ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Naamcharcha: ...

    Naamcharcha: ਸੱਚਖੰਡਵਾਸੀ ਨਵਦੀਪ ਸਿੰਘ ਚਿੱਟੀ ਇੰਸਾਂ ਨਮਿੱਤ ਅੰਤਿਮ ਅਰਦਾਸ ਵਜੋਂ ਹੋਈ ਨਾਮਚਰਚਾ

    Naamcharcha
    ਲੰਬੀ : ਸੱਚਖੰਡਵਾਸੀ ਨਵਦੀਪ ਸਿੰਘ ਚਿੱਟੀ ਇੰਸਾਂ ਨਮਿੱਤ ਐਮਐਸਜੀ ਡੇਰਾ ਸੱਚਾ ਮਾਨਵਤਾ ਤੇ ਭਲਾਈ ਕੇਂਦਰ ਡੱਬਵਾਲੀ ਵਿਖੇ ਹੋਈ ਬਲਾਕ ਪੱਧਰੀ ਨਾਮ ਚਰਚਾ ਵਿੱਚ ਪਹੁੰਚੀ ਸਾਧ-ਸੰਗਤ ਤੇ ਇਨਸੈਟ ’ਚ ਸੰਬੋਧਨ ਕਰਦੇ ਹੋਏ 85 ਮੈਂਬਰ ਪੰਜਾਬ। ਤਸਵੀਰ: ਮੇਵਾ ਸਿੰਘ

    11 ਪਰਿਵਾਰਾਂ ਨੂੰ ਰਾਸ਼ਨ ਤੇ 11 ਹਜ਼ਾਰ ਰੁਪਏ ਮਾਨਵਤਾ ਤੇ ਸਮਾਜ ਭਲਾਈ ਸੇਵਾ ‘ਚ ਲਾਏ

    Naamcharcha: ਮੰਡੀ ਕਿੱਲਿਆਂਵਾਲੀ/ਲੰਬੀ, (ਮੇਵਾ ਸਿੰਘ)। ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਵਿਚ ਮੋਹਰੀ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸੱਚਖੰਡ ਵਾਸੀ ਨਵਦੀਪ ਸਿੰਘ ਇੰਸਾਂ (ਚਿੱਟੀ) ਪੁੱਤਰ ਜਗਸੀਰ ਸਿੰਘ ਇੰਸਾਂ 85 ਮੈਂਬਰ, ਪੰਜਾਬ ਵਾਸੀ ਅਜੀਤ ਨਗਰ ਮੰਡੀ ਕਿੱਲਿਆਂਵਾਲੀ ਨਮਿੱਤ ਅੰਤਿਮ ਅਰਦਾਸ ਵਜੋਂ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਡੱਬਵਾਲੀ ਹੋਈ।

    ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਸਾਕ-ਸਬੰਧੀਆਂ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਫਾਜ਼ਿਲਕਾ ਅਤੇ ਜ਼ਿਲ੍ਹਾ ਸਰਸਾ ਦੇ ਸਮੂਹ 85 ਮੈਂਬਰ ਭੈਣਾਂ ਤੇ ਭਾਈ, ਸਾਰੇ ਜ਼ਿਲ੍ਹਿਆਂ ਦੇ ਬਲਾਕ ਪ੍ਰੇਮੀ ਸੇਵਕਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਅਤੇ ਐਮਐਸਜੀ ਆਈਟੀ ਵਿੰਗ ਦੇ ਜਿੰਮੇਵਾਰ ਸੇਵਾਦਾਰਾਂ ਤੇ ਹੋਰ ਵੀ ਪੱਕੀਆਂ ਸੰਮਤੀਆਂ ਦੇ ਜਿੰਮੇਵਾਰ ਸੇਵਾਦਾਰਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਪਹੁੰਚੀ ਵੱਡੀ ਗਿਣਤੀ ’ਚ ਸਮੂਹ ਸਾਧ-ਸੰਗਤ ਨੇ ਨਾਮਚਰਚਾ ਦੌਰਾਨ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨਾਮਚਰਚਾ ਦੀ ਸਮਾਪਤੀ ’ਤੇ ਸੱਚਖੰਡਵਾਸੀ ਨਵਦੀਪ ਸਿੰਘ ਚਿੱਟੀ ਇੰਸਾਂ ਦੀ ਯਾਦ ਵਿਚ ਪਰਿਵਾਰ ਵੱਲੋਂ ਮਾਨਵਤਾ ਤੇ ਸਮਾਜ ਭਲਾਈ ਨਿਹਸਵਾਰਥ ਸੇਵਾ ਕਾਰਜਾਂ ਤਹਿਤ 11 ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਅਤੇ 11000/-ਰੁਪਏ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਵਿਚ ਲਗਾਏ । Naamcharcha

    ਇਹ ਵੀ ਪੜ੍ਹੋ: Vijay Rupani: ਏਅਰ ਇੰਡੀਆ ਜਹਾਜ਼ ਹਾਦਸੇ ’ਚ ਸਾਬਕਾ ਮੁੱਖ ਮੰਤਰੀ ਰੂਪਾਨੀ ਦਾ ਦੇਹਾਂਤ

    ਦੱਸ ਦੇਈਏ ਕਿ ਨਵਦੀਪ ਸਿੰਘ ਚਿੱਟੀ ਇੰਸਾਂ ਬੀਤੀ 4 ਜੂਨ 2025 ਵਾਲੇ ਦਿਨ ਭਰ ਜਵਾਨੀ ਵਿਚ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਇਸ ਵਕਤ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੰਦਿਆਂ ਡੇਰਾ ਸੱਚਾ ਸੌਦਾ ਸਰਸਾ ਦੀ ਸਟੇਟ ਕਮੇਟੀ ਵੱਲੋਂ ਆਏ ਹਰਿਆਣਾ ਦੇ 85 ਮੈਂਬਰ ਅਮਰਜੀਤ ਸਿੰਘ ਇੰਸਾਂ ਨੇ ਕਿਹਾ ਕਿ ਪਰਿਵਾਰ ਵਾਸਤੇ ਨੋੌਜਵਾਨ ਪੁੱਤਰ ਦਾ ਸਦੀਵੀ ਵਿਛੋੜਾ ਬਹੁਤ ਹੀ ਅਸਹਿ ਹੈ। ਉਹ ਕੁੱਲ ਮਾਲਕ ਅੱਗੇ ਅਰਦਾਸ ਕਰਦੇ ਹਨ, ਕਿ ਪਰਿਵਾਰ ਨੂੰ ਜੋ ਭਾਰੀ ਦੁੱਖ ਪਹੁੰਚਿਆ ਹੈ, ਉਸ ਦੁੱਖ ਨੂੰ ਸਹਿਣਾ ਦਾ ਬਲ ਬਖ਼ਸ਼ਣ।

    ਉਨ੍ਹਾਂ ਕਿਹਾ ਕਿ ਜਿੱਥੇ ਪਰਿਵਾਰ ਸਮੇਤ ਸਾਨੂੰ ਸਾਰਿਆਂ ਨੂੰ ਨਵਦੀਪ ਸਿੰਘ ਚਿੱਟੀ ਇੰਸਾਂ ਦੇ ਸਦੀਵੀਂ ਵਿਛੋੜੇ ਦਾ ਦੁੱਖ ਹੈ, ਉਥੇ ਸਾਨੂੰ ਮਾਣ ਹੈ ਕਿ ਉਸ ਨੇ ਆਪਣੇ ਜਿਉਂਦੇ ਜੀਅ ਆਪਣੇ ਮਾਨਸ ਜਨਮ ਦਾ ਲਾਹਾ ਲਗਭਗ ਸੰਨ 1999 ਵਿੱਚ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟ ਲਿਆ ਸੀ। ਨਵਦੀਪ ਸਿੰਘ ਚਿੱਟੀ ਇੰਸਾਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਐਲ.ਈ.ਡੀ. ਸੰਮਤੀ ਦਾ ਪੱਕਾ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦਾ ਮੈਂਬਰ ਵੀ ਸੀ। Naamcharcha

    ਸਾਰਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ

    ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਗਸੀਰ ਸਿੰਘ ਇੰਸਾਂ 85 ਮੈਂਬਰ ਪੰਜਾਬ ਤੇ ਬਾਕੀ ਸਾਰਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਵਿੱਚ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਦੇ ਨਾਲ ਹੀ 85 ਮੈਂਬਰ ਬਲਜਿੰਦਰ ਸਿੰਘ ਇੰਸਾਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਨਵਦੀਪ ਸਿੰਘ ਚਿੱਟੀ ਇੰਸਾਂ ਭਾਵੇਂ ਛੋਟੀ ਉਮਰ ਵਿਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ, ਪਰ ਉਸ ਨੇ ਛੋਟੀ ਉਮਰ ਵਿੱਚ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਕਰਕੇ ਵੱਡੇ ਕੰਮ ਕੀਤੇ। ਜਿੱਥੇ ਉਹ ਮਾਨਵਤਾ ਭਲਾਈ ਦੀ ਸੇਵਾ ਪੂਰੀ ਪ੍ਰੀਤ ਨਾਲ ਕਰਦੇ ਰਹੇ, ਉੱਥੇ ਉਸਨੇ ਉੱਚ ਵਿੱਦਿਆ ਹਾਸਲ ਕਰਕੇ ਸਤਿਨਾਮ ਜੀ ਬੁਆਇਜ਼ ਕਾਲਜ ਸਰਸਾ ਤੋਂ ਗਰੈਜੂਏਸ਼ਨ ਅਤੇ ਪੋਸਟ ਗਰੇਜੂਏਸ਼ਨ ਇਨ ਮੀਡੀਆ ਕਮਿਊਨੀਕੇਸ਼ਨ ਪਾਸ ਕੀਤੀ। ਇਸ ਤੋਂ ਇਲਾਵਾ ਉਸ ਨੇ ਪੂਜਨੀਕ ਗੁਰੂ ਜੀ ਵੱਲੋਂ ਬਣਾਈਆਂ ਫਿਲਮਾਂ ਵਿਚ ਕੈਮਰਾਮੈਨ ਦੀ ਸੇਵਾ ਕੀਤੀ ਤੇ ਆਨਲਾਈਨ ਗੁਰੂਕਲ ਫਿਲਮ ਵਿਚ ਇਕ ਛੋਟਾ ਜਿਹਾ ਰੋਲ ਵੀ ਕੀਤਾ ਸੀ।

    Naamcharcha
    ਲੰਬੀ: ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰ ਨੂੰ  ਰਾਸਨ ਵੰਡੇ ਜਾਣ ਦਾ ਦ੍ਰਿਸ਼।

    ਇਸ ਮੌਕੇ ਸਟੇਜ ਸੰਚਾਲਨ ਦੀ ਸੇਵਾ ਪ੍ਰੇਮੀ ਧਰਮ ਸਿੰਘ 85 ਮੈਂਬਰ ਵੱਲੋਂ ਨਿਭਾਈ ਗਈ। ਇਸ ਪਰਿਵਾਰਕ ਮੈਂਬਰ ਜਗਸੀਰ ਸਿੰਘ ਇੰਸਾਂ 85 ਮੈਂਬਰ ਪੰਜਾਬ, ਜਸਪਾਲ ਕੌਰ ਇੰਸਾਂ ਤੇਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸੇਵਾਦਾਰ ਬਾਈ ਕੁਲਵੰਤ ਸਿੰਘ ਇੰਸਾਂ, 85 ਮੈਂਬਰਾਂ ਵਿਚ ਗੁਰਦਾਸ ਸਿੰਘ ਇੰਸਾਂ, ਰਾਹੁਲ ਇੰਸਾਂ, ਚਮਕੌਰ ਸਿੰਘ ਇੰਸਾਂ, ਸੁਲੱਖਣ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ , ਕਿਸ਼ਨ ਲਾਲ ਜੇਈ ਇੰਸਾਂ, ਦੁਲੀ ਚੰਦ ਇੰਸਾਂ, ਸਤੀਸ ਇੰਸਾਂ, ਭੈਣ ਹਰਜਿੰਦਰ ਕੌਰ ਇੰਸਾਂ, ਆਸਾ ਇੰਸਾਂ, ਰੀਟਾ ਇੰਸਾਂ, ਕਿਰਨ ਇੰਸਾਂ, ਮਨਜੀਤ ਕੌਰ ਇੰਸਾਂ, ਹਰਵਿੰਦਰ ਕੌਰ ਇੰਸਾਂ, ਜਸਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ ਤੋਂ ਇਲਾਵਾ ਗੁਰਮੇਜ ਸਿੰਘ ਪ੍ਰੇਮੀ ਸੇਵਕ ਬਲਾਕ ਲੰਬੀ, ਲਛਮਣ ਸਿੰਘ ਇੰਸਾਂ ਇੰਚਾਰਜ ਟਰੈਫਿਕ ਸੰਮਤੀ, ਹਰਜੀ ਰਾਮ ਇੰਸਾਂ ਗੁਰਭਿੰਦਰ ਸਿੰਘ ਇੰਸਾਂ ਤੇ ਹੋਰ ਵੀ ਸਮੂਹ ਸਾਧ-ਸੰਗਤ ਤੇ ਜਿੰਮੇਵਾਰ ਸੇਵਾਦਾਰ ਸ਼ਾਮਲ ਸਨ। Naamcharcha