ਚੀਨ ਦਾ ਮੋਹਰਾ ਬਣੇ ਨੇਪਾਲ ‘ਤੇ ਹੁਣ ਸਖ਼ਤੀ ਦੀ ਜ਼ਰੂਰਤ

ਚੀਨ ਦਾ ਮੋਹਰਾ ਬਣੇ ਨੇਪਾਲ ‘ਤੇ ਹੁਣ ਸਖ਼ਤੀ ਦੀ ਜ਼ਰੂਰਤ

ਚੀਨ ਦਾ ਮੋਹਰਾ ਨੇਪਾਲ ਕਿਸ ਤਰ੍ਹਾਂ ਬਣਿਆ ਹੋਇਆ, ਚੀਨ ਨੇ ਅੱਗੇ ਨੇਪਾਲ ਕਿਸ ਤਰ੍ਹਾਂ ਨਾਲ ਝੁਕਣ ਲਈ ਤਿਆਰ ਰਹਿੰਦਾ ਹੈ, ਚੀਨ ਖਿਲਾਫ਼ ਬੋਲਣ ਤੋਂ ਨੇਪਾਲ ਕਿਸ ਤਰ੍ਹਾਂ ਡਰਦਾ ਹੈ ਅਤੇ ਭੈਅਭੀਤ ਰਹਿੰਦਾ ਹੈ, ਉਸ ਦਾ ਉਦਾਹਰਨ ਮੈਨੂੰ ਦਸ ਸਾਲ ਪਹਿਲਾਂ ਕਾਠਮਾਂਡੂ ‘ਚ ਦੇਖਣ ਨੂੰ ਮਿਲਿਆ ਸੀ ਭਾਰਤ-ਨੇਪਾਲ  ਮਿੱਤਰਤਾ ‘ਤੇ ਆਧਾਰਿਤ ਇੱਕ ਸੈਮੀਨਾਰ ‘ਚ ਹਿੱਸਾ ਲੈਣ ‘ਚ ਕਾਠਮਾਂਡੂ ਗਿਆ ਸੀ ਸੈਮੀਨਾਰ ‘ਚ ਭਾਰਤ ਨੂੰ ਇੱਕ ਖੂੰਖਾਰ, ਸਾਮੰਤੀ ਅਤੇ ਅਪਨਿਵੇਸ਼ਿਕ ਮਾਨਸਿਕਤਾ ਦਾ ਦੇਸ਼ ਦੱਸਣ ਦੀ ਕੋਈ ਕੋਸਿਸ਼ ਨਹੀਂ ਛੱਡੀ ਗਈ ਸੀ,

ਨੇਪਾਲੀ ਨੁਮਾਇੰਦਾ ਭਾਰਤ ਖਿਲਾਫ਼ ਅਪਮਾਨਜਨਕ ਅਤੇ ਲੁਟੇਰੀ ਮਾਨਸਿਕਤਾ ਵਰਗੇ ਅਸਵੀਕਾਰਜ ਦੋਸ਼ ਲਾ ਰਹੇ ਸਨ, ਸੈਮੀਨਾਰ ‘ਚ ਭਾਰਤ ਦੇ ਕਮਿਊਨਿਸਟ ਅਤੇ ਤਥਾਕਥਿਤ ਉਦਾਰਵਾਦੀ ਵੀ ਨੇਪਾਲੀ ਨੁਮਾਇੰਦਿਆਂ ਦੀ ਹਾਂ ‘ਚ ਹਾਂ ਮਿਲਾ ਰਹੇ ਸਨ ਜਦੋਂ ਕਿ ਨੇਪਾਲ ‘ਚ ਭਾਰਤ ਦੀ ਸਹਾਇਤਾ ਅਤੇ ਨੇਪਾਲ ਦੇ ਨਦੀਆਂ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਆਦਿ ‘ਚ ਆਉਣ ਵਾਲਾ ਹੜ੍ਹ ਦੀ ਤਬਾਹੀ ਦੀ ਕੋਈ ਚਰਚਾ ਤੱਕ ਨਹੀਂ ਹੋ ਰਹੀ ਸੀ

ਅਜਿਹੇ ‘ਚ ਭਾਰਤੀ ਨੁਮਾਇੰਦਾ ਮਿਸਟਰ ਸਹਿਗਲ ਜੋ ਫੌਜ ਦੇ ਛੁੱਟੀ ‘ਤੇ ਗਏ ਅਧਿਕਾਰੀ ਸਨ ਨੇ ਚੀਨ ਨੂੰ ਲੈ ਕੇ ਸਵਾਲ ਕਰ ਦਿੱਤਾ, ਮਿਸਟਰ ਸਹਿਗਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਭਾਰਤ ਨੇ ਨੇਪਾਲ ਨੂੰ ਸਹਿਯੋਗ ਦਿੱਤਾ ਹੈ, ਜਿਸ ਤਰ੍ਹਾਂ ਨਾਲ ਭਾਰਤ ਨੇ ਨੇਪਾਲ ਦੇ ਅੰਦਰ ਜੀਵਨ ਰੱਖਿਅਕ ਵਸਤੂਆਂ ਦੀ ਸਪਲਾਈ ਕਰਨ ਦੀ ਜਿੰਮੇਵਾਰੀ ਉਠਾ ਰੱਖੀ ਹੈ ਅਤੇ ਸੁਵਿਧਾ ਮੁਹੱਈਆ ਕਰਾ ਰੱਖੀ ਹੈ ਉਸ ਤਰ੍ਹਾਂ ਦੀ ਸੁਵਿਧਾ ਅਤੇ ਜਿੰਮੇਵਾਰੀ ਕੀ ਚੀਨ ਉਠਾ ਸਕਦਾ ਹੈ,

ਜਿਸ ਤਰ੍ਹਾਂ ਨਾਲ ਭਾਰਤ ਨੇ ਬਿਨਾਂ ਵੀਜਾ ਦੇ ਲੱਖਾਂ ਨੇਪਾਲੀਆਂ ਨੂੰ ਭਾਰਤ ‘ਚ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾ ਰੱਖੇ ਹਨ, ਅਤੇ ਨੇਪਾਲੀਆਂ ਨੂੰ ਭਾਰਤ ‘ਚ ਸਨਮਾਨ ਪੂਰਵਕ ਰਹਿਣ ਅਤੇ ਇੱਕ ਨਾਗਰਿਕ ਦੀਆਂ ਸਾਰੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਦੀ ਛੋਟ ਦੇ ਰੱਖੀ ਹੈ ਉਸ ਤਰ੍ਹਾਂ ਦੀ ਛੋਟ ਚੀਨ ਕਦੇ ਦੇ ਸਕਦਾ ਹੈ ? ਚੀਨ ਵਿਰੋਧੀ ਤਿਬਤ ਸ਼ਰਨਾਰਥੀਆਂ ‘ਤੇ ਨੇਪਾਲ ਅੰਦਰ ਮਨੁੱਖੀ ਅਧਿਕਾਰ ਦਾ ਵੀ ਸਵਾਲ ਉਠਾ ਦਿੱਤਾ ਪੂਰੇ ਸੈਮੀਨਾਰ ਹਾਲ ‘ਚ ਸੰਨਾਟਾ ਪਸਰ ਗਿਆ,

ਨੇਪਾਲ ਨੇ ਸੈਮੀਨਾਰ ਦੇ ਉਸ ਸੈਸ਼ਨ ਨੂੰ ਵਿਚਕਾਰ ‘ਚ ਮੁਅੱਤਲ ਕਰ ਦਿੱਤਾ ਨੇਪਾਲ ਨੂੰ ਇਹ ਡਰ ਸੀ ਕਿ ਜੇਕਰ ਸੈਮੀਨਾਰ ‘ਚ ਚੀਨ ਦਾ ਵਿਸ਼ਾ ਵੀ ਸ਼ਾਮਲ ਹੋ ਜਾਵੇਗਾ ਤਾਂ ਫ਼ਿਰ ਚੀਨ ਦੀ ਨਰਾਜ਼ਗੀ ਝੱਲਣੀ ਪਵੇਗੀ ਨੇਪਾਲ ਦੀ ਰਾਜਧਾਨੀ ਕਾਠਮੰਡੂ ਜਾਂ ਫ਼ਿਰ ਹੋਰ ਕਿਤੇ ਵੀ ਭਾਰਤ ਖਿਲਾਫ਼ ਅੱਗ ਉਗਲਦੇ ਹੋਏ ਨੇਪਾਲ ਦੇ ਸਿਆਸੀ ਵਰਕਰ ਮਿਲ ਜਾਣਗੇ ਪਰ ਜਿਵੇਂ ਹੀ ਤੁਸੀਂ ਚੀਨ ਦਾ ਸਵਾਲ ਛੇੜ ਦੇਵੋਗੇ, ਪਾਕਿਸਤਾਨ ਪਰਸਤੀ ਦਾ ਸਵਾਲ ਛੇੜ ਦਿਓ, ਨੇਪਾਲ ਅੰਦਰ ਚੀਨ ਹਮਾਇਤੀ ਮਾਓਵਾਦੀਆਂ ਅਤੇ ਕਮਿਊਨਿਸਟ ਪਾਰਟੀਆਂ ਦੇ ਕਿਰਿਆਕਲਾਪ ਨੂੰ ਛੇੜ ਦਿਓ ਫ਼ਿਰ ਜਾਂ ਤਾਂ ਅਖੌਤੀ ਚਿੰਤਕ ਹੋ ਜਾਣਗੇ ਜਾਂ ਫ਼ਿਰ ਇਨ੍ਹਾਂ ਦੇ ਮੂੰਹ ‘ਤੇ ਪੱਟੀ ਲੱਗ ਜਾਵੇਗੀ

ਭਾਤਰ ਦੀ ਸਹਾਇਤਾ ਅਤੇ ਨੇਪਾਲ ਦੀ ਤਰੱਕੀ ‘ਚ ਭਾਰਤ ਦੇ ਯੋਗਦਾਨਾਂ ਨੂੰ ਕਦੇ ਸਵੀਕਾਰ ਨਹੀਂ ਕੀਤਾ ਗਿਆ, ਭਾਰਤ ਦੀ ਸਹਾਇਤਾ ਨੂੰ ਨੇਪਾਲ ਦੀ ਰਾਜਨੀਤੀ ਆਪਣਾ ਜਨਮਸਿੱਧ ਅਧਿਕਾਰ ਮੰਨਦੀ ਹੈ, ਉਨ੍ਹਾਂ ਦੀ ਸਮਝ ਇਹੀ ਹੈ ਕਿ ਨੇਪਾਲ ਦੀ ਸਹਾਇਤਾ ਕਰਨਾ ਭਾਰਤ ਦੀ ਮਜ਼ਬੂਰੀ ਹੈ ਭਾਰਤ ਕੋਈ ਇੱਛਾ ਤੋਂ ਨਹੀਂ ਸਗੋਂ ਅਣਇੱਛਾ ਨਾਲ ਸਹਾਇਤਾ ਕਰਦਾ ਹੈ ਨੇਪਾਲ ਅੰਦਰ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਕੰਟਰੋਲ ਕਰਨ ਲਈ ਭਾਰਤ ਸਹਾਇਤਾ ਕਰਦਾ ਹੈ

ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਪਾਕਿਸਤਾਨ ਦੁਨੀਆ ਨੂੰ ਮੁਸਲਿਮ ਅੱਤਵਾਦ ਦਾ ਡਰ ਡਰ ਦਿਖਾ ਕੇ ਅਰਬਾਂ ਖਰਬਾਂ ਡਾਲਰ ਵਸੂਲ ਕਰਦਾ ਸੀ ਅਤੇ ਆਪਣੀ ਅਰਥਵਿਵਸਥਾ ਨੂੰ ਸਥਿਰ ਰੱਖਦਾ ਸੀ, ਐਨਾ ਹੀ ਨਹੀਂ ਸਗੋਂ ਅਰਬਾਂ ਖਬਰਾਂ ਡਾਲਰ ਵਸੂਲਣ ਦੇ ਬਾਵਜੂਦ ਵੀ ਮੁਸਲਿਮ ਅੱਤਵਾਦ ਨੂੰ ਨਾ ਤਾਂ ਕੰਟਰੋਲ ਕਰਦਾ ਸੀ ਅਤੇ ਨਾ ਹੀ ਉਨ੍ਹਾਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਦਾ ਸੀ ਠੀਕ ਇਸ ਤਰ੍ਹਾਂ ਹੁਣ ਨੇਪਾਲ ਦੀ ਜੋ ਸਰਕਾਰ  ਹੈ?

ਉਹ ਚੀਨ ਪਾਕਿਸਤਾਨ ਦਾ ਡਰ ਦਿਖਾ ਕੇ ਭਾਰਤ ਦਾ ਸੋਸ਼ਣ ਕਰਦੀ ਹੈ ਅਤੇ ਭਾਰਤ ਸਰਕਾਰਾਂ ਵੀ ਹਾਲੇ ਤੱਕ ਨੇਪਾਲ ਦੀ ਇਸ ਬਲੈਕਮੈਲਿੰਗ ਦੇ ਸਾਹਮਣੇ ਸਪਰਪਣ ਕਰਦੀਆਂ ਰਹੀਆਂ ਹਨ ਨੇਪਾਲ ਅੰਦਰ ਪਾਕਿਸਤਾਨ ਦੀ ਖ਼ਤਰਨਾਕ ਮੌਜ਼ੂਦਗੀ ਹੈ, ਪਾਕਿਸਤਾਨ ਨੇਪਾਲ ਦੇ ਰਸਤੇ ‘ਚੋਂ ਹੀ ਅੱਤਵਾਦੀਆਂ ਦੀ ਘੁਸਪੈਠ ਕਰਾਉਂਦਾ ਹੈ ਅਤੇ ਜਾਅਲੀ ਭਾਰਤੀ ਨੋਟਾਂ ਦਾ ਧੰਦਾ ਕਰਾਉਂਦਾ ਹੈ ਜਦੋਂ ਪਿਛਲੀ ਬਾਰ ਨੇਪਾਲ ‘ਚ ਭਿਆਨਕ ਭੂਚਾਲ ਆਇਆ ਸੀ ਅਤੇ ਬਹੁਤ ਵੱਡੀ ਤਬਾਹੀ ਮੱਚੀ ਸੀ ਉਦੋਂ ਭਾਰਤ ਹੀ ਸੀ ਜੋ ਅਰਬਾਂ ਡਾਲਰ ਦੀ ਸਹਾਇਤਾ ਲੈ ਕੇ ਗਿਆ ਅਤੇ ਨਰਿੰਦਰ ਮੋਦੀ ਨੇ ਹਜਾਰਾਂ ਨਵੇਂ ਘਰ ਬਣਾ ਕੇ ਨੇਪਾਲੀ ਲੋਕਾਂ ਨੂੰ ਸੌਂਪੇ ਸਨ ਉਸ ਭੂਚਾਲ ਤਬਾਹੀ ਸਮੇਂ ‘ਚ ਚੀਨ ਨੇ ਨੇਪਾਲ ਦੀ ਕਿਹੋ ਜਿਹੀ ਸਹਾਇਤਾ ਕੀਤੀ ਸੀ?

ਠੀਕ ਅਜਿਹੇ ਸਮੇਂ ‘ਚ ਜਦੋਂ ਸਾਡਾ ਚੀਨ ਨਾਲ ਸਰਹੱਦ ਵਿਵਾਦ ਹਿੰਸਕ ਰੂਪ ਨਾਲ ਜਾਰੀ ਹੈ ਅਤੇ ਚੀਨ ਸਾਡੀ ਸਰਹੱਦ ਭੁਮੀ ‘ਤੇ ਕਬਜਾ ਕਰਕੇ ਬੈਠ ਗਿਆ ਹੈ ਦਾ ਉਦੋਂ ਨੇਪਾਲ ਦਾ ਹਿੰਸਕ ਰਵੱਈਆ ਅਪਣਾਉਣ ਦਾ ਸਵਾਰਥ ਕੀ ਹੋ ਸਕਦਾ ਹੈ? ਸਵਾਰਥ ਨੂੰ ਸਮਝਣਾ ਆਸਾਨ ਹੈ ਸਵਾਰਥ ਸਿਰਫ਼ ਚੀਨ ਨੂੰ ਖੁਸ਼ ਕਰਨਾ ਹੈ, ਚੀਨ ਦੇ ਕਹਿਣ ‘ਤੇ ਨੇਪਾਲ ਦੀ ਇਹ ਕਰਤੂਤ ਜਾਰੀ ਹੈ ਨੇਪਾਲ ਜਿਨ੍ਹਾਂ ਖੇਤਰਾਂ ਨੂੰ ਆਪਣਾ ਦੱਸ ਰਿਹਾ ਹੈ

ਉਹ ਯਕੀਨੀ ਤੌਰ ‘ਤੇ ਭਾਰਤੀ ਖੇਤਰ ਹੈ ਇੱਕੋ ਇੱਕ ਆਪਣੇ ਨਕਸੇ ‘ਚ ਸੁਧਾਰ ਕਰਨਾ, ਆਪਣੇ ਨਕਸੇ ‘ਚ ਲਿਪੁਲੇਖ, ਲਿਮਪਿਯੁਧਰਾ ਅਤੇ ਕਾਲਾਪਾਣੀ ਸ਼ਾਮਲ ਕਰ ਲੈਣਾ ਸਿੱਧੇ ਤੌਰ ‘ਤੇ ਉਕਸਾਉਣ ਵਰਗੀ ਕੂਟਨੀਤਿਕ ਕਰਤੂਤ ਹੈ ਅਤੇ ਇਹ ਕਰਤੂਤ ਭਾਰਤ ਦੀ ਮਰਿਆਦਾ ਨੂੰ ਵੀ ਚੁਣੌਤੀ ਦਿੰਦੀ ਹੈ ਇਹ ਤਿੰਨੇ ਖੇਤਰਾਂ ਤੱਕ ਹੀ ਨੇਪਾਲ ਦੀ ਹਿੰਸਕ ਕਰਤੂਤ ਸੀਮਤ ਨਹੀਂ ਹੈ ਸਗੋਂ ਬਿਹਾਰ ਨਾਲ ਲੱਗੀ ਸੀਮਾ ‘ਤੇ ਵੀ ਨੇਪਾਲ ਦੀ ਪੁਲਿਸ ਅਤੇ ਫੌਜ ਹਮਲਾਵਰ ਹੋ ਕੇ ਗੋਲੀਆਂ ਵਰਸਾ ਰਹੀ ਹੈ ਨੇਪਾਲ ਦੀ ਪੁਲਿਸ ਅਤੇ ਫੌਜ ਦੀਆਂ ਗੋਲੀਆਂ ਨਾਲ ਇੱਕ ਭਾਰਤੀ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਦੋ ਹੋਰ ਭਾਰਤੀ ਜ਼ਖਮੀ ਵੀ ਹੋਏ ਹਨ

ਅਸਲ ‘ਚ ਨੇਪਾਲ ਅੰਦਰ ਸਿਆਸੀ ਲੜਾਈ ‘ਚ ਭਾਰਤੀ ਹਿੱਤ ਅਤੇ ਭਾਰਤ ਦੀ ਮਰਿਆਦਾ ਲਹੂ ਲੁਹਾਨ ਹੋ ਰਹੀ ਹੈ ਨੇਪਾਲ ਦੀ ਖਾਸ ਕਰਕੇ ਦੋ ਸਿਆਸੀ ਮਾਹਿਰਾਂ ਵਿਚਕਾਰ ਗੱਲਬਾਤ ਦੀ ਲੜਾਈ ਸਿਖਰ ‘ਤੇ ਹੈ ਨੇਪਾਲ ਕਮਿਊਨਿਸਟ ਪਾਰਟੀ ਜਿਨ੍ਹਾਂ ਦੇ ਆਗੂ ਹਨ ਕੇਪੀ ਓਲੀ ਅਤੇ ਮਾਓਵਾਦੀ ਕਮਿਊਨਿਸਟ ਪਾਰਟੀ ਜਿਨ੍ਹਾਂ ਦੇ ਆਗੂ ਪੂਸ਼ਪ ਕਮਲ ਦਹਿਲ ਪ੍ਰਚੰਡ ਹਨ, ਦੇ ਵਿਚਕਾਰ ਗੱਲਬਾਤ ਦੀ ਲੜਾਈ ਜਾਰੀ ਹੈ ਕਦੇ ਨੇਪਾਲ ਅੰਦਰ ਰਾਸ਼ਟਰਵਾਦੀ ਪਾਰਟੀ ਨੇਪਾਲ ਕਾਂਗਰਸ ਹੋਇਆ ਕਰਦੀ ਸੀ ਪਰ ਰਾਜਸ਼ਾਹੀ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਤੋਂ ਬਾਅਦ ਨੇਪਾਲੀ ਕਾਂਗਰਸ ਦੀ ਸਥਿਤੀ ਲਗਾਤਾਰ ਕਮਜੋਰ ਹੁੰਦੀ ਗਈ,

ਇਨ੍ਹਾਂ ਦਾ ਲੋਕ ਅਧਾਰ ਵੀ ਹੇਠਾਂ ਖਿਸਕ ਗਿਆ ਅਜਿਹੀ ਸਥਿਤੀ ‘ਚ ਨੇਪਾਲੀ ਕਾਂਗਰਸ ਪਾਰਟੀ ਦਾ ਕਮਜ਼ੋਰ ਹੋਣਾ ਵੀ ਸੁਭਾਵਿਕ ਹੈ ਇਸ ਦਾ ਲਾਭ ਨੇਪਾਲ ਦੀ ਕਿਮਊਨਿਸਟ ਪਾਰਟੀ ਅਤੇ ਨੇਪਾਲ ਦੀ ਮਾਓਵਾਦੀ ਕਮਿਊਨਿਸਟ ਪਾਰਟੀ ਨੇ ਉਠਾਇਆ ਹੈ ਨੇਪਾਲ ਦੀ ਮਾਓਵਾਦੀ ਕਮਿਊਨਿਸਟ ਪਾਰਟੀ ਤਾਂ ਚੀਨ ਦੀ ਖਾੜੀ ਦੀ  ਪ੍ਰਭਾਵਵਲੀ ਗਈ ਪਾਰਟੀ ਹੀ ਹੈ ਚੀਨ ਨੇ ਨੇਪਾਲ ਨੂੰ ਅਸਥਿਰ ਕਰਨ ਲਈ ਅਤੇ ਨੇਪਾਲ ਨੂੰ ਆਪਣਾ ਮੋਹਰਾ ਅਤੇ ਉਪਨਿਵੇਸ ਬਣਾਉਣ ਲਈ ਮਾਓਵਾਦ ਨੂੰ ਖੜਾ ਕੀਤਾ ਸੀ ਮਾਓਵਾਦੀਆਂ ਦਾ ਆਗੂ ਪੁਸ਼ਪ ਕਮਲ ਦਹਿਲ ਪ੍ਰਚੰਡ ਹਮੇਸ਼ਾਂ ਚੀਨ ਦੇ ਬੁਲਾਰੇ ਦੇ ਤੌਰ ‘ਤੇ ਵਿਰਾਜਮਾਨ ਰਿਹਾ ਹੈ

ਮਾਓਵਾਦੀ ਵੀ ਨੇਪਾਲ ਦੀ ਸੱਤਾ ‘ਤੇ ਵਿਰਾਜਮਾਨ ਰਹੇ ਹਨ ‘ਤੇ ਹਾਲੇ ਨੇਪਾਲ ਦੀ ਸੱਤਾ ‘ਤੇ ਨੇਪਾਲ ਕਮਿਊਨਿਸਟ ਪਾਰਟੀ ਦਾ ਕਬਜਾ ਹੈ ਨੇਪਾਲ ਕਮਿਊਨਿਸਟ ਪਾਰਟੀ ਦੇ ਆਗੂ ਕੇਪੀ ਓਲੀ ਪ੍ਰਧਾਨ ਮੰਤਰੀ ਹਨ ਕੇਪੀ ਓਲੀ ਰਾਸ਼ਟਰਵਾਦੀ ਬਣਨ ਦੀ ਕੋਸਿਸ਼ ਕਰ ਰਹੇ ਹਨ, ਉਨ੍ਹਾਂ ਦੀ ਮਨਸਾ ਨੇਪਾਲ ਅੰਦਰ ਰਾਸ਼ਟਰਵਾਦੀ ਭਾਵਨਾ ਭੜਕਾ ਕੇ ਮਾਓਵਾਦੀ ਕਮਿਊਨਿਸਟ ਪਾਰਟੀ ਦੀ ਸਿਆਸੀ ਸ਼ਕਤੀ ਨੂੰ ਕਮਜ਼ੋਰ ਕਰਨਾ ਹੈ ਜਦੋਂ ਤੱਕ ਨੇਪਾਲ ਦੇ ਅੰਦਰ ਮਾਓਵਾਦੀ ਕਮਿਊਨਿਸਟ ਪਾਰਟੀ ਕਮਜੋਰ ਨਹੀਂ ਹੋਵੇਗੀ

ਉਦੋਂ ਤੱਕ ਕੇਪੀ ਓਲੀ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਨਹੀਂ ਬਣੇ ਰਹਿ ਸਕਦੇ ਹਨ ਇੱਧਰ ਨੇਪਾਲ ਕਮਿਊਨਿਸਟ ਪਾਰਟੀ ਅਤੇ ਪ੍ਰਧਾਨ ਮੰਤਰੀ ਕੇਪੀ ਓਲੀ ਨੂੰ ਕਮਜੋਰ ਕਰਨ ਲਈ ਵੀ ਮਾਓਵਾਦੀ ਕਮਿਊਨਿਸਟ ਪਾਰਟੀ ਅਤੇ ਮਾਓਵਾਦੀ ਆਗੂ ਪੁਸ਼ਪ ਕਮਲ ਦਹਿਲ ਪ੍ਰਚੰਡ ਵੀ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ‘ਚ ਲੱਗੇ ਹੋਏ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੇਪਾਲ ਨੇ ਆਪਣੀ ਮਿੱਤਰਤਾ ਸੰਧੀ ਖੁਦ ਤੋੜ ਦਿੱਤੀ ਹੈ

ਭਾਰਤ ਮਿੱਤਰਤਾ ਸੰਧੀ ਦੇ ਸਿਧਾਂਤ ਤੋਂ ਨੇਪਾਲ ਕਦੋਂ ਦਾ ਹਟ ਚੁੱਕਿਆ ਹੈ ਭਾਰਤ ਨੇਪਾਲ ਮਿੱਤਰਤਾ ਸੰਧੀ ਦੇ ਤੱਤਾਂ ਨੂੰ ਨੇਪਾਲ ਨਹੀਂ ਮੰਨਦਾ ਹੈ ਜਦੋਂ ਇਹ ਪੱਕਾ ਹੋ ਗਿਆ ਹੈ ਕਿ ਨੇਪਾਲ ਹੁਣ ਮਿੱਤਰਤਾ ਸੰਧੀ ਨੂੰ ਨਹੀਂ ਮੰਨਦਾ ਤਾਂ ਫ਼ਿਰ ਭਾਰਤ ਨੂੰ ਮਿੱਤਰਤਾ ਸੰਧੀ ਨੂੰ ਆਪਣੇ ਸਿਰ ‘ਤੇ ਕਿਉਂ ਢੋਣਾ ਚਾਹੀਦਾ ਹੈ ਭਾਰਤ ਨੂੰ ਵੀ ਮਿੱਤਰਤਾ ਸੰਧੀ ਦੇ ਤੱਤਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ ਜਦੋਂ ਨੇਪਾਲ ਸਾਡੀ ਮਰਿਆਦਾ ਲਈ ਖਤਰਾ ਬਣ ਗਿਆ ਹੈ

ਉਦੋਂ ਭਾਰਤ ਨੂੰ ਵੀ ਨੇਪਾਲ ਅੰਦਰ ਅਰਬਾਂ ਖਰਬਾਂ ਡਾਲਰ ਦੀ ਸਹਾਇਤਾ ਦੇਣ ਦੀ ਜ਼ਰੂਰਤ ਕਿਉਂ ਹੋਣੀ ਚਾਹੀਦੀ ਹੈ? ਭਾਰਤ ਨੂੰ ਹੁਣ ਦੋ ਕੰਮ ਕਰਨ ਦੀ ਜ਼ਰੂਰਤ ਹੈ ਪਹਿਲਾ ਕਾਰਜ ਨੇਪਾਲ ਨਾਲ ਵਪਾਰਕ ਸਬੰਧ ਤੋੜ ਲੈਣੇ ਚਾਹੀਦੇ ਹਨ ਅਤੇ ਨੇਪਾਲ ਨੂੰ ਜ਼ਰੂਰੀ ਵਸਤੂਆਂ ਦੀ ਸਪਲਾਈ ਲਈ ਭਾਰਤ ਦੀ ਵਰਤੋਂ ਕਰਨ ਤੋਂ ਰੋਕ ਦੇਣਾ ਚਾਹੀਦਾ ਹੈ  ਦੂਜਾ ਕੰਮ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਆਉਣ ਜਾਣ ‘ਤੇ ਵੀਜਾ ਸਿਸਟਮ ਲਾਗੂ ਕਰ ਦੇਣਾ ਚਾਹੀਦਾ ਹੈ ਨੇਪਾਲ ਨੂੰ ਪੂਰੀ ਤਰ੍ਹਾਂ ਨਾਲ ਚੀਨ ਦੀ ਗੋਦ ‘ਚ ਜਾਣ ਦੇਣਾ ਚਾਹੀਦਾ ਹੈ ਫ਼ਿਰ ਨੇਪਾਲ ਦੀ ਸਿਆਸੀ ਧਾਰਾ ਨੂੰ ਚੀਨ ਦਾ ਕਰੂਰ ਚਿਹਰਾ ਸਾਹਮਣੇ ਆਵੇਗਾ, ਉਨ੍ਹਾਂ ਨੂੰ ਚੀਨ ਦੀ ਲੁਟੇਰੀ ਮਾਨਸਿਕਤਾ ਦਾ ਦਰਸ਼ਨ ਹੋਵੇਗਾ ਅਤੇ ਭਾਰਤ ਦੀ ਜ਼ਰੂਰਤ ਮਹਿਸੂਸ਼ ਹੋਵੇਗੀ
ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।