ਪਿਛਲੇ ਲੰਬੇ ਸਮੇਂ ਤੋਂ ਮਾਈ ਟ੍ਰਾਈਡੈਂਟ ਦੇ ਉਤਪਾਦਾਂ ਦੀ ਕਰ ਰਹੀ ਹਾਂ ਵਰਤੋਂ; ਕਰੀਨਾ ਕਪੂਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਦੋ ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਵਾਲੇ ਟ੍ਰਾਈਡੈਂਟ ਗਰੁੱਪ ਦੇ ਪ੍ਰਮੁੱਖ ਘਰੇਲੂ ਫ਼ਰਨੀਸਿੰਗ ਬ੍ਰਾਂਡ ਦੀ ਨਿਰਮਾਤਾ ਮਾਈ ਟ੍ਰਾਈਡੈਂਟ ਦੇ ਫਲੈਗਸ਼ਿਪ ਹੋਮ ਫਰਨੀਸ਼ਿੰਗ ਬ੍ਰਾਂਡ ਨੇ ਆਪਣੇ ਪਤਝੜ-ਵਿੰਟਰ-23 ਸੰਗ੍ਰਹਿ ਦੇ ਲਾਂਚ ਦੌਰਾਨ ਅਦਾਕਾਰਾ ਕਰੀਨਾ ਕਪੂਰ ਖਾਨ (Kareena Kapoor) ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਘੋਸ਼ਿਤ ਕੀਤਾ।
ਤੇਜ਼ੀ ਨਾਲ ਵਿਸਤਾਰ ਕਰ ਰਹੇ ਰਿਟੇਲ ਅਤੇ ਈ-ਕਾਮ ਬ੍ਰਾਂਡ ਮਾਈ ਟ੍ਰਾਈਡੈਂਟ ਨੇ ਹਰ ਭਾਰਤੀ ਪਰਿਵਾਰ ਨੂੰ ਪਹੁੰਚ ਯੋਗ ਲਗਜ਼ਰੀ ਪ੍ਰਦਾਨ ਕਰਨ ਦੇ ਦਿ੍ਰਸ਼ਟੀਕੋਣ ਨਾਲ ਬਲਾਕ ਬਸਟਰ ਸੈਲੀਬ੍ਰਿਟੀ ਦਾ ਆਪਣੇ ਪਰਿਵਾਰ ਵਿੱਚ ਸਵਾਗਤ ਕੀਤਾ। ਇਸ ਮੌਕੇ ਕਰੀਨਾ ਕਪੂਰ ਖਾਨ ਨੇ ਕਿਹਾ ਕਿ ਉਹ ਮਾਈ ਟ੍ਰਾਈਡੈਂਟ ਨਾਲ ਜੁੜ ਕੇ ਬੇਹੱਦ ਖੁਸ਼ ਹੈ। ਕਿਉਂਕਿ ਮਾਈ ਟਰਾਈਡੈਂਟ ਦੇ ਘਰੇਲੂ ਫਰਨੀਸ਼ਿੰਗ ਕਲੈਕਸਨ ਦੀ ਵਿਸ਼ਾਲ ਸ੍ਰੇਣੀ ਨਵੀਨਤਾਕਾਰੀ ਡਿਜਾਈਨਾਂ ਅਤੇ ਪ੍ਰੀਮੀਅਮ ਫਿਨਿਸ਼ਿੰਗ ਲਈ ਜਾਣੀ ਜਾਂਦੀ ਹੈ ਜੋ ਕਿਸੇ ਵਿਅਕਤੀ ਦੇ ਅਸਲ ਸੁਭਾਅ ਨੂੰ ਦਰਸਾਉਂਦੇ ਹਨ ਅਤੇ ਕਿਸੇ ਵੀ ਘਰ ਲਈ ਸੰਪੂਰਨ ਮੂਡ ਸੈੱਟ ਕਰਦੇ ਹਨ।
ਮਾਈ ਟ੍ਰਾਈਡੈਂਟ ਦੇ ਘਰੇਲੂ ਫਰਨੀਚਰ ਕਲੈਕਸਨ ਵਿੱਚ ਹਰ ਸੈਲੀ ਅਤੇ ਹਰ ਘਰ ਦੇ ਅਨੁਕੂਲ ਕੁਝ ਹੈ।’ ਇਸ ਮੌਕੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਡਾ. ਰਾਜਿੰਦਰ ਗੁਪਤਾ ਨੇ ਕਿਹਾ ਕਿ ‘ਉਹ ਮਾਈ ਟ੍ਰਾਈਡੈਂਟ ਪਰਿਵਾਰ ਵਿੱਚ ਕਰੀਨਾ ਕਪੂਰ ਖਾਨ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਅਤੇ ਰੋਮਾਂਚਿਤ ਹਨ ਜੋ ਸਾਦਗੀ, ਪ੍ਰਤਿਭਾ ਦਾ ਇੱਕ ਬੇਮਿਸਾਲ ਮਿਸ਼ਰਣ ਹੈ ਅਤੇ ਉਹ ਉਨ੍ਹਾਂ ਨੂੰ ਆਪਣੇ ਬ੍ਰਾਂਡ ਲਈ ਇੱਕ ਆਦਰਸ਼ ਚਿਹਰਾ ਬਣਾਉਂਦੀ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕਰੀਨਾ ਦਾ ਪ੍ਰਭਾਵ ਉਨ੍ਹਾਂ ਦੇ ਗਾਹਕਾਂ ਨੂੰ ਮੁੱਲ ਪ੍ਰਦਾਨ ਕਰਨ ਦੇ ਨਾਲ ਹੀ ਉਨ੍ਹਾਂ ਦੇ ਬ੍ਰਾਂਡ ਦੇ ਬਿਰਤਾਂਤ ਨੂੰ ਵਧਾਏਗਾ।’ ਉਨ੍ਹਾਂ ਦੱਸਿਆ ਕਿ ਕਰੀਨਾ ਕਪੂਰ ‘ਘਰ ਘਰ ਮੇ ਮਾਈ ਟ੍ਰਾਈਡੈਂਟ’ ਦੇ ਸਾਡੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਦੇਸ਼ ਭਰ ’ਚ 10 ਹਜ਼ਾਰ ਤੋਂ ਵੱਧ ਰਿਟੇਲ ਟੱਚ ਪੁਆਇੰਟਾਂ ਤੱਕ ਪਹੁੰਚਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਬ੍ਰਾਂਡ ਦਾ ਟੀਚਾ ਵਿੱਤੀ ਸਾਲ 2025-26 ਤੱਕ 1 ਹਜ਼ਾਰ ਕਰੋੜ ਦੀ ਆਮਦਨ ਨੂੰ ਪਾਰ ਕਰਨਾ ਹੈ। ਇਸ ਮੌਕੇ ਅਭਿਸੇਕ ਗੁਪਤਾ ਮੁੱਖ ਰਣਨੀਤਕ ਮਾਰਕੀਟਿੰਗ ਅਤੇ ਕਰੀਨਾ ਕਪੂਰ ਖਾਨ ਬ੍ਰਾਂਡ ਅੰਬੈਸਡਰ ਮਾਈ ਟ੍ਰਾਈਡੈਂਟ ਵੀ ਮੌਜੂਦ ਸਨ।
‘ਮਾਈ ਟ੍ਰਾਈਡੈਂਟ’ (Kareena Kapoor)
ਮਾਈ ਟ੍ਰਾਈਡੈਂਟ, ਟ੍ਰਾਈਡੈਂਟ ਗਰੁੱਪ ਦਾ ਮੋਹਰੀ ਬਰਾਂਡ ਹੈ ਜੋ ਸ਼ਾਨਦਾਰ ਅਤੇ ਘਰੇਲੂ ਫ਼ਰਨੀਸ਼ਿੰਗ ਉਤਪਾਦਾਂ ਵਿੱਚ ਮੁੱਖ ਹੈ। ਮਾਈ ਟ੍ਰਾਈਡੈਂਟ ਲਗਜ਼ਰੀ, ਪ੍ਰੀਮੀਅਮ ਤੋਂ ਲੈ ਕੇ ਰੋਜ਼ਮਰਾ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਡਿਜ਼ਾਇਨ, ਨਵੀਨਤਾ ਅਤੇ ਸਥਿਰਤਾ ਤੋਂ ਮਾਈ ਟ੍ਰਾਈਡੈਂਟ ਕੱਪੜਾ ਉਦਯੋਗ ’ਚ ਨਵੇਂ ਰਾਹ ਸਥਾਪਿਤ ਕਰ ਰਿਹਾ ਹੈ। ਗਾਹਕਾਂ ਦੀ ਮੰਗ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਮਾਈ ਟ੍ਰਾਈਡੈਂਟ, ਬੈੱਡ ਸੀਟਸ, ਤੌਲੀਏ, ਲਗਜ਼ਰੀ ਗਲੀਚੇ, ਬਾਥ ਰੋਬਸ ਸਮੇਤ ਹੋਰ ਅਨੇਕਾਂ ਉਤਪਾਦਾਂ ਦਾ ਨਿਰਮਾਣ ਕਰਦਾ ਹੈ। ਜਿੰਨਾਂ ਦਾ ਵਰਤੋਂ ਦੇਸ਼ ਭਰ ਦੇ ਪ੍ਰਮੁੱਖ ਹੋਟਲਾਂ ’ਚ ਹੁੰਦੀ ਹੈ।