ਰਾਸ਼ਟਰੀ ਖੇਡ ਪੁਰਸਕਾਰ : 26 ਖਿਡਾਰੀਆਂ ਨੂੰ ਅਰਜੁਨ ਐਵਾਰਡ, 5 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ, ਮੁਹੰਮਦ ਸ਼ਮੀ ਛਾਏ

MohammedShami

ਨਿਸ਼ਾਨੇਬਾਜ਼ੀ ’ਚ ਐਸ਼ਵਰਿਆ ਪ੍ਰਤਾਪ | MohammedShami

  • ਸਾਤਵਿਕ ਅਤੇ ਚਿਰਾਗ ਨੂੰ ਖੇਡ ਰਤਨ | MohammedShami

ਨਵੀਂ ਦਿੱਲੀ (ਏਜੰਸੀ)। ਮੰਗਲਵਾਰ 9 ਜਨਵਰੀ ਨੂੰ ਰਾਸ਼ਟਰਪਤੀ ਭਵਨ ’ਚ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਗਏ। ਇਸ ’ਚ 5 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ ਅਤੇ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤਾ ਗਿਆ। 3 ਲੋਕਾਂ ਨੂੰ ਲਾਈਫ ਟਾਈਮ ਐਵਾਰਡ ਦਿੱਤਾ ਗਿਆ, ਪਹਿਲਾਂ ਕੋਚ ਨੂੰ ਦਰੋਣਾਚਾਰੀਆ, ਫਿਰ ਲਾਈਫ ਟਾਈਮ ਅਤੇ ਉਸ ਤੋਂ ਬਾਅਦ ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤਾ ਗਿਆ। ਕ੍ਰਿਕੇਟ ਇੱਕਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਦਿੱਤਾ ਗਿਆ। ਬੈਡਮਿੰਟਨ ਖਿਡਾਰੀ ਸਾਤਵਿਕ ਸਾਈਰਾਜ ਅਤੇ ਚਿਰਾਗ ਸੈਟੀ ਨੂੰ ਸਾਂਝੇ ਤੌਰ ’ਤੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਿੱਤਾ ਗਿਆ।

ਭਾਰਤੀ ਟੀਮ ਨੂੰ ਵੱਡਾ ਝਟਕਾ, ਸਟਾਰ ਗੇਂਦਬਾਜ਼ ਸ਼ਮੀ ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ

ਸ਼ਮੀ ਨੇ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਸਨ | MohammedShami

ਅਰਜੁਨ ਪੁਰਸਕਾਰ ਜੇਤੂਆਂ ’ਚ 33 ਸਾਲਾਂ ਦੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਨੇ ਇੱਕਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜਿੱਥੇ ਭਾਰਤ ਫਾਈਨਲ ’ਚ ਆਸਟਰੇਲੀਆ ਤੋਂ ਹਾਰ ਉਪ ਜੇਤੂ ਬਣ ਗਿਆ। ਟੂਰਨਾਮੈਂਟ ਦੇ ਪਹਿਲੇ ਚਾਰ ਮੈਚ ਨਾ ਖੇਡਣ ਦੇ ਬਾਵਜੂਦ ਵੀ ਸ਼ਮੀ 24 ਵਿਕਟਾਂ ਲੈ ਕੇ ਟੂਰਨਾਮੈਂਟ ਦੇ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜ ਬਣੇ ਰਹੇ। (MohammedShami)

ਤਿੰਨ ਕੋਚਾਂ ਨੂੰ ਲਾਈਫ ਟਾਈਮ ਐਵਾਰਡ ਦਿੱਤੇ ਗਏ | MohammedShami

ਲਾਈਫ ਟਾਈਮ ਐਵਾਰਡ ਗੋਲਫ ਕੋਚ ਜਸਕੀਰਤ ਸਿੰਘ ਗਰੇਵਾਲ, ਭਾਸਕਰਨ ਈ (ਕਬੱਡੀ, ਕੋਚ), ਜੈਅੰਤ ਕੁਮਾਰ ਪੁਸੀਲਾਲ (ਟੇਬਲ ਟੈਨਿਸ, ਕੋਚ) ਨੂੰ ਦਿੱਤਾ ਗਿਆ। (MohammedShami)

5 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ ਦਿੱਤਾ ਗਿਆ | MohammedShami

ਗਣੇਸ਼ ਪ੍ਰਭਾਕਰਨ (ਮੱਲਖੰਬ), ਮਹਾਵੀਰ ਸੈਣੀ (ਪੈਰਾ ਅਥਲੈਟਿਕਸ), ਲਲਿਤ ਕੁਮਾਰ (ਕੁਸ਼ਤੀ), ਆਰਬੀ ਰਮੇਸ (ਸ਼ਤਰੰਜ) ਅਤੇ ਸਵਿੰਦਰ ਸਿੰਘ (ਹਾਕੀ) ਨੂੰ ਸਰਵਉੱਚ ਕੋਚਿੰਗ ਸਨਮਾਨ ਦਰੋਣਾਚਾਰੀਆ ਪੁਰਸਕਾਰ ਦਿੱਤਾ ਗਿਆ। (MohammedShami)

ਇਹ ਸਾਲ ਸਾਤਵਿਕ ਚਿਰਾਗ ਲਈ ਯਾਦਗਾਰ, 3 ਖਿਤਾਬ ਜਿੱਤੇ | MohammedShami

ਚਿਰਾਗ ਅਤੇ ਸਾਤਵਿਕ ਲਈ 2023 ਯਾਦਗਾਰ ਰਿਹਾ। ਉਨ੍ਹਾਂ ਏਸ਼ੀਅਨ ਖੇਡਾਂ ’ਚ ਸੋਨ ਤਮਗਾ ਜਿੱਤਿਆ (ਏਸ਼ੀਅਨ ਖੇਡਾਂ ’ਚ ਬੈਡਮਿੰਟਨ ਮੁਕਾਬਲੇ ’ਚ ਭਾਰਤ ਦਾ ਪਹਿਲਾ ਸੋਨ ਤਮਗਾ) ਅਤੇ ਏਸ਼ੀਅਨ ਚੈਂਪੀਅਨਸ਼ਿਪ ਦਾ ਖਿਤਾਬ। ਇਸ ਜੋੜੀ ਨੇ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਅਤੇ ਸਵਿਸ ਸੁਪਰ 300 ਖਿਤਾਬ ਵੀ ਜਿੱਤੇ ਹਨ। ਸਾਤਵਿਕ-ਚਿਰਾਗ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਹਨ ਅਤੇ 2022 ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਵਾਪਸੀ ਵੀ ਕੀਤੀ ਹੈ। ਦੋਵਾਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਮਿਲੇਗਾ, ਜੋ ਕਿ ਭਾਰਤ ਦਾ ਸਰਵਉੱਚ ਖੇਡ ਸਨਮਾਨ ਹੈ। (MohammedShami)