ਜੱਗੂ ਭਗਵਾਨਪੂਰੀਆਂ ਦਾ ਕੇਸ ਲੜ ਰਹੇ ਵਕੀਲ ਦੇ ਘਰ NIA ਦਾ ਛਾਪਾ

ਜੱਗੂ ਭਗਵਾਨਪੂਰੀਆਂ ਦਾ ਕੇਸ ਲੜ ਰਹੇ ਵਕੀਲ ਦੇ ਘਰ NIA ਦਾ ਛਾਪਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਾਈ ਕੋਰਟ ਵਕੀਲਾਂ ਨੇ ਰੋਕਿਆ ਕੰਮ, ਚੰਡੀਗੜ੍ਹ ਜਿਲ੍ਹਾ ਅਦਾਲਤ ‘ਚ ਵੀ ਵਕੀਲਾਂ ਵਲੋਂ ਕੰਮ ਰੋਕਿਆ ਗਿਆ। ਗੈਂਗਸਟਰ ਜੱਗੂ ਭਗਵਾਨਪੂਰੀਆਂ ਦਾ ਕੇਸ ਲੜ ਰਹੇ ਵਕੀਲ ਦੇ ਘਰ ਛਾਪਾ ਮਾਰਿਆ ਗਿਆ। ਵਕੀਲ ਸ਼ੈਲੀ ਸ਼ਰਮਾ ਦੇ ਮੋਬਾਇਲ ਤੱਕ ਜ਼ਬਤ ਕੀਤੇ ਗਏ। ਹਰਿਆਣਾ ਅਤੇ ਪੰਜਾਬ ‘ਚ ਜੱਗੂ ਭਗਵਾਨਪੂਰੀਆਂ ਨੂੰ ਲੈ ਕੇ ਐਨਆਈਏ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰੇ 6 ਤੋਂ ਲੈ ਕੇ 9:30 ਤੱਕ ਕੀਤੀ ਗਈ ਸ਼ੈਲੀ ਸ਼ਰਮਾ ਦੇ ਘਰ ਦੀ ਛਾਪੇਮਾਰੀ ਕੀਤੀ ਗਈ ਹੈ।

ਇਸ ਮੌਕੇ ਐਨਆਈਏ ਵਲੋਂ ਸੁਆਲ ਕੀਤੇ ਗਏ ਕਿ  ਗੈਂਗਸਟਰ ਦੇ ਸਾਰੇ ਕੇਸ ਤੁਹਾਡੇ ਕੋਲ ਹੀ ਕਿਉਂ ਆਉਂਦਾ ਹੈ ? ਇਸ ਸਵਾਲ ਦੇ ਜਵਾਬ ‘ਚ ਵਕੀਲ ਸ਼ੈਲੀ ਸ਼ਰਮਾ ਨੇ ਕਿਹਾ ਕਿ ਮੇਰੀ ਕਾਰਗੁਜ਼ਾਰੀ ਕਾਫੀ ਚੰਗੀ ਹੈ। ਦਿਨ ਰਾਤ ਇਕ ਕਰਕੇ ਕੇਸ ਲੜਿਆ ਜਾਂਦਾ ਹੈ ਤਾਂ ਹੀ ਹਰ ਕੇਸ ਮੇਰੇ ਕੋਲ ਆ ਰਿਹਾ ਹੈ। ਇਹ ਕੋਈ ਗੁਨਾਹ ਨਹੀਂ ਹੋਇਆ ਕਿ ਤੁਹਾਡੇ ਕੋਲ ਸਾਰੇ ਕੇਸ ਕਿਉਂ ਆ ਰਹੇ ਹਨ ਐਨਆਈਏ ਵਲੋਂ ਵਕੀਲ ਦੇ ਘਰ ਛਾਪੇਮਾਰੀ ਦਾ ਵਿਰੋਧ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ