ਸ਼ਰਾਰਤੀ ਟਿੰਨੀ

ਸ਼ਰਾਰਤੀ ਟਿੰਨੀ

ਟਿੰਨੀ ਦੀਆਂ ਸ਼ਰਾਰਤਾਂ ਤੋਂ ਤੰਗ, ਉਸਦੀ ਮਾਂ ਬੋਲੀ, ”ਟਿੰਨੀ ਤੂੰ ਕਦੇ ਸ਼ਾਂਤ ਵੀ ਬੈਠ ਸਕਦੀ ਹੈਂ ਜਾਂ ਨਹੀਂ?” ਬੱਸ, ਬਿਨਾ ਕੁਝ ਜਵਾਬ ਦਿੱਤਿਆਂ ਟਿੰਨੀ ਚੁੱਪਚਾਪ ਬੈਠ ਗਈ ਮੰਜੇ ‘ਤੇ ਮਾਂ ਉਸ ਸਮੇਂ ਰਸੋਈ ‘ਚ ਖਾਣਾ ਬਣਾ ਰਹੀ ਸੀ ਅਚਾਨਕ ਟਿੰਨੀ ਜ਼ੋਰ ਨਾਲ ਚੀਕੀ, ”ਮਾਂ ਬਚਾਓ, ਮੇਰੀ ਉਂਗਲ!” ਮਾਂ ਬਾਹਰ ਆਈ, ਵੇਖਿਆ ਟਿੰਨੀ ਨੇ ਆਪਣੀ ਉਂਗਲ ਮੰਜੇ ਦੀਆਂ ਰੱਸੀਆਂ ‘ਚ ਫਸਾ ਲਈ ਸੀ ਉਹ ਜ਼ੋਰ ਲਾ ਰਹੀ ਸੀ ਪਰ ਉਂਗਲ ਨਹੀਂ ਨਿੱਕਲ ਰਹੀ ਸੀ ਮਾਂ ਨੇ ਇੱਕ ਡੰਡੇ ਦੀ ਮੱਦਦ ਨਾਲ ਰੱਸੀਆਂ ਵੱਖ-ਵੱਖ ਕੀਤੀਆਂ ਅਤੇ ਟਿੰਨੀ ਦੀ ਉਂਗਲ ਬਾਹਰ ਕੱਢੀ

ਉਂਗਲ ਦੱਬਣ ਨਾਲ ਉਸ ‘ਚ ਬਹੁਤ ਦਰਦ ਹੋ ਰਿਹਾ ਸੀ ਮਾਂ ਨੇ ਦਵਾਈ ਲਾਈ ਅਤੇ ਉਸ ਨੂੰ ਆਪਣੇ ਕੋਲ ਰਸੋਈ ‘ਚ ਬਿਠਾ ਲਿਆ
ਟਿੰਨੀ ਨੇ ਰਸੋਈ ‘ਚ ਰੱਖਿਆ ਗੈਸ ਲਾਈਟਰ ਚੁੱਕਿਆ ਅਤੇ ਉਸਨੂੰ ਚਲਾ ਕੇ ਚਟਰ-ਪਟਰ ਕਰਨ ਲੱਗੀ ਅਚਾਨਕ ਲਾਈਟਰ ਦੀ ਚੰਗਿਆੜੀ ਉਸੇ ਥਾਂ ਲੱਗੀ ਜਿੱਥੇ ਹੁਣੇ ਦਵਾਈ ਲਾਈ ਸੀ, ਉਹ ਫੇਰ ਰੋਣ ਲੱਗੀ

ਟਿੰਨੀ ਤਿੰਨ ਸਾਲ ਦੀ ਪਿਆਰੀ ਜਿਹੀ ਸ਼ਰਾਰਤੀ ਲੜਕੀ ਸੀ ਸ਼ਰਾਰਤੀ ਇੰਨੀ ਕਿ ਹਰ ਸਮੇਂ ਸ਼ੈਤਾਨੀ ਦੇ ਨਵੇਂ-ਨਵੇਂ ਕੰਮ ਕਰਦੀ ਰਹਿੰਦੀ
ਕੱਲ੍ਹ ਦੀ ਹੀ ਗੱਲ ਲੈ ਲਓ, ਉਸਨੇ ਸੌਂਦੇ ਹੋਏ ਆਪਣੇ ਪਾਪਾ ਦੇ ਨੱਕ ‘ਚ ਧਾਗਾ ਪਾ ਦਿੱਤਾ ਅਚਾਨਕ ਜ਼ੋਰ ਦੀ ਛਿੱਕ ਨਾਲ ਪਾਪਾ ਜਾਗ ਉੱਠੇ ਉਹ ਹੁਣ ਮਾਂ ਨਾਲ ਲੜ ਰਹੇ ਸਨ, ”ਸੰਭਾਲ ਕੇ ਨਹੀਂ ਰੱਖ ਸਕਦੀ ਇਹਨੂੰ? ਸੌਣ ਵੀ ਨਹੀਂ ਦਿੰਦੀ” ਇਸੇ ਤਰ੍ਹਾਂ ਹੀ ਇੱਕ ਦਿਨ ਟਿੰਨੀ ਨੇ ਫਰਸ਼ ‘ਤੇ ਜਾਂਦੇ ਕੀੜੇ ਨੂੰ ਫੜ ਲਿਆ ਕੀੜਾ ਉਸਦੀ ਤਲ਼ੀ ‘ਤੇ ਕਦੇ ਅੱਗੇ ਕਦੇ ਪਿੱਛੇ ਚੱਕਰ ਕੱਟਦਾ ਰਿਹਾ ਜਦੋਂ ਉਹ ਜ਼ਿਆਦਾ ਪ੍ਰੇਸ਼ਾਨ ਹੋਇਆ ਤਾਂ ਉਸਨੇ ਕੱਟ ਲਿਆ ਟਿੰਨੀ ਰੋਣ ਲੱਗੀ ਉਸਨੇ ਕੀੜੇ ਨੂੰ ਦੂਜੇ ਹੱਥ ਨਾਲ ਮਸਲ ਦਿੱਤਾ

ਉਸਦੀ ਸ਼ੈਤਾਨੀ ਦੇ ਬਹੁਤ ਕਿੱਸੇ ਹਨ ਉਹ ਹੈ ਤਾਂ ਛੋਟੀ ਜਿਹੀ ਪਰ ਸ਼ੈਤਾਨੀਆਂ ਵੱਡੀਆਂ-ਵੱਡੀਆਂ ਕਰਦੀ ਹੈ ਗੁਆਂਢ ਵਾਲੀ ਆਂਟੀ ਇੱਕ ਦਿਨ ਉਹਨੂੰ ਆਪਣੇ ਨਾਲ ਲੈ ਗਈ ਤਾਂ ਉਨ੍ਹਾਂ ਦੇ ਕੁੱਤੇ ਦੇ ਕੰਨ ਖਿੱਚਣ ਲੱਗੀ ਪਿੰਜਰੇ ‘ਚ ਬੈਠੇ ਮਿੰਕੂ ਦੀ ਪੂਛ ਖਿੱਚ ਦਿੱਤੀ ਇੱਕ ਦਿਨ ਤਾਂ ਉਹ ਜ਼ਿਆਦਾ ਹੀ ਸ਼ਰਾਰਤ ਕਰ ਬੈਠੀ, ਜਦੋਂ ਦਾਦੀ ਮਾਂ ਨੇ ਤੁਲਸੀ ਦੇ ਬੂਟੇ ਕੋਲ ਦੀਵਾ ਲਾਇਆ ਅਤੇ ਟਿੱਨੀ ਨਜ਼ਰ ਬਚਾ ਕੇ ਉਹ ਦੀਵਾ ਡੇਗ ਆਈ ਕੋਲ ਹੀ ਰੱਖੇ ਨਾੜ ਦੇ ਢੇਰ ਨੇ ਅੱਗ ਫੜ ਲਈ

ਉਹ ਤਾਂ ਮਾਂ ਨੇ ਵੇਖ ਲਿਆ, ਅੱਗ ਬੁਝਾ ਦਿੱਤੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਪਾਪਾ ਨੇ ਤਾਂ ਖੂਬ ਡਾਂਟਿਆ ਉਸਨੂੰ ਪਰ ਦਾਦੀ ਮਾਂ ਨੇ ਆਪਣੀ ਬੁੱਕਲ ‘ਚ ਲੁਕਾ  ਲਿਆ ਸੀ ਟਿੰਨੀ ਨੂੰ ਅੱਜ ਜਦੋਂ ਟਿੰਨੀ ਦੀ ਉਂਗਲ ਮੰਜੇ ‘ਚ ਆ ਗਈ ਫਿਰ ਲਾਈਟਰ ਨਾਲ ਖੇਡਦਿਆਂ ਸੜੀ ਤਾਂ ਦਾਦੀ ਨੇ ਵੀ ਅੱਖਾਂ ਵਿਖਾਈਆਂ ਟਿੰਨੀ ਨੂੰ, ”ਕਿਉਂ ਕੁੜੇ, ਸ਼ੈਤਾਨੀ ਦੀਏ ਨਾਨੀਏ, ਬਾਜ ਨਹੀਂ ਆਵੇਂਗੀ ਹਰਕਤਾਂ ਤੋਂ, ਵੇਖ ਮੰਨ ਜਾ,  ਨਹੀਂ ਤਾਂ…!” ਕਹਿ ਕੇ ਦਾਦੀ ਚੁੱਪ ਹੋ ਗਈ

ਨੰਨ੍ਹੀ ਟਿੰਨੀ ‘ਨਹੀਂ ਤਾਂ’ ਸੁਣਦਿਆਂ ਹੀ ਡਰ ਗਈ ਜਦੋਂ ਤੋਂ ਉਸਨੇ ਸੁਰਤ ਸੰਭਾਲੀ ਸੀ  ਕਦੇ ਦਾਦੀ ਨੇ ਨਹੀਂ ਝਿੜਕਿਆ ਅੱਜ ਦੀ ਝਿੜਕ ਅਤੇ ‘ਨਹੀਂ ਤਾਂ’ ਨੇ ਉਸਨੂੰ ਹੈਰਾਨ ਕਰ ਦਿੱਤਾ

ਦੁਪਹਿਰ ਦਾ ਸਮਾਂ ਸੀ ਦਾਦੀ ਧੁੱਪ ਸੇਕ ਰਹੀ ਸੀ ਟਿੰਨੀ ਨੇ ਪੁੱਛਿਆ, ‘ਨਹੀਂ ਤਾਂ’  ਕੀ ਦਾਦੀ? ”ਮੈਂ ਤੇਰੀ ਦਾਦੀ ਨਹੀਂ ਬਣਾਂਗੀ!” ਟਿੰਨੀ ਨੂੰ ਦਾਦੀ ਨੇ ਤੁਰੰਤ ਕਿਹਾ

”ਚੰਗਾ ਮੈਂ ਸ਼ਰਾਰਤ ਨਹੀਂ ਕਰਾਂਗੀ ਦਾਦੀ” ਕਹਿੰਦੀ ਹੋਈ ਟਿੰਨੀ ਦਾਦੀ ਦੀ ਬੁੱਕਲ ‘ਚ ਬੈਠ ਗਈ ਫਿਰ ਥੋੜ੍ਹੀ ਦੇਰ ਸ਼ਾਂਤ ਰਹੀ ਅਤੇ ਅਚਾਨਕ ਚੀਕੀ, ”ਦਾਦੀ ਕੌੜੀ ਲਾਲ ਮਿਰਚ!” ਦਾਦੀ ਹੈਰਾਨ ਹੋਈ ਟਿੰਨੀ ਬੁੱਕਲ ‘ਚੋਂ ਉੱਠ ਕੇ ਤਾੜੀ ਵਜਾਉਣ ਲੱਗੀ, ”ਦਾਦੀ ਡਰ ਗਈ, ਦਾਦੀ ਡਰ ਗਈ” ਦਾਦੀ ਨੇ ਉਸਨੂੰ ਫੜ ਲਿਆ ਤੇ ਢੂਹੀ ਥਾਪਦਿਆਂ ਬੋਲੀ, ”ਮੇਰੀ ਸ਼ਰਾਰਤੀ ਟਿੰਨੀ” ਦੋਵੇਂ ਹੱਸ ਪਈਆਂ ਟਿੰਨੀ ਆਪਣਾ ਦਰਦ ਭੁੱਲ ਗਈ
ਡਾ. ਅਨਿਲ ਸ਼ਰਮਾ ‘ਅਨਿਲ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।