ਦੇਸ਼ ’ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਨਵੇਂ ਕੇਸ

Coronavirus Sachkahoon

ਅੱਜ 15 ਹਜ਼ਾਰ ਤੋਂ ਜ਼ਿਆਦਾ ਆਏ ਨਵੇਂ ਮਾਮਲੇ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ’ਚ ਕੋਰੋਨਾ ਵਾਇਰਸ ਦੇ 15940 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਪੀੜਤਾਂ ਦੀ ਕੁੱਲ ਗਿਣਤੀ 4,33,78,234 ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ’ਚ 3 ਲੱਖ 63 ਹਜਾਰ 103 ਕੋਰੋਨਾ ਟੈਸਟ ਕੀਤੇ ਗਏ, ਜਿਸ ਨਾਲ ਟੈਸਟਾਂ ਦੀ ਕੁੱਲ ਗਿਣਤੀ 86,02,58,139 ਅਤੇ ਹੁਣ ਤੱਕ 1,96,94,40,932 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ।

ਦੇਸ਼ ’ਚ ਸਰਗਰਮ ਕੋਰੋਨਾ ਮਰੀਜਾਂ ਦੀ ਗਿਣਤੀ 91,779 ਹੈ ਅਤੇ ਸਰਗਰਮ ਮਾਮਲਿਆਂ ਦੀ ਦਰ 0.29 ਫੀਸਦੀ ਹੈ। ਰੋਜਾਨਾ ਲਾਗ ਦੀ ਦਰ 4.39 ਫੀਸਦੀ ਦਰਜ਼ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਇਸ ਮਹਾਂਮਾਰੀ ਕਾਰਨ 20 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 5,24,974 ਹੋ ਗਈ ਹੈ। ਦੇਸ ’ਚ ਕੋਰੋਨਾ ਮੌਤ ਦਰ 1.21 ਫੀਸਦੀ ਹੈ। ਇਸ ਦੌਰਾਨ 12425 ਮਰੀਜ ਕੋਰੋਨਾ ਤੋਂ, ਠੀਕ ਹੋਏ ਹਨ। ਹੁਣ ਤੱਕ ਕੁੱਲ 4,27,61,481 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.58 ਫੀਸਦੀ ਹੈ।

ਮਹਾਰਾਸ਼ਟਰ: ਐਕਟਿਵ ਕੇਸਾਂ ਦੀ ਗਿਣਤੀ 450 ਵਧ ਕੇ 25317 ਹੋ ਗਈ ਹੈ ਅਤੇ 3752 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਕੁੱਲ ਗਿਣਤੀ 77,81,232 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 147896 ਹੋ ਗਈ ਹੈ।

ਕੇਰਲ: ਪਿਛਲੇ 24 ਘੰਟਿਆਂ ’ਚ 926 ਸਰਗਰਮ ਮਾਮਲਿਆਂ ਦੇ ਵਾਧੇ ਦੇ ਨਾਲ, ਉਨ੍ਹਾਂ ਦੀ ਗਿਣਤੀ 26,837 ਹੋ ਗਈ ਹੈ। ਇਸ ਦੇ ਨਾਲ ਹੀ 3044 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 65,19,816 ਹੋ ਗਈ ਹੈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 69,935 ਹੋ ਗਈ ਹੈ।

ਦਿੱਲੀ: ਐਕਟਿਵ ਕੇਸ 248 ਘਟ ਕੇ 5,507 ਰਹਿ ਗਏ ਹਨ। ਸੂਬੇ ’ਚ 1,694 ਹੋਰ ਲੋਕਾਂ ਨੇ ਇਸ ਭਿਆਨਕ ਵਾਇਰਸ ਨੂੰ ਹਰਾਇਆ, ਜਿਸ ਤੋਂ ਬਾਅਦ ਕੋਰੋਨਾ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 18,97,091 ਹੋ ਗਈ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ 26,243 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਰਨਾਟਕ: ਐਕਟਿਵ ਕੇਸ 113 ਵਧ ਕੇ 5180 ਹੋ ਗਏ ਹਨ। ਇਸ ਸਮੇਂ ਦੌਰਾਨ, 703 ਮਰੀਜਾਂ ਦੇ ਠੀਕ ਹੋਣ ਨਾਲ, ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 39,19,155 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 40114 ਹੈ।

ਰਾਜਸਥਾਨ: ਐਕਟਿਵ ਕੇਸ 34 ਤੋਂ ਵਧ ਕੇ 785 ਹੋ ਗਏ ਹਨ। ਇਸ ਸਮੇਂ ਦੌਰਾਨ 85 ਮਰੀਜਾਂ ਦੇ ਠੀਕ ਹੋਣ ਨਾਲ ਤੰਦਰੁਸਤ ਲੋਕਾਂ ਦੀ ਗਿਣਤੀ 12,77,327 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 9562 ਹੈ।

ਪੱਛਮੀ ਬੰਗਾਲ: ਐਕਟਿਵ ਕੇਸ 460 ਤੋਂ ਵਧ ਕੇ 3480 ਹੋ ਗਏ ਹਨ। ਇਸ ਦੌਰਾਨ 195 ਮਰੀਜਾਂ ਦੇ ਠੀਕ ਹੋਣ ਨਾਲ ਇਨ੍ਹਾਂ ਦੀ ਗਿਣਤੀ 19,99,550 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 21214 ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ