ਨਿਠਾਰੀ ਕਾਂਡ : ਸੁਰਿੰਦਰ ਕੋਹਲੀ ਨੂੰ ਮੌਤ ਦੀ ਸਜ਼ਾ, ਮੋਨਿੰਦਰ ਸਿੰਘ ਨੂੰ 7 ਸਾਲ ਦੀ ਜੇਲ੍ਹ

Nithari-Case

ਮੋਨਿੰਦਰ ਸਿੰਘ ਨੂੰ 7 ਸਾਲ ਦੀ ਜੇਲ੍ਹ (Nithari Case)

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਦੇ ਇੱਕ ਹੋਰ ਮਾਮਲੇ ’ਚ ਸੀਬੀਆਈ ਕੋਰਟ ਦੀ ਵਿਸ਼ੇਸ਼ ਅਦਾਲਤ ਨੇ ਮੁੱਖ ਦੋਸ਼ੀ ਸੁਰਿੰਦਰ ਕੋਹਲੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੂਜੇ ਮੁਲਜ਼ਮ ਮੋਨਿੰਦਰ ਸਿੰਘ ਪੰਧੇਰ ਨੂੰ ਦੇਹ ਵਪਾਰ ਦੇ ਧੰਦੇ ’ਚ ਦੋਸ਼ੀ ਪਾਏ ਜਾਣ ’ਤੇ 7 ਸਾਲ ਦੀ ਸਜ਼ਾ ਸੁਣਾਈ ਹੈ। ਦੋਵੇਂ ਮੁਲਜ਼ਮ ਡਾਸਨਾ ਜੇਲ੍ਹ ’ਚ ਪਹਿਲਾਂ ਤੋਂ ਹੀ ਕਈ ਮਾਮਲਿਆਂ ’ਚ ਸਜ਼ਾ ਕੱਟ ਰਹੇ ਹਨ। ਜਿਕਰਯੋਗ ਹੈ ਕਿ ਸੁਰਿੰਦਰ ਕੋਹਲੀ ਨੂੰ 13 ਮਾਮਲਿਆਂ ’ਚ ਮੌਤ ਦੀ ਸਜ਼ਾ ਤੇ ਤਿੰਨ ਮਾਮਲਿਆਂ ’ਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।

ਹਾਲੇ ਤੱਕ ਸਿਰਫ ਇੱਕ ਮਾਮਲੇ ’ਚ ਰਾਸ਼ਟਰਪਤੀ ਵੱਲੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਮੇਰਠ ’ਚ ਫਾਂਸੀ ਦਿੱਤੀ ਜਾਣੀ ਸੀ, ਪਰ ਦੇਰੀ ਹੋਣ ਕਾਰਨ ਸੁਪਰੀਮ ਕੋਰਟ ਨੇ ਫਾਂਸੀ ਰੱਦ ਕਰ ਦਿੱਤੀ ਸੀ। ਇੱਕ ਮਾਮਲੇ ’ਚ ਹਾਈਕੋਰਟ ਨੇ ਫਾਂਸੀ ’ਚ ਦੇਰੀ ਮੰਨਦਿਆਂ ਉਮਰ ਕੈਦ ’ਚ ਬਦਲ ਦਿੱਤਾ ਸੀ। ਸੀਬੀਆਈ ਕੋਰਟ ਤੋਂ ਫਾਂਸੀ ਦੇ ਸਜ਼ਾ ਹੋਣ ਤੋਂ ਬਾਅਦ ਇਸ ਸਮੇਂ ਜ਼ਿਆਦਾਤਰ ਮਾਮਲੇ ਹਾਈਕੋਰਟ ਤੇ ਸੁਪਰੀਮ ਕੋਰਟ ’ਚ ਵਿਚਾਰਅਧੀਨ ਹਨ।

ਕੀ ਸੀ ਮਾਮਲਾ

ਸਾਲ 2006 ’ਚ ਨਿਠਾਰੀ ਪਿੰਡ ਦੀ ਕੋਠੀ ਨੰਬਰ ਡੀ-5 ਤੋਂ ਨਰ ਕੰਕਾਲ ਮਿਲਿਆ ਸੀ, ਉੱਥੇ ਹੀ ਕੋਠੀ ਕੋਲੋਂ ਨਾਲੇ ’ਚੋਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਹ ਕੇਸ ਗਾਜਿਆਬਾਦ ਦੀ ਵਿਸ਼ੇਸ਼ ਕੋਰਟ ’ਚ ਚੱਲ ਰਿਹਾ ਹੈ। ਜਿਕਰਯੋਗ ਹੈ ਕਿ ਨਿਠਾਰੀ ਕਾਂਡ ਦਾ ਖੁਲਾਸਾ ਲਾਪਤਾ ਲੜਕੀ ਪਾਇਲ ਦੀ ਵਜ੍ਹਾ ਕਾਰਨ ਹੋਇਆ ਸੀ। ਚਰਚਾ ’ਚ ਆਉਣ ਤੋਂ ਬਾਅਦ ਇਹ ਪੂਰਾ ਮਾਮਲਾ ਦੇਸ਼ ਭਰ ਦੇ ਲੋਕਾਂ ਦਰਮਿਆਨ ਫੈਲ ਗਿਆ। ਇੱਥੋਂ ਮਨੁੱਖੀ ਸਰੀਰ ਦੇ ਹਿੱਸਿਆਂ ਦੇ ਪੈਕੇਟ ਮਿਲੇ। ਨਰ ਕੰਕਲਾਂ ਨੂੰ ਨਾਲੇ ’ਚ ਸੁੱਟਿਆ ਗਿਆ ਸੀ। ਉੱਤਰਾਖੰਡ ਦਾ ਰਹਿਣ ਵਾਲਾ ਸੁਰਿੰਦਰ ਕੋਹਲੀ ਡੀ-5 ਕੋਠੀ ’ਚ ਮੋਨਿੰਦਰ ਸਿੰਘ ਪੰਢੇਰ ਦਾ ਨੌਕਰ ਸੀ। ਪਰਿਵਾਰ ਦੇ ਪੰਜਾਬ ਚਲੇ ਜਾਣ ਤੋਂ ਬਾਅਦ ਦੋਵੇਂ ਕੋਠੀ ’ਚ ਰਹਿੰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ