਾ ਕੀਤਾ। ਪਰ ਦੋਵੇਂ ਵਾਰ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (WTC Points Table)

ਆਮ ਤੌਰ ’ਤੇ ਭਾਰਤੀ ਟੀਮ ਹਰ ਚੱਕਰ ’ਚ 17-18 ਮੈਚ ਖੇਡਦੀ ਹੈ | WTC Points Table

ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇੱਕ ਚੱਕਰ ਵਿੱਚ 17 ਤੋਂ 18 ਮੈਚ ਖੇਡਦੀ ਹੈ। ਪਹਿਲੇ ਸੀਜ਼ਨ ’ਚ ਭਾਰਤ ਨੇ 17 ਮੈਚ ਖੇਡੇ ਜਿਨ੍ਹਾਂ ’ਚੋਂ 12 ਜਿੱਤੇ, 4 ਹਾਰੇ ਅਤੇ ਇੱਕ ਟੈਸਟ ਮੈਚ ਡਰਾਅ ਰਿਹਾ। ਇਸ ਦੇ ਨਾਲ ਹੀ ਦੂਜੇ ਸੀਜ਼ਨ ’ਚ 18 ਮੈਚਾਂ ’ਚੋਂ ਟੀਮ ਨੇ 10 ਜਿੱਤੇ ਅਤੇ 5 ਹਾਰੇ, ਜਦਕਿ 3 ਟੈਸਟ ਮੈਚ ਦਾ ਨਤੀਜ਼ਾ ਡਰਾਅ ਰਿਹਾ। (WTC Points Table)

Punjab ’ਚ ਕੜਾਕੇ ਦੀ ਠੰਢ ਕਾਰਨ ਆਮ ਜਨਜੀਵਨ ਠੱਪ, ਬੀਤੀ ਰਾਤ ਸੀਜ਼ਨ ਦੀ ਸਭ ਤੋਂ ਠੰਡੀ