ਨਿਊਯਾਰਕ ‘ਚ ਨਵਜੰਮੇ ਬੱਚਿਆ, ਦੋ ਵਿਅਕਤੀਆ ‘ਤੇ ਚਾਕੂ ਨਾਲ ਹਮਲਾ

New York, Newborn, Children, Two People, Knife Attack

ਨਿਊਯਾਰਕ, ਏਜੰਸੀ।

ਨਿਊਯਾਰਕ ਦੇ ਇੱਕ ਘਰ ‘ਚ ਸਥਿਤ ਡੇ ਕੇਅਰ ਸੈਂਟਰ (ਬੱਚਿਆਂ ਦੀ ਦੇਖਭਾਲ ਦਾ ਕੇਂਦਰ) ‘ਚ ਇੱਕ ਔਰਤ ਕਰਮਚਾਰੀ ਨੇ ਤਿੰਨ ਨਵਜੰਮੇ ਬੱਚਿਆਂ ਤੇ ਦੋ ਵਿਅਕਤੀਆਂ ਨੂੰ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ। ਬਾਅਦ ‘ਚ ਹਮਲਾਵਰ ਨੇ ਖੁਦ ਦੀ ਗੁੱਟ ਵੀ ਕੱਟ ਲਿਆ ਜਿਸ ਨੂੰ ਪੁਲਿਸ ਨੇ ਜਖਮੀ ਅਵਸਥਾ ‘ਚ ਗ੍ਰਿਫਤਾਰ ਕਰ ਲਿਆ ਹੈ।

ਨਿਊਯਾਰਕ ਸਿਟੀ ਪੁਲਿਸ ਵਿਭਾਗ ਦੀ ਸਹਾਇਕ ਗਸ਼ਤੀ ਮੁੱਖ ਜੁਆਨਿਟਾ ਹੋਮਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ 52 ਸਾਲਾਂ ਔਰਤ ਨੇ 13 ਦਿਨ, 22 ਦਿਨ ਅਤੇ 33 ਦਿਨ ਦੇ ਬੱਚਿਆਂ ਨੂੰ ਚਾਕੂ ਨਾਲ ਗੰਭੀਰ ਰੂਪ ਨਾਲ ਜਖਮੀ ਕਰ ਦਿੱਤਾ। ਦੋ ਲੜਕੀਆਂ ਸਮੇਤ ਤਿੰਨਾਂ ਬੱਚਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਮਲਾਵਰ ਔਰਤ ਦੀ ਪਹਿਚਾਨ ਨਹੀਂ ਕੀਤੀ ਜਾ ਸਕੀ ਤੇ ਨਾ ਹੀ ਇਸ ਹਮਲੇ ਪਿੱਛੇ ਉਸਦੇ ਇਰਾਦੇ ਦਾ ਪਤਾ ਚੱਲਿਆ ਹੈ। ਹਮਲਾਵਰ ਉੱਥੇ ਨਰਸਰੀ ‘ਚ ਕੰਮ ਕਰਦੀ ਸੀ।

ਹਮਲਾਵਰ ਨੇ ਇੱਕ ਵਿਅਕਤੀ (31) ਅਤੇ ਇੱਕ ਔਰਤ (63) ਨੂੰ ਵੀ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ। ਜਖਮੀ ਵਿਅਕਤੀ ਨਵਜੰਮੇ ਬੱਚਿਆਂ ‘ਚੋਂ ਇੱਕ ਪਿਤਾ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਖੂਨ ਨਾਲ ਲਿੱਬੜਿਆ ਚਾਕੂ ਅਤੇ ਇੱਕ ਮੀਟ ਕਲੀਵਰ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਘਝਨਾ ਸਮੇਂ ਸੈਂਟਰ ‘ਚ ਨੌ ਬੱਚੇ ਤੇ ਉਨ੍ਹਾਂ ਦੇ ਸਰਪ੍ਰਸਤ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।