ਰੂਸ ‘ਚ ਅਫਗਾਨ ਤਾਲਿਬਾਨਾਂ ਨਾਲ ਗੱਲਬਾਤ ਸ਼ੁਰੂ

Afghan, Taliban, Russia

ਭਾਰਤ ਅਣਅਧਿਕਾਰਿਤ ਤੌਰ ‘ਤੇ ਗੱਲਬਾਤ ‘ਚ ਹੋਇਆ ਸ਼ਾਮਲ, ਵਿਦੇਸ਼ ਮੰਤਰਾਲੇ ਨੇ ਦਿੱਤੀ ਸਫ਼ਾਈ

  • ਭਾਰਤ ਸੁਲ੍ਹਾ ਤੇ ਅਮਨ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਾ ਹੈ : ਰਵੀਸ਼ ਕੁਮਾਰ

ਨਵੀਂ ਦਿੱਲੀ, (ਏਜੰਸੀ)। ਰੂਸ ‘ਚ ਅਫਗਾਨਿਸਤਾਨ ‘ਚ ਹਿੰਸਾ ਦੇ ਖਾਤਮੇ ਲਈ ਤਾਲਿਬਾਨ ਨਾਲ  ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਭਾਰਤ ਵੱਲੋਂ ਇਸ ਗੱਲਬਾਤ ‘ਚ ਅਣਅਧਿਕਾਰਿਤ ਤੌਰ ‘ਤੇ ਹਿੱਸਾ ਲਿਆ ਜਾ ਰਿਹਾ ਹੈ  ਦੇਸ਼ ਅੰਦਰ ਵਿਰੋਧੀਆਂ ਨੇ ਮੋਦੀ ਸਰਕਾਰ ਦੀ ਇਸ ਪਹਿਲ ਦਾ ਕਰੜਾ ਵਿਰੋਧ ਕੀਤਾ ਹੈ, ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਭਾਰਤ ਆਪਣੀ ਵਿਦੇਸ਼ ਨੀਤੀ ‘ਚ ਭੁੱਲ ਕਰ ਰਿਹਾ ਹੈ ਤੇ ਤਾਲਿਬਾਨ ਵਰਗੇ ਅੱਤਵਾਦੀ ਸੰਗਠਨਾਂ ਨਾਲ ਗੱਲ ਕਰ ਰਿਹਾ ਹੈ।

ਅਫਗਾਨਿਸਤਾਨ ‘ਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਤਹਿਤ ਭਾਰਤ ਤੇ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਗੱਲਬਾਤ ਦੀ ਸਿਆਸੀ ਹਲਕਿਆਂ ‘ਚ ਕਾਫ਼ੀ ਆਲੋਚਨਾ ਹੋ ਰਹੀ ਹੈ ਇਸ ‘ਤੇ ਅੱਜ ਵਿਦੇਸ਼ ਮੰਤਰਾਲੇ ਦੀ ਸਫਾਈ ਆਈ ਮੰਤਰਾਲੇ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਤਾਲਿਬਾਨ ਦੇ ਨਾਲ ਵਾਰਤਾ ‘ਗੈਰ-ਅਧਿਕਾਰਿਕ’ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ‘ਚ ਸ਼ਾਂਤੀ ਤੇ ਸੁਲ੍ਹਾ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਾ ਹੈ ਜੋ ਏਕਤਾ ਤੇ ਬਹੁਲਤਾ ਨੂੰ ਬਣਾਈ ਰੱਖੇਗਾ, ਨਾਲ ਹੀ ਦੇਸ਼ ‘ਚ ਸਥਿਰਤਾ ਤੇ ਖੁਸ਼ਹਾਲੀ ਲਿਆਵੇਗਾ।

ਵਿਦੇਸ਼ ਮੰਤਰਾਲੇ ਅਨੁਸਾਰ, ਅਫਗਾਨਿਸਤਾਨ ‘ਚ ਸ਼ਾਂਤੀ ਬਹਾਲੀ ਲਈ ਜੋ ਵੀ ਕਦਮ ਚੁੱਕੇ ਜਾ ਰ ਹੇ ਹਨ, ਉਹ ਵਿਦੇਸ਼ ਨੀਤੀਆਂ ਤਹਿਤ ਹਨ ਤੇ ਭਾਰਤ ਸ਼ਾਂਤੀ ਦੀ ਪ੍ਰਕਿਰਿਆ ‘ਚ ਸ਼ਾਮਲ ਹੁੰਦਾ ਰਹੇਗਾ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ, ‘ਭਾਰਤ ਸਰਕਾਰ ਨੇ ਫੈਸਲਾ ਕੀਤ ਹੈ ਕਿ ਸ਼ਾਂਤੀ ਵਾਰਤਾ ‘ਚ ਉਹ ਗੈਰ ਅਧਿਕਾਰਿਕ ਤੌਰ ‘ਤੇ ਸ਼ਾਮਲ ਹੋਵੇਗਾ ਇਹ ਪਹਿਲਾਂ ਤੋਂ ਵਿਚਾਰ ਕੀਤਾ ਗਿਆ ਫੈਸਲਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਮੀਟਿੰਗ ‘ਚ ਕੀ ਹੁੰਦਾ ਹੈ ਅਸੀਂ ਕਦੋਂ ਕਿਹਾ ਕਿ ਤਾਲਿਬਾਨ ਨਾਲ ਗੱਲ ਹੋਵੇਗੀ?

ਭਾਰਤ ਸਰਕਾਰ ਦਾ ਸਿਰਫ਼ ਇਹ ਕਹਿਣਾ ਹੈ ਕਿ ਅਫਗਾਨਿਸਤਾਨ ਮੱਦੇ ‘ਤੇ ਰੂਸ ‘ਚ ਜੋ ਮੀਟਿੰਗ ਹੋ ਰਹੀ ਹੈ, ਵੁਸ ‘ਚ ਸਿਰਫ਼ ਸਮਾਲ ਹੋਵੇਗਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ‘ਚ ਸ਼ਾਂਤੀ ਬਹਾਲੀ ਲਈ ਜੋ ਕੁਝ ਵੀ ਕੋਸ਼ਿਸ਼ਾਂ ਹੋਣਗੀਆਂ, ਭਾਰਤ ਉਸ ਦੀ ਹਮਾਇਤ ਕਰੇਗਾ ਤੇ ਉਸ ‘ਚ ਸ਼ਾਮਲ ਹੋਵੇਗਾ ਰੂਸੀ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਫਗਾਨਿਸਤਾਨ ‘ਤੇ ਮਾਸਕੋ-ਪ੍ਰਾਰੂਪ ਬੈਠਕ 9 ਨਵੰਬਰ ਨੂੰ ਹੋਵੇਗੀ ਤੇ ਅਫਗਾਨਿ ਤਾਲਿਬਾਨ ਦੇ ਨੁਮਾਇੰਦੇ ਉਸ ‘ਚ ਹਿੱਸਾ ਲੈਣਗੇ ਮੀਟਿੰਗ ‘ਚ ਭਾਰਤ ਦੀ ਹਿੱਸੇਦਾਰੀ ਸਬੰਧੀ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਜਾਣੂੰ ਹਾਂ ਕਿ ਰੂਸ 9 ਨਵੰਬਰ ਨੂੰ ਮਾਸਕੋ ‘ਚ ਅਫਗਾਨਿਸਤਾਨ ‘ਤੇ ਇੱਕ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ ਕੁਮਾਰ ਨੇ ਜ਼ੋਰ ਦਿੱਤਾ ਕਿ ਭਾਰਤ ਦੀ ਇਹ ਨੀਤੀ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਅਫਗਾਨ ਅਗਵਾਈ ‘ਚ, ਅਫਗਾਨ ਮਾਲਕੀਤਵ ਵਾਲੇ ਤੇ ਅਫਗਾਨਿ ਕੰਟਰੋਲ ਤੇ ਅਫਗਾਨਿਸਤਾਨ ਸਰਕਾਰ ਦੀ ਹਿੱਸੇਦਾਰੀ ਨਾਲ ਹੋਣੇ ਚਾਹੀਦੇ ਹਨ ਰੂਸੀ ਨਿਊਜ਼ ਏਜੰਸੀ ਤਾਸ ਤਹਿਤ ਇਹ ਦੂਜਾ ਮੌਕਾ ਹੈ ਜਦੋਂ ਰੂਸ ਜੰਗ ਤੋਂ ਪ੍ਰਭਾਵਿਤ ਅਫਗਾਨਿਸਤਾਨ ‘ਚ ਸ਼ਾਂਤੀ ਲਿਆਉਣ ਦੇ ਤਰੀਕਿਆਂ ਦੀ ਤਲਾਸ਼ ਕਰਦੇ ਸਮੇਂ ਖੇਤਰੀ ਸ਼ਕਤੀਆਂ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਮੋਦੀ ਸਰਕਾਰ ਕਸ਼ਮੀਰ ਦੇ ਗੈਰ-ਮੁੱਖਧਾਰਾ ਦੇ ਗੁੱਟਾਂ ਦੇ ਨਾਲ ਵੀ ਕਰੇ ਮੀਟਿੰਗ : ਅਬਦੁੱਲਾ

ਸ੍ਰੀਨਗਰ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਅਮਰ ਅਬਦੁੱਲਾ ਨੇ ਅਫਗਾਨਿਸਤਾਨ ‘ਤੇ ‘ਮਾਸਕੋ ਐਲਾਨਨਾਮਾ’ ‘ਚ ਗੈਰ ਅਧਿਕਾਰਿਕ ਪੱਧਰ ‘ਤੇ ਭਾਰਤ ਦੀ ਹਿੱਸੇਦਾਰੀ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਸਰਕਾਰ ਨੂੰ ਇਹ ਸਵੀਕਾਰ ਹੈ ਤਾਂ ਜੰਮੂ-ਕਸ਼ਮੀਰ ‘ਚ ਮੁੱਖ ਧਾਰਾ ‘ਚ ਸ਼ਾਮਲ ਨਾ ਹੋਣ ਵਾਲਿਆਂ ਨਾਲ ਗੈਰ-ਅਧਿਕਾਰਿਕ ਗੱਲਬਾਤ ਕਿਉਂ ਨਹੀਂ ਕੀਤੀ ਜਾ ਸਕਦੀ ਰਾਜ ਦੀ ਘਟ ਰਹੀ ਖੁਦਮੁਖਤਿਆਰੀ ਤੇ ਇਸ ਦੀ ਬਹਾਲੀ ‘ਤੇ ਕੇਂਦਰਿਤ ਇੱਕ ਗੈਰ ਅਧਿਕਾਰਿਕ ਵਾਰਤਾ ਕਿਉਂ ਨਹੀਂ ਹੋ ਸਕਦੀ।