ਪੰਜਾਬ ਦੇ ਗੁਆਂਢੀ ਸ਼ਹਿਰ ਨੂੰ ਬਣ ਗਈ ਮੌਜ, ਮਿਲੇਗੀ ਇਹ ਸਹੂਲਤ, ਮੁੱਖ ਮੰਤਰੀ ਇਸ ਦਿਨ ਕਰਨਗੇ ਸ਼ੁੱਭ ਆਰੰਭ

Haryana News
ਪੰਜਾਬ ਦੇ ਗੁਆਂਢੀ ਸ਼ਹਿਰ ਨੂੰ ਬਣ ਗਈ ਮੌਜ, ਮਿਲੇਗੀ ਇਹ ਸਹੂਲਤ, ਮੁੱਖ ਮੰਤਰੀ ਇਸ ਦਿਨ ਕਰਨਗੇ ਸ਼ੁੱਭ ਆਰੰਭ

ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana News) 21 ਨਵੰਬਰ ਨੂੰ ਸਰਸਾ ਆਉਣਗੇ। ਉਹ ਮੈਡੀਕਲ ਕਾਲਜ ਦੇ ਭੂਮੀ ਪੂਜਨ ਪ੍ਰੋਗਰਾਮ ’ਚ ਹਿੱਸਾ ਲੈਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਸੋਮਵਾਰ ਨੂੰ ਭੂਮੀ ਪੂਜਨ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਦਿੱਤੀ। ਇਸ ਦੌਰਾਨ ਪੁਲਿਸ ਸੁਪਰਡੈਂਟ ਵਿਕਰਾਂਤ ਭੂਸ਼ਣ ਤੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ। ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਨਵੰਬਰ ਨੂੰ ਭੂਮੀ ਪੂਜਨ ਕਰਕੇ ਮੈਡੀਕਲ ਕਾਲਜ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਨਗੇ। Haryana News

ਇਹ ਖਬਰ ਵੀ ਪੜ੍ਹੋ : Canada News: ਕੈਨੇਡਾ ਸਰਕਾਰ ਨੇ ਫਿਰ ਕੀਤੇ ਵਿਦਿਆਰਥੀਆਂ ਲਈ ਹੋਰ ਨਵੇਂ ਐਲਾਨ

ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਕਰੀਬ 22 ਏਕੜ ਰਕਬੇ ’ਚ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਭੂਮੀ ਪੂਜਨ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਕੰਬੋਜ, ਸਾਬਕਾ ਓਐਸਡੀ ਜਗਦੀਸ਼ ਚੋਪੜਾ, ਯਤਿੰਦਰ ਸਿੰਘ ਐਡਵੋਕੇਟ, ਸਤੀਸ਼ ਜੱਗਾ ਸਮੇਤ ਭਾਜਪਾ ਆਗੂ ਹਾਜ਼ਰ ਸਨ। CM Nayab Singh Saini

LEAVE A REPLY

Please enter your comment!
Please enter your name here