ਤਕਨੀਕ ਨੂੰ ਮਜ਼ਬੂਤ ਕਰਨ ਦੀ ਲੋੜ

Tool Plaza

ਫਾਸਟੈਗ ਲੱਗਣ ਨਾਲ ਟੋਲ ਟੈਕਸ ਕੱਟਣ ਦੀ ਪ੍ਰਕਿਰਿਆ ਸੌਖੀ ਹੋਈ ਹੈ ਅਤੇ ਇਸ ਨਾਲ ਸਮੇਂ ਤੇ ਤੇਲ ਦੀ ਬੱਚਤ ਵੀ ਹੋਈ ਪਰ ਤਕਨੀਕ ’ਚ ਕਿਸੇ ਖਾਮੀ ਕਾਰਨ ਸ਼ਿਕਾਇਤਾਂ ਵੀ ਵੱਡੇ ਪੱਧਰ ’ਤੇ ਸਾਹਮਣੇ ਆਈਆਂ ਹਨ ਪਿਛਲੇ ਸਾਲ ਡੇਢ ਲੱਖ ਸ਼ਿਕਾਇਤਾਂ ਅਜਿਹੀਆਂ ਵੀ ਮਿਲੀਆਂ ਹਨ ਕਿ ਬਿਨਾ ਸਫਰ ਕੀਤੇ ਹੀ ਟੋਲ ਟੈਕਸ ਕੱਟ ਲਿਆ ਗਿਆ ਕਈ ਅਜਿਹੇ ਮਾਮਲੇ ਵੀ ਮਿਲੇ ਕਿ ਫਾਸਟੈਗ ਲੱਗਾ ਹੋਣ ਦੇ ਬਾਵਜ਼ੂਦ ਟੋਲ ਬੈਰੀਅਰ ਪਾਰ ਨਹੀਂ ਕਰਨ ਦਿੱਤਾ ਗਿਆ ਭਾਵੇਂ ਭਾਰਤੀ ਰਾਸ਼ਟਰੀ ਰਾਜ ਮਾਰਗ ਪ੍ਰਬੰਧਨ ਕੰਪਨੀ ਲਿਮਟਿਡ ਨੇ ਫਾਸਟੈਗ ਨਾਲ ਜੁੜੇ ਮਾਮਲਿਆਂ ਨੂੰ ਵੱਡੇ ਪੱਧਰ ’ਤੇ ਸੁਲਝਾਇਆ ਹੈ ਪਰ ਇਸ ਸਮੱਸਿਆ ਦੇ ਸਥਾਈ ਹੱਲ ਲਈ ਤਕਨੀਕੀ ਢਾਂਚੇ ਨੂੰ ਚੁਸਤ-ਦਰੁਸਤ ਕਰਨਾ ਪਵੇਗਾ ਅਸਲ ’ਚ ਆਉਣ ਵਾਲੇ ਸਮੇਂ ’ਚ ਹੋਰ ਵੱਡੀਆਂ ਤਬਦੀਲੀਆਂ ਹੋਣ ਵਾਲੀਆਂ ਹਨ। (Technique)

ਇਹ ਵੀ ਪੜ੍ਹੋ : ਪੁਲਿਸ ਵੱਲੋਂ ਲਾਰੈਂਸ ਗੈਂਗ ਦੇ ਦੋ ਗੈਂਗਸਟਰ ਹਥਿਆਰਾਂ ਸਮੇਤ ਕਾਬੂ

ਜਿਨ੍ਹਾਂ ਵਾਸਤੇ ਪੂਰੀ ਤਿਆਰੀ ਕਰਨੀ ਪੈਣੀ ਹੈ ਭਵਿੱਖ ’ਚ ਜਿੰਨਾ ਸਫਰ ਕੀਤਾ ਓਨਾ ਹੀ ਟੋਲ ਕੱਟੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਵੀਂ ਵਿਵਸਥਾ ਮੁਤਾਬਕ ਟੋਲ ਬੈਰੀਅਰ ਨਾ ਲੰਘਣ ਵਾਲੇ ਵਾਹਨ ਵੀ ਤਕਨੀਕ ਦੇ ਦਾਇਰੇ ’ਚ ਆ ਜਾਣਗੇ ਇਸ ਲਈ ਗੱਡੀਆਂ ਦੀ ਗਿਣਤੀ ਵਧਣ ’ਤੇ ਜੇਕਰ ਹੁਣ ਵਾਂਗ ਹੀ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਸ਼ਿਕਾਇਤਾਂ ਦੀ ਗਿਣਤੀ ਵੀ ਵਧੇਗੀ ਸੜਕੀ ਆਵਾਜਾਈ ਨੂੰ ਦਰੁਸਤ ਕਰਨ ਲਈ ਤਕਨੀਕ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਪਵੇਗੀ ਬਿਨਾਂ ਸ਼ੱਕ ਕੇਂਦਰੀ ਸੜਕ ਤੇ ਪਰਿਵਹਨ ਮੰਤਰਾਲੇ ਨੇ ਟੋਲ ਟੈਕਸ ਨੂੰ ਸੁਖਾਲਾ ਬਣਾਉਣ ਲਈ ਕਾਫ਼ੀ ਕਦਮ ਚੁੱਕੇ ਹਨ ਉਮੀਦ ਹੈ ਮੰਤਰਾਲਾ ਇਸ ਦਿਸ਼ਾ ’ਚ ਹੋਰ ਮਜ਼ਬੂਤ ਕਦਮ ਚੁੱਕੇਗਾ ਅਸਲ ’ਚ ਸਫਰ ਤੇ ਰਫਤਾਰ ਇੱਕ-ਦੂਜੇ ਨਾਲ ਜੁੜੇ ਹੋਏ ਹਨ ਜਿੰਨੇ ਤਕਰਾਰ ਤੇ ਸ਼ਿਕਾਇਤਾਂ ਘੱਟ ਹੋਣਗੀਆਂ ਓਨਾਂ ਹੀ ਸਫਰ ਸੁਖਾਲਾ ਤੇ ਛੇਤੀ ਹੋਵੇਗਾ। (Technique)