ਸਾਡੇ ਨਾਲ ਸ਼ਾਮਲ

Follow us

25.3 C
Chandigarh
Tuesday, February 17, 2026
More
    Home Breaking News Live Naamchar...

    Live Naamcharcha | ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸ਼ੁਰੂ, ਦੇਖੋ ਸਿੱਧਾ ਪ੍ਰਸਾਰਣ

    naamcharcha-foundation-day-shah-satnam-ji-dham

    ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਜ ਦੇ ਇਸ ਇਤਿਹਾਸਕ ਦਿਹਾੜੇ 29 ਅਪਰੈਲ ਨੂੰ ਭੰਡਾਰੇ ਦੇ ਰੂਪ ’ਚ ਮਨਾ ਰਹੀ ਹੈ। ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਇਹ ਪਵਿੱਤਰ ਦਿਹਾੜਾ ਸਵੇਰੇ 11 ਤੋਂ ਦੁਪਹਿਰ ਇੱਕ ਵਜੇ ਤੱਕ ਮਨਾਇਆ ਜਾ ਰਿਹਾ ਹੈ।

    ਪਵਿੱਤਰ ਭੰਡਾਰੇ ਦੀ ਨਾਮ ਚਰਚਾ (Live Naamcharcha) ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਇਸ Link ’ਤੇ ਕਲਿੱਕ ਕਰਕੇ ਤੁਸੀਂ ਵੀ ਸੁਣੋ ਨਾਮ ਚਰਚਾ ਦਾ ਸਿੱਧਾ ਪ੍ਰਸਾਰਣ।

    ਸਾਧ-ਸੰਗਤ ’ਚ ਭੰਡਾਰੇ ਸਬੰਧੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਸ਼ਨਿੱਚਰਵਾਰ ਸਵੇਰ ਤੋਂ ਸਾਧ-ਸੰਗਤ ਦੀ ਆਮਦ ਸ਼ੁਰੂ ਹੋ ਗਈ ਸੀ। ਵੱਖ-ਵੱਖ ਸੂਬਿਆਂ ’ਤੋਂ ਸਾਧ-ਸੰਗਤ ਲਗਾਤਾਰ ਆ ਰਹੀ ਹੈ। ਪ੍ਰਬੰਧਕੀ ਕਮੇਟੀ ਵੱਲੋਂ ਸਾਧ-ਸੰਗਤ ਦੀ ਵੱਡੀ ਗਿਣਤੀ ਨੂੰ ਵੇਖਦੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ ਮੁੱਖ ਪੰਡਾਲ ਦੇ ਸ਼ੈੱਡ ਤੋਂ ਬਾਹਰ ਪੁਰਸ਼ਾਂ ਤੇ ਮਹਿਲਾਵਾਂ ਦੋਵੇਂ ਪਾਸੇ ਛਾਇਆਵਾਨ ਲਾਏ ਗਏ ਹਨ। ਸੜਕ ’ਤੇ ਆਵਾਜਾਈ ਸੁਚੱਜੀ ਰੱਖਣ ਲਈ ਸੜਕਾਂ ਦੇ ਦੋਵੇਂ ਪਾਸੇ ਟ੍ਰੈਫਿਕ ਸੰਮਤੀ ਦੇ ਸੇਵਾਦਾਰ ਤਾਇਨਾਤ ਹਨ। (Live Naamcharcha)

    ਗਰਮੀ ਦੇ ਮੱਦੇਨਜ਼ਰ ਪੰਡਾਲ ਤੇ ਪੰਡਾਲ ਤੋਂ ਬਾਹਰ ਵੱਖ-ਵੱਖ ਥਾਂਵਾਂ ’ਤੇ ਪਾਣੀ ਸੰਮਤੀ ਦੇ ਸੇਵਾਦਾਰਾਂ ਨੇ ਪੀਣ ਵਾਲੇ ਪਾਣੀ ਦੀਆਂ ਸਟਾਲਾਂ ਲਾਈਆਂ ਹੋਈਆਂ ਹਨ। ਲੰਗਰ ਸੰਮਤੀ ਦੇ ਹਜ਼ਾਰਾਂ ਸੇਵਾਦਾਰਾਂ ਨੇ ਡਿਊਟੀਆਂ ਸੰਭਾਲ ਲਈਆਂ ਹਨ। ਸੰਗਤ ਦੀ ਸਹੂਲਤ ਲਈ ਅਨਾਊਸਮੈਂਟ ਕੇਂਦਰ ਦਾ ਪ੍ਰਬੰਧ ਕੀਤਾ ਗਿਆ ਹੈ ਰੂਹਾਨੀ ਸਥਾਪਨਾ ਮਹੀਨੇ ਦੀ ਵਧਾਈ ਦੇ ਰਹੇ ਫਲੈਕਸ ਬੋਰਡ ਸੁੰਦਰਤਾ ਨੂੰ ਹੋਰ ਚਾਰ ਚੰਨ ਲਾ ਰਹੇ ਹਨ। ਸਪੀਕਰ ਸੰਮਤੀ ਵੱਲੋਂ ਹਜ਼ਾਰਾਂ ਸਪੀਕਰ ਦੂਰ-ਦੂਰ ਤੱਕ ਲਾਏ ਗਏ ਹਨ। ਇਸੇ ਤਰ੍ਹਾਂ ਪੰਡਾਲ ’ਚ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

    ਕਦੋਂ ਹੋਈ ਡੇਰਾ ਸੱਚਾ ਸੌਦਾ ਦੀ ਸਥਾਪਨਾ

    ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਕਰੋੜਾਂ ਲੋਕ ਡੇਰਾ ਸੱਚਾ ਸੌਦਾ ਨਾਲ ਜੁੜਕੇ ਨਸ਼ੇ ਤੇ ਹੋਰ ਬੁਰਾਈ ਛੱਡ ਚੁੱਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਭਲਾਈ ਕਾਰਜਾਂ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਅਨੇਕ ਵਿਸ਼ਵ ਰਿਕਾਰਡ ਹਨ ਸਾਧ-ਸੰਗਤ ਹਰ ਸਾਲ ਖੂਨਦਾਨ, ਵਿਦਿਆ ਦਾਨ, ਬੂਟੇ ਲਾਉਣ, ਲੋੜਵੰਦ ਨੂੰ ਮਕਾਨ ਬਣਾ ਕੇ ਦੇਣ ਸਮੇਤ ਮਾਨਵਤਾ ਭਲਾਈ ਦੇ 156 ਕਾਰਜ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here